August 17, 2026

Justice News

ਅਵਾਮ ਦੀ ਆਵਾਜ਼

ਥਾਣਾ ਐਨ.ਆਰ.ਆਈ ਵੱਲੋਂ ਇੱਕ ਫਰਜ਼ੀ ਟਰੈਵਲ ਏਜੰਟ ਕਾਬੂ   

 ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਪੰਜਾਬ ਸਰਕਾਰ ਅਤੇ ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਐਨ.ਆਰ.ਆਈ. ਵਿੰਗ, ਐਸ.ਏ.ਐਸ. ਨਗਰ ਵੱਲੋਂ ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਨੂੰ ਸ਼ਿਕੰਜਾ ਪਾਉਣ ਲਈ, ਇੱਕ ਮੁਹਿਮ ਸ਼ੁਰੂ ਕੀਤੀ ਗਈ ਹੈ। ਉਹ ਗੈਰ-ਕਾਨੂੰਨੀ ਟਰੈਵਲ ਏਜੰਟ ਜੋ ਭੋਲੇ-ਭਾਲੇ ਲੋਕਾਂ ਨੂੰ ਉਹਨਾਂ ਦੇ ਬਾਹਰਲੇ ਮੁਲਕ ਵਿੱਚ ਜਾਣ ਦੇ ਸੁਪਨਿਆਂ ਦਾ ਨਜਾਇਜ਼ ਫ਼ਾਇਦਾ ਚੁੱਕਦੇ ਹੋਏ, ਉਹਨਾਂ ਨੂੰ ਕਈ ਗ਼ਲਤ ਤਰੀਕੇ ਨਾਲ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ, ਇਸ ਮੁਹਿੰਮ ਤਹਿਤ ਅਜਿਹੇ ਟਰੈਵਲ ਏਜੰਟਾਂ ਦੇ ਖ਼ਿਲਾਫ਼ ਮੁਕੱਦਮੇ ਦਰਜ ਕਰਨ ਦੀ ਮੁਹਿੰਮ ਚੱਲ ਰਹੀ ਹੈ।
  ਜਿਸ ਸਬੰਧੀ ਕਾਫ਼ੀ ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਖਿਲਾਫ਼ ਮੁਕੱਦਮੇ ਕੀਤੇ ਗਏ ਹਨ। ਜਿਸ ਦੇ ਚੱਲਦੇ ਜਗਜੀਤ ਸਿੰਘ ਵਾਲੀਆ, ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਐਨ.ਆਰ.ਆਈ. ਵਿੰਗ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤੇ ਅੱਜ ਥਾਣਾ ਐਨ.ਆਰ.ਆਈ. ਗੁਰਦਾਸਪੁਰ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਟੀਮ ਵੱਲੋਂ ਮੁਕੱਦਮਾ ਨੰਬਰ 34 ਮਿਤੀ 6-10-2024 ਜ਼ੁਰਮ 406, 420, 465, 468, 471, 34 ਆਈਪੀਸੀ ਅਤੇ 24 ਇਮੀਗ੍ਰੇਸ਼ਨ ਐਕਟ 1983 ਥਾਣਾ ਐਨ.ਆਰ.ਆਈ. ਗੁਰਦਾਸਪੁਰ ਵਿਖੇ ਟ੍ਰੈਵਲ ਏਜੰਟਾਂ ਵਿੱਚੋਂ ਇੱਕ ਟ੍ਰੈਵਲ ਏਜੰਟ ਸੂਰਜ ਸਠਿਆਲੀ ਪੁੱਤਰ ਮਨੋਹਰ ਲਾਲ ਵਾਸੀ ਸਠਿਆਲੀ ਜ਼ਿਲ੍ਹਾ ਗੁਰਦਾਸਪੁਰ ਨੂੰ ਖੂਫੀਆਂ ਸੋਰਸ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਟਰੈਵਲ ਏਜੰਟ ਵੱਲੋਂ ‘KIRPA OVERSEAS ਦੇ ਨਾਮ ਦਾ ਗੈਰਕਾਨੂੰਨੀ ਢੰਗ ਨਾਲ ਦਫ਼ਤਰ ਧਾਰੀਵਾਲ ਵਿਖੇ ਖੋਲਿਆਂ ਸੀ ਅਤੇ ਵਿਦੇਸ਼ ਰਸ਼ੀਆ ਦੇ ਜਾਅਲੀ ਵੀਜੇ ਪ੍ਰਦਾਨ ਕਰਕੇ ਕਾਫੀ ਭੋਲੇ ਭਾਲੇ ਲੋਕਾ ਨਾਲ ਠੱਗੀ ਮਾਰੀ ਸੀ। ਇਸ ਮੁਕੱਦਮੇ ਵਿੱਚ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.