ਮੋਸਮੀ ਤਬਦੀਲੀ ਅਤੇ ਰੇਡੀੳ ਦੀ ਭੂਮਿਕਾ
ਰੇਡੀਉ ਸ਼ਬਦ ਬਾਰੇ ਸ਼ਾਇਦ ਅੱਜ ਦੀ ਪੀੜੀ ਨਾ ਜਾਣਦੀ ਹੋਵੇ ਪਰ 1960 ਦੇ ਦਾਹਕੇ ਵਿੱਚ ਜਨਮ ਲੈਣ ਵਾਲਿਆਂ ਲਈ ਇਹ ਮੰਨੋਰੰਜਨ,ਜਾਣਕਾਰੀ ਅਤੇ ਸਿੱਖਿਆ ਦਾ ਇੱਕੋ ਇਕ ਮਾਧਿਅਮ ਸੀ।ਮੈਨੂੰ ਯਾਦ ਹੈ ਮੇਰੇ ਵੱਡੇ ਭਰਾ ਦੇ ਵਿਆਹ ਮੋਕੇ ਰੇਡੀੳ ਦਿੱਤਾ ਗਿਆ ਸੀ।ਉਸ ਬਾਰੇ ਕਈ ਦਿਨ ਵਿਸ਼ੇਸ ਚਰਚਾ ਹੁੰਦੀ ਰਹੀ।ਮੈਂ ਤਾਂ ਉਸ ਸਮੇਂ ਕੇਵਲ 10 ਸਾਲ ਦਾ ਸੀ।ਸਵੇਰ ਸਮੇਂ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ,ਸ਼ਾਮ ਨੂੰ ਮੇਰਾ ਪਿੰਡ ਮੇਰੇ ਖੇਤ,ਜਵਾਂ ਤਰੰਗ,ਨਾਰੀ ਸੰਸ਼ਾਰ ਅਜਿਹੇ ਪ੍ਰੋਗਰਾਮ ਸਨ ਜੋ ਅੱਜ ਵੀ ਲੋਕਾਂ ਨੂੰ ਯਾਦ ਹਨ।ਬੀਬੀਸੀ ਦੀਆਂ ਖਬਰਾਂ ਬੁੱਧੀਜੀਵੀ ਲੋਕ ਕੰਨ ਲਾਕੇ ਸੁਣਦੇ ਸਨ।ਮੰਦਰਾਂ ਵਾਂਗ ਰੇਡੀਉ ਸਟੇਸ਼ਨ ਖੁੱਲਣ ਦਾ ਵੀ ਸਮਾਂ ਹੁੰਦਾਂ ਸੀ।
ਜਿਵੇਂ ਕਿਹਾ ਜਾਦਾਂ ਕਿ ਰੇਡੀਉ ਦਾ ਇਤਹਾਸ ਕੋਈ ਬਹੁਤਾ ਪੁਰਾਣਾ ਨਹੀ।ਆਮ ਤੋਰ ਤੇ ਮੰਨਿਆ ਜਾਦਾਂ ਕਿ ਪਹਿਲਾ ਰੇਡੀੳ ਪ੍ਰਸਾਰਣ ਗੁਗਲੀਏਲਮੋ ਮਾਰਕੋਨੀ ਦੁਆਰਾ 1895 ਵਿੱਚ ਕੀਤਾ ਗਿਆ ਸੀ ਅਤੇ ਸੰਗੀਤ ਅਤੇ ਭਾਸ਼ਣ ਦਾ ਰੇਡੀਉ ਪ੍ਰਸਾਰਣ ਜੋ ਕਿ ਕੁਝ ਕੁ ਸਰੋਤਿਆਂ ਲਈ ਸੀ।ਪਰ ਮੁੱਖ ਤੋਰ ਤੇ ਰੇਡੀਉ ਆਮ ਲੋਕਾਂ ਵਿੱਚ 1905 ਦੇ ਆਸਪਾਸ ਆਇਆਂ ਅਤੇ ਵਪਾਰਕ ਤੋਰ ਤੇ ਰੇਡੀੳ 1920 ਦੇ ਦਾਹਕੇ ਦੇ ਸ਼ੁਰੂ ਵਿੱਚ ਆਇਆ।ਅਤੇ ਤਿੰਨ ਦਾਹਕੇ ਬਾਅਦ 1950 ਦੇ ਦਾਹਕੇ ਤੱਕ ਰੇਡੀਉ ਪ੍ਰਸਾਰਣ ਪ੍ਰਣਾਲੀ ਦੁਨੀਆਂ ਭਰ ਵਿੱਚ ਇੱਕ ਆਮ ਵਸਤੂ ਬਣ ਗਈ।
ਪੰਜਾਬ ਵਿੱਚ ਰੇਡੀਓ ਦਾ ਇਤਿਹਾਸ
ਭਾਰਤ ਵਿੱਚ ਰੇਡੀਓ ਪ੍ਰਸਾਰਣ ਦੀ ਸ਼ੁਰੂਆਤ 1923 ਵਿੱਚ ਬੰਬੇ ਰੇਡੀਓ ਕਲੱਬ ਦੁਆਰਾ ਹੋਈ। ਇਸ ਤੋਂ ਬਾਅਦ, 1927 ਵਿੱਚ ਇੰਡੀਆਨ ਬ੍ਰਾਡਕਾਸਟਿੰਗ ਕੰਪਨੀ ਦੀ ਸਥਾਪਨਾ ਹੋਈ। 1936 ਵਿੱਚ, ਇਸਨੂੰ ਆਲ ਇੰਡੀਆ ਰੇਡੀਓ ਦਾ ਨਾਮ ਦਿੱਤਾ ਗਿਆ।
ਪੰਜਾਬ ਵਿੱਚ, 1948 ਵਿੱਚ ਜਲੰਧਰ-ਅੰਮ੍ਰਿਤਸਰ ਸਟੇਸ਼ਨ ਦੀ ਸਥਾਪਨਾ ਕੀਤੀ ਗਈ, ਜਿਸਦਾ ਮੁੱਖ ਉਦੇਸ਼ ਸਿੱਖ ਧਰਮ ਅਤੇ ਸੱਭਿਆਚਾਰ ਨੂੰ ਪ੍ਰਸਾਰਿਤ ਕਰਨਾ ਸੀ।
ਸਯੁਕੰਤ ਰਾਸ਼ਟਰ ਸੰਘ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ ਦੇ ਸੰਚਾਰ ਸਾਧਨਾਂ ਮੁੱਖ ਸਾਧਨ ਸੀ।ਲਗਭਗ 60 ਸਾਲ ਬਾਅਦ ਭਾਵ 2011 ਵਿੱਚ ਸਣੁਕੰਤ ਰਾਸ਼ਟਰ ਸੰਘ ਦੇ ਮੈਂਬਰ ਦੇਸ਼ਾਂ ਨੇ 13 ਫਰਵਰੀ ਨੂੰ ਰੇਡੀਉ ਦਿਵਸ ਵੱਜੋਂ ਘੋਸ਼ਿਤ ਕੀਤਾ ਅਤੇ ਇਸ ਨੂੰ 2013 ਵਿੱਚ ਸਣੁਕੰਤ ਰਾਸ਼ਟਰ ਮਹਾਂਸੰਘ ਦੁਆਰਾ ਇੱਕ ਅੰਤਰ-ਰਾਸ਼ਟਰੀ ਸਮਾਗਮ ਵੱਜੋਂ ਕਰਵਾਇਆ ਗਿਆ।ਵਿਸ਼ਵ ਪੱਧਰ ਤੇ ਸਭ ਤੋਂ ਵੱਧ ਵਰਤੇ ਜਾਣ ਵਾਲੇ ਮਧਿਅਮਾ ਵਿੱਚੋਂ ਇੱਕ ਹੈ।ਸਮਾਜ ਦੇ ਵਿਿਭੰਨਤਾ ਦੇ ਅਨੁਭਵ ਨੂੰ ਆਕਾਰ ਦੇਣ ਸਾਰੀਆਂ ਅਵਾਜਾਂ ਨੂੰ ਬੋਲਣ,ਪ੍ਰਤੀਨਿੱਧਤਾ ਕਰਨ ਅਤੇ ਸੁਣਨ ਲਈ ਇੱਕ ਅਖਾੜੇ ਵੱਜੋਂ ਖੜੇ ਹੋਣ ਦੀ ਸਮਰੱਥਾ ਹੈ।ਸਪੇਨ ਦੇ ਪ੍ਰਸਤਾਵ ਤੋਂ ਬਾਅਦ ਸਯੁਕੰਤ ਰਾਸ਼ਟਰ ਸੰਘ ਦੇ ਕਾਰਜਕਾਰੀ ਬੋਰਡ ਨੇ 2011 ਵਿੱਚ ਇਸ ਸਬੰਧੀਫੈਸਲਾ ਕੀਤਾ।ਵਿੱਚ ਹੋਂਦ ਵਿੱਚ ਆਏ।ਸਯੁਕੰਤ ਰਾਸ਼ਟਰ ਸੰਘ ਅੁਨਸਾਰ ਵਿਸ਼ਵ ਰੇਡੀਉ ਦਿਵਸ ਦਾ ਉਦੇਸ਼ ਜਨਤਾ ਅਤੇ ਮੀਡੀਆ ਵਿੱਚ ਰੇਡੀਉ ਦੀ ਮਹੱਤਤਾ ਬਾਰੇ ਵਧੇਰੇ ਜਾਗਰੁਕਤਾ ਪੈਦਾ ਕਰਨਾ ਹੈ।
ਸਾਲ 2025 ਵਿੱਚ, ਇਸ ਦਿਵਸ ਦਾ ਥੀਮ “ਰੇਡੀਓ ਅਤੇ ਮੌਸਮੀ ਤਬਦੀਲੀ” ਹੈ, ਜੋ ਕਿ ਮੌਸਮੀ ਤਬਦੀਲੀ ਦੇ ਮੁੱਦੇ ‘ਤੇ ਰੇਡੀਓ ਦੀ ਭੂਮਿਕਾ ਨੂੰ ਉਜਾਗਰ ਕਰਦੀ ਹੈ।
ਮੌਸਮੀ ਤਬਦੀਲੀ ਅਤੇ ਰੇਡੀਓ ਦੀ ਭੂਮਿਕਾ
2025 ਮੌਸਮੀ ਤਬਦੀਲੀ ਲਈ ਇੱਕ ਨਿਰਣਾਇਕ ਸਾਲ ਹੈ। ਪੈਰਿਸ ਸਮਝੌਤੇ ਦੇ ਅਨੁਸਾਰ, ਜੇਕਰ ਮਨੁੱਖਤਾ ਨੂੰ ਗਲੋਬਲ ਤਾਪਮਾਨ ਨੂੰ 1.5°ਛ ਤੱਕ ਸੀਮਿਤ ਰੱਖਣਾ ਹੈ, ਤਾਂ ਗ੍ਰੀਨਹਾਊਸ ਗੈਸਾਂ ਦੇ ਉਤਪਾਦਨ ਨੂੰ ਇਸ ਸਾਲ ਤੱਕ ਸਭ ਤੋਂ ਉੱਚੇ ਸਤਰ ‘ਤੇ ਪਹੁੰਚਣਾ ਚਾਹੀਦਾ ਹੈ।
ਰੇਡੀਓ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ ਜੋ ਮੌਸਮੀ ਤਬਦੀਲੀ ਬਾਰੇ ਜਾਗਰੂਕਤਾ ਫੈਲਾਉਣ, ਸਾਇੰਸਦਾਨਾਂ ਅਤੇ ਵਿਸ਼ੇਸ਼ਗਿਆਨਾਂ ਦੀਆਂ ਗੱਲਬਾਤਾਂ ਨੂੰ ਪ੍ਰਸਾਰਿਤ ਕਰਨ ਅਤੇ ਸਥਾਨਕ ਸਮੁਦਾਇਕ ਕਹਾਣੀਆਂ ਨੂੰ ਸਾਂਝਾ ਕਰਨ ਵਿੱਚ ਸਹਾਇਕ ਹੈ। ਇਹ ਮੌਸਮੀ ਤਬਦੀਲੀ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਅਤੇ ਨਿਵਾਰਨ ਲਈ ਕਦਮ ਚੁੱਕਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਿੱਚ ਮਦਦਗਾਰ ਹੈ।
ਮੌਸਮੀ ਤਬਦੀਲੀ ਦੇ ਪ੍ਰਤੀ ਰੇਡੀਓ ਦੀ ਮਹੱਤਤਾ
ਮੌਸਮੀ ਤਬਦੀਲੀ ਦੇ ਵਧਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ, ਰੇਡੀਓ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਇਹ ਸਥਾਨਕ ਭਾਸ਼ਾਵਾਂ ਵਿੱਚ ਜਾਣਕਾਰੀ ਪ੍ਰਦਾਨ ਕਰਦਾ ਹੈ, ਜੋ ਕਿ ਪਿੰਡਾਂ ਅਤੇ ਦੂਰ-ਦਰਾਜ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਤੱਕ ਪਹੁੰਚਦੀ ਹੈ। ਇਸ ਤਰ੍ਹਾਂ, ਰੇਡੀਓ ਮੌਸਮੀ ਤਬਦੀਲੀ ਦੇ ਪ੍ਰਭਾਵਾਂ ਬਾਰੇ ਸੂਚਨਾ ਦੇਣ, ਬਚਾਅ ਦੇ ਢੰਗ ਸਿੱਖਣ ਅਤੇ ਸਥਾਨਕ ਸਮੁਦਾਇਕ ਕਹਾਣੀਆਂ ਨੂੰ ਸਾਂਝਾ ਕਰਨ ਵਿੱਚ ਸਹਾਇਕ ਹੈ।
ਵਿਸ਼ਵ ਰੇਡੀਓ ਦਿਵਸ 2025 ਦਾ ਥੀਮ “ਰੇਡੀਓ ਅਤੇ ਮੌਸਮੀ ਤਬਦੀਲੀ” ਸਾਨੂੰ ਯਾਦ ਦਿਵਾਉਂਦੀ ਹੈ ਕਿ ਰੇਡੀਓ ਸਿਰਫ਼ ਸੂਚਨਾ ਦੇਣ ਦਾ ਸਾਧਨ ਨਹੀਂ, ਬਲਕਿ ਸਮਾਜਿਕ ਬਦਲਾਅ ਅਤੇ ਜਾਗਰੂਕਤਾ ਫੈਲਾਉਣ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਵੀ ਹੈ। ਮੌਸਮੀ ਤਬਦੀਲੀ ਦੇ ਖਤਰੇ ਨੂੰ ਸਮਝਣ ਅਤੇ ਇਸਦੇ ਨਿਵਾਰਨ ਲਈ ਰੇਡੀਓ ਦੀ ਭੂਮਿਕਾ ਅਤਿਅੰਤ ਮਹੱਤਵਪੂਰਨ ਹੋ ਸਕਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਸੀ ਇੰਨਾਂ ਤਬਦੀਲੀਆਂ ਨੂੰ ਦੇਖ ਸਕਾਂਗੇ।
ਲੇਖਕ ਡਾ ਸੰਦੀਪ ਘੰਡ ਲਾਈਫ ਕੋਚ
ਸੇਵਾ ਮੁਕਤ ਅਧਿਕਾਰੀ ਮਾਨਸਾ
ਸਪਰੰਕ 9815139576
Leave a Reply