ਹਰਿਆਣਾ ਨਿਊਜ਼

ਚੰਡੀਗੜ੍ਹ, 12 ਫਰਵਰੀ – ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ.ਪਾਟਿਲ ਨੇ ਕਿਹਾ ਕਿ ਜਲ ਸ਼ਕਤੀ ਮੰਤਰਾਲੇ ਹਰਿਆਣਾ ਦੇ ਡਾਰਕ ਜੋਨ ਬਲਾਕਾਂ ਵਿਚ ਭੂ ਪਾਣੀ ਪੱਧਰ ਵਿਚ ਸੁਧਾਰ ਲਈ ਪ੍ਰਭਾਵੀ ਕਦਮ ਚੁੱਕਣਗੇ। ਉਨ੍ਹਾਂ ਦਸਿਆ ਕਿ ਦੇਸ਼ ਵਿਚ ਲਗਭਗ 150 ਜਿਲ੍ਹਿਆਂ ਦੇ ਵੱਖ-ਵੰਖ ਬਲਾਕ ਡਾਰਕ ਜੋਨ ਵਿਚ ਆ ਚੁੱਕੇ ਹਨ, ਜਿੰਨ੍ਹਾਂ ਵਿਚ ਹਰਿਆਣਾ ਵੀ ਸ਼ਾਮਿਲ ਹਨ। ਜਲ ਸ਼ਕਤੀ ਮੰਤਰਾਲੇ ਦਾ ਯਤਨ ਹਰਿਆਣਾ ਦੇ ਬਲਾਕਾਂ ਨੂੰ ਡਾਰਕ ਜੋਨ ਤੋਂ ਬਾਹਰ ਨਿਕਾਲਣਾ ਹੈ ਅਤੇ ਇਹ ਕੰਮ ਲੋਕ ਹਿੱਸੇਦਾਰੀ ਤੋਂ ਬਿਨਾਂ ਸੰਭਵ ਨਹੀਂ ਹੋਵੇਗੀ। ਇਸ ਦੇ ਤਹਿਤ, ਮੰਤਰਾਲੇ ਭੂ-ਜਲ ਰਿਚਾਰਜ ਅਤੇ ਪਾਣੀ ਇੱਕਠਾ ਕਰਨ ਨੂੰ ਵੱਧਾਉਣ ਦੇਣ ਦੀ ਦਿਸ਼ਾ ਵਿਚ ਕੰਮ ਕਰੇਗਾ, ਜਿਸ ਨਾਲ ਭੂਜਲ ਪੱਧਰ ਵਿਚ ਸਧਾਈ ਸੁਧਾਰ ਲਿਆਇਆ ਜਾ ਸਕੇ।

            ਸ੍ਰੀ ਸੀ.ਆਰ.ਪਾਟਿਲ ਅੱਜ ਇੱਥੇ ਆਯੋਜਿਤ ਪ੍ਰੈਸ ਕਾਨਫਰੈਸ ਨੂੰ ਸੰਬੋਧਤ ਕਰ ਰਹੇ ਸਨ। ਇਸ ਮੌਕੇ ‘ਤੇ ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਾਮ ਸਿੰਘ ਰਾਣਾ, ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਰਨਲ ਕੇ.ਮਕਰੰਦ ਪਾਂਡੂਰੰਗ ਅਤੇ ਮੀਡਿਆ ਸਕੱਤਰ ਪ੍ਰਵੀਣ ਆਤਰੇ ਹਾਜਿਰ ਸਨ।

            ਕੇਂਦਰੀ ਜਲ ਸ਼ਕਤੀ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ 2024 ਵਿਚ ਹਰਿਆਣਾ ਰਾਜ ਨੂੰ ਵਿਕਾਸ ਪਰਿਯੋਜਨਾਵਾਂ ਲਈ ਲਗਭਗ 76,000 ਕਰੋੜ ਰੁਪਏ ਵੰਡ ਹੋਏ। ਨਾਲ ਹੀ, ਲਗਭਗ 78,000 ਕਰੋੜ ਰੁਪਏ ਗ੍ਰਾਂਟ ਵੱਜੋਂ ਪ੍ਰਾਪਤ ਹੋਏ ਹਨ, ਜਿਸ ਨਾਲ ਹਰਿਆਣਾ ਤੇਜ ਗਤੀ ਨਾਲ ਅੱਗੇ ਵੱਧ ਰਿਹਾ ਹੈ। ਉੱਥੇ ਸਾਲ 2014 ਤੋਂ ਪਹਿਲਾਂ ਦੀ ਸਰਕਾਰ ਵਿਚ ਹਰਿਆਣਾ ਨੂੰ ਕੇਂਦਰੀ ਬਜਟ ਵਿਚ 19,000 ਕਰੋੜ ਰੁਪਏ ਅਤੇ ਗ੍ਰਾਂਟ ਵੱਜੋਂ 21,000 ਕਰੋੜ ਰੁਪਏ ਹੀ ਮਿਲਦੇ ਸਨ।

            ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਖਜਾਨਾ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਸਾਲ ਦਾ ਜੋ ਬਜਟ ਪੇਸ਼ਸ਼ਕੀਤਾ ਹੈ, ਉਹ ਹਰ ਵਰਗ ਦੀ ਭਲਾਈ ਦਾ ਬਜਟ ਹੈ। ਬਜਟ ਵਿਚ ਨੌਜੁਆਨ, ਮਹਿਲਾ, ਕਿਸਾਨ ਅਤੇ ਗਰੀਬਾਂ ਦਾ ਖਿਆਰ ਰੱਖਿਆ ਗਿਆ ਹੈ। ਮੱਧਮ ਵਰਗ ਨੂੰ ਵੀ ਵੱਡੀ ਰਾਹਤ ਦਿੰਦੇ ਹੋਏ 12 ਲੱਖ ਰੁਪਏ ਤਕ ਦੀ ਆਮਦਨ ਨੂੰ ਟੈਕਸ ਮੁਕਤ ਕੀਤਾ ਹੈ। ਇਸ ਨਾਲ ਲਗਭਗ 7 ਕਰੋੜ ਟੈਕਸਪੇਅਰ ਨੂੰ ਫਾਇਦਾ ਹੋਵੇਗਾ। ਇਸ ਕਦਮ ਨਾਲ ਲੋਕਾਂ ਦੀ ਖਰੀਦ ਸਮੱਰਥਾ ਵੱਧੇਗੀ, ਜਿਸ ਨਾਲ ਮਾਰਕੀਟ ਵਿਚ ਉਤਪਾਦਾਂ ਦੀ ਮੰਗ ਵੱਧਾਉਣ ਨਾਲ ਉਦਯੋਗ ਖੇਤਰ ਨੂੰ ਵੀ ਫਾਇਦਾ ਹੋਵੇਗਾ।

            ਸ੍ਰੀ ਸੀ.ਆਰ.ਪਾਟਿਲ ਨੇ ਕਿਹਾ ਕਿ ਸਾਲ 2014 ਵਿਚ ਭਾਰਤ ਦੇਸ਼ ਦੀ ਅਰਥਵਿਵਸਥਾ ਦੁਨਿਆ ਵਿਚ 11ਵੇਂ ਨੰਬਰ ‘ਤੇ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 10 ਸਾਲਾਂ ਵਿਚ ਲਗਾਤਾਰ ਤਰੱਕੀ ਕਰਦੇ ਹੋਏ ਅੱਜ ਭਾਰਤ ਦੀ ਅਰਥਵਿਵਸਥਾ ਵਿਸ਼ਵ ਦੀ ਪੰਜਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਹੈ। ਇਸ ਤੀਜੇ ਟਰਮ ਵਿਚ ਪ੍ਰਧਾਨ ਮੰਤਰੀ ਦਾ ਵਿਜਨ ਇਸ ਨੂੰ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਹੈ, ਜਿਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

            ਉਨ੍ਹਾਂ ਕਿਹਾ ਕਿ ਬਜਟ ਵਿਚ ਪੇਂਡੂ ਖੇਤਰ ਅਤੇ ਖੇਤੀਬਾੜੀ ਖੇਤਰ ‘ਤੇ ਵੀ ਫੋਕਸ ਕੀਤਾ ਗਿਆ ਹੈ। 100 ਘੱਟ ਉਤਪਾਦਕਤਾ ਵਾਲੇ ਜਿਲ੍ਹਿਆਂ ‘ਤੇ ਫੋਕਸ ਕਰਦੇ ਹੋਏ ਤੁਅਰ, ਮਸੂਰ ਵਰਗੀ ਦਾਲਾਂ ਦੀ ਪੈਦਾਵਾਰ ਵੱਧਾਉਣ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਖੇਤੀਬਾੜੀ ਕਰਜ਼ਾ ਸੀਮਾ ਨੂੰ 3 ਲੱਖ ਰੁਪਏ ਤੋਂ ਵੱਧਾ ਕੇ 5 ਲੱਖ ਰੁਪਏ ਕਰ ਦਿੱਤਾ ਹੈ। ਸਟਾਟਅਪ ਲਈ ਵੀ 20,000 ਕਰੋੜ ਰੁਪਏ ਦਾ ਬਜਟ ਵਿਚ ਪ੍ਰਵਧਾਨ ਕੀਤਾ ਹੈ।

            ਉਨ੍ਹਾਂ ਕਿਹਾ ਕਿ ਬਜਟ ਵਿਚ ਅਗਲੇ 5 ਸਾਲਾਂ ਵਿਚ ਸਰਕਾਰੀ ਸਕੂਲਾਂ ਵਿਚ 50,000 ਅਟਲ ਟਿੰਕਕਿੰਗ ਲੈਬਾਂ ਸਥਾਪਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਪੇਂਡੂ ਖੇਤਰਾਂ ਵਿਚ ਸਾਰੇ ਸਰਕਾਰੀ ਸੈਕੰਡਰੀ ਅਤੇ ਮੁੱਢਲੇ ਸਿਹਤ ਕੇਂਦਰਾਂ ਨੁੰ ਬਾਂਡਬੈਂਡ ਕਨੈਕਟਵਿਟੀ ਨਾਲ ਜੋੜਿਆ ਜਾਵੇਗਾ। ਸਾਰੇ ਜਿਲਾ ਹਸਪਤਾਲਾਂ ਵਿਚ ਡੇ-ਕੇਅਰ ਕੈਂਸਰ ਕੇਂਦਰ ਸਥਾਪਿਤ ਕਰਨ ਦੀ ਵੀ ਯੋਜਨਾ ਬਜਟ ਵਿਚ ਰੱਖੀ ਗਈ ਹੈ। ਇਸ ਸਾਲ 200 ਕੇਂਦਰ ਸਥਾਪਿਤ ਕੀਤੇ ਜਾਣਗੇ। ਜਲ ਸ਼ਕਤੀ ਮੰਤਰਾਲੇ ਨੂੰ ਵੀ 67000 ਕਰੋੜ ਜਲ ਜੀਵਨ ਮਿਸ਼ਨ ਲਈ ਵੰਡ ਕੀਤੇ ਗਏ ਹਨ।

            ਉਨ੍ਹਾਂ ਕਿਹਾ ਕਿ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਹਰਿਆਣਾ ਦੇ 13.8 ਲੱਖ ਕਿਸਾਨਾਂ ਨੂੰ ਸਿੱਧਾ ਲਾਭ ਪੁੱਜ ਰਿਹਾ ਹੈ। ਦੇਸ਼ ਵਿਚ ਇਸ ਯੋਜਨਾ ਨਾਲ 9.58 ਕਰੋੜ ਤੋਂ ਵੱਧ ਕਿਸਾਨ ਲਾਭ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਲ ਬਜਟ ਵਿਚ ਵੀ ਹਰਿਆਣਾ ਦੇ ਰੇਲ ਢਾਂਚਾ ਨੂੰ ਮਜ਼ਬੂਤ ਬਣਾਉਣ ਲਈ 3416 ਕਰੋੜ ਰੁਪਏ ਵੰਡ ਹੋਏ ਹਨ। 1195 ਕਿਲੋਮੀਟਰ ਲੰਬਾਈ ਵਾਲੇ 14 ਨਵੇਂ ਪ੍ਰੋਜੈਕਟਾਂ ਦਾ ਕੰਮ ਤਰੱਕੀ ‘ਤੇ ਹੈ। ਹਰਿਆਣਾ ਦੇ 34 ਰੇਲ ਸਟੇਸ਼ਨਾਂ ਨੂੰ 1149 ਕਰੋੜ ਰੁਪਏ ਦੀ ਰਕਮ ਨਾਲ ਅੰਮ੍ਰਿਤ ਸਟੇਸ਼ਨ ਵੱਜੋਂ ਵਿਕਸਿਤ ਕੀਤਾ ਜਾ ਰਿਹਾ ਹੈ।

ਚੰਡੀਗੜ੍ਹ, 12 ਫਰਵਰੀ – ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤੇਰਯ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 174 ਦੇ ਖੰਡ (1) ਦੇ ਤਹਿਤ ਦਿੱਤੀਆਂ ਸ਼ਕਤੀਆਂ ਦੀ ਪਾਲਣਾ ਵਿਚ 7 ਮਾਰਚ, 2025 ਨੂੰ ਸਵੇਰੇ 11:00 ਵਜੇ ਹਰਿਆਣਾ ਵਿਧਾਨ ਸਭਾ ਵਿਚ ਵਿਧਾਨ ਸਭਾ ਦਾ ਸ਼ੈਸਨ ਸ਼ੁਰੂ ਹੋਵੇਗਾ।

  ਹਰਿਆਣਾ ਵਿਧਾਨ ਸਭਾ ਸਕੱਤਰੇਤ ਵੱਲੋਂ ਇਸ ਸਬੰਧੀ ਲੋਂੜੀਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ।

ਚੰਡੀਗੜ੍ਹ, 12 ਫਰਵਰੀ – ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ.ਪਾਟਿਲ ਨੇ ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਾਮ ਸਿੰਘ ਰਾਣਾ ਦੇ ਨਾਲ ਅੱਜ ਇੱਥੇ ਪ੍ਰੈਸ ਕਾਨਫਰੈਂਸ ਨੂੰ ਸੰਬੋਧਤ ਕੀਤਾ, ਜਿਸ ਵਿਚ ਉਨ੍ਹਾਂ ਨੇ ਕੇਂਦਰੀ ਖਜਾਨਾ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਪੇਸ਼ ਕੇਂਦਰੀ ਬਜਟ ਵਿਚ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਲਏ ਗਏ ਫੈਸਲਿਆਂ ‘ਤੇ ਰੋਸ਼ਨੀ ਪਾਈ।

            ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਸ੍ਰੀ ਪਾਟਿਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿਚਕਾਰ ਐਸਵਾਈਐਲ ਦਾ ਮੁੱਦਾ ਅਜੇ ਸੁਪਰੀਮ ਕੋਰਟ ਵਿਚ ਹੈ ਅਤੇ ਇਸ ਮੁੱਦੇ ਨੂੰ ਸੁਲਝਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਸਟੇਕਹੋਲਡਰਾਂ ਵਿਚਕਾਰ ਲਗਾਤਾਰ ਗਲਬਾਤ ਰਾਹੀਂ ਸੁਲਝਾਇਆ ਜਾਣਾ ਚਾਹੀਦਾ ਹੈ। ਕਦੇ-ਕਦੇ ਸੂਬਿਆਂ ਵਿਚ ਇਸ ਤਰ੍ਹਾਂ ਦੇ ਝਗੜੇ ਹੁੰਦੇ ਹਨ ਅਤੇ ਉਨ੍ਹਾਂ ਨੇ ਭਰੋੋਸਾ ਦਿੱਤਾ ਕਿ ਇਸ ਮੁੱਦੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ।

            ਯਮੁਨਾ ਨਦੀ ਰਾਹੀਂ ਦਿੱਲੀ ਨੂੰ ਜਹਿਰਲਾ ਪਾਣੀ ਮਿਲਣ ਦੇ ਦੋਸ਼ਾਂ ਦੇ ਮੁੱਦੇ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਪਿਛਲੇ 16 ਸਾਲਾਂ ਤੋਂ ਦਿੱਲੀ ਦਾ ਪਾਣੀ ਪੀ ਰਿਹਾ ਹਾਂ ਅਤੇ ਜਿੰਦਾ ਹਾਂ। ਦਿੱਲੀ ਵਿਚ ਨਿਕਲਣ ਵਾਲੇ ਕੂੜੇ, ਸੀਵਰੇਜ ਦੇ ਗੰਦੇ ਪਾਣੀ ਅਤੇ ਸਨਅਤੀ ਗੰਦੀਆਂ ਕਾਰਣ ਯਮੁਨਾ ਨਦੀ ਦਾ ਪਾਣੀ ਖਰਾਬ ਹੋ ਰਿਹਾ ਹੈ ਅਤੇ ਇਸ ਵਿਚ ਹਰਿਆਣਾ ਦੀ ਕੋਈ ਭੂਮਿਕਾ ਨਹੀਂ ਹੈ। ਦਿੱਲੀ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਆਉਣ ਵਾਲੇ ਸਮੇਂ ਵਿਚ ਯਮੁਨਾ ਨੂੰ ਸਾਫ ਕੀਤਾ ਜਾਵੇਗਾ ਅਤੇ ਇਸ ਸਬੰਧ ਵਿਚ ਤੇਜੀ ਨਾਲ ਕੰਮ ਕੀਤਾ ਜਾਵੇਗਾ ਅਤੇ ਅਸੀਂ ਨਾਲ ਮਿਲ ਕੇ ਯਮੁਨਾ ਨਦੀ ਨੂੰ ਸਾਫ ਕਰਨ ਦਾ ਕੰਮ ਕਰੇਗਾ।

            ਕੇਂਦਰੀ ਮੰਤਰੀ ਨੇ ਕਿਹਾ ਕਿ ਵਿਰੋਧੀ ਨੇ ਹਮੇਸ਼ਾ ਬਜਟ ਦੀ ਆਲੋਚਨਾ ਕੀਤੀ ਹੈ, ਲੇਕਿਨ ਸਾਡੀ ਸਰਕਾਰ ਵਿਚ ਨੌਜੁਆਨਾਂ ਨੂੰ ਰੁਜ਼ਗਾਰ ਦੇ ਮੌਕੇ ਮਹੁੱਇਾਅਠ ਕਰਵਾਏ ਜਾ ਰਹੇ ਹਨ। ਡਬਲਯੂਐਚਓ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਜਲ ਜੀਵਨ ਮਿਸ਼ਨ ਕਾਰਣ ਮਹਿਲਾਵਾਂ ਦੇ 5.5 ਕਰੋੜ ਘੰਟੇ ਬਚੇ ਹਨ ਅਤੇ ਨਲ ਨਾਲ ਸਾਫ ਪਾਣੀ ਮਿਲਣ ਨਾਲ 3 ਲੱਖ ਬੱਚਿਆਂ ਦੀ ਜਾਨ ਬਚ ਗਈ ਹੈ। ਇਸ ਯੋਜਨਾ ਦੇ ਤਹਿਤ 25 ਲੱਖ ਮਹਿਲਾਵਾਂ ਨੂੰ ਆਪਣੇ ਪਿੰਡ ਵਿਚ ਆਉਣ ਵਾਲੇ ਪਾਣੀ ਦੀ ਸ਼ੁਧਤਾ ਦੀ ਜਾਂਚ ਕਰਨ ਲਈ ਕਿਟ ਤੇ ਸਿਖਲਾਈ ਦਿੱਤੀ ਗਈ ਹੈ। ਹੋਰ ਖੇਤਰਾਂ ਵਿਚ ਵੀ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ।

            ਕੇਂਦਰੀ ਮੰਤਰੀ ਨੇ ਇਕ ਹੋਰ ਸੁਆਲ ਦੇ ਜਵਾਬ ਵਿਚ ਕਿਹਾ ਕਿ ਪਾਣੀ ਦੀ ਬਰਬਾਦੀ ਰੋਕਣ ਲਈ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਹਰਸੰਭਵ ਯਤਨ ਕੀਤੇ ਜਾ ਰਹੇ ਹਨ। ਜਲ ਇੱਕਠਾ ਕਰਨ ਲਈ ਪਿੰਡਾਂ ਅਤੇ ਬਲਾਕਾਂ ਵਿਚ ਢਾਂਚੇ ਸਥਾਪਿਤ ਕੀਤੇ ਜਾਣਗੇ। ਪਾਣੀ ਦੀ ਬਰਬਾਦੀ ਨੂੰ ਰੋਕਣਾ ਹੋਵੇਗਾ। ਦਿੱਲੀ ਨੂੰ ਪਾਣੀ ਛੱਡੇ ਜਾਣ ਦੇ ਮੁੱਦੇ ‘ਤੇ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਵਿਚ ਦਿੱਲੀ ਨੂੰ 700 ਐਮਸੀਐਮ ਦੀ ਮੰਗ ਦੇ ਮੁਕਾਬਲੇ 925 ਐਮਸੀਐਮ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਹਰਿਆਣਾ ਵੱਲੋਂ ਦਿੱਲੀ ਨੂੰ ਯੋਗ ਪਾਣੀ ਦਿੱਤਾ ਜਾਂਦਾ ਹੈ।

ਚੰਡੀਗੜ੍ਹ, 12 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਨਵੀਂ ਦਿੱਲੀ ਵਿਚ ਸੰਤ ਸ਼੍ਰੋਮਣੀ ਗੁਰੂ ਰਵੀਦਾਸ ਦੀ ਜੈਯੰਤੀ ਦੇ ਮੌਕੇ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਨੇ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਸੰਤ ਰਵੀਦਾਸ ਦੀ ਫੋਟੋ ‘ਤੇ ਫੁੱਲ ਵੀ ਸਪਰਪਿਤ ਕੀਤਾ।

          ਮੁੱਖ ਮੰਤਰੀ ਨੇ ਸੂਬਾਵਾਸੀਆਂ ਨੂੰ ਸੰਤ ਰਵੀਦਾਸ ਦੀ ਜੈਯੰਤੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਦਸਿਆ ਕਿ ਸੰਤ ਸ਼੍ਰੋਮਣੀ ਗੁਰੂ ਰਵੀਦਾਸ ਨੇ ਏਕਤਾ, ਮਨੁੱਖਤਾ ਅਤੇ ਭਾਈਚਾਰੇ ਦਾ ਜੋ ਸੰਦੇਸ਼ ਦਿੱਤਾ ਸੀ, ਉਹ ਅੱਜ ਵੀ ਢਾਂਕਵੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਸੰਤਾਂ, ਮਹਾਪੁਰਖਾਂ ਦੇ ਦੱਸਦੇ ਰਸਤੇ ‘ਤੇ ਚਲਦੇ ਹੋਏ ਹਮੇਸ਼ਾ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ।

          ਉਨ੍ਹਾਂ ਕਿਹਾ ਕਿ ਸਰਕਾਰ ਨੇ ਹਰਿਆਣਾ ਵਿਚ ਸੰਤ-ਮਹਾਪੁਰਖ ਸਨਮਾਨ ਤੇ ਵਿਚਾਰ ਪ੍ਰਚਾਰ-ਪ੍ਰਸਾਰ ਯੋਜਨਾ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਤਹਿਤ ਸੰਤਾਂ, ਮਹਾਪੁਰਖਾਂ ਦੀ ਜੈਯੰਤੀਆਂ ਤੇ ਸ਼ਤਾਬਦੀਆਂ ਸਰਕਾਰੀ ਤਰਜ ‘ਤੇ ਮਨਾਉਣ ਦੀ ਪਹਿਲ ਕੀਤੀ ਹੈ। ਇਸ ਕੜੀ ਵਿਚ ਸੰਤ ਸ਼੍ਰੋਮਣੀ ਗੁਰੂ ਰਵੀਦਾਸ ਦੀ ਜੈਯੰਤੀ, ਬਾਬਾ ਸਾਹਿਬ ਡਾ.ਭੀਮਰਾਓ ਅੰਬੇਡਕਰ ਜੈਯੰਤੀ, ਸੰਤ ਕਬੀਰਦਾਸ ਜੈਯੰਤੀ, ਭਗਵਾਨ ਵਾਲਮਿਕੀ ਜੈਯੰਤੀ ਆਦਿ ਜੈਯੰਤੀਆਂ ਤੇ ਸ਼ਤਾਬਦੀਆਂ ਸੂਬੇ ਪੱਧਰ ‘ਤੇ ਮਨਾਈ ਗਈ ਹੈ।

          ਸਤਗੁਰੂ ਰਵੀਦਾਸ ਦੇ ਸ਼ਲੋਕ ਅਜਿਹਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸੱਭ ਕੋ ਅੰਨ, ਛੋਟ ਬੱਡਾ ਸੱਭ ਸੰਗ ਬਸੇ ਰੈਦਾਸ ਰਹੇ ਪ੍ਰਸਨ ਦਾ ਵਰਣਨ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਦੀ ਵਾਣੀ ਨੂੰ ਸਿੱਧ ਕਰਨ ਦਾ ਕੰਮ ਪਿਛਲੇ 10 ਸਾਲਾਂ ਵਿਚ ਹਰਿਆਣਾ ਸਰਕਾਰ ਨੇ ਕੀਤਾ ਹੈ। ਅੱਜ ਗਰੀਬ ਤੋਂ ਗਰੀਬ ਵਿਅਕਤੀ ਤਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਇਆ ਹੈ। ਉਨ੍ਹਾਂ ਦਸਿਆ ਕਿ ਸੰਤ ਰਵੀਦਾਸ ਦੀ ਇਕ ਯਾਦਗਾਰਾ ਕੁਰੂਕਸ਼ੇਤਰ ਵਿਚ ਬਣਾਇਆ ਜਾ ਰਿਹਾ ਹੈ।

          ਇਸ ਮੌਕੇ ‘ਤੇ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ, ਕ੍ਰਿਸ਼ਣ ਪਾਲ ਗੁਜੱਰ, ਹਰਅਿਾਣਾ ਦੇ ਮਾਲ, ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ, ਖੁਰਾਕ ਤੇ ਸਪਲਾਈ ਰਾਜ ਮੰਤਰੀ ਰਾਜੇਸ਼ ਨਾਗਰ ਸਮੇਤ ਮੰਨੇ-ਪ੍ਰਮੰਨੇ ਵਿਅਕਤੀ ਹਾਜਿਰ ਸਨ।

ਚੰਡੀਗੜ੍ਹ, 12 ਫਰਵਰੀ – ਹਰਿਆਣਾ ਕਰਮਚਾਰੀ ਕਮਿਸ਼ਨ ਵੱਲੋਂ ਦਾਇਰ ਕੀਤੀ ਗਈ ਐਲਪੀਏ ‘ਤੇ ਸੁਣਵਾਈ ਕਰਦੇ ਹੋਏ ਮਾਨਯੋਗ ਹਾਈ ਕੋਰਟ ਦੀ ਡਿਵੀਜਨ ਬੈਂਚ ਨੇ ਕਮਿਸ਼ਨ ਦੇ ਪ੍ਰਤੀ ਹਾਂ-ਪੱਖੀ ਰੁੱਖ ਵਿਖਾਉਂਦੇ ਹੋਏ ਮਾਨਯੋਗ ਉੱਚ ਹਾਈ ਕੋਰਟ ਦੇ ਸਿੰਗਲ ਬੈਂਚ ਦੇ ਫੈਸਲੇ ਨੂੰ ਬਦਲ ਦਿੱਤਾ ਹੈ। 2021 ਦੀ ਸੀਡਲਯੂਪੀ 22346 ਦੇ ਸਬੰਧ ਵਿਚ ਦਾਖਲ ਕੀਤੀ ਗਈ ਰਿਟ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਹਾਈ ਕੋਰਟ ਵੱਲੋਂ ਲਗਾਏ ਗਏ 10 ਲੱਖ ਰੁਪਏ ਦੀ ਕਾਸਟ ਨੂੰ ਹਾਈ ਕੋਰਟ ਦੀ ਡਿਵੀਜਨ ਬੈਂਚ ਨੇ ਖਤਮ ਕਰਨ ਦਾ ਫੈਸਲਾ ਦਿੱਤਾ ਹੈ।

          ਕਮਿਸ਼ਨ ਵੱਲੋਂ ਬੁਲਾਰੇ ਨੇ ਦਸਿਆ ਕਿ ਸਾਲ 2021 ਵਿਚ ਡੀਡੀਈਐਸਐਮ ਕੈਟਾਗਿਰੀ ਦੇ ਰਾਹੁਲ ਨਾਂਅ ਦੇ ਪਟੀਸ਼ਨਰ ਨੇ ਸੀਡਬਲਯੂਪੀ 23346 ਦਾਖਲ ਕੀਤੀ ਸੀ, ਜਿਸ ‘ਤੇ 13 ਸਤੰਬਰ 2024 ਨੂੰ ਫੈਸਲਾ ਸੁਣਾਉਂਦੇ ਹੋਏ ਮਾਨਯੋਗ ਹਾਈ ਕੋਰਟ ਨੇ ਕਮਿਸ਼ਨ ‘ਤੇ 10 ਲੱਖ ਰੁਪਏ ਦੀ ਕਾਸਟ ਅਤੇ ਪਟੀਸ਼ਨਰ ਦੀ ਰਿਟ ‘ਤੇ ਵਿਚਾਰ ਕਰਨ ਦਾ ਫੈਸਲਾ ਦਿੱਤਾ ਸੀ। ਮਾਨਯੋਗ ਹਾਈ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਕਮਿਸ਼ਨ ਵੱਲੋਂ 2025 ਵਿਚ ਐਲਪੀਏ 130 ਦਾਖਲ ਕੀਤੀ ਸੀ ਅਤੇ 29 ਜਨਵਰੀ, 2025 ਨੂੰ ਜਿਸ ‘ਤੇ ਮਾਨਯੋਗ ਹਾਈ ਕੋਰਟ ਨੇ ਸਿੰਗਲ ਬੈਂਚ ਦਾ ਫੈਸਲਾ ਬਦਲਦੇ ਹੋਏ ਕਮਿਸ਼ਨ ‘ਤੇ ਲਗਾਈ ਗਈ 10 ਲੱਖ ਰੁਪਏ ਦੀ ਕਾਸਟ ਨੂੰ ਖਤਮ ਕਰਨ ਦਾ ਫੈਸਲਾ ਦਿੱਤਾ।

          ਬੁਲਾਰੇ ਨੇ ਦਸਿਆ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਸੂਬੇ ਦੇ ਨੌਜੁਆਨਾਂ ਨੂੰ ਪਾਰਦਰਸ਼ਤਾ ਨਾਲ ਨੌਕਰੀ ਦੇਣ ਲਈ ਲਗਾਤਾਾਰ ਯਤਨ ਕੀਤਾ ਹੈ ਅਜਿਹੇ ਵਿਚ ਜੇਕਰ ਕੋਈ ਮਨੁੱਖੀ ਕਮੀ ਰਹਿ ਵੀ ਜਾਂਦੀ ਹੈ ਤਾਂ ਉਸ ‘ਤੇ ਹਾਂ-ਪੱਖੀ ਨਜ਼ਰ ਨਾਲ ਕੰਮ ਕਰਦੇ ਹੋਏ ਹਰੇਕ ਪਾਤਰ ਨੌਜੁਆਨ ਨੂੰ ਉਸ ਦੇ ਹੱਕ ਦਾ ਰੁਜ਼ਗਾਰ ਯਕੀਨੀ ਕਰਨਾ ਕਮਿਸ਼ਨ ਦਾ ਪਹਿਲਾ ਟੀਚਾ ਹੈ।

ਚੰਡੀਗੜ੍ਹ, 12 ਫਰਵਰੀ – ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਸੰਤ ਸ਼੍ਰੋਮਣੀ ਗੁਰੂ ਰਵੀਦਾਸ ਦੀ ਪ੍ਰੇਰਣਾਵਾਂ ‘ਤੇ ਅਸੀਂ ਸਾਰੀਆਂ ਨੂੰ ਚਲਣਾ ਚਾਹੀਦਾ ਹੈ। ਉਨ੍ਹਾਂ ਨੇ ਮਨੁੱਖਤਾ ਦਾ ਸੰਦੇਸ਼ ਦਿੰਦੇ ਹੋਏ ਇਹੀ ਕਹੀ ਸੀ ਕਿ ਕੋਈ ਵਿਅਕਤੀ ਜਨਮ ਤੋਂ ਛੋਟਾ ਵੱਡਾ ਨਹੀਂ ਹੁੰਦਾ, ਸਗੋਂ ਕਰਮਾਂ ਨਾਲ ਹੁੰਦਾ ਹੈ। ਅਸੀਂ ਗੁਰੂ ਰਵੀਦਾਸ ਦੀਆਂ ਸਿੱਖਿਆਵਾਂ ‘ਤੇ ਚਲਦੇ ਹੋਏ ਸਮਾਜ ਹਿੱਤ ਲਈ ਮੋਹਰੀ ਹੋ ਕੇ ਕੰਮ ਕਰਨੇ ਚਾਹੀਦੇ ਹਨ।

          ਜਨ ਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਅੱਜ ਬਰਵਾਲਾ, ਜਿਲਾ ਹਿਸਾਰ ਵਿਚ ਆਯੋਜਿਤ ਸੰਤ ਸ਼੍ਰੋਮਣੀ ਗੁਰੂ ਰਵੀਦਾਸ ਦੇ 648ਵੇਂ ਪ੍ਰਗਟ ਦਿਵਸ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਉਨ੍ਹਾਂ ਨੇ ਗੁਰੂ ਰਵੀਦਾਸ ਹੋਸਟਲ ਵਿਚ ਆਯੋਜਿਤ ਪ੍ਰੋਗ੍ਰਾਮ ਵਿਚ 21 ਲੱਖ ਰੁਪਏ ਰਵੀਦਾਸ ਸਭਾ ਨੂੰ ਹੋਸਟਲ ਵਿਚ ਨਿਰਮਾਣ ਕੰਮ ਲਈ ਅਤੇ 11 ਲੱਖ ਰੁਪਏ ਰਵੀਦਾਸ ਚੌਪਾਲ ਦੀ ਮੁਰੰਮਤ ਲਈ ਦੇਣ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਬਰਵਾਲਾ ਵਿਚ ਇਕ ਚੌਕ ਦਾ ਨਾਂਅ ਵੀ ਗੁਰੂ ਰਵੀਦਾਸ ਦੇ ਨਾਂਅ ‘ਤੇ ਰੱਖੇ ਜਾਣ ਦੀ ਗੱਲ ਆਖੀ।

          ਉਨ੍ਹਾਂ ਨੇ ਆਪਣੇ ਸੰਬਧੋਨ ਵਿਚ ਕਿਹਾ ਕਿ ਗੁਰੂ ਰਵੀਦਾਸ ਨੇ ਸਮਾਜ ਭਲਾਈ ਦਾ ਸੰਦੇਸ਼ ਦਿੱਤਾ ਸੀ, ਉਨ੍ਹਾਂ ਦੀ ਪ੍ਰੇਰਣਾਵਾਂ ਦਾ ਪਾਲਣ ਕਰਦੇ ਹੋਏ ਸਾਨੂੰ ਅੱਗੇ ਵੱਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਤ ਗੁਰੂ ਰਵੀਦਾਸ ਨੇ ਇਹ ਸੰਦੇਸ਼ ਦਿੱਤਾ ਸੀ ਕਿ ਕਿਸੇ ਤਰ੍ਹਾਂ ਦਾ ਕਿਸੇ ਨਾਲ ਭੇਦ-ਭਾਅ ਨਹੀਂ ਰੱਖਣਾ ਚਾਹੀਦਾ ਹੈ। ਉਹ ਅਜਿਹੇ ਸਮਾਜ ਦੀ ਕਲਪਨਾ ਕਰਦੇ ਸਨ, ਜਿਸ ਵਿਚ ਕਿਸੇ ਤਰ੍ਹਾਂ ਦਾ ਦਿਖਾਵਾ ਨਾ ਹੋਵੇ। ਮਨੁੱਖਤਾ ਦਾ ਪਾਠ ਪੜ੍ਹਾਉਂਦੇ ਹੋਏ ਉਨ੍ਹਾਂ ਨੇ ਹਮੇਸ਼ਾ ਇਹੀ ਕਿਹਾ ਕਿ ਸਾਰੀਆਂ ਦਾ ਸਨਮਾਨ ਹੋਵੇ। ਸੰਤ ਗੁਰੂ ਰਵੀਦਾਸ ਇਕ ਮਹਾਨ ਸਮਾਜ ਸੁਧਾਰਕ ਸਨ ਅਤੇ ਸ਼ਾਂਤੀ, ਪ੍ਰੇਮ ਅਤੇ ਭਾਈਚਾਰਾ ਦੇ ਸੰਦੇਸ਼ ਵਾਹਕ ਸਨ। ਗੁਰੂ ਰਵੀਦਾਸ ਦਾ ਜੀਵਨ ਤਿਆਰ ਅਤੇ ਤਮੱਸਿਆ ਦਾ ਉਦਾਹਰਣ ਹੈ। ਉਹ ਮਨੁੱਖਤਾ ਦੀ ਸੇਵਾ ਨੂੰ ਹੀ ਇਸ਼ਵਰ ਦੀ ਸੇਵਾ ਮੰਨਦੇ ਸਨ।

          ਸ੍ਰੀ ਗੰਗਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ, ਕਿਉਂਕਿ ਸਿੱਖਿਆ ਨਾਲ ਹੀ ਵਿਕਾਸ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਵੀ ਹਰੇਕ ਵਰਗ ਨੂੰ ਖਿਆਰ ਵਿਚ ਰੱਖਦੇ ਹੋਏ ਕੰਮ ਕਰ ਰਹੀ ਹੈ। ਪੜ੍ਹ ਲਿਖ ਕੇ ਮਿਹਨਤ ਕਰਨ ਵਾਲੇ ਨੌਜੁਆਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਇਸ ਸਰਕਾਰ ਦੀ ਟ੍ਰਾਂਸਪਰੇਂਸੀ ਦੀ ਨੀਤੀਆਂ ਨਾਲ ਮਿਲਿਆ ਹੈ। ਅੱਜ ਨੌਜੁਆਨਾਂ ਨੂੰ ਰੁਜ਼ਗਾਰ ਬਿਨਾਂ ਪਰਚੀ-ਖਰਚੀ, ਉਨ੍ਹਾਂ ਦੀ ਕਾਬਲਿਅਤ ਦੇ ਆਧਾਰ ‘ਤੇ ਦੇਣ ਦਾ ਕੰਮ ਇਸ ਸਰਕਾਰ ਨੇ ਕੀਤਾ ਹੈ।

Leave a Reply

Your email address will not be published.


*