ਤਰਨਤਾਰਨ,(ਰਾਕੇਸ਼ ਨਈਅਰ ਚੋਹਲਾ )
ਵਿਧਾਨ ਸਭਾ ਹਲਕਾ ਤਰਨਤਾਰਨ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਹੋਰ ਵੱਡਾ ਬਲ ਮਿਲਿਆ ਜਦ ਹਲਕੇ ਅਧੀਨ ਆਉਂਦੇ ਪਿੰਡ ਬਹਿਲਾ ਵਿਖੇ ਵੱਖ-ਵੱਖ ਪਾਰਟੀਆਂ ਨੂੰ ਅਲਵਦਾ ਕਹਿ ਕੇ ਸੈਂਕੜੇ ਲੋਕਾਂ ਵਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਗਈ। ਪਾਰਟੀ ਦੇ ਪੁਰਾਣੇ ਆਗੂ ਡਾਕਟਰ ਬੂਟਾ ਸਿੰਘ ਦੇ ਵਿਸ਼ੇਸ਼ ਉੱਦਮਾਂ ਸਦਕਾ ਉਨਾਂ ਦੇ ਗ੍ਰਹਿ ਵਿਖੇ ਹੋਈ ਵਿਸ਼ਾਲ ਬੈਠਕ ਦੌਰਾਨ ਭਾਜਪਾ ਵਿੱਚ ਸ਼ਮੂਲੀਅਤ ਕਰਨ ਵਾਲੇ ਪਰਿਵਾਰਾਂ ਨੇ ਮੌਕੇ ‘ਤੇ ਹੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਆਨਲਾਈਨ ਪ੍ਰਾਪਤ ਕਰਕੇ ਆਈਕਾਰਡ ਵੀ ਬਣਾਏ।
ਇਸ ਮੌਕੇ ‘ਤੇ ਭਾਜਪਾ ਵਿੱਚ ਸ਼ਾਮਲ ਹੋਏ ਪਰਿਵਾਰਕ ਮੁਖੀਆਂ ਜਿੰਨਾ ਵਿੱਚ ਕੁਲਵਿੰਦਰ ਸਿੰਘ,ਬਲਦੇਵ ਸਿੰਘ, ਲਾਲ ਸਿੰਘ,ਅੰਮ੍ਰਿਤਪਾਲ ਸਿੰਘ,ਮੁਖਤਾਰ ਸਿੰਘ, ਸਤਨਾਮ ਸਿੰਘ, ਗੋਰਾ ਸਿੰਘ,ਜਗਰੂਪ ਸਿੰਘ, ਕਸ਼ਮੀਰ ਸਿੰਘ,ਅਮਰੀਕ ਸਿੰਘ,ਬਲਵੰਤ ਸਿੰਘ, ਬਲਦੇਵ ਸਿੰਘ,ਹਰਜੀਤ ਸਿੰਘ,ਵੱਸਣ ਸਿੰਘ, ਜੋਗਿੰਦਰ ਸਿੰਘ, ਮਨਜੀਤ ਕੌਰ ਕਸ਼ਮੀਰ ਕੌਰ,ਬਲਵਿੰਦਰ ਕੌਰ, ਸਤਨਾਮ ਕੌਰ,ਜਗੀਰ ਕੌਰ,ਹਰਦੇਵ ਕੌਰ, ਹਰਭਜਨ ਕੌਰ,ਸਵਿੰਦਰ ਕੌਰ ਆਦਿ ਨੂੰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਪਾਰਟੀ ਚਿੰਨ ਦੇ ਕੇ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਜਿਵੇਂ ਭਾਰਤ ਦੇਸ਼ ਦੇ ਸਾਰੇ ਸੂਬਿਆਂ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਬਹੁਮਤ ਦੇ ਕੇ ਮਾਣ ਸਤਿਕਾਰ ਨਾਲ ਸੱਤਾ ਸੌਂਪ ਰਹੇ ਹਨ ਉਵੇਂ ਹੀ ਹੁਣ ਪੰਜਾਬ ਦੇ ਲੋਕ ਵੀ ਸਮਝ ਚੁੱਕੇ ਹਨ ਕਿ ਜੇਕਰ ਸੂਬਾ ਪੰਜਾਬ ਦਾ ਭਲਾ ਹੋ ਸਕਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ,ਇਸ ਕਰਕੇ ਹੀ ਪੰਜਾਬ ਦੇ ਲੋਕ ਭਾਜਪਾ ਨਾਲ ਆਪ ਮੁਹਾਰੇ ਜੁੜ ਕੇ ਪਾਰਟੀ ਦੀ ਚੜ੍ਹਦੀਕਲਾ ਲਈ ਦਿਨ ਬ ਦਿਨ ਮਜਬੂਤੀ ਵਿੱਚ ਵਾਧਾ ਕਰ ਰਹੇ ਹਨ ਅਤੇ ਬਹੁਤ ਜਲਦੀ ਪੰਜਾਬ ਦੀ ਸੱਤਾ ਭਾਜਪਾ ਨੂੰ ਸੌਂਪਣ ਵਾਲੇ ਹਨ।
ਉਨਾਂ ਕਿਹਾ ਕਿ ਪੰਜਾਬ ਅੰਦਰ ਨਸ਼ਾ,ਗੁੰਡਾਗਰਦੀ, ਫਿਰੌਤੀਆਂ,ਬੇਰੁਜਗਾਰੀ ਅਤੇ ਕਤਲੋਗਾਰਦ ਦਾ ਜੋ ਮਾਹੌਲ ਬਣ ਗਿਆ ਹੈ ਇਸ ਨੂੰ ਭਾਜਪਾ ਹੀ ਨੱਥ ਪਾ ਸਕਦੀ ਹੈ।ਕਿਉਂਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰਨ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰਾਂ ਫੇਲ ਹੋ ਚੁੱਕੀ ਹੈ।ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੀ ਪੰਜਾਬ ਦੀ ਤਰੱਕੀ ਦੇ ਨਾਮ ‘ਤੇ ਚੁਟਕਲੇ ਸੁਣਾਏ ਜਾ ਰਹੇ ਹਨ ਅਤੇ ਸੱਚਾਈ ਤੋਂ ਕੋਹਾਂ ਦੂਰ ਜਾ ਕੇ ਲੋਕਾਂ ਨਾਲ ਨਵੇਂ ਤੋਂ ਨਵਾਂ ਝੂਠ ਬੋਲ ਕੇ ਡੰਗ ਟਪਾਈ ਕੀਤੀ ਜਾ ਰਹੀ ਹੈ ਪਰ ਹੁਣ ਲੋਕ ਕਦੀ ਵੀ ਅਜਿਹੇ ਝੂਠੇ ਅਤੇ ਧੋਖਾ ਕਰਨ ਵਾਲੀ ਪਾਰਟੀ ਦੇ ਲੀਡਰਾਂ ਨੂੰ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ‘ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮੀਤ ਪ੍ਰਧਾਨ ਜਸਕਰਨ ਸਿੰਘ ਗਿੱਲ, ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਵਪਾਰ ਸੈੱਲ ਕੋ ਕਨਵੀਨਰ ਵਿਵੇਕ ਅਗਰਵਾਲ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ, ਪਾਰਟੀ ਆਗੂ ਕੈਪਟਨ ਪੂਰਨ ਸਿੰਘ,ਸਾਬਕਾ ਸਰਪੰਚ ਨੱਥਾ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ ਨੱਥੂਚੱਕ ਆਦਿ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।
Leave a Reply