August 17, 2026

Justice News

ਅਵਾਮ ਦੀ ਆਵਾਜ਼

2 ਹਫਤੇ ਦੀ ਡੇਅਰੀ ਸਿਖਲਾਈ ਕੋਰਸ ਦੇ ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ

ਮੋਗਾ ( ਮਨਪ੍ਰੀਤ ਸਿੰਘ    )
ਡੇਅਰੀ ਵਿਕਾਸ ਵਿਭਾਗ ਵੱਲੋਂ ਸਿਖਿਆਰਥੀਆਂ ਲਈ ਚਲਾਈ ਜਾ ਰਹੀ 2 ਹਫਤੇ ਦੀ ਡੇਅਰੀ ਸਿਖਲਾਈ ਕੋਰਸ ਦੇ ਬੈਚ ਸਮਾਪਤ ਹੋਣ ਤੇ ਅੱਜ ਸਿਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ ਵਿਖੇ ਸਰਟੀਫਿਕੇਟਾਂ ਦੀ ਵੰਡ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਪ੍ਰਭਦੀਪ ਸਿੰਘ ਨੱਥੋਵਾਲ, ਡਿਪਟੀ ਡਾਇਰੈਕਟਰ ਡੇਅਰੀ ਮੋਗਾ ਸ. ਸੁਰਿੰਦਰ ਸਿੰਘ, ਸਰਪੰਚ ਪਿੰਡ ਗਿੱਲ ਸ. ਦਰਸ਼ਨ ਸਿੰਘ ਅਤੇ ਮੈਂਬਰ ਪੰਚਾਇਤ ਸ. ਹਰਜੀਤ ਸਿੰਘ ਗਿੱਲ ਵਲੋਂ ਕੀਤੀ ਗਈ। ਇਸ ਮੌਕੇ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਡਿਪਟੀ ਡਾਇਰੈਕਟਰ ਡੇਅਰੀ ਨੇ ਵੱਧ ਤੋਂ ਵੱਧ ਵਿਭਾਗੀ ਸਕੀਮਾਂ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਦਸਿਆ ਕਿ ਡੇਅਰੀ ਧੰਦਾ ਕਰਨ ਵਾਲੇ ਸਿਖਿਆਰਥੀਆਂ ਨੂੰ ਜਨਰਲ ਜਾਤੀ ਨੂੰ 25 ਪ੍ਰਤੀਸਤ ਅਤੇ ਅਨੁਸੂਚਿਤ ਜਾਤੀ ਦੇ ਸਿਖਿਆਰਥੀ ਨੂੰ 33 ਪ੍ਰਤੀਸਤ ਸਬਸਿਡੀ ਦਿਵਾਈ ਜਾਵੇਗੀ। ਉਨ੍ਹਾਂ ਇਲਾਕੇ ਦੇ ਬੇਰੋਜਗਾਰ ਮੁੰਡੇ ਕੁੜੀਆਂ ਨੂੰ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵਧ ਲਾਹਾ ਲੈਣ ਲਈ ਅਪੀਲ ਕੀਤੀ।

ਉਹਨਾਂ ਦਸਿਆ ਕਿ ਦੁੱਧ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਸਹਿਰਾਂ ਵਿਚ ਮੋਬਾਇਲ ਵੈਨ ਰਾਹੀ ਕੈਂਪ ਲਗਾਏ ਜਾ ਰਹੇ ਹਨ ਅਤੇ ਦੁੱਧ ਉਤਪਾਦਕਾ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਪਿੰਡਾ ਵਿਚ ਇਕ ਦਿਨਾਂ ਕੈਂਪ ਲਗਾਏ ਜਾ ਰਹੇ ਹਨ । ਉਨ੍ਹਾ ਦਸਿਆ ਕਿ ਅਗਲੇ ਐੱਸ. ਸੀ ਡੇਅਰੀ ਸਿਖਲਾਈ ਕੋਰਸ ਦੀ ਕਾਉਂਸਲਿੰਗ ਦੀ ਮਿਤੀ 2 ਦਸੰਬਰ, 2024 ਹੈ ਅਤੇ ਹੋਰ ਜਾਣਕਾਰੀ ਲਈ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਨਾਲ (ਟੈਲੀਫੋਨ ਨੰਬਰ 01636-242480) ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.