ਕੇਂਦਰ ਦੀ ਮੋਦੀ ਸਰਕਾਰ ਨੂੰ ਮਨਰੇਗਾ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ – ਸਾਥੀ ਕੂੰਮਕਲਾਂ 

ਸੰਗਰੂਰ///////////////////// ਪਿੰਡ ਮਜਾਲੀਆਂ ਕਲਾਂ ਅਤੇ ਪਪੜੌਦੀ ਵਿਖੇ ਸਾਥੀ ਜਗਵੀਰ ਸਿੰਘ ਇੱਕੋਲਾਹੀ,ਹਰੀ ਰਾਮ ਭੱਟੀ, ਰਛਪਾਲ ਕੌਰ, ਆਂਗਨਵਾੜੀ ਮੁਲਾਜ਼ਮ ਆਗੂ ਭੈਣ ਸਤਿੰਦਰਪਾਲ ਕੌਰ ਮਜਾਲੀਆਂ ਸਰਪੰਚ ਬਲਜੀਤ ਸਿੰਘ ਪਪੜੌਦੀ, ਨਰਿੰਦਰ ਕੌਰ ਪੰਚ, ਪਰਮਜੀਤ ਕੌਰ,ਦੀ ਅਗਵਾਈ ਵਿੱਚ ਮਨਰੇਗਾ ਕਿਰਤੀਆਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸੀਟੂ ਦੇ ਸੂਬਾ ਸਕੱਤਰ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਮਜ਼ਦੂਰਾਂ ਨੂੰ ਮਨਰੇਗਾ ਕਾਨੂੰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਲਈ ਯੋਜਨਾਵਾਂ ਗੁੰਦੀਆਂ ਜਾ ਰਹੀਆਂ ਹਨ । ਮਨਰੇਗਾ ਦੇ ਕੰਮ ਚਲਾਉਣ ਲਈ ਬੱਜਟ ਵਿੱਚ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ, ਜੌਬ ਕਾਰਡ ਧਾਰਕਾਂ ਦੇ ਖਾਤਿਆਂ ਨੂੰ ਆਧਾਰ ਨਾਲ ਜੋੜਨ ਦੇ ਬਹਾਨੇ ਜੌਬ ਕਾਰਡ ਧਾਰਕਾਂ ਦੇ ਕਾਰਡ ਕੱਟੇ ਜਾ ਰਹੇ ਹਨ। ਮਨਰੇਗਾ ਕਿਰਤੀਆਂ ਨੂੰ ਮਨਰੇਗਾ ਕਾਨੂੰਨ ਮੁਤਾਬਕ 100 ਦਿਨ ਕੰਮ ਨਹੀਂ ਦਿੱਤਾ ਜਾ ਰਿਹਾ, ਕਾਨੂੰਨ ਅਨੁਸਾਰ ਕੰਮ ਨਾਂ ਦੇਣ ਦੀ ਸੂਰਤ ਵਿੱਚ ਬੇ-ਰੁਜਗਾਰੀ ਭੱਤਾ ਨਹੀਂ ਦਿੱਤਾ ਜਾ ਰਿਹਾ,ਖੇਤ ਮਜ਼ਦੂਰਾਂ ਦੀ ਦਿਹਾੜੀ ਦੇ ਬਰਾਬਰ ਦਿਹਾੜੀ ਨਾਂ ਦੇਣਾ, ਮਨਰੇਗਾ ਮਜ਼ਦੂਰਾਂ ਨੂੰ ਕੰਮ ਕਰਨ ਵਾਲੇ ਔਜਾਰ ਦਾਤੀ, ਕਹੀ, ਖੁਰਪਾ, ਬੱਠਲ, ਬਾਲਟੀਆਂ, ਕਹੀਆਂ, ਹੱਥਾਂ ਵਿੱਚ ਪਾਉਣ ਲਈ ਦਸਤਾਨੇ, ਪੈਰਾਂ ਵਿਚ ਪਾਉਣ ਲਈ ਰਬੜ ਦੇ ਬੂਟ ਆਦਿ ਮੁੱਹਈਆ ਨਾਂ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਸੀਟੂ ਆਗੂ ਸਾਥੀ ਅਮਰਨਾਥ ਕੂੰਮਕਲਾਂ ਨੇ ਮਜ਼ਦੂਰਾਂ ਨੂੰ ਪੁਰਜ਼ੋਰ ਅਪੀਲ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਕੱਲੇ -ਇੱਕਲੇ ਸੰਘਰਸ਼ ਕਰਕੇ ਜੱਥੇਬੰਦੀਆਂ ਦੀ ਸੁਣਵਾਈ ਨਹੀਂ ਹੋ ਰਹੀ ਇਸ ਲਈ “ਕੱਲੇ ਕੱਲੇ ਮਾਰ ਨਾਂ ਖਾਉ, ਇੱਕਠੇ ਹੋ ਕੇ ਅੱਗੇ ਆਉ” ਸੀਟੂ ਦੀ ਬੁਨਿਆਦੀ ਸਮਝ ਅਨੁਸਾਰ” ਸਮੇਂ ਦੀ ਇਤਿਹਾਸਕ ਲੋੜ, ਵਿਸ਼ਾਲ ਏਕਤਾ ਤਿੱਖੇ ਘੋਲ ” ਦੀ ਪੂਰਤੀ ਲਈ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਸੀਟੂ ਸਮੇਤ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਉੱਤੇ ਸਾਂਝੀਆਂ ਮੰਗਾਂ ਲਈ ਦੇਸ਼ ਪੱਧਰ ਤੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਸਾਹਮਣੇ ਚਿਤਾਵਨੀ ਦਿਵਸ ਮਨਾਇਆ ਜਾਵੇਗਾ ਅਤੇ ਸੰਵਿਧਾਨ ਬਚਾਉ ਦੇਸ਼ ਬਚਾਓ ਲਈ ਅਵਾਜ਼ ਬੁਲੰਦ ਕੀਤੀ ਜਾਵੇਗੀ।
ਉਨ੍ਹਾਂ ਮਨਰੇਗਾ ਮਜ਼ਦੂਰਾਂ ਨੂੰ ਸਾਂਝੇ ਸ਼ੰਘਰਸ਼ਾਂ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਅਤੇ ਪਿੰਡ ਪੱਧਰ ਤੇ ਜੱਥੇਬੰਦਕ ਢਾਂਚੇ ਨੂੰ ਸਥਾਪਿਤ ਕਰਨ  ਦੀ ਅਪੀਲ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮਨਰੇਗਾ ਕਾਨੂੰਨ ਨੂੰ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ, ਨਾਜ਼ਰ ਸਿੰਘ, ਸੰਦੀਪ ਕੌਰ, ਹਰਬੰਸ ਕੌਰ ਪਪੜੌਦੀ, ਮਹਿੰਦਰ ਕੌਰ, ਰੁਪਿੰਦਰ ਕੌਰ, ਜਸਵੀਰ ਕੌਰ, ਬਿੰਦਰ ਕੌਰ ਗੁਲਜ਼ਾਰ ਕੌਰ, ਰਾਜਵੰਤ ਕੌਰ, ਚਰਨਜੀਤ ਕੌਰ ਪਰਮਜੀਤ ਕੌਰ, ਬਲਜਿੰਦਰ ਸਿੰਘ,ਕੇਵਲ ਸਿੰਘ ਮਜਾਲੀਆਂ ਆਦਿ ਹਾਜ਼ਰ ਸਨ।

Leave a Reply

Your email address will not be published.


*