August 17, 2026

Justice News

ਅਵਾਮ ਦੀ ਆਵਾਜ਼

ਬਸਪਾ ਦੇ ਸੂਬਾਈ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ 19 ਨਵੰਬਰ ਨੂੰ ਧੂਰੀ ਵਿਖੇ ਵਰਕਰਾਂ ਨਾਲ ਕਰਨਗੇ ਮੀਟਿੰਗ

Oplus_131072

ਸੰਗਰੂਰ/////////////// ਸ. ਸਤਿਗੁਰ ਸਿੰਘ ਕੌਹਰੀਆਂ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਸੰਗਰੂਰ ਅਤੇ ਸੂਬੇਦਾਰ ਰਣਧੀਰ ਸਿੰਘ ਨਾਗਰਾ ਜਿਲਾ ਜਨਰਲ ਸਕੱਤਰ ਨੇ ਦੱਸਿਆ ਕਿ  19 ਨਵੰਬਰ ਨੂੰ ਭੈਣ ਕੁਮਾਰੀ ਮਾਇਆਵਤੀ ਰਾਸ਼ਟਰੀ ਪ੍ਰਧਾਨ ਬਸਪਾ ਵੱਲੋਂ ਥਾਪੇ ਸੂਬਾ ਪ੍ਰਧਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਜਿਲਾ ਸੰਗਰੂਰ ਦੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਦੁਪਹਿਰ 1 ਵਜੇ ਡਾਕਟਰ ਅੰਬੇਡਕਰ ਹਾਲ ਜਨਤਾ ਨਗਰ ਧੂਰੀ ਵਿਖੇ ਪਹੁੰਚ ਰਹੇ ਹਨ। ਉਨਾ ਇਹ ਵੀ ਕਿਹਾ ਕਿ ਇਸ ਮੀਟਿੰਗ ਵਿੱਚ ਸ. ਚਮਕੌਰ ਸਿੰਘ ਵੀਰ ਸੂਬਾ ਜਨਰਲ ਸੈਕਟਰੀ ਅਤੇ ਡਾਕਟਰ ਮੱਖਣ ਸਿੰਘ ਲੋਕ ਸਭਾ ਇੰਚਾਰਜ ਵੀ ਵਿਸ਼ੇਸ਼ ਤੌਰ ਤੇ ਪੁੱਜਣਗੇ,ਇਸ ਸਮੇਂ ਅੱਜ ਦੇ ਰਾਜਨੀਤਿਕ ਸਮੀਕਰਨਾਂ ਤੇ ਵਿਚਾਰ ਵਟਾਂਦਰਾ ਹੋਵੇਗਾ ਅਤੇ ਸੰਗਠਨ ਤੇ ਰਿਵਿਊ ਹੋਵੇਗਾ । ਸ. ਕੌਹਰੀਆਂ ਨੇ ਜਿਲ੍ਹਾ ਸੰਗਰੂਰ ਦੇ ਸਾਰੇ ਅਹੁਦੇਦਾਰਾਂ, ਵਰਕਰਾਂ ਤੇ ਸਮਰਥਕਾਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.