August 20, 2026

Justice News

ਅਵਾਮ ਦੀ ਆਵਾਜ਼

ਨਵੀਆਂ ਚੁਣੀਆਂ ਪੰਚਾਇਤਾਂ ਬਿਨਾਂ ਭੇਦਭਾਵ ਵਿਕਾਸ ਦੀ ਰਫ਼ਤਾਰ ਨੂੰ ਗਤੀ ਦੇਣ- ਈਟੀਓ

ਅੰਮ੍ਰਿਤਸਰ  (ਰਣਜੀਤ ਸਿੰਘ ਮਸੌਣ /ਜੋਗਾ ਸਿੰਘ ਰਾਜਪੂਤ) ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾਂ, ਸਰਪੰਚਾਂ ਨੂੰ ਕਿਹਾ ਕਿ ਉਹ ਬਿਨਾਂ ਭੇਦਭਾਵ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਅਤੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਗਤੀ ਦੇਣ ਲਈ ਯੋਜਨਾਂਬੱਧ ਢੰਗ ਨਾਲ ਪਲਾਨਿੰਗ ਕਰਨ।
   ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਜੰਡ, ਪੱਲਾ, ਵਡਾਲਾ ਜੌਹਲ, ਸਫੀਪੁਰ, ਚੌਹਾਨ, ਧਾਰੜ ਦੇ ਪੰਚਾ, ਸਰਪੰਚਾਂ ਦਾ ਸਨਮਾਨ ਕਰਨ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀ ਹੈ। ਉਹਨਾਂ ਕਿਹਾ ਕਿ ਜੇਤੂ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਆਪ ਵਰਕਰਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਘਰ-ਘਰ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਵਿਕਾਸ ਨੂੰ ਪ੍ਰਮੁੱਖਤਾ ਦਿੱਤੀ ਹੈ, ਨੇਕ ਨੀਅਤ ਇਮਾਨਦਾਰ ਸਰਕਾਰ ਨੇ ਲੋਕਾਂ ਦਾ ਦਿੱਲ ਜਿੱਤਿਆ ਹੈ।
     ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲਾ ਪੰਚਾਇਤਾਂ ਦੀਆਂ ਚੋਣਾਂ 2024 ਦੀਆਂ ਚੋਣਾਂ ਦੀ ਤਰ੍ਹਾਂ ਨਿਰਪੱਖ ਨਹੀਂ ਹੁੰਦੀਆਂ ਸਨ, ਸਗੋਂ ਧੱਕੇਸ਼ਾਹੀ ਅਤੇ ਪਰਚਿਆਂ ਦੀ ਰਾਜਨੀਤੀ ਦਾ ਬੋਲਬਾਲਾ ਸੀ। ਸਾਡੇ ਆਮ ਘਰਾਂ ਦੇ ਉਮੀਦਵਾਰਾਂ ਨੇ ਵੱਡੇ ਵੱਡੇ ਧੱਕੇਸ਼ਾਹਾਂ ਨੂੰ ਪਲਟ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿੱਚ ਚੋਣਾਂ ਤੋ ਬਾਅਦ ਸਕੂਨ ਵਾਲਾ ਮਾਹੌਲ ਹੈ, ਇਹ ਸਾਡੀ ਜਿੱਤ ਦੇ ਅਸਲ ਚਿੰਨ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਪੰਚਾਂ, ਸਰਪੰਚਾਂ ਤੇ ਪਿੰਡਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਆ ਗਈ ਹੈ,
ਇਸ ਨੂੰ ਬਿਨਾਂ ਭੇਦਭਾਵ ਤੇ ਬਿਨਾਂ ਪੱਖਪਾਤ ਤੋਂ ਨਿਭਾਉਣਾ ਹੈ, ਸਾਂਝੀਆਂ ਸੱਥਾਂ ਵਿੱਚ ਬੈਠ ਕੇ ਯੋਜਨਾਬੱਧ ਢੰਗ ਨਾਲ ਵਿਕਾਸ ਕਰਨ ਲਈ ਰੂਪ ਰੇਖਾ ਤਿਆਰ ਕੀਤੀ ਜਾਵੇ ਅਤੇ ਜਦੋਂ ਅਸੀ ਧੰਨਵਾਦੀ ਦੌਰੇ ਤੇ ਹਰ ਪਿੰਡ ਵਿੱਚ ਆਵਾਂਗੇ ਤਾਂ ਉਸ ਸਮੇਂ ਇਸ ਬਾਰੇ ਪਿੰਡ ਦੇ ਸਰਬਸਾਂਝੇ ਹਿੱਤ ਵਿੱਚ ਫ਼ੈਸਲੇ ਲਏ ਜਾਣ। ਉਨ੍ਹਾਂ ਨੇ ਕਿਹਾ ਕਿ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਕਰਨ ਦੀ ਜ਼ਰੂਰਤ ਹੈ। ਵੈਰ ਵਿਰੋਧ ਨੂੰ ਤਿਆਗ ਕੇ ਪਿੰਡਾਂ ਵਿੱਚ ਫ਼ਿਰਕੂ ਸਦਭਾਵਨਾਂ ਨੂੰ ਕਾਇਮ ਰੱਖਣਾ, ਖੇਡ ਮੈਦਾਨਾਂ ਵਿੱਚ ਰੋਣਕਾਂ, ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ, ਸਿਹਤ ਸਹੂਲਤਾਂ ਲੋਕਾਂ ਦੇ ਘਰਾਂ ਨੇੜੇ ਉਪਲੱਬਧ ਕਰਵਾਉਣਾ ਸਾਡਾ ਮੁੱਖ ਏਜੰਡਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਫੰਡਾਂ ਦੀ ਕਮੀ ਨਹੀ ਆਵੇਗੀ ਸਗੋਂ  ਪਿੰਡਾਂ ਵਿਚ ਪੀਣ ਵਾਲਾ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਸਫ਼ਾਈ, ਰੋਸ਼ਨੀ, ਛੱਪੜਾ ਦੀ ਸਫ਼ਾਈ, ਧਰਮਸ਼ਾਲਾ ਤੇ ਹੋਰ ਇਮਾਰਤਾਂ ਦੀ ਉਸਾਰੀ ਨੂੰ ਪ੍ਰਮੁੱਖਤਾਂ ਦਿੱਤੀ ਜਾਵੇਗੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.