ਭਾਰਤ ਅਤੇ ਕੈਨੇਡਾ ਦੇ ਆਪਸੀ ਤਣਾਅ ਕਾਰਣ ਆਮ ਨਾਗਿਰਕ ਚਿੰਤਤ

ਲੇਖਕ।ਡਾ ਸੰਦੀਪ ਘੰਡ ਲਾਈਫ ਕੋਚ
ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿੱਚ ਦੋਸਤੀ ਦੇ ਸਬੰਧਾਂ ਵਿੱਚ ਕੜੱਤਣ ਵੱਧੀ ਹੈ ਅਤੇ ਦੋਵੇਂ ਮੁਲਕਾਂ ਵੱਲੋਂ ਰਾਜਦੂਤ ਵਾਪਸ ਬਲਾਉਣ ਜਾਂ ਭੇਜਣ ਨਾਲ ਇਹ ਕੜੱਤਣ ਹੋਰ ਵੱਧੀ ਹੈ।ਜਿਸ ਨਾਲ ਲੋਕਾਂ ਵਿੱਚ ਤਣਾਅ ਦਾ ਵੱਧਣਾ ਸੁਭਾਵਿਕ ਗੱਲ ਹੈ।ਜਿਸ ਦਿਨ ਦਾ ਭਾਰਤ ਅਤੇ ਕੈਨੇਡਾ ਨੇ ਆਪਣੇ ਆਪਣੇ ਰਾਜਦੂਤ ਵਾਪਸ ਬੁਲਾਏ ਜਾਂ ਦੇਸ਼ ਨੇ ਜਾਣ ਲਈ ਕਹਿ ਦਿੱਤਾ ਤਾਂ ਇਸ ਦਾ ਤਣਾਅ ਖਾਸਕਰ ਪੰਜਾਬੀਆਂ ਦੇ ਮਨਾਂ ਵਿੱਚ ਆਮ ਦੇਖਿਆ ਜਾ ਸਕਦਾ ਹੈ।ਬੇਸ਼ਕ ਭਾਰਤ ਅਤੇ ਕੈਨੇਡਾ ਵਿੱਚ ਪੈਦਾ ਹੋਇਆ ਤਣਾਅ ਅਜੇ ਡਿਪਲੋਮੇਟਿਕ ਪੱਧਰ ਤੱਕ ਹੈ।ਇਸ ਤਣਾਅ ਦਾ ਕਾਰਨ ਵੀ ਸਾਡੇ ਆਪਣੇ ਦੇਸ਼ ਦੇ ਕੁਝ ਉਹ ਨਾਗਰਿਕ ਜਿੰਨਾਂ ਨੇ ਗਲਤ ਦਸਤਾਵੇਜ ਦੇ ਅਧਾਰ ਤੇ ਉਥੋਂ ਦੀ ਨਾਗਿਰਕਤਾ ਪ੍ਰਾਪਤ ਕਰ ਲਈ ਹੈ।ਉਹੀ ਲੋਕ ਹਨ ਕੈਨੇਡਾ ਵਿੱਚ ਵੱਖਵਾਦੀ ਗਤੀਵਿਧੀਆਂ ਚਲਾ ਰਹੇ ਹਨ।ਬੇਸ਼ਕ ਇੰਨਾਂ ਦੀ ਗਿਣਤੀ ਘੱਟ ਹੈ ਪਰ ਇਹ ਡਰਾ ਧਮਕਾ ਕੇ ਹੋਰ ਲੋਕਾਂ ਨੂੰ ਵੀ ਸ਼ਾਮਲ ਕਰ ਲੈਂਦੇ ਹਨ।

ਕੈਨੇਡਾ ਵਿੱਚ ਬੋਲਣ ਦੀ ਅਜਾਦੀ ਦਾ ਇਹ ਲੋਕ ਨਜਾਇਜ ਲਾਭ ਲੇ ਰਹੇ ਹਨ।ਅਸਲ ਵਿੱਚ ਇਹਨਾਂ ਦੀ ਰਾਜਨੀਤਕ ਮਨੋਕਾਮਨਾ ਹੀ ਇਹਨਾਂ ਗਤੀੀਵਧੀਆਂ ਨਾਲ ਪੂਰੀ ਹੁੰਦੀ ਹੈ।ਇਸ ਸਮੇਂ ਕੈਨੇਡਾ ਵਿੱਚ ਜਸਟਿਨ ਟਰੋਡੁ ਦੀ ਸਰਕਾਰ ਘੱਟ ਗਿਣਤੀ ਦੀ ਸਰਕਾਰ ਹੈ। ਭਾਵ ਉਸ ਕੋਲ ਪੁਰਨ ਬਹੁਮਤ ਨਹੀ ਇਸ ਲਈ ਉਸ ਨੂੰ ਸਰਕਾਰ ਵਿੱਚ ਬਣੇ ਰੱਖਣ ਹਿੱਤ ਉਹਨਾਂ ਸੰਸ਼ਦ ਮੈਬਰਾਂ ਦੀ ਜਰੂਰਤ ਹੈ ਜੋ ਧੜਾ ਵੱਖਵਾਦੀ ਗਤੀਵਿਧੀਆਂ ਚਲਾ ਰਹੇ ਲੋਕਾਂ ਦਾ ਸਮਰਥਨ ਕਰਦਾ ਹੈ।ਅਸਲ ਵਿੱਚ ਕੈਨੇਡਾ ਦਾ ਇਹ ਦੋਸ਼ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੈ ਬਿਲਕੁਲ ਨਿਰਾਧਰ ਹੈ।ਅਸਲ ਵਿੱਚ ਕੈਨੇਡਾ ਦਾ ਰੋਲ ਉਲਟਾ ਚੋਰ ਕੋਤਵਾਲ ਕੋ ਡਾਟੈ ਵਾਂਗ ਹੈ।ਇਸ ਤੋਂ ਇਲਾਵਾ ਇੱਕ ਵਿਅਕਤੀ ਜੋ ਆਪਣੇ ਹੀ ਦੇਸ਼ ਖਿਲਾਫ ਕੂੜ ਪ੍ਰਚਾਰ ਕਰ ਰਿਹਾ ਤਾਂ ਕੋਈ ਵੀ ਦੇਸ਼ ਭਗਤ ਆਪਣੇ ਦੇਸ਼ ਖਿਲਾਫ ਅਜਿਹਾ ਦੇਸ਼ ਵਿਰੋਧੀ ਪ੍ਰਚਾਰ ਨਹੀ ਸੁਣ ਸਕਦੇ ਅਤੇ ਦੇਸ਼ ਭਗਤ ਵਿਅਕਤੀ ਨੂੰ ਕੋਈ ਬੰਦਸ਼ਾਂ ਵਿੱਚ ਨਹੀ ਬੰਨ ਸਕਦਾ।ਇੱਕ ਵਿਅਕਤੀ ਦੇ ਹੋਏ ਕਤਲ ਜੋ ਕਿ ਕੈਨੇਡਾ ਦੀ ਧਰਤੀ ਤੇ ਹੋਇਆ ਪ੍ਰਧਾਨ ਮੰਤਰੀ ਵੱਲੋ ਅਜਿਹੇ ਇਲਜਾਮ ਲਾਉਣਾ ਇਹ ਸੱਿਧ ਕਰਦਾ ਕਿ ਪ੍ਰਧਾਨ ਮੰਤਰੀ ਕੈਨੇਡਾ ਕੋਈ ਰਾਜਨੀਤਕ ਲਾਭ ਲੈਣਾ ਚਾਹੁੰਦਾਂ।ਦੁਜੇ ਬੰਨੇ ਦੇਖਿਆ ਜਾਵੇ ਤਾਂ ਹਰਦੀਪ ਸਿੰਘ ਨਿੱਝਰ 2007 ਤੋਂ ਪਹਿਲਾਂ ਭਾਰਤੀ ਨਾਗਿਰਕ ਹੀ ਸੀ ਅਤੇ ਕੈਨੇਡਾ ਵੱਲੋਂ ਉਸ ਦੀਆਂ ਗਲਤ ਗਤੀਵਿਧੀਆਂ ਕਾਰਣ ਉਸ ਦੀ ਨਾਗਿਰਕਤਾ ਦੀ ਫਾਈਲ ਰੱਦ ਕਰ ਦਿੱਤੀ ਗਈ ਸੀ।ਉਸ ਦੇ ਖਿਲਾਫ ਇੰਡੀਆ ਵਿੱਚ ਕਤਲ ਵਰਗੀਆਂ ਸੰਗੀਨ ਧਰਾਵਾਂ ਹੇਠ ਕੇਸ ਦਰਜ ਹਨ।

ਉਹ ਕਤਲ ਕੈਨੇਡਾ ਵਿੱਚ ਹੋਇਆ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਨੇ ਕੀਤਾ,ਪੁਲੀਸ ਕੈਨੇਡਾ ਦੀ ਹੈ ਇਸ ਲਈ ਕੈਨੇਡਾ ਦੀ ਪੁਲੀਸ ਨੂੰ ਉਨ੍ਹਾਂ ਨੂੰ ਫੜਨਾ ਚਾਹੀਦਾ ਹੈ ਅਤੇ ਇਲਜਾਮ ਲਾਉਣ ਦੀ ਬਜਾਏ ਸਚਾਈ ਸਾਹਮਣੇ ਲਿਆਉਣੀ ਚਾਹੀਦੀ।ਇਸ ਲਈ ਕੈਨੇਡਾ ਨੂੰ ਅਜਿਹੇ ਇਲਜਾਮ ਲਾਉਣ ਦੀ ਥਾਂ ਭਾਰਤ ਵਿਰੁੱਧ ਗਤੀਵਿਧੀਆਂ ਚਲਾਉਣ ਵਾਲਿਆਂ ਨੂੰ ਭਾਰਤ ਦੇ ਹਵਾਲੇ ਕਰਨਾ ਚਾਹੀਦਾ ਹੈ।  ਕੈਨੇਡਾ ਸਰਕਾਰ ਦੀ ਪਹਿਲ ਇਹ ਹੋਣੀ ਚਾਹੀਦੀ ਕਿ ਜਿਹੜੇ ਲੋਕਾਂ ਨੂੰ ਕੈਨੇਡਾ ਨੇ ਵੀਜਾ ਦਿੱਤਾ ਅਤੇ ਲੱਖਾਂ ਰੁਪਏ ਦੀਆਂ ਫੀਸਾਂ ਭਰੀਆਂ ਉਨ੍ਹਾ ਦੀ ਬਲਾਈ ਬਾਰੇ,ਉਨ੍ਹਾਂ ਨੂੰ ਰੋਜਗਾਰ ਦੇਣ,ਉਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਆਦਿ ਕਰਨ ਬਾਰੇ ਸੋਚਣਾ ਚਾਹੀਦਾ।

ਕੈਨੇਡਾ ਦੀ ਪੁਲੀਸ ਵੱਲੋਂ ਆਪਣੀ ਡਿਊਟੀ ਸਹੀ ਢੰਗ ਨਾਲ ਨਾ ਨਿਭਾਉਣ ਕਾਰਣ ਉਸ ਨੂੰ ਪੁੱਛਣ ਦੀ ਬਜਾਏ ਇੱਕ ਸੰਪਨ ਪ੍ਰਭੁਸੱਤਾ ਵਾਲੇ ਦੇਸ਼ ਤੇ ਇਲਜਾਮ ਲਾਉਣਾ ਘਟੀਆ ਹਰਕਤ ਹੈ।ਇਸ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਤਾਰੁੰਤ ਇਲਜਾਮ ਵਾਪਸ ਲੇਣੇ ਚਾਹੀਦੇ ਹਨ ਕਿਉਕਿ ਭਾਰਤ ਅਤੇ ਕੈਨੇਡਾ ਦਾ ਤਣਾਅ ਭਾਰਤ ਦੇ ਲੋਕਾਂ ਤੇ ਸਿੱਧਾ ਅਸਰ ਪਾ ਰਿਹਾ ਹੈ।ਇਸ ਸਮੇਂ ਵੱਡੀ ਗਿਣਤੀ ਵਿੱਚ ਕੈਨੇਡਾ ਵਿੱਚ ਭਾਰਤੀ ਲੋਕ ਰਹਿ ਰਹੇ ਹਨ।ਇਸ ਦਾ ਸਾਫ ਸਬੂਤ ਇਹ ਹੈ ਕਿ ਕੈਨੇਡਾ ਵਿੱਚ ਇਸ ਸਮੇਂ 19 ਦੇ ਕਰੀਬ ਸੰਸਦ ਮੈਬਰ ਕੈਨੇਡਾ ਦੇ ਹਾਊਸ ਆਫ ਕਾਮਨ ਵਿੱਚ ਹਨ।ਇਸੇ ਤਰਾਂ ਕੈਨੇਡਾ ਦੇ ਵੱਡੇ ਵੱਡੇ ਬਿਜਨੈਸ ਤੇ ਵੀ ਭਾਰਤੀਆਂ ਦਾ ਕੰਟਰੋਲ ਹੈ।
ਭਾਰਤ ਦੇ ਲੋਕ ਜੋ ਕੈਨੇਡਾ ਜੋ ਲੰਮੇ ਸਮੇ ਤੋਂ ਕੈਨੇਡਾ ਰਹਿ ਰਹੇ ਹਨ ਉਹ ਭਾਰਤ ਦੀ ਅਰਥ ਵਿਵਸਥਾ ਨਾਲੋਂ ਕੈਨੇਡਾ ਦੀ ਅਰਥ ਵਿਵਸਥਾ ਨੂੰ ਵੱਧ ਫਾਇਦਾ ਦੇ ਰਹੇ ਹਨ।ਪਰ ਕੋਈ ਵੀ ਦੇਸ਼ ਆਪਣੀ ਪ੍ਰਭੁਸੱਤਾ ਨੂੰ ਖਤਰੇ ਵਿੱਚ ਪਾਕੇ ਨਹੀ ਚਲ ਸਕਦਾ ।ਇਸ ਵਿੱਚ ਕੋਈ ਸ਼ੱਕ ਨਹੀ ਕਿ ਭਾਰਤ ਦੇਸ਼ ਦੇ ਨਾਗਿਰਕਾਂ ਦੀ ਵੱਡੀ ਗਿਣਤੀ ਕੈਨੇਡਾ ਵਿੱਚ ਰਹਿ ਰਹੀ ਹੈ ਬੇਸ਼ਕ ਉਨ੍ਹਾਂ ਵਿੱਚੋਂ ਕਈਆਂ ਨੇ ਕੈਨੇਡਾ ਦੀ ਨਾਗਿਰਕਤਾ ਵੀ ਪ੍ਰਾਪਤ ਕਰ ਲਈ ਹੈ।ਪਰ ਉਹਨਾਂ ਦਾ ਦਿਲ ਅਜੇ ਵੀ ਭਾਰਤ ਵਿੱਚ ਧੜਕਦਾ ਹੈ।

ਅਸਲ ਵਿੱਚ ਕੈਨੇਡਾ ਵਿੱਚ ਬੋਲਣ ਦਾ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਦਾ ਵਿਸ਼ੇਸ ਧਿਆਨ ਰੱਖਿਆ ਜਾਦਾਂ ਹੈ।ਦੂਜੀ ਗੱਲ ਜੋ ਅਹਿਮ ਹੈ ਕੈਨੇਡਾ ਵਿੱਚ ਜਿਆਦਾ ਗਿਣਤੀ ਪ੍ਰਵਾਸੀਆਂ ਦੀ ਹੈ ਭਾਵ ਵੱਖ ਵੱਖ ਦੇਸ਼ਾ ਤੋਂ ਆਏ ਲੋਕ ਰਹਿ ਰਹੇ ਹਨ ਅਤੇ ਉਹ ਉਥੋਂ ਦੀ ਸਰਕਾਰ ਵੱਲੋਂ ਦਿੱਤੀ ਅਜਾਦੀ ਦਾ ਗਲਤ ਇਸਤੇਮਾਲ ਕਰਦੇ ਹਨ।ਜਿਸ ਕਾਰਣ ਵੱਖਵਾਦੀ ਗਰੁੱਪ ਆਪਸ ਵਿੱਚ ਹੀ ਲੜਦੇ ਝਗੜਦੇ ਰਹਿੰਦੇ ਹਨ ਅਤੇ ਆਪਣੀਆਂ ਵੋਟਾਂ ਕਾਰਣ ਸਰਕਾਰ ਤੇ ਪ੍ਰਭਾਵ ਬਣਾਈ ਰੱਖਣਾ ਚਾਹੁੰਦੇ ਹਨ।ਮਾਜੋਦਾ ਜਸਟਿਨ ਟਰੋਡੋ ਸਰਕਾਰ ਵੀ ਉਸ ਗਰੁੱਪ ਵੱਲੋਂ ਦਿੱਤੀ ਹਮਾਇਤ ਕਾਰਣ ਟਿੱਕੀ ਹੋਈ ਹੈ।

ਕੁਝ ਵੱਖਵਾਦੀ ਜਥੇਬੰਧੀਆਂ ਕੈਨੈਡਾ ਵਿੱਚ ਰਹਿੰਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਰਤ ਕੇ  ਭਾਰਤ ਸਰਕਾਰ ਖਿਲਾਫ ਪ੍ਰਚਾਰ ਕਰ ਰਹੀਆਂ ਹਨ।ਹਰਦੀਪ ਸਿੰਘ ਨਿੱਝਰ ਤੋਂ ਇਲਾਵਾ ਵੱਖਵਾਦੀ ਆਗੂ ਪੰਂਨੂ ਅਤੇ ਹੋਰ ਕਈ ਨੇਤਾ ਅਜਿਹੇ ਹਨ ਜੋ ਆਪਣੀਆਂ ਰਾਜਨੀਤਕ ਰੋਟੀਆਂ ਸੇਕ ਰਹੇ ਹਨ ਅਤੇ ਕੈਨੇਡਾ ਵਿੱਚ ਆਉਣ ਵਾਲੇ ਸਮੇਂ ਵਿੱਚ ਚੋਣਾ ਹੋ ਰਹੀਆਂ ਹਨ ਅਤੇ ਸਿੱਖਾਂ ਦੀਆਂ ਵੋਟਾਂ ਲੈਣ ਲਈ ਉਹ ਵੱਖਵਾਦੀਆਂ ਦੀ ਮਦਦ ਕਰ ਰਹੇ ਹਨ।ਕੈਨੇਡਾ ਦੇ ਗੁਰੂਘਰਾਂ ਵਿੱਚ ਵੀ ਖਾਲਸਿਤਾਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਦੁਜੇ ਪਾਸੇ ਅਸੀ ਦੇਖ ਰਹੇ ਹਾਂ ਕਿ ਭਾਰਤ ਦੀ ਅਰਥ ਵਿਵਸਥਾ ਵਿੱਚ ਬਹੁਤ ਸੁਧਾਰ ਹੋਇਆ ਹੈ ਅਤੇ ਵਿਸ਼ਵ ਵਿੱਚ ਭਾਰਤ ਹੁਣ ਮੋਹਰੀ ਦੇਸ਼ ਵੱਜੋਂ ਭੂਮਿਕਾ ਨਿਭਾ ਰਿਹਾ ਹੈ।ਜਿਸ ਕਾਰਣ ਪੱਛਮੀ ਮੁਲਕ ਭਾਰਤ ਨੂੰ ਅਜਿਹੀ ਗਤੀਵਿਧੀਆਂ ਨਾਲ ਢਾਹ ਲਾਉਣਾ ਚਾਹੁੰਦੇ ਹਨ।ਦੋਹਾਂ ਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਨੂੰ ਦੋਨਾਂ ਸਰਕਾਰਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਭਾਰਤ ਅਤੇ ਕੈਨੇਡਾ ਵਿੱਚ ਵਾਪਰਕ,ਸਭਿਆਚਾਰਕ ਅਤੇ ਸਿੱਖਿਆਂ ਦੇ ਖੇਤਰ ਵਿੱਚ ਹਮੇਸ਼ਾ ਸੁਹਿਰਦ ਰਹੇ ਹਨ ਪਰ ਰਾਜਨੀਤਕ ਮਜਬੂਰੀਆਂ ਕਾਰਣ ਕੈਨੇਡਾ ਦੇ ਕਈ ਨੇਤਾਵਾਂ ਵੱਲੋਂ ਪੰਜਾਬੀ ਸਿੱਖਾਂ ਦੀ ਖਾਲਸਿਤਾਨ ਅਤੇ ਵੱਖਵਾਦੀ ਦੀਆਂ ਮੰਗਾਂ ਦੀ ਹਮਾਇਤ ਦੇਣ ਨਾਲ ਭਾਰਤ ਦੇਸ਼ ਦੀ ਏਕਤਾ ਅਤੇ ਅਖੰਡਤਾ ਤੇ ਸਵਾਲ ਖੜੇ ਕਰਦੀਆਂ ਹਨ।ਭਾਰਤ ਅਤੇ ਕੈਨੇਡਾ ਦੇ ਰਿਿਸ਼ਤਆਂ ਦਾ ਸਬ ਤੋਂ ਜਿਆਦਾ ਅਸਰ ਪੰਜਾਬ ਦੇ  ਲੋਕਾਂ ਦੇ ਜਿਆਦਾ ਪਵੇਗਾ।ਕਿਉਕਿ ਪੰਜਾਬੀਆਂ ਦੀ ਵੱਡੀ ਗਿਣਤੀ ਪਿਛਲੇ ਲੰਮੇ ਸਮੇ ਤੋ ਕੈਨੇਡਾ ਵਿੱਚ ਹੈ।ਕਈ ਪ੍ਰੀਵਾਰ ਤਾਂ ਅਜਿਹੇ ਹਨ ਜਿੰਨਾਂ ਦੀ ਤੀਜੀ ਅਤੇ ਚੋਥੀ ਪੀੜੀ ਇਸ ਸਮੇਂ ਕੈਨੇਡਾ ਵਿੱਚ ਹੈ।ਇਸ ਤੋਂ ਇਲਾਵਾ ਬਹੁਤ ਲੋਕ ਅਜਿਹੇ ਵੀ ਹਨ ਜਿੰਨਾਂ ਦਾ ਕੁਝ ਵੀ ਭਾਰਤ ਵਿੱਚ ਨਹੀ ਅਤੇ ਹੁਣ ਬਹੁਤੇ ਲੋਕਾਂ ਦੇ ਕੈਨੇਡਾ ਨਾਲ ਭਾਵਨਾਤਮਕ ਸਬੰਧ ਹਨ।ਬਹੁੱਤ ਅਜਿਹੇ ਪ੍ਰੀਵਾਰ ਹਨ ਜਿੰਨਾਂ ਦਾ ਅੱਧਾ ਪ੍ਰੀਵਾਰ ਭਾਰਤ ਅਤੇ  ਅੱਧਾ ਕੈਨੇਡਾ ਵਿੱਚ ਹੈ।ਇਸ ਲਈ ਦੋਹਾਂ ਦੇਸ਼ਾ ਨੂੰ ਆਪਸੀ ਗੱਲਬਾਤ ਰਾਂਹੀ ਮਸਲਾ ਹੱਲ ਕਰਨਾ ਚਾਹੀਦਾ ਹੈ।

ਸਯੁਕੰਤ ਰਾਸ਼ਟਰ ਸੰਘ ਮੁੱਖ ਤੋੋਰ ਤੇ ਸੇਵਾਵਾਂ ਅਤੇ ਸੰਭਾਵਨਾਵਾਂ ਤੇ ਕੰਮ ਕਰਦਾ॥ਸਯੁਕੰਤ ਰਾਸ਼ਟਰ ਸੰਘ ਵੀ ਸਾਰੇ ਦੇਸ਼ਾ ਵਿੱਚ ਅਮਨ ਅਮਾਨ ਬਣਾਈ ਰੱਖਣ ਲਈ ਯਤਨ ਕਰਦਾ ਰਹਿੰਦਾਂ ਹੈ। ੈਬੇਸ਼ਕ ਅਜੇ ਤੱਕ ਸਯੁਕੰਤ ਰਾਸ਼ਟਰ ਸੰਘ ਨੇ ਕੋਈ ਪਹਿਲ ਨਹੀ ਕੀਤੀ ਪਰ ਜਦੋਂ ਦੋ ਦੇਸ਼ਾਂ ਦਾ ਤਣਾਅ ਅੰਤਰ-ਰਾਸ਼ਟਰੀ ਸਰੁੱਖਿਆਂ ਜਾਂ ਮਾਨਵ ਅਧਿਕਾਰਾਂ ਨਾਲ ਸਬੰਧਿਤ ਹੋਵੇ ਤਾਂ ਸਯੁਕੰਤ ਰਾਸ਼ਟਰ ਸੰਘ ਨਜਰ ਰੱਖਦਾ ਅਤੇ ਆਪਣੀ ਭੂਮਿਕਾ ਅਦਾ ਕਰਦਾ ਹੈ।ਭਾਵ ਜੇਕਰ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਤੇ ਕੋਈ ਹਿੰਸਾ ਜਾ ਵਿਤਕਰਾ ਹੁੰਦਾਂ ਤਾਂ ਉਹ ਦਖਲ ਅੰਦਾਜੀ ਕਰ ਸਕਦਾ ਹੈ।ਸਯੁਕੰਤ ਰਾਸ਼ਟਰ ਸੰਘ ਨੇ ਬਹੁਤ ਵਾਰ ਆਪਣੀ ਸਾਰਿਥਕ ਭੂਮਿਕਾ ਅਦਾ ਕੀਤੀ ਹੈ।ਪਰ ਦੋਵਾਂ ਦੇਸ਼ਾਂ ਨੂੰ ਸਮੱਸਿਆਂ ਦਾ ਹੱਲ ਕੂਟਨੀਤਕ ਤਾਰੀਕੇ ਨਾਲ ਕੱਢਣ ਦੀ ਲੋੜ ਹੈ।ਸਯੁਕੰਤ ਰਾਸ਼ਟਰ ਸੰਘ ਵੱਲੋਂ ਅੰਤਰ-ਰਾਸ਼ਟਰੀ ਪੱਧਰ ਤੇ ਸਰੁੱਖਿਆ ਦੇਖਣ ਲਈ ਕਈ ਟੀਮਾਂ ਬਣਾਈਆਂ ਹੋਈਆਂ ਹਨ ਜੋ ਜਰੂਰਤ ਪੈਣ ਤੇ ਦੇਸ਼ਾ ਵਿੱਚਲੇ ਤਣਾਅ ਨੂੰ ਘਟਾਉਣ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਸਕਦਾ ਹੈ।

ਭਾਰਤ ਦੇ ਲੋਕਾਂ ਵੱਲੋਂ ਦੋਹਾਂ ਮੁਲਕਾਂ ਵਿੱਚ ਵੱਡੇ ਪੱਧਰ ਤੇ ਨਿਵੇਸ਼ ਕੀਤਾ ਜਾਦਾਂ।ਜੇਕਰ ਅੰਕਿੜਆਂ ਦੀ ਗੱਲ ਕਰੀਏ ਤਾਂ ਅਸੀ ਦੇਖਦੇ ਹਾਂ ਕਿ ਪਿਛਲੇ ਪੰਜ ਸਾਲਾਂ ਵਿੱਚ ਹਰ ਸਾਲ ਤਕਰੀਬਨ 5 ਬਿਲੀਅਨ ਡਾਲਰ ਦਾ ਨਿਵੇਸ਼ ਹੋਇਆ ਹੈ।ਇਹ ਨਿਵੇਸ਼ ਮੁੱਖ ਤੋਰ ਤੇ ਰੀਅਲ ਅਸਟੇਟ,ਸਟਾਕ ਮਾਰਕੀਟ,ਸਿੱਖਿਆ ਅਤੇ ਵਪਾਰਕ ਖੇਤਰ ਵਿੱਚ ਕੀਤਾ ਜਾਦਾਂ।ਇਸ ਤੋਂ ਇਲਾਵਾ ਸਾਰੇ ਭਾਰਤੀ ਪ੍ਰਵਾਸੀ ਵੱਖ ਵੱਖ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਭਾਗ ਲੈਦੇਂ ਅਤੇ ਸਮਾਜਿਕ ਸੰਸ਼ਥਾਵਾਂ ਦੀ ਵਿੱਤੀ ਮਦਦ ਵੀ ਕਰਦੇ ਹਨ॥ਇਹਨਾਂ ਕੰਮਾਂ ਵਿੱਚ ਹਸਪਤਾਲ,ਸਕੂਲਾਂ,ਧਾਰਿਮਕ ਸਥਾਨਾਂ ਤੋ ਇਲਾਵਾ ਪਿੰਡਾਂ ਵਿੱਚ ਕਰਾਏ ਜਾਦੇ ਖੇਡ ਮੇਲੇ ਅਤੇ ਸਭਿਆਚਾਰਕ ਸਮਾਗਮ ਹਨ।ਅਜਿਹੀ ਹੀ ਮਦਦ ਉਹ ਕੈਨੇਡਾ ਸਰਕਾਰ ਦੀ ਵੀ ਕਰਦੇ ਹਨ।ਹੁਣ ਭਾਰਤੀਆਂ ਦਾ ਹਰ ਖੇਤਰ ਤੇ ਦਬਦਬਾ ਹੈ।

ਕੈਨੇਡਾ ਵਿੱਚ ਵੱਸਦੇ ਭਾਰਤੀਆਂ ਵੱਲੋਂ ਕੀਤੇ ਜਾਦੇਂ ਨਿਵੇਸ਼ ਨਾਲ ਦੋਹਾਂ ਸਰਕਾਰਾਂ ਨੂੰ ਵੀ ਕਰੋੜਾ ਰੁਪਏ ਟੈਕਸ ਦੇ ਰੂਪ ਵਿੱਚ ਮਿਲਦੇ ਹਨ।ਪਿਛਲੇ ਸਾਲ 2023 ਵਿੱਚ 18000 ਕਰੋੜ ਦੇ ਕਰੀਬ ਕੈਨੇਡਾ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਹੀ ਪੇਸਾ ਪ੍ਰਾਪਤ ਹੋਇਆ।ਜਿਸ ਕਾਰਣ ਇਹ ਟੈਕਸ ਭਾਰਤ ਦੀ ਅਰਥ ਵਿਿੁਵਸਥਾ ਨੂੰ ਮਜਬੂਤ ਕਰਨ ਅਤੇ ਵੱਖ ਵੱਖ ਕੰਮਾਂ ਵਿੱਚ ਵਰਤਿਆ ਜਾਦਾਂ ਹੈ।ਇਸੇ ਤਰਾਂ ਭਾਰਤੀਆਂ ਵੱਲੋਂ ਵੀ ਕੇਨੇਡਾ ਨੂੰ ਸਕੂਲਾਂ,ਕਾਲਜਾਂ,ਯੂਨੀਵਰਸਿਟੀ ਦੀਆਂ ਫੀਸਾਂ ਅਤੇ ਰਹਿਣ ਸਹਿਣ ਦੇ ਖਰਚੇ ਦੇ ਰੂਪ ਵਿੱਚ ਕੈਨੇਡਾ ਸਰਕਾਰ ਨੂੰ ਦਿੱਤਾ ਜਾਦਾਂ।ਕੇਵਲ  ਵੀਜਾ ਫੀਸ ਦੇ ਰੂਪ ਵਿੱਚ ਹੀ ਕੈਨੇਡਾ ਨੂੰ 30-35 ਮਿਲੀਅਨ ਕੈਨੇਡੀਅਨ ਡਾਲਰ ਵੱਜੋਂ ਪ੍ਰਾਪਤ ਹੁੰਦੇ ਹਨ।ਇਸ ਲਈ ਦੋਵੇਂ ਪਾਸੇ ਭਾਰਤ ਦਾ ਨਾਗਿਰਕ ਦਾ ਹੀ ਨੁਕਸਾਨ ਹੋ ਰਿਹਾ ਹ।ੈ ਭਾਰਤ ਦਾ ਨਾਗਿਰਕ ਦੋਹਾਂ ਦੇਸ਼ਾਂ ਦੀ ਅਰਥ ਵਿਵਸਥਾ ਵਿੱਚ ਆਪਨਾ ਯੋਗਦਾਨ ਪਾ ਰਿਹਾ ਹੈ।ਇਸ ਲਈ ਦੇਸ਼ ਦੇ ਨਾਗਿਰਕਾਂ,ਬਿਜਨੇਸਮੇਨ ਅਤੇ ਰਾਜਨੀਤਕ ਲੋਕਾਂ ਨੂੰ ਦੋਨਾਂ ਸਰਕਾਰਾਂ ਵਿੱਚ ਪੁੱਲ ਦਾ ਕੰਮ ਕਰਦੇ ਹੋਏ ਜਲਦੀ ਤੋਂ ਜਲਦੀ ਮਸਲੇ ਦਾ ਹੱਲ ਕੱਢਣ ਲਈ ਯਤਨ ਕਰਨੇ ਚਾਹੀਦੇ ਹਨ। ਲੇਖਕ ਡਾ ਸੰਦੀਪ ਘੰਡ ਲਾਈਫ ਕੋਚ
ਚੇਅਰਮੈਨ ਸਿੱਖਿਆ ਕਲਾ ਮੰਚ ਮਾਨਸਾ
ਮੋਬਾਈਲ 9815139576

Leave a Reply

Your email address will not be published.


*