ਨਾਮਧਾਰੀ ਅੱਸੂ ਦੇ ਮੇਲੇ ‘ਚ ਦੇਸ਼ ਵਿਚੋਂ ਅਨਪੜ੍ਹਤਾ ’ਤੇ ਗਰੀਬੀ ਦੂਰ ਕਰਨ ਤੇ ਦਿਤਾ ਜੋਰ  ਪਰਮਜੀਤ ਸਿੰਘ, ਜਲੰਧਰ 

  ਪਰਮਜੀਤ ਸਿੰਘ, ਜਲੰਧਰ
ਨਾਮਧਾਰੀ ਗੁਰੂ ਰਾਮ ਸਿੰਘ ਦੇ ਤੱਪ ਸਥਾਨ ਪਿੰਡ ਚੌਗਾਵਾਂ ਵਿਖੇ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ ਅਨੁਸਾਰ ਨਾਮਧਾਰੀ ਸੰਗਤ ਵਲੋਂ ਹਰ ਸਾਲ ਭਾਦਰੋਂ- ਅੱਸੂ ਦੇ ਮਹੀਨੇ ’ ਚ 40 ਦਿਨਾਂ ਦਾ ਜੱਪ-ਪ੍ਰਯੋਗ ਸਿਮਰਨ ਸਾਧਨਾ  ਸਮਾਗਮ  ਸਮਾਗਮ ਅੱਸੂ ਦਾ ਮੇਲ’ ਪੰਥ, ਸਮਾਜ ਅਤੇ ਦੇਸ਼ ਨੂੰ ਅਨਪੜ੍ਹਤਾ ’ਤੇ ਗਰੀਬੀ ਦੂਰ ਕਰਨ ਤੇ ਜੋਰ ਦਿੰਦਾਂ ਸੰਪੰਨ ਹੋਇਆ।
ਇਸ ਮੌਕੇ ਠਾਕੁਰ ਦਲੀਪ ਸਿੰਘ ਨੇ ਸੰਦੇਸ਼ ਰਾਹੀਂ ਕਿਹਾ ਕਿ ਨਾਮਧਾਰੀ ਪੰਥ ਦੇ ਮੋਢੀ ਗੁਰੂ ਰਾਮ ਸਿੰਘ ਨੇ ਜਿਵੇਂ ਸਿੱਖਾਂ ਨੂੰ ਨਾਮ-ਬਾਣੀ ਨਾਲ ਜੋੜ ਕੇ ਉਹਨਾਂ ਦਾ ਉੱਧਾਰ ਕੀਤਾ ਉਸੇ ਤਰ੍ਹਾਂ ਮਾਨਵ ਕਲਿਆਣ, ਪਰਿਵਾਰ, ਦੇਸ ਅਤੇ ਸਮਾਜ ਦੇ ਭਲੇ ਹਿਤ ਆਡੀਓ ਰਾਹੀਂ ਉਪਦੇਸ਼ ਦਿਤਾ ਕਿ ਸਾਨੂੰ ਆਪਣੇ ਰਿਸ਼ਤੇਦਾਰਾਂ ਨੂੰ ਸੰਭਾਲਣ ਦੇ ਨਾਲ ਨਾਲ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਪਰਿਵਾਰਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਵੀ ਸੰਭਾਲਣ ਦੀ ਲੋੜ ਹੈ। ਉਹਨਾਂ ਦੀ ਸੇਵਾ ਕਰੋ, ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰੋ ਅਤੇ ਉਹਨਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਰੂਪ ਵੇਖੋ। ਹਰੇਕ ਵਿਅਕਤੀ ਇੱਕ ਅਤਿ ਗਰੀਬ ਰੁਲਦੇ ਫਿਰਦੇ ਬੱਚੇ ਨੂੰ ਅਪਣਾਵੇ। ਉਸ ਨੂੰ ਰੋਜ ਭੋਜਨ ਛਕਾਓ, ਗੁਰੂ ਨਾਨਕ ਦੇਵ ਜੀ ਦੀ ਸਾਖੀਆਂ ਸੁਣਾਓ, ਉਸ ਨਾਲ ਪ੍ਰੇਮ ਕਰੋ। ਉਸਨੂੰ ਸਿੱਖ ਬਣਨ ਲਈ ਕੋਈ ਬੰਦਿਸ਼ ਨਾ ਲਾਓ, ਉਹ ਆਪਣੇ ਆਪ ਗੁਰਸਿੱਖ ਬਣ ਜਾਏਗਾ ਅਤੇ ਉਸਦਾ ਜੀਵਨ ਬਦਲ ਜਾਏਗਾ। ਇਸ ਤਰ੍ਹਾਂ ਉਹਨਾਂ ਦਾ ਵੀ ਭਲਾ ਹੋਵੇਗਾ ਅਤੇ ਸਿੱਖ ਪੰਥ ਪ੍ਰਫੁੱਲਿਤ ਹੋਵੇਗਾ। ਉਹਨਾਂ ਇਹ ਵੀ ਸਮਝਾਇਆ ਕਿ ਆਪਾਂ ਨੂੰ ਗੁਰਬਾਣੀ ਪੜ੍ਹ ਕੇ ਅਤੇ ਸਿਮਰਨ ਸਾਧਨਾ ਕਰਕੇ ਆਪਾ ਪੜਚੋਲ ਕਰਨ ਦੀ ਵੀ ਲੋੜ ਹੈ ਕਿ ਸਾਡੇ ਅੰਦਰੋਂ ਹੰਕਾਰ, ਵੈਰ ਵਿਰੋਧ, ਗੁੱਸਾ ਆਦਿ ਵਿਕਾਰ ਖਤਮ ਹੋ ਰਹੇ ਹਨ ਜਾਂ ਨਹੀਂ।  ਅੱਜ ਦਾ ਸਮਾਗਮ ਸਵੇਰੇ ਆਸਾ ਦੀ ਵਾਰ ਤੋਂ ਸ਼ੁਰੂ ਹੋ ਕੇ ਸਾਰਾ ਦਿਨ ਇਲਾਹੀ ਬਾਣੀ ਦਾ ਕੀਰਤਨ ਅਤੇ ਗੁਰਬਾਣੀ ਦੇ ਪਾਠਾਂ ਦਾ ਪ੍ਰਵਾਹ ਚੱਲਿਆ। ਹਜਾਰਾਂ ਦੀ ਗਿਣਤੀ ਵਿਚ ਸੰਗਤ ਨੇ  ਸ਼ਮੂਲੀਅਤ ਕਰਕੇ ਲਾਹਾ ਖੱਟਿਆ ।
ਗੁਰੂ ਕਾ ਲੰਗਰ ਅਤੁੱਟ ਵਰਤਿਆ।ਸਮਾਗਮ ਵਿੱਚ ਬਾਬਾ ਬਖਸ਼ੀਸ਼ ਸਿੰਘ, ਬਾਬਾ ਨਿਰਵੈਰ ਸਿੰਘ, ਬਾਬਾ ਸੱਜਣ ਸਿੰਘ, ਲੋਕ ਸੰਸਦ ਅਤੇ ਯਮੁਨਾ ਸੰਸਦ ਦੇ ਸੰਯੋਜਕ ਰਵੀਸ਼ੰਕਰ ਤਿਵਾਰੀ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ।ਇਸ ਮੌਕੇ ਮੁੱਖ ਪ੍ਰਬੰਧਕ ਸੂਬਾ ਅਮਰੀਕ ਸਿੰਘ, ਸੂਬਾ ਰਤਨ ਸਿੰਘ, ਸੁਬਾ ਭਗਤ ਸਿੰਘ ਯੂ.ਪੀ, ਸਰਪੰਚ ਗੁਰਬਖਸ਼ ਸਿੰਘ, ਸਾਹਿਬ ਸਿੰਘ ਅੰਮ੍ਰਿਤਸਰ, ਮਾਸਟਰ ਇਕਬਾਲ ਸਿੰਘ, ਮਾਸਟਰ ਸੁਖਦੇਵ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਡੁਗਰੀ, ਸੰਤ ਸਵਿੰਦਰ ਸਿੰਘ, ਅਮਰੀਕ ਸਿੰਘ ਚੁਗਾਵਾਂ, ਨਰਿੰਦਰ ਸਿੰਘ ਗੱਗੜਭਾਣਾ, ਸ਼ੇਰ ਸਿੰਘ ਬਰੀਲਾ, ਪ੍ਰਿੰਸੀਪਲ ਹਰਮਨਪ੍ਰੀਤ ਸਿੰਘ, ਸੂਬਾ ਭਗਤ ਸਿੰਘ ਮਹੱਦੀਪੁਰ ਆਦਿ ਵਿਸ਼ਾਲ ਸੰਗਤ ਹਾਜਰ ਹੋਈ।

Leave a Reply

Your email address will not be published.


*