ਜਾਅਲੀ ਜਾਤੀ ਸਰਟੀਫਿਕੇਟਾਂ ਤੇ ਨੌਕਰੀਆਂ ਦਾ ਮਾਮਲਾ ਭਗਵੰਤ ਮਾਨ ਸਰਕਾਰ ਨਹੀਂ ਫੜ੍ਹ ਸਕੀ ‘ਰਿਜ਼ਰਵੇਸ਼ਨ ਚੋਰ’

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ) ਕਰਮਚਾਰੀਆਂ ਨੂੰ ਬਿਨਾਂ ਕਿਸੇ ਨੋਟਿਸ ਦਿੱਤੀਆਂ ਨੌਕਰੀ ਤੋਂ ਕੱਢਣ ਦਾ ਮੁੱਦਾ ਵੀ ਜਿਉਂ ਦਾ ਤਿਉਂ ਬਰਕਰਾਰ ਹੈ ਮੁੱਖ ਮੰਤਰੀ ਪੰਜਾਬ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ, ਮੋਹਾਲੀ ਦੇ ਵਿਧਾਇਕ ਅਤੇ ਮੇਅਰ ਨਗਰ ਨਿਗਮ ਨੇ ਵੀ ਇਹਨਾਂ ਸੁਲੱਭ ਸ਼ੋਚਾਲਿਆ ਕਰਮਚਾਰੀਆਂ ਦੀ ਫਰਿਆਦ ਨਹੀਂ ਸੁਣੀ ਇਸੇ ਤਰ੍ਹਾਂ ਪੰਜਾਬ ਪੁਲਿਸ ਵੱਲੋਂ ਸੁਣਵਾਈ ਨਾ ਕਰਨ ਕਰਕੇ ਲੋਕਾਂ ਦੇ ਮਨਾਂ ਵਿੱਚ ਗੁੱਸਾ ਭਰਿਆ ਹੋਇਆ ਹੈ। ਬਾਰ ਬਾਰ ਮੰਗ ਪੱਤਰ ਦੇਣ ਤੋਂ ਬਾਅਦ ਵੀ ਨਾਜਾਇਜ਼ ਕੇਸ ਖਾਰਜ ਨਹੀਂ ਕੀਤੇ ਜਾ ਰਹੇ, ਇਮੀਗਰੇਸ਼ਨ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਬਿਲਡਰਾਂ ਦੇ ਜੁਲਮਾਂ ਦੀਆਂ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ।
ਇਹਨਾਂ ਸਾਰੀਆਂ ਉਪਰੋਕਤ ਮੰਗਾਂ ਨੂੰ ਲੈ ਕੇ ਦਸ ਜਥੇਬੰਦੀਆਂ ਨੇ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਭਗਵੰਤ ਮਾਨ, ਐਮਪੀ ਮਲਵਿੰਦਰ ਸਿੰਘ ਕੰਗ ਅਤੇ ਵਿਧਾਇਕ ਕੁਲਵੰਤ ਸਿੰਘ ਦੇ ਪੁਤਲੇ ਫੂਕ ਕੇ ਕਾਲਾ ਦੁਸਹਿਰਾ ਮਨਾਇਆ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਮੁੱਖ ਬੁਲਾਰੇ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਐਸ ਸੀ ਬੀਸੀ ਸਮਾਜ ਪ੍ਰਤੀ ਬਹੁਤ ਮਾੜਾ ਵਤੀਰਾ ਹੈ। ਸਾਡੇ ਸਮਾਜ ਨਾਲ ਲਗਾਤਾਰ ਧੱਕੇਸ਼ਾਹੀ ਹੁੰਦੀ ਰਹਿੰਦੀ ਹੈ ਪਰ ਅਸੀਂ ਸਰਕਾਰ ਨੂੰ ਅਗਾਹ ਕਰਦੇ ਹਾਂ ਕਿ ਜੇਕਰ ਹਾਲੇ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਮੋਹਾਲੀ ਦਾ ਚੱਕਾ ਜਾਮ ਕੀਤਾ ਜਾਵੇਗਾ ਤੇ ਆ ਰਹੀਆਂ ਪੰਚਾਇਤੀ ਚੋਣਾਂ ਵਿੱਚ ਪਿੰਡ ਪਿੰਡ ਜਾ ਕੇ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।
ਇਸ ਸਮੇਂ ਮੋਰਚੇ ਦੇ ਸੀਨੀਅਰ ਆਗੂ ਹਰਚੰਦ ਸਿੰਘ ਜਖਵਾਲੀ, ਲਖਬੀਰ ਸਿੰਘ ਬੋਬੀ, ਸੁਲੱਭ ਸ਼ੋਚਾਲਿਆ ਕਰਮਚਾਰੀਆਂ ਦੇ ਆਗੂ ਰਿਸ਼ੀ ਰਾਜ ਮਹਾਰ, ਬਲਵੀਰ ਸਿੰਘ ਜਲੰਧਰ, ਦਿਲਬਾਗ ਟਾਂਕ, ਹਰਨੇਕ ਸਿੰਘ ਮਲੋਆ, ਹਰਵਿੰਦਰ ਸਿੰਘ ਨਰੜੂ, ਪ੍ਰਿੰ. ਬਨਵਾਰੀ ਲਾਲ, ਜੈ ਸਿੰਘ ਬਾੜਾ ਨੇ ਆਏ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਕੁਲਵੀਰ ਸਿੰਘ, ਨਿਰਮਲ ਸਿੰਘ, ਮੋਹਨ ਲਾਲ, ਜਸਪਾਲ ਸਿੰਘ, ਰਾਜੇਸ਼ ਸਿੰਘ, ਮਾਂਗੇ ਲਾਲ, ਪੰਕਜ ਚੌਧਰੀ, ਦਿਲਬਰ ਖਾਨ, ਤਰਸੇਮ ਖਾਨ, ਬਲਵਿੰਦਰ ਸਿੰਘ ਨੰਬਰਦਾਰ, ਸੰਗਮ ਕੁਮਾਰ ਬਾਲਮੀਕਿ, ਪ੍ਰਧਾਨ ਦੌਲਤ ਰਾਮ, ਰਾਹੁਲ, ਸੁਰਜੀਤ ਸਿੰਘ ਜਖਵਾਲੀ, ਰਣਜੀਤ ਕੌਰ, ਰੀਨਾ, ਅੰਜੂ ਬਾਲਾ, ਜੈ ਦੀਪ, ਵਿਸ਼ਾਲ, ਮਾਊ ਜੀ ਪ੍ਰਧਾਨ, ਦਲਵੀਰ, ਪਰਮਿੰਦਰ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਟੋਨੀ ਕੁੰਭੜਾ ਆਦਿ ਹਾਜ਼ਰ ਹੋਏ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin