ਅਜੋਕੇ ਸਮੇਂ ਵਿੱਚ ਸਾਈਬਰ ਕਰਾਇਮ ਆਪਣੀ ਪਕੜ ਮਜਬੂਤ ਕਰ ਰਿਹਾ ਹੈ, ਦੇਸ਼ ਵਿੱਚ ਸਾਈਬਰ ਧੋਖਾਧੜੀ ਤੋਂ ਬਚਣ ਦੇ ਤਮਾਮ ਪ੍ਰਬੰਧ ਛੋਟੇ ਨਜਰ ਆ ਰਹੇ ਹਨ, ਆਏ ਦਿਨ ਸਾਈਬਰ ਠੱਗੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਓ.ਟੀ.ਪੀ. ਫਰਾਡ, ਕ੍ਰੈਡਿਟ ਕਾਰਡ ਧੋਖਾਧੜੀ, ਈ-ਕਾਮਰਸ, ਫਰਜੀ ਪਛਾਣ ਪੱਤਰ ਬਨਾਉਣਾ, ਖਾਤੇ ਵਿੱਚੋਂ ਪੈਸੇ ਨਿਕਲਣਾ, ਫਰਜੀ ਮੋਬਾਇਲ ਸੰਪਰਕ, ਬਿਜਲੀ ਬਿੱਲ ਸਬੰਧੀ, ਆਧਾਰ ਕਾਰਡ ਅਪਡੇਟ ਕਰਨ ਸੰਬੰਧੀ ਆਦਿ ਅਨੇਕਾਂ ਘਟਨਾਵਾਂ ਸਾਇਬਰ ਠੱਗੀ ਦਾ ਕਾਰਨ ਬਣ ਗਿਆ ਹੈ। ਦੂਜੇ ਪਾਸੇ ਡਿਜੀਟਲ ਇੰਡੀਆ ਰਾਹੀਂ ਸਭ ਕੁੱਝ ਇੰਟਰਨੈੱਟ ਰਾਹੀਂ ਜੁੜ ਗਿਆ ਹੈ। ਲੈਣ-ਦੇਣ, ਬੈਂਕਿੰਗ ਪ੍ਰਣਾਲੀ ਇਸ ਦਾ ਮੁੱਖ ਹਿੱਸਾ ਹਨ, ਪਰ ਸਾਇਬਰ ਠੱਗੀ ਨੇ ਲੋਕਾਂ ਦੇ ਖਾਤੇ ਖਾਲੀ ਕਰ ਦਿੱਤੇ ਹਨ। ਹੁਣ ਨਕਦੀ ਦੇ ਨਾਲ ਨਾਲ ਸਾਈਬਰ ਠੱਗ ਇੰਟਰਨੈੱਟ ਡਾਟਾ ਵੀ ਚੋਰੀ ਕਰ ਰਹੇ ਹਨ, ਜਾਮਤਾੜਾ ਸੀਰੀਅਲ ਨੇ ਇਸ ਦੀ ਵਧੀਆ ਜਾਣਕਾਰੀ ਪੇਸ਼ ਕਰ ਦਿੱਤੀ ਹੈ। ਡਿਜੀਟਲ ਸੰਨ੍ਹਮਾਰੀ ਦੀ ਇੱਕ ਕਿਸਮ ਹੈ ਫਿਸਿੰਗ ਅਰਥਾਤ ਬੈਂਕਾਂ ਦੇ ਕ੍ਰੈਡਿਟ ਆਦਿ ਜਾਣਕਾਰੀ ਚੁਗ ਕੇ ਰਕਮ ਉਡਾ ਲੈਣੀ, ਦੂਜੀ ਕਿਸਮ ਹੈ ਰੈਸਮਵੇਅਰ ਯਾਨੀ ਫਿਰੋਤੀ। ਇਸ ਚ ਲੋਕਾਂ, ਕੰਪਨੀਆਂ ਅਦਾਰਿਆਂ ਦੇ ਕੰਪਿਊਟਰ ਨੈੱਟਵਰਕ ਤੋਂ ਸਾਇਬਰ ਹਮਲਾ ਕਰਕੇ ਆਪਣੇ ਕਬਜੇ ਵਿੱਚ ਕਰ ਲੈਣਾ, ਫਿਰ ਬਦਲੇ ਵਿੱਚ ਫਿਰੋਤੀ ਮੰਗਣਾ ਫਿਸਿੰਗ ਅਤੇ ਰੈਸਮਵੇਅਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਹਰ ਦੂਸਰਾ ਆਦਮੀ ਸਾਇਬਰ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ। ਅਮਰੀਕਾ ਵਰਗੇ ਮਹਾ ਸ਼ਕਤੀਸ਼ਾਲੀ ਦੇਸ਼ ਵਿੱਚ ਹਵਾਈ ਅੱਡਿਆਂ ਤੇ ਜਹਾਜ ਪ੍ਰਣਾਲੀ ਤੇ ਸਾਇਬਰ ਅਟੈਕ ਦੀ ਤਾਜਾ ਘਟਨਾ ਹੈ। ਅਨੇਕਾਂ ਜਹਾਜ ਰੂਟ ਪਲਾਨ ਤੋਂ ਭਟਕ ਗਏ।
ਸਾਇਬਰ ਠੱਗ ਅਨੇਕਾਂ ਪ੍ਰਕਾਰ ਦੇ ਨਵੇਂ ਤਰੀਕੇ ਲੱਭ ਕੇ ਜਨਤਾ ਨਾਲ ਠੱਗੀ ਮਾਰ ਰਹੇ ਹਨ। ਵਿਦੇਸ਼ਾਂ ਤੋਂ ਰਿਸ਼ਤੇਦਾਰ ਬਣ ਕੇ, ਗੂਗਲ ਪੇ ਦੀ ਮੰਗ ਕਰਕੇ, ਜਨਤਾ ਦੇ ਖਾਤਿਆਂ ਤੱਕ ਸੇਧ ਲਾ ਰਹੇ ਹਨ। ਲੋਕਾਂ ਦਾ ਡਾਟਾ ਜਿਵੇਂ ਮੋਬਾਇਲ ਨੰਬਰ ਆਦਿ ਵੇਚਣ ਅਤੇ ਖਰੀਦਣ ਦਾ ਵਪਾਰ ਅਰਬਾਂ ਰੁਪਏ ਦੀ ਗੱਲ ਸੁਣਦੇ ਹਾਂ। ਕਈ ਵਾਰ ਹੈਰਾਨੀ ਹੁੰਦੀ ਹੈ ਜਦੋਂ ਕਿਸੇ ਕੰਪਨੀ ਆਦਿ ਦਾ ਫੋਨ ਆਉਂਦਾ ਹੈ ਕੀ ਇਹ ਉਤਪਾਦ ਲਵੋ ਜੀ ਇਹ ਸੇਵਾਵਾਂ ਪੇਸ਼ ਕਰ ਰਹੇ ਹਾਂ ਆਦਿ। ਜਦ ਕੀ ਅਸੀਂ ਕਦੇ ਵੀ ਇਹਨਾਂ ਨਾਲ ਜੁੜੇ ਨਹੀਂ ਹੁੰਦੇ। ਇਸ ਲਈ ਸਾਇਬਰ ਠੱਗਾਂ ਤੋਂ ਬਚਣ ਲਈ ਕਦੇ ਵੀ ਕਿਸੇ ਆਫਰ ਦੇ ਲਾਲਚ ਵਿੱਚ ਨਾ ਆਵੋ, ਮੋਬਾਇਲ ਤੇ ਆਈ.ਪੀ. ਓ.ਟੀ.ਪੀ. ਕਿਸੇ ਨਾਲ ਸਾਂਝੀ ਨਾ ਕਰੋ, ਉਸ ਨੀਲੇ ਲਿੰਕ ਨੂੰ ਟੱਚ ਨਾ ਕਰੋ ਜਿਸ ਵਾਰੇ ਤੁਸੀਂ ਜਾਣਦੇ ਨਹੀਂ। ਆਈ.ਟੀ.ਸੀ. ਵਿੰਗ ਇਸ ਕਾਰਜ ਨੂੰ ਬਾਖੂਬੀ ਨਿਭਾ ਰਿਹਾ ਹੈ। ਪੰਜਾਬ ਦੇ ਸਮੂਹ ਸਰਕਾਰੀ ਸਕੂਲ ਵਿੱਚ ਸਾਇਬਰ ਠੱਗੀ ਸੰਬੰਧੀ ਵਿਦਿਆਰਥੀ ਵਰਗ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਿਲ੍ਹਾ ਬਰਨਾਲਾ ਵਿੱਚ ਜਿਲ੍ਹਾ ਆਈ.ਟੀ.ਸੀ. ਕੋਆਰਡੀਨੇਟਰ ਸ੍ਰੀ ਮਹਿੰਦਰ ਪਾਲ ਇਸ ਕਾਰਜ ਦੀ ਸਮੂਹ ਸਕੂਲ ਵਿੱਚ ਕੰਪਿਊਟਰ ਅਧਿਆਪਕਾਂ ਰਾਹੀਂ ਸਾਇਬਰ ਜਾਗਰੂਕਤਾ ਦਾ ਕਾਰਜ ਕਰ ਰਹੇ ਹਨ। ਇਸ ਤਰ੍ਹਾਂ ਪ੍ਰੇਰਣਾ ਪ੍ਰਦਾਨ ਕਰ ਰਹੇ ਹਨ ਜੋ ਵਿਦਿਆਰਥੀ ਵਰਗ ਵੀ ਸਮਾਜ ਲਈ ਪ੍ਰੇਰਣਾ ਬਣ ਰਹੀ ਹੈ।
ਸਾਈਬਰ ਸੁਰੱਖਿਆ ਦਾ ਪ੍ਰਣ
ਅੱਜ ਦੇ ਡਿਜੀਟਲ ਯੁੱਗ ਵਿੱਚ, ਮੈਂ ਇੰਟਰਨੈੱਟ ਦੀ ਵਰਤੋਂ ਕਰਦੇ ਹੋਏ ਹਮੇਸ਼ਾਂ ਆਪਣੇ ਆਪ ਨੂੰ ਸਾਈਬਰ ਖਤਰਿਆਂ ਤੋਂ ਬਚਾਉਣ ਅਤੇ ਇੰਟਰਨੈੱਟ ਦੀ ਦੁਨੀਆਂ ਵਿੱਚ ਸਾਈਬਰ ਨੈਤਿਕਤਾ ਦੀ ਪਾਲਣਾ ਕਰਨ ਦਾ ਪ੍ਰਣ ਲੈਂਦਾ/ਲੈਂਦੀ ਹਾਂ ਕਿ :
1. ਮੈਂ, ਮੋਬਾਇਲ ਤੇ ਪ੍ਰਾਪਤ ਮੈਸੇਜ, ਈ-ਮੇਲ, ਫੇਕ ਜਾਂ ਜਾਲੀ ਕਾਲਾਂ, ਸੋਸ਼ਲ ਮੀਡੀਆ ਜਾਂ ਕਿਸੇ ਵੀ ਆਨਲਾਈਨ ਪਲੇਟਫਾਰਮ ਤੇ ਪ੍ਰਾਪਤ ਹੋਣ ਵਾਲੇ ਮੁਨਾਫੇ ਦੀਆਂ ਪੇਸ਼ਕਸ਼ਾਂ ਦੁਆਰਾ ਲਾਲਚ ਨਹੀਂ ਕਰਾਂਗਾ ਅਤੇ ਇਹਨਾਂ ਦਾ ਸ਼ਿਕਾਰ ਹੋ ਕੇ ਕਦੇ ਵੀ ਬੈਂਕ ਵੇਰਵੇ, ਓਟ.ਪੀ ਜਾਂ ਕਿਸੇ ਵੀ ਨਿੱਜੀ ਜਾਣਕਾਰੀ ਨੂੰ ਧੋਖਾਧੜੀ ਕਰਨ ਵਾਲਿਆਂ ਨਾਲ ਸਾਂਝਾ ਨਹੀਂ ਕਰਾਂਗਾ/ਕਰਾਂਗੀ।
2. ਮੈਂ ਸੋਸ਼ਲ ਮੀਡੀਆ ਦੀ ਵਰਤੋਂ ਪੂਰੀ ਸਾਵਧਾਨੀ ਨਾਲ ਕਰਾਂਗਾ/ਕਰਾਂਗੀ ਅਤੇ ਆਪਣੀ ਨਿੱਜੀ ਜਾਣਕਾਰੀ ਨੂੰ ਸੋਸ਼ਲ ਮੀਡੀਆ ਤੇ ਕਿਸੇ ਨਾਲ ਸਾਂਝਾ ਨਹੀਂ ਕਰਾਂਗਾ/ਕਰਾਂਗੀ।
3. ਮੈਂ ਇੰਟਰਨੈੱਟ ਤੇ ਮੇਰੇ ਹਰੇਕ ਮਹੱਤਵਪੂਰਨ ਖਾਤੇ ਲਈ ਇੱਕ ਮਜ਼ਬੂਤ ਪਾਸਵਰਡ ਰੱਖਾਂਗਾ/ਰੱਖਾਂਗੀ ਅਤੇ ਕਿਸੇ ਵੀ ਸਥਿਤੀ ਵਿੱਚ ਕਿਸੇ ਨਾਲ ਪਾਸਵਰੜ ਸਾਂਝਾ ਨਹੀਂ ਕਰਾਂਗਾ/ਕਰਾਂਗੀ।
4. ਮੈਂ, ਮੋਬਾਇਲ ਤੇ ਪ੍ਰਾਪਤ ਮੈਸੇਜ, ਈ-ਮੇਲ, ਸੋਸ਼ਲ ਮੀਡੀਆ ਜਾਂ ਕਿਸੇ ਵੀ ਸਰੋਤ ਤੋਂ ਪ੍ਰਾਪਤ ਸੰਦੇਸ਼ ਜਾਂ ਲਿੰਕ ਤੇ ਕਲਿੱਕ ਕਰਕੇ ਆਪਣੇ ਮੋਬਾਇਲ ਤੇ ਕੋਈ ਐਪ ਇੰਸਟਾਲ ਨਹੀਂ ਕਰਾਂਗਾ/ਕਰਾਂਗੀ।
5. ਮੈਂ ਆਪਣੇ ਸਾਰੇ ਬੈਂਕ ਨਾਲ ਸਬੰਧਤ ਜਾਂ ਕੋਈ ਹੋਰ ਯੂਜ਼ਰਨੇਮ ਅਤੇ ਪਾਸਵਰਡ ਆਪਣੇ ਮੋਬਾਇਲ ਜਾਂ ਕੰਪਿਊਟਰ ਤੇ ਸੁਰੱਖਿਅਤ ਨਹੀਂ ਕਰਾਂਗਾ/ਕਰਾਂਗੀ ਅਤੇ ਨਾ ਹੀ ਲਿਖਾਂਤੀ ਅਤੇ ਉਹਨਾਂ ਨੂੰ ਯਾਦ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ/ਕਰਾਂਗੀ।
8. ਮੈਂ, ਜੇਕਰ ਆਪਣੇ ਆਪ ਨੂੰ ਇੰਟਰਨੈੱਟ ਤੇ ਅਸੁਰੱਖਿਅਤ ਪਾਉਂਦਾ/ਪਾਉਂਦੀ ਹਾਂ ਜਾਂ ਕੋਈ ਵਿਅਕਤੀ ਮੈਨੂੰ ਇੰਟਰਨੈੱਟ ਤੇ ਧਮਕੀਆਂ ਦਿੰਦਾ ਹੈ, ਡਰਾਉਂਂਦਾ ਹੈ ਜਾਂ ਬਲੈਕਮੇ।ਲ ਕਰਦਾ ਹੈ, ਤਾਂ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਾਂਗਾ/ਦੱਸਾਂਗੀ ਅਤੇ ਜੇਕਰ ਲੋੜ ਲਈ ਤਾਂ ਮੈਂ ਪੁਲਿਸ ਨੂੰ ਰਿਪੋਰਟ ਕਰਾਂਗਾ/ਕਰਾਂਗੀ।
9. ਮੈਂ, ਖੁਦ, ਕਦੇ ਵੀ ਇੰਟਰਨੈੱਟ, ਸੋਸ਼ਲ ਮੀਡੀਆ ਤੇ ਕਿਸੇ ਕਿਸਮ ਦੀ ਪ੍ਰੇਸ਼ਾਨੀ, ਅਫਵਾਹ ਫੈਲਾਉਣ, ਦੰਗਾ ਭੜਕਾਉਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਹੋਵਾਂਗਾ/ਹੋਵਾਂਗੀ, ਅਤੇ ਕਦੇ ਵੀ ਇਸ ਵਿੱਚ ਸ਼ਾਮਿਲ ਨਹੀਂ ਹੋਵਾਂਗਾ/ਹੋਵਾਂਗੀ।
10. ਅੰਤ ਵਿੱਚ, ਮੈਂ ਇੱਕ ਵਾਰ ਫਿਰ ਸਹੁੰ ਚੁੱਕਦਾ/ਚੁੱਕਦੀ ਹਾਂ ਕਿ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਮੈਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਅਤੇ ਆਪਣੇ ਦੇਸ਼ ਨੂੰ ਸਾਈਬਰ ਸੁਰੱਖਿਅਤ ਰੱਖਾਂਗਾ/ਰੱਖਾਂਗੀ, ਤਾਂ ਜੋ ਮੇਰਾ ਦੇਸ਼ ਡਿਜ਼ੀਟਲ ਸੰਸਾਰ ਵਿੱਚ ਇੱਕ ਸ਼ਕਤੀਸ਼ਾਲੀ ਤਰੀਕੇ ਨਾਲ ਅੱਗੇ ਵਧ ਸਕੇ।
ਇੰਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ …
ਸੋਸ਼ਲ ਮੀਡੀਆ ਤੇ ਘੱਟ ਤੋਂ ਘੱਟ ਐਪ ਡਾਊਨਲੋਡ ਕਰੋ।
ਸੋਸ਼ਲ ਮੀਡੀਆ ਸਾਈਟ ’ਚ ਨਿਜੀ ਜਾਣਕਾਰੀ ਦਾ ਉਪਯੋਗ ਸੀਮਿਤ ਕਰੋ।
ਆਪਣੇ ਬੈਂਕ ਖਾਤੇ ਦੀ ਨਿਗਰਾਨੀ ਨਿਯਮਤ ਰੂਪ ਨਾਲ ਕਰੋ।
ਸਿਰਫ ਵਿਸ਼ਵਾਸ ਵਾਲੀ ਵੈਬਸਾਈਟ ਦਾ ਉਪਯੋਗ ਕਰੋ। ਕਿਸੇ ਵੀਅਣਜਾਣ ਲਿੰਕ ਤੇ ਕਲਿੱਕ ਨਾ ਕਰੋ।
ਮਜ਼ਬੂਤ ਪਾਸਵਰਡ ਦਾ ਇਸਤੇਮਾਲ ਕਰੋ ਤੇ ਅਲੱਗ ਅਲੱਗ ਬੈਂਕ ਖਾਤਿਆਂ ਦੇ ਲਈ ਅਲੱਗ ਅਲੱਗ ਪਾਸਵਰਡ ਦਾ ਉਪਯੋਗ ਕਰੋ।
ਅਣਜਾਨ ਲੋਕਾਂ ਦੀ ਫਰੈਂਡ ਰਿਕਵੈਸਟ ਸਵੀਕਾਰ ਨਾ ਕਰੋ।
ਆਨਲਾਈਨ ਖਰੀਦਦਾਰੀ ਕਰਦੇ ਸਮੇਂ ਅਦਾਇਨੀ ਆਨ ਡਵਿਲਰੀ ਕਰੋ।
ਨਿਊਡ ਕਾਲ ਆਉਣ ਤੇ ਆਪਣੇ ਮੋਬਾਇਲ ਦਾ ਕੈਮਰਾ ਬੰਦ ਕਰ ਦਿਓ।
ਕੋਈ ਵੀ ਐਨੀਡੈਸਕ ਰਿਮੋਟ ਅਕਸੈਸ ਮੋਬਾਇਲ ਐਪ ਡਾਊਨਲੋਡ ਨਾ ਕਰੋ।
ਜੇ ਕਿਸੇ ਨਾਲ ਧੋਖਾਧੜੀ ਹੁੰਦੀ ਹੈ ਤਾਂ ਹੈਲਪਲਾਈਨ ਨੰਬਰ 1930 ਤੇ ਕਾਲ ਕਰੋ।
ਸੋ ਜਰੂਰਤ ਹੈ ਜਾਗਰੂਕਤਾ ਨੂੰ ਅਪਨਾਉਣ ਦੀ।
ਡਾ. ਮੁਨੀਸ਼ ਮੋਹਨ ਸ਼ਰਮਾ
ਪ੍ਰਿੰਸੀਪਲ
ਜਿਲਾ਼ ਸਿੱਖਿਆ ਅਤੇ ਸਿਖਲਾਈ ਸੰਸਥਾ ਬਰਨਾਲਾ
70093 83137
Leave a Reply