ਥਾਣਾ ਛੇਹਰਟਾ ਵੱਲੋਂ ਇਜ਼ਰਾਇਲ ਔਰਤ ਦਾ ਪਰਸ ਖੋਹ ਕਰਨ ਵਾਲੇ ਨਾਬਾਲਗ ਸਮੇਤ 3 ਕਾਬੂ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆਂ ਕਿ ਮਿਤੀ 23-9-2024 ਸਮਾਂ ਦੁਪਿਹਰ ਕਰੀਬ 2:45 ਵਜ਼ੇ ਇਜ਼ਰਾਇਲ ਸਿਟੀਜ਼ਨ ਔਰਤ ਜਿਸਦਾ ਨਾਮ AVISHAG RAVON ਅਤੇ ਵਿਕਾਸ ਮਹਾਜ਼ਨ (ਹੋਟਲ ਸੰਚਾਲਕ) ਦੇ ਨਾਲ ਥ੍ਰੀ-ਵੀਲਰ ਵਿੱਚ ਬੈਠ ਕੇ ਵਾਹਘਾ ਬਾਰਡਰ ਤੇ ਪ੍ਰੇਡ ਦੇਖਣ ਲਈ ਅਟਾਰੀ ਬਾਰਡਰ ਜਾ ਰਹੇ ਸੀ ਤੇ ਜਦੋਂ ਥ੍ਰੀ-ਵੀਲਰ ਛੇਹਰਟਾ ਚੌਕ ਤੋਂ ਥੋੜਾ ਅੱਗੇ ਪਹੁੰਚਿਆ ਤਾਂ ਪਿੱਛੋਂ 3 ਮੋਟਰਸਾਈਕਲ ਸਵਾਰ ਆਏ ਤੇ ਝਪਟਮਾਰ ਕੇ ਪਰਸ ਖੋਹ ਕੇ ਲੈ ਗਏ। ਜਿਸਤੇ ਮੁਕੱਦਮਾਂ ਨੰਬਰ 168 ਮਿਤੀ 23-9-2024 ਜੁਰਮ 304(2) ਬੀ.ਐਨ.ਐਸ, ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਚ ਦਰਜ਼ ਕੀਤਾ ਗਿਆ ਸੀ।
ਮੁਕੱਦਮੇ ਨੂੰ ਟਰੇਸ ਕਰਨ ਲਈ ਉਹਨਾਂ ਦੀਆਂ ਹਦਾਇਤਾਂ ਤੇ ਅਭਿਮੰਨਿਊ ਰਾਣਾ, ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਿਵਦਰਸ਼ਨ ਸਿੰਘ ਏ.ਸੀ.ਪੀ ਪੱਛਮੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਇੰਸਪੈਕਟਰ ਰੋਬਿੰਨ ਹੰਸ ਦੀ ਪੁਲਿਸ ਪਾਰਟੀ ਵੱਲੋਂ ਇਜ਼ਰਾਇਲ ਸਿਟੀਜ਼ਨ ਔਰਤ ਦਾ ਪਰਸ ਖੋਹ ਕਰਨ ਵਾਲੇ 3 ਮੋਟਰਸਾਈਕਲ ਸਵਾਰ, ਜਿੰਨਾਂ ਵਿੱਚ 1 ਨਾਬਾਲਗ ਲੜਕਾ ਹੈ, ਉਹਨਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।
ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ਤੇ ਸਨੈਚਿੰਗ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 3 ਮੋਟਰਸਾਈਕਲ ਸਵਾਰ 1) ਨਾਬਾਲਗ ਲੜਕਾ, 2) ਰਛਪਾਲ ਸਿੰਘ ਉਰਫ਼ ਸ਼ਿਵਪਾਲ ਪੁੱਤਰ ਨਿਸ਼ਾਨ ਸਿੰਘ ਵਾਸੀ ਭੱਲਾ ਕਲੋਨੀ, ਛੇਹਰਟਾ, ਅੰਮ੍ਰਿਤਸਰ ਅਤੇ 3) ਗੌਤਮ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀ ਸ਼ੇਰਸ਼ਾਹ ਸੂਰੀ ਰੋਡ, ਭੱਲਾ ਕਲੋਨੀ, ਛੇਹਰਟਾ, ਅੰਮ੍ਰਿਤਸਰ ਨੂੰ ਛੇਹਰਟਾ ਦੇ ਏਰੀਆ ਤੋਂ ਗ੍ਰਿਫ਼ਤਾਰ ਕਰਕੇ ਖੋਹ ਸ਼ੁਦਾ ਪਰਸ, ਹੈਡਫੋਨ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਹਨਾਂ ਵੱਲੋਂ ਸਨੈਚਿੰਗ ਦੀਆਂ ਕੀਤੀਆਂ ਹੋਰ ਵਾਰਦਾਤਾਂ ਵਿੱਚ 5 ਮੋਬਾਇਲ ਫ਼ੋਨ ਤੇ 1 ਲੈਪਟਾਪ ਵੀ ਬ੍ਰਾਮਦ ਕੀਤਾ ਗਿਆ ਹੈ।
 ਪਹਿਲਾਂ ਦਰਜ਼ ਮੁਕੱਦਮੇ:-
1. ਗ੍ਰਿਫ਼ਤਾਰ ਦੋਸ਼ੀ ਰਛਪਾਲ ਸਿੰਘ ਉਰਫ਼ ਸ਼ਿਵਪਾਲ ਦੇ ਖਿਲਾਫ਼ ਪਹਿਲਾਂ ਵੀ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿੱਖੇ ਮੁਕੱਦਮਾਂ ਨੰਬਰ 26 ਮਿਤੀ 22-3-2024 ਜੁਰਮ 379,411 ਭ:ਦ:, ਦਰਜ਼ ਰਜਿਸਟਰ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin