August 17, 2026

Justice News

ਅਵਾਮ ਦੀ ਆਵਾਜ਼

ਥਾਣਾ ਛੇਹਰਟਾ ਵੱਲੋਂ 109 ਗ੍ਰਾਮ ਹੈਰੋਇਨ ਅਤੇ ਕਾਰ ਸਮੇਤ ਇੱਕ ਕਾਬੂ

ਅੰਮ੍ਰਿਤਸਰ  ////////ਇੰਸਪੈਕਟਰ ਰੋਬਿੰਨ ਹੰਸ ਮੁੱਖ ਅਫ਼ਸਰ ਥਾਣਾ ਛੇਹਰਟਾ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਗੁਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਦੌਰਾਨ ਬਾਈਪਾਸ ਪੁੱਲ ਥੱਲੇ ਪਿੰਡ ਕਾਲੇ ਦੇ ਏਰੀਆਂ ਵਿੱਖੇ ਚੈਕਿੰਗ ਕਰ ਰਹੇ ਸਨ ਤਾਂ ਇੰਡੀਆਂ ਗੇਟ ਲਿੰਕ ਰੋਡ ਤੋਂ ਇੱਕ ਵੈਂਟੋ ਕਾਰ ਰੰਗ ਸਿਲਵਰ ਜਿਸਨੂੰ ਦਲਜੀਤ ਸਿੰਘ ਉਰਫ਼ ਸਾਗਰ ਪੁੱਤਰ ਹਰਦੇਵ ਸਿੰਘ ਵਾਸੀ ਪੱਤੀ ਬਾਬਾ ਜੀਵਨ ਸਿੰਘ, ਥਾਣਾ ਚਾਟੀਵਿੰਡ, ਤਰਨ ਤਰਨ ਰੋਡ ਅੰਮ੍ਰਿਤਸਰ ਚਲਾ ਰਿਹਾ ਸੀ, ਇਸ ਪਾਸੋਂ 109 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੇ ਪਿਛਲੇਂ ਲਿੰਕ ਬਾਰੇ ਪਤਾ ਕੀਤਾ ਜਾਵੇਗਾ। ਇਸ ਤੇ ਮੁਕੱਦਮਾਂ ਨੰਬਰ 157 ਮਿਤੀ 9-9-2024 ਜੁਰਮ 21-ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.