– ਖੇਡਾਂ ਵਤਨ ਪੰਜਾਬ ਦੀਆਂ 2024 –

ਲੁਧਿਆਣਾ, 11 ਸਤੰਬਰ (000) ////// ਖੇਡਾਂ ਵਤਨ ਪੰਜਾਬ ਦੀਆਂ ਸੀਜਨ 3 ਅਧੀਨ ਡਾਇਰੈਕਟਰ, ਸਪੋਰਟਸ ਵਿਭਾਗ, ਪੰਜਾਬ ਦੇ ਆਦੇਸਾਂ ਅਤੇ ਜਿਲ੍ਹਾ ਪ੍ਰਸਾਸਨ ਦੀ ਯੋਗ ਰਹਿਨੁਮਾਈ ਹੇਠ ਜਿਲ੍ਹਾ ਲੁਧਿਆਣਾ ਦੇ 14 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਅਖੀਰਲੇ ਤੀਜੇ ਪੜਾਅ ਦੇ 5 ਬਲਾਕ – ਲੁਧਿਆਣਾ-2, ਡੇਹਲੋਂ, ਦੋਰਾਹਾ, ਰਾਏਕੋਟ ਅਤੇ ਸਮਰਾਲਾ ਦੇ ਮੁਕਾਬਲੇ ਸੁਰੂ ਕਰਵਾਏ ਗਏ।

ਬਲਾਕ ਸਮਰਾਲਾ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਮਾਣਕੀ ਵਿਖੇ ਖੇਡਾਂ ਦਾ ਰਸਮੀ ਉਦਘਾਟਨ ਜਿਲ੍ਹਾ ਖੇਡ ਅਫਸਰ, ਲੁਧਿਆਣਾ ਕੁਲਦੀਪ ਚੁੱਘ ਵੱਲੋਂ ਕੀਤਾ ਗਿਆ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।

ਜ਼ਿਲ੍ਹਾ ਖੇਡ ਅਫ਼ਸਰ ਚੁੱਘ ਵੱਲੋਂ ਅੱਜ ਵੱਖ-ਵੱਖ ਬਲਾਕਾਂ ਦੇ ਖੇਡ ਮੁਕਾਬਲਿਆਂ ਦੇ ਨਤੀਜੇ ਸਾਂਝੇ ਕੀਤੇ।

ਬਲਾਕ ਲੁਧਿਆਣਾ-2 ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਾਹਨੇਵਾਲ ਦੇ ਪ੍ਰਿੰਸੀਪਲ ਮਨਦੀਪ ਕੌਰ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਮਿਲਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ  ਬਲਾਕ ਕਨਵੀਨਰ ਗੁਰਪ੍ਰੀਤ ਸਿੰਘ ਹੈਂਡਬਾਲ ਕੋਚ, ਜੋਨ ਕਨਵੀਨਰ ਮੱਖਣ ਸਿੰਘ, ਲੈਕਚਰਾਰ ਤਲਵਿੰਦਰ ਸਿੰਘ, ਜਸਪ੍ਰੀਤ ਸਿੰਘ ਕਨੇਚ, ਅਨਿਲ ਆਦਿ ਵੀ ਮੌਜੂਦ ਸਨ।

ਐਥਲੈਟਿਕਸ ਲੜਕੀਆਂ ਦੇ ਅੰ-17 ਦੇ ਮੁਕਾਬਲਿਆਂ ਵਿੱਚ 400 ਮੀਟਰ ਵਿੱਚ – ਮੁਸਕਾਨ ਨੇ ਪਹਿਲਾ, ਏਕਤਾ ਨੇ ਦੂਜਾ ਅਤੇ ਆਰਤੀ ਨੇ ਤੀਜਾ ਸਥਾਨ; ਅੰ-21 ਦੇ ਮੁਕਾਬਲਿਆਂ ਵਿੱਚ 400 ਮੀਟਰ – ਹਰਮਨਦੀਪ ਕੌਰ ਨੇ ਪਹਿਲਾ, ਸ਼ਾਲਿਨੀ ਨੇ ਦੂਜਾ ਅਤੇ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕਿਆਂ ਦੇ ਅੰ-17 ਮੁਕਾਬਲਿਆਂ ਵਿੱਚ 400 ਮੀਟਰ ਵਿੱਚ – ਅਨੁਰਾਜ ਸਿੰਘ ਨੇ ਪਹਿਲਾ, ਭਵਨਪ੍ਰੀਤ ਸਿੰਘ ਨੇ ਦੂਜਾ ਤੇ ਸੁਖਦੀਪ ਸਿੰਘ ਨੇ ਤੀਜਾ ਸਥਾਨ, 1500 ਮੀਟਰ – ਹਰਸ਼ਿਤ ਮੋਦਗਿੱਲ ਨੇ ਪਹਿਲਾ, ਕਰਨਵੀਰ ਸਿੰਘ ਨੇ ਦੂਜਾ ਅਤੇ ਸੁਮਿਤ ਕੁਮਾਰ ਨੇ ਤੀਜਾ ਸਥਾਨ; ਅੰ-21 ਦੇ ਗਰੁੱਪ ਵਿੱਚ – 400 ਮੀਟਰ ਵਿੱਚ ਸੁਖਵੀਰ ਸਿੰਘ ਨੇ ਪਹਿਲਾ, ਮੁਹੰਮਦ ਉਸਮਾਨ ਨੇ ਦੂਜਾ ਸਥਾਨ ਅਤੇ ਸਮੀਰ ਨੇ ਤੀਜਾ ਸਥਾਨ; 1500 ਮੀਟਰ ਵਿੱਚ  ਗੌਰਵ ਕੁਮਾਰ ਨੇ ਪਹਿਲਾ, ਮਨੀਸ਼ ਗੁਪਤਾ ਨੇ ਦੂਜਾ ਅਤੇ ਪਰਵੀਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਅੰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਸਤਲੁਜ ਪਬਲਿਕ ਸੀ.ਸੈ. ਸਕੂਲ ਰਾਹੋ ਰੋਡ ਦੀ ਟੀਮ ਨੇ ਪਹਿਲਾ ਸਥਾਨ ਅਤੇ ਡੀਸੈਂਟ ਸਕੂਲ ਭਾਮੀਆਂ ਕਲਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਸ.ਹ.ਸ. ਸਸਰਾਲੀ ਕਲੋਨੀ ਦੀ ਟੀਮ ਨੇ ਪਹਿਲਾ, ਸਿਫਾਲੀ ਇੰਟਰਨੈਸਨਲ ਸਕੂਲ ਰਾਹੋ ਰੋਡ ਦੀ ਟੀਮ ਨੇ ਦੂਜਾ ਅਤੇ ਸ.ਹ.ਸ. ਬੇਗੋਵਾਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕਿਆਂ ਦੇ ਅੰ-14 ਮੁਕਾਬਲਿਆਂ ਵਿੱਚ ਸ.ਸ.ਸ. ਸਕੂਲ ਢੰਡਾਰੀ ਖੁਰਦ ਦੀ ਟੀਮ ਨੇ ਪਹਿਲਾ ਸਥਾਨ ਅਤੇ ਇੰਡੀਅਨ ਪਬਲਿਕ ਸਕੂਲ ਡਾਬਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਸ.ਹ.ਸ. ਬੇਗੋਵਾਲ ਦੀ ਟੀਮ ਨੇ ਪਹਿਲਾ, ਸ਼ੈਫਾਲੀ ਇੰਟਰਨੈਸਨਲ ਸਕੂਲ ਰਾਹੋ ਰੋਡ ਲੁਧਿਆਣਾ ਦੀ ਟੀਮ ਨੇ ਦੂਜਾ ਸਥਾਨ ਅਤੇ ਡੀਸੈਂਟ ਸਕੂਲ ਮੇਹਰਬਾਨ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸਨਲ ਸਟਾਇਲ ਅੰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਾਹਨੇਵਾਲ ਖੁਰਦ ਦੀ ਟੀਮ ਨੇ ਪਹਿਲਾ, ਇੰਡੀਅਨ ਪਬਲਿਕ ਸਕੂਲ ਦੀ ਟੀਮ ਨੇ ਦੂਜਾ ਅਤੇ ਡੀਸੈਂਟ ਸਕੂਲ ਭਾਮੀਆਂ ਕਲਾਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-17 ਕਬੱਡੀ ਨੈਸਨਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਇੰਡੀਅਨ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਮਿਡਲ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਡੇਹਲੋਂ – ਸਥਾਨ ਖੇਡ ਸਟੇਡੀਅਮ, ਕਿਲ੍ਹਾ ਰਾਏਪੁਰ – ਵਾਲੀਬਾਲ ਸਮੈਸਿੰਗ ਅੰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਪੈਰਾਗਾਨ ਇੰਟਰਨੈਸਨਲ ਸਕੂਲ ਦੀ ਟੀਮ ਨੇ ਪਹਿਲਾ, ਵਿਕਟੋਰੀਆ ਪਬਲਿਕ ਸਕੂਲ ਦੀ ਟੀਮ ਨੇ ਦੂਜਾ ਸਥਾਨ ਅਤੇ ਦ੍ਰਿਸਟੀ ਪਬਲਿਕ ਸਕੂਲ ਨਾਰੰਗਵਾਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ  ਕੀਤਾ। ਫੁੱਟਬਾਲ ਅੰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਐਸ.ਕੇ.ਐਨ. ਯੂਥ ਸਪੋਰਟਸ ਕਲੱਬ ਸੀਲੋ ਖੁਰਦ ਦੀ ਟੀਮ ਨੇ ਪਹਿਲਾ, ਯੁਥ ਵੈਲਫੇਅਰ ਸਪੋਰਟਸ ਕਲੱਬ ਗੁਰਮ ਦੀ ਟੀਮ ਨੇ ਦੂਜਾ ਸਥਾਨ ਅਤੇ ਜੀ.ਐਸ.ਐਸ. ਸਕੂਲ ਡੇਹਲੋ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਰਾਏਕੋਟ- ਸਥਾਨ ਖੇਡ ਸਟੇਡੀਅਮ, ਰਾਏਕੋਟ
ਬਲਾਕ ਰਾਏਕੋਟ ਦੇ ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਖੋ-ਖੋ ਅੰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਸੈਕਰਡ ਹਾਰਟ ਸਕੂਲ ਦੀ ਟੀਮ ਨੇ ਪਹਿਲਾ, ਪਿੰਡ ਬੱਸੀਆਂ ਦੀ ਟੀਮ ਨੇ ਦੂਜਾ ਅਤੇ ਸਹਿਬਾਜਪੁਰਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸੂਟਿੰਗ ਅੰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਕਾਲਸਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਪਿੰਡ ਨੱਥੋਵਾਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 21-30 ਲੜਕਿਆਂ ਦੇ ਮੁਕਾਬਲਿਆਂ ਵਿੱਚ ਜੰਗ ਸਪੋਰਟਸ ਕਲੱਬ ਰਾਏਕੋਟ ਦੀ ਟੀਮ ਨੇ ਪਹਿਲਾ ਅਤੇ ਪਿੰਡ ਨੱਥੋਵਾਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਫੁੱਟਬਾਲ ਅੰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਸ.ਸ.ਸ. ਸਕੂਲ ਲਿੱਤਰ ਦੀ ਟੀਮ ਨੇ ਪਹਿਲਾ, ਆਂਡਲੂ ਦੀ ਟੀਮ ਨੇ ਦੂਜਾ ਅਤੇ ਜੋਹਲਾਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਐਥਲੈਟਿਕਸ ਅ-ੰ21 ਲੜਕਿਆਂ ਦੇ ਮੁਕਾਬਲਿਆਂ ਵਿੱਚ 800 ਮੀਟਰ ਵਿੱਚ – ਕਰਨਪ੍ਰੀਤ ਸਿੰਘ ਨੇ ਪਹਿਲਾ, ਪਰਵੀਰ ਸਿੰਘ ਨੇ ਦੂਜਾ ਅਤੇ ਕੁਲਵਿੰਦਰ ਸਿੰਘ ਨੇ ਤੀਜਾ ਸਥਾਨ; ਲੰਮੀ ਛਾਲ – ਅਮਨਪ੍ਰੀਤ ਸਿੰਘ ਨੇ ਪਹਿਲਾ ਅਤੇ ਬਲਜੀਤ ਸਿੰਘ ਨੇ ਦੂਜਾ ਅਤੇ ਕਰਨਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਲੜਕਿਆਂ ਦੇ 400 ਮੀਟਰ ਈਵੈਂਟ ਵਿੱਚ – ਮਨਪ੍ਰੀਤ ਸਿੰਘ ਨੇ ਪਹਿਲਾ, ਬਲਦੇਵ ਸਿੰਘ ਨੇ ਦੂਜਾ ਅਤੇ ਪਲਵਿੰਦਰ ਸਿੰਘ ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ – ਸਿਮਰਤਪਾਲ ਸਿੰਘ ਨੇ ਪਹਿਲਾ, ਅਕਾਸਦੀਪ ਸਿੰਘ ਨੇ ਦੂਜਾ ਅਤੇ ਕਰਮਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਲੜਕੀਆਂ ਦੇ ਅੰ-21 ਦੇ ਮੁਕਾਬਲਿਆਂ ਵਿੱਚ 200 ਮੀਟਰ ਵਿੱਚ – ਰਮਨਦੀਪ ਕੌਰ ਨੇ ਪਹਿਲਾ, ਗਗਨਦੀਪ ਕੌਰ ਨੇ ਦੂਜਾ ਅਤੇ ਹਰਮਨਜੋਤ ਕੌਰ ਨੇ ਤੀਜਾ ਸਥਾਨ; 800 ਮੀਟਰ ਵਿੱਚ – ਗਗਨਦੀਪ ਕੌਰ ਨੇ ਪਹਿਲਾ, ਹਰਮਨਜੋਤ ਕੌਰ ਨੇ ਦੂਜਾ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਸਮਰਾਲਾ – ਸਥਾਨ ਸ.ਸ.ਸ. ਸਕੂਲ ਪਿੰਡ ਮਾਣਕੀ

ਇਸ ਬਲਾਕ ਵਿੱਚ ਖੇਡਾਂ ਦਾ ਰਸਮੀ ਉਦਘਾਟਨ ਜਿਲ੍ਹਾ ਖੇਡ ਅਫਸਰ, ਲੁਧਿਆਣਾ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਖਿਡਾਰੀਆਂ ਨੂੰ ਮਿਲਕੇ ਹੌਸਲਾ ਅਫਜਾਈ ਕੀਤੀ। ਇਸ ਮੌਕੇ ਸ.ਸ.ਸ. ਸਕੂਲ ਮਾਣਕੀ ਦੇ ਪ੍ਰਿੰਸੀਪਲ ਨਰਿੰਦਰਪਾਲ ਵਰਮਾ ਅਤੇ ਬਲਾਕ ਕਨਵੀਨਰ ਸੁਭਕਰਨਜੀਤ ਸਿੰਘ ਵੇਟ ਲਿਫਟਿੰਗ ਕੋਚ, ਬਲਾਕ ਕੋ-ਕਨਵੀਨਰ ਦੀਪਕ ਕੁਮਾਰ ਬਾਕਸਿੰਗ ਕੋਚ, ਪ੍ਰਵੀਨ ਠਾਕੁਰ ਜੂਡੋ ਕੋਚ ਅਤੇ ਗੁਰਜੀਤ ਸਿੰਘ ਸੂਟਿੰਗ ਕੋਚ ਸਾਮਿਲ ਸਨ। ਖੋ-ਖੋ ਅੰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਸ.ਸ.ਸ. ਸਕੂਲ ਮਾਣਕੀ ਦੀ ਟੀਮ ਨੇ ਪਹਿਲਾ ਅਤੇ ਸੱਤਿਆ ਭਾਰਤੀ ਸਕੂਲ ਮਾਦਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਸ.ਹ.ਸ. ਸਲੌਦੀ ਦੀ ਟੀਮ ਨੇ ਪਹਿਲਾ, ਸ.ਸ.ਸ. ਸਕੂਲ ਰੁਪਾਲੋ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਲੜਕਿਆਂ ਦੇ ਅੰ-14 ਦੇ ਮੁਕਾਬਲਿਆਂ ਵਿੱਚ ਸ.ਹ.ਸ. ਉਟਾਲਾਂ ਦੀ ਟੀਮ ਨੇ ਪਹਿਲਾ, ਸ.ਸ.ਸ. ਸਕੂਲ ਮਾਣਕੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ-17 ਦੇ ਮੁਕਾਬਲਿਆਂ ਵਿੱਚ ਸ.ਸ.ਸ. ਸਕੂਲ, ਸਮਰਾਲਾ ਦੀ ਟੀਮ ਨੇ ਪਹਿਲਾ ਅਤੇ ਸ.ਸ.ਸ. ਸਕੂਲ ਮਾਣਕੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਦੋਰਾਹਾ – ਸਥਾਨ ਸੰਤ ਈਸਰ ਸਿੰਘ ਜੀ ਸਟੇਡੀਅਮ, ਪਿੰਡ ਘਲੋਟੀ
ਇਸ ਬਲਾਕ ਦੇ ਪਹਿਲੇ ਦਿਨ ਦੇ ਨਤੀਜਿਆਂ ਵਿੱਚ ਐਥਲੈਟਿਕਸ ਲੜਕਿਆਂ ਦੇ ਅੰ-17 ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ – ਗੁਰਜੋਤ ਸਿੰਘ ਨੇ ਪਹਿਲਾ, ਬਲਜਿੰਦਰ ਸਿੰਘ ਨੇ ਦੂਜਾ ਸਥਾਨ ਅਤੇ ਸੋਨੂੰ ਨੇ ਤੀਜਾ ਸਥਾਨ; 400 ਮੀਟਰ – ਗੁਰਮਨ ਸਿੰਘ ਨੇ ਪਹਿਲਾ, ਗੁਰਫਤਿਹਪ੍ਰੀਤ ਸਿੰਘ ਨੇ ਦੂਜਾ ਅਤੇ ਗੁਰਜੋਤ ਸਿੰਘ ਨੇ ਤੀਜਾ ਸਥਾਨ; ਸ਼ਾਟਪੁੱਟ – ਮਨਸਾਹਿਬ ਸਿੰਘ ਨੇ ਪਹਿਲਾ, ਬਲਜਿੰਦਰ ਸਿੰਘ ਨੇ ਦੂਜਾ ਅਤੇ ਲਵਮੰਨਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਅੰ-17 ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ – ਹੁਸਨਦੀਪ ਕੌਰ ਨੇ ਪਹਿਲਾ, ਦੁਰਗਾ ਨੇ ਦੂਜਾ ਅਤੇ ਨਵਜੋਤ ਕੌਰ ਨੇ ਤੀਜਾ ਸਥਾਨ; 400 ਮੀਟਰ ਵਿੱਚ – ਅਕਾਲਰੂਪ ਕੌਰ ਨੇ ਪਹਿਲਾ, ਸਿਮਰਨ ਕੌਰ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ; 1500 ਮੀਟਰ ਵਿੱਚ – ਗੁਰਲੀਨ ਕੌਰ ਨੇ ਪਹਿਲਾ, ਅਰਸ਼ਵੀਰ ਕੌਰ ਨੇ ਦੂਜਾ ਅਤੇ ਸਿਮਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published.


*