ਤਨਖਾਹ ਸਮੇਂ ਸਿਰ ਨਾ ਮਿਲਣ ‘ਤੇ ਨਸ਼ਾ ਮੁਕਤੀ ਕੇਂਦਰ ਦੇ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਅਤੇ ਰਾਜ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਅੰਮ੍ਰਿਤਸਰ /////
ਤਨਖਾਹ ਸਮੇਂ ਸਿਰ ਨਾ ਮਿਲਣ ‘ਤੇ ਨਸ਼ਾ ਮੁਕਤੀ ਕੇਂਦਰ ਦੇ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਅਤੇ ਰਾਜ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।ਤਨਖਾਹ ਸਮੇਂ ਸਿਰ ਨਾ ਮਿਲਣ ‘ਤੇ ਨਸ਼ਾ ਮੁਕਤੀ ਕੇਂਦਰ ਦੇ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਅਤੇ ਰਾਜ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਸਮੂਹ OOAT ਸਟਾਫ਼ (ਨਸ਼ਾ ਮੁਕਤੀ ਕੇਂਦਰ) ਜਿਲ੍ਹਾ-ਅੰਮ੍ਰਿਤਸਰ ਵੱਲੋ ਮਿਤੀ 29 ਜੁਲਾਈ 2024 ਨੂੰ ਸਿਵਲ ਸਰਜਨ ਅੰਮ੍ਰਿਤਸਰ , ਡਿਪਟੀ ਮੈਡੀਕਲ ਕਮਿਸ਼ਨਰ ਅੰਮ੍ਰਿਤਸਰ ਜੀ ਨੂੰ ਮਿਤੀ 5 ਅਗਸਤ 2024 ਨੂੰ ਮਾਣਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਨੂੰ ਸਮੂਹ OOAT ਸਟਾਫ਼ ਵੱਲੋ ਇਕ ਮੰਗ ਪੱਤਰ ਦਿੱਤਾ ਗਿਆ ਸੀ। ਪਰ ਕੋਈ ਸੁਣਵਾਈ ਨਹੀਂ ਹੋਈ । ਇਸ ਕਰਕੇ ਸਮੂਹ ੦੦AT ਸਟਾਫ਼ ਵਿੱਚ ਬਹੁਤ ਜਿਆਦਾ ਰੋਸ ਦੇ ਚਲਦਿਆਂ ਸਮੂਹ OOAT ਸਟਾਫ਼ ਵੱਲੋ ਮਿਤੀ 06-09-2024 ਦਿਨ ਸ਼ੁਕਰਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦੀਆਂ ਮੁਸ਼ਕਲਾਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਕੀਤੀ। ਜਦੋਂ ਤੱਕ ਮੁਸਕਲਾ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਹੜਤਾਲ ਜਾਰੀ ਰਹੇਗੀ।
ਉਹਨਾਂ ਕਿਹਾ ਕਿ ਸਮੂਹ OOAT ਕਰਮਚਾਰੀਆਂ ਦੀ ਬਣਦੀ ਤਨਖਾਹ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ। ਸਾਡੀ ਇੱਕ ਮਹੀਨੇ ਦੀ ਤਨਖਾਹ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਾਨੂੰ ਨਿਰਧਾਰਤ ਸਮੇਂ ਤੇ ਨਹੀਂ ਮਿਲ ਰਹੀ।

ਅੱਜ ਦੇ ਸਮੇਂ ਅਨੁਸਾਰ ਜੋ ਸਾਨੂੰ ਤਨਖਾਹ ਮਿਲ ਰਹੀ ਹੈ ਉਸ ਨਾਲ ਘਰ ਦਾ ਗੁਜਾਰਾ ਅਤੇ ਹੋਰ ਆਰਥਿਕ ਜਰੂਰਤਾਂ ਪੂਰੀਆਂ ਨਹੀ ਕਰ ਸਕਦੇ । ਰਾਜ ਸਰਕਾਰ ਨੂੰ ਸਮੂਹ OOAT ਸਟਾਫ਼ ਵੱਲੋ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਚੰਡੀਗੜ੍ਹ DC ਰੇਟ ਹੈ ਉਸ ਨੂੰ ਸਾਡੇ ਤੇ ਲਾਗੂ ਕੀਤਾ ਜਾਵੇ । ਇਸ ਮੁੱਦੇ ਵੱਲ ਗੰਭੀਰਤਾ ਨਾਲ ਲਿਆ ਜਾਵੇ ਅਤੇ ਸਾਡੀ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਨਿਰਧਾਰਤ ਸਮੇਂ ਅਨੁਸਾਰ ਤਨਖਾਹ ਦਿੱਤੀ ਜਾਵੇ ਜੀ।

ਜੇਕਰ ਕੋਈ ਨਵਾਂ ਮੁਲਾਜਮ ਭਰਤੀ ਹੁੰਦਾ ਹੈ ਉਸਦੀ ਤਨਖਾਹ ਅਤੇ 2018 ਤੋਂ ਕੰਮ ਕਰ ਰਹੇ ਕਰਮਚਾਰੀਆ ਦੀ ਤਨਖਾਹ ਬਰਾਬਰ ਮਿਲਦੀ ਹੈ। ੦੦AT ਵਿੱਚ ਕੰਮ ਕਰ ਰਹੇ ਕਰਚਾਰੀਆਂ ਦੀਆ ਤਨਖਾਹਾਂ ਵਿੱਚ ਕੋਈ ਸਾਲਾਨਾ ਵਾਧਾ ਨਹੀਂ ਕੀਤਾ ਗਿਆ ਜਦ ਕਿ Rehabilitation ਵਿੱਚ ਕੰਮ ਕਰ ਰਹੇ ਕਾਊਂਸਲਰ, ਡਾਟਾ ਐਂਟਰੀ ਉਪਰੇਟਰ, ਅਤੇ ਸਟਾਫ਼ ਨਰਸ ਦੀਆਂ ਤਨਖਾਹਾਂ ਵਿੱਚ ਹਰ ਸਾਲ ਸਾਲਾਨਾ ਵਾਧਾ ਦਿੱਤਾ ਜਾਂਦਾ ਹੈ । ਉਹ ਸਾਰੇ वठभातीभ ही माझे दांग (Outsource) Innovision Limited Oscar Security ਕੰਪਨੀਆਂ ਵੱਲੋ ਭਰਤੀ ਕੀਤੇ ਗਏ ਹਨ। ਉਹਨਾਂ ਦੀਆ ਤਨਖਾਹਾਂ OOAT ਦੇ ਕਰਮਚਾਰੀਆਂ ਤੋਂ ਕਾਫੀ ਜਿਆਦਾ ਹੈ ਅਤੇ ਉਹਨਾਂ ਦੀ ਤਨਖਾਹਾਂ ਮਹੀਨੇ ਦੀ 5-6 ਤਰੀਕ ਤੋਂ ਪਹਿਲਾਂ-ਪਹਿਲਾਂ ਉਹਨਾਂ ਦੇ ਖਾਤੇ ਵਿੱਚ ਆ ਜਾਂਦੀ ਹੈ। OOAT ਸਟਾਫ਼ ਕਰੋਨਾ ਕਾਲ ਵਿੱਚ ਆਪਣੇ ਸਟਾਫ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਰਹੇ ਹਾਂ ਪਰ ਸਾਨੂੰ ਪਰ ਕੋਈ ਵੀ ਲਾਭ ਨਹੀਂ ਦਿੱਤਾ ਗਿਆ ਅਤੇ Rehabilitation ਸਟਾਫ਼ ਨੂੰ 9% ਵਾਧਾ ਦਿੱਤਾ ਗਿਆ ਹੈ ।ਕਿਰਪਾ ਕਰਕੇ ਬਣਦਾ 9 % ਵਾਧਾ ਸਾਨੂੰ ਵੀ ਦਿੱਤਾ ਜਾਵੇ ਜੀ । ਜੋ ਪਿਛਲਾ ਬਣਦਾ ਬਕਾਇਆ ਵੀ ਦਿੱਤਾ ਜਾਵੇ

Leave a Reply

Your email address will not be published.


*