ਪਾਇਲ ///// ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਨਵੇਂ ਟੈਕਸ ਲਗਾ ਕੇ ਡੀਜ਼ਲ ਪੈਟਰੋਲ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਲੈ ਕੇ ਜਿਲਾ ਕਾਂਗਰਸ ਕਮੇਟੀ ਵੱਲੋਂ ਪਾਇਲ ਵਿਖੇ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦਾ ਪੁਤਲਾ ਫੂਕ ਕੇ ਮਹਿੰਗਾਈ ਵਿਰੁੱਧ ਸਰਕਾਰ ਦੇ ਨਾਂ ਤੇ ਡੀ ਐਮਐਮ ਪਾਇਲ ਨੂੰ ਮੈਮੋਰੰਡਮ ਦਿੱਤਾ ਗਿਆ।
ਇਲਾਕੇ ਦੇ ਵੱਖ-ਵੱਖ ਪਿੰਡਾਂ ਚੋਂ ਪੁੱਜੇ ਕਾਂਗਰਸੀ ਵਰਕਰਾਂ ਨੇ ਇਸ ਮੌਕੇ ਵਧਾਈਆਂ ਕੀਮਤਾਂ ਖਿਲਾਫ ਸਰਕਾਰ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਕੀਤੀ ਅਤੇ ਕਿਹਾ ਕਿ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਵਾਅਦਾ ਖਿਲਾਫੀ ਕੀਤੀ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਤੇ 2400 ਕਰੋੜ ਦਾ ਬੋਝ ਪਿਆ ਹੈ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਜਲੀ ਮੁਫਤ ਦੇਣ ਦਾ ਵਾਅਦਾ ਹੁਣ ਖੁਰਨਾ ਸ਼ੁਰੂ ਹੋ ਗਿਆ ਹੈ ਅਤੇ ਸਰਕਾਰ ਨੇ ਸਬਸਿਡੀ ਦੇ ਨਾਂ ਤੇ ਦਿੱਤੀ ਮੁਫਤ ਸਹੂਲਤ ਨੂੰ ਹੁਣ 7 ਕਿਲੋਵਾਟ ਤੋਂ ਉੱਪਰ ਵਾਲੇ ਕਹਿ ਕੇ ਤਿੰਨ ਰੁਪਏ ਪ੍ਰਤੀ ਯੂਨਿਟ ਵਾਧਾ ਕਰ ਦਿੱਤਾ ਹੈ ਜਿਸ ਨਾਲ ਪੰਜਾਬ ਦੇ ਹਜ਼ਾਰਾਂ ਖਪਤਕਾਰ ਡੁੱਬ ਜਾਣਗੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਧਰੋਅ ਕਰ ਰਹੀ ਹੈ ਪੰਜਾਬ ਦੇ ਖਜ਼ਾਨੇ ਦਾ ਬਹੁਤ ਬੁਰਾ ਹਾਲ ਹੈ ਅਤੇ ਆਰਥਿਕ ਮੰਦਹਾਲੀ ਵਿੱਚ ਸੂਬੇ ਵਿੱਚ ਤਨਖਾਹਾਂ ਦੇਣੀਆਂ ਵੀ ਮੁਸ਼ਕਿਲ ਹੋ ਗਈਆਂ ਹਨ। ਬਲਾਕ ਕਾਂਗਰਸ ਕਮੇਟੀ ਦੋਰਾਹਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਟੀਨੂੰ ਘਲੋਟੀ ਖੰਨਾ ਦੇ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ ਅਤੇ ਮਾਛੀਵਾੜਾ ਸਾਹਿਬ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਇਸ ਮੌਕੇ ਕਿਹਾ ਕਿ ਤਿੰਨਾਂ ਹਲਕਿਆਂ ਦੇ ਵਰਕਰਾਂ ਵਿੱਚ ਰਾਜ ਸਰਕਾਰ ਪ੍ਰਤੀ ਵਿਆਪਕ ਰੋਸ ਹੈ ਅਤੇ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ
ਇਸ ਮੌਕੇ ਹਾਜ਼ਰ ਹੋਣ ਵਾਲੇ ਆਗੂਆਂ ਵਿੱਚ , ਯੂਥ ਪ੍ਰਧਾਨ ਗਗਨਦੀਪ ਸਿੰਘ ਲੰਢਾ, ਚੇਅਰਮੈਨ ਸੁਖਦੇਵ ਸਿੰਘ ਬੁਆਣੀ, ਪ੍ਰੋ ਗੁਰਮੁਖ ਸਿੰਘ ਗੋਮੀ ਸਿਆੜ, ਕੌਂਸਲਰ ਨਵਦੀਪ ਸਿੰਘ ਨੈਬਾ ਦੋਰਾਹਾ, ਹਰਪ੍ਰੀਤ ਸਿੰਘ ਤੂਰ ਪ੍ਰਧਾਨ ਕਾਂਗਰਸ ਬਰਮਾਲੀਪੁਰ, ਰਣਜੀਤ ਸਿੰਘ ਪੀ ਏ, ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਰੁਪਿੰਦਰ ਸਿੰਘ ਬਿੰਦੂ, ਸਵਰਨਜੀਤ ਸਿੰਘ ਬਿੱਟੂ ਘੁਡਾਣੀ, ਡਾਇਰੈਕਟਰ ਰਮਲਜੀਤ ਸਿੰਘ ਗਰਚਾ, ਕਸਮੀਰਾ ਸਿੰਘ ਪੰਚ ਬਰਮਾਲੀਪੁਰ, ਸੁਰਿੰਦਰਪਾਲ ਹੂੰਝਣ, ਦਲਜੀਤ ਸਿੰਘ ਹੈਪੀ ਕੈਨੇਡਾ , ਪ੍ਰਧਾਨ ਕੁਲਵੀਰ ਸਿੰਘ ਹੇਅਰ, ਸਤਿੰਦਰਜੀਤ ਸਿੰਘ ਬਰਾੜ, ਰਮਨਪਾਲ ਸਿੰਘ ਧਮੋਟ, ਮਨਪ੍ਰੀਤ ਸਿੰਘ ਤੂਰ ਪ੍ਰਧਾਨ ਦੁੱਧ ਸਭਾ ਬਰਮਾਲੀਪੁਰ, ਜਸਦੇਵ ਸਿੰਘ ਪੋਲਾ , ਜੱਸਾ ਰਣਦਿਉ ਬਰਮਾਲੀਪੁਰ, ਮਨਦੀਪ ਸਰਮਾ, ਬਲਦੇਵ ਸਿੰਘ ਸਰਪੰਚ, ਪ੍ਰਧਾਨ ਦਵਿੰਦਰਪਾਲ ਸਿੰਘ ਹੈਪੀ, ਬਲਵੀਰ ਸਿੰਘ ਲਾਲਾ ਐਮ ਸੀ, ਮਨਜੀਤ ਸਿੰਘ ਮਕਸੂਦੜਾ ਆਦਿ ਹਾਜਰ ਸਨ। ਕੈਪਸ਼ਨ:– ਪੰਜਾਬ ਸਰਕਾਰ ਦਾ ਪੁਤਲਾ ਸਾੜਦੇ ਹੋਏ ਵਿਧਾਇਕ ਲਖਵੀਰ ਸਿੰਘ ਲੱਖਾ, ਟੀਨੂੰ ਘਲੋਟੀ, ਗਗਨ ਲੰਢਾ, ਰਣਜੀਤ ਸਿੰਘ ਪੀ ਏ, ਰੁਪਿੰਦਰ ਬਿੰਦੂ ਤੇ ਹੋਰ( ਸੱਜੇ) ਐਸ ਡੀ ਓਮ ਪਾਇਲ ਨੂੰ ਮੰਗ ਪੱਤਰ ਦਿੰਦੇ ਹੋਏ ਕਾਂਗਰਸੀ ਆਗ
Leave a Reply