August 17, 2026

Justice News

ਅਵਾਮ ਦੀ ਆਵਾਜ਼

ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿਖੇ 22 ਅਗਸਤ ਨੂੰ ਲੱਗੇਗਾ ਰੋਜ਼ਗਾਰ ਕੈਂਪ

ਮੋਗਾ (ਗੁਰਜੀਤ ਸੰਧੂ )
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਦੁਆਰਾ  22 ਅਗਸਤ 2024 ਦਿਨ ਵੀਰਵਾਰ ਨੂੰ ਦਫ਼ਤਰ ਵਿਖੇ ਇੱਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਡਿੰਪਲ ਥਾਪਰ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਮੋਗਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਵਨ—97 ਕੰਮੀਊਨੀਕੇਸ਼ਨ ਪ੍ਰਾਈਵੇਟ ਲਿਮਿਟਡ (ਪੇ—ਟੀ ਐਮ) ਕੰਪਨੀ ਵੱਲੋਂ ਸ਼ੇਲਜ ਐਗਜੈਗੀਟਿਵ, ਸੀਨੀਅਰ ਸੇਲਜ਼ ਐਗਜੈਗੀਟਿਵ, ਹਾਈ ਵੈਲਿਊ ਅਫਸਰ ਫਾੱਰ ਸੇਲਜ਼ ਅਤੇ ਮਾਰਕਟਿੰਗ ਦੀ ਅਸਾਮੀ ਲਈ ਇੰਟਰਵਿਊ ਦੇ ਆਧਾਰ ਤੇ ਚੋਣ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹਨਾਂ ਅਸਾਮੀਆਂ ਤਹਿਤ ਚੁਣੇ  ਪ੍ਰਾਰਥੀਆਂ ਨੂੰ 15 ਹਜਾਰ ਤੋਂ 25 ਹਜਾਰ ਤੱਕ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਇੰਟਰਵਿਊ ਦੇਣ ਆਉਣ ਵਾਲੇ ਪ੍ਰਾਰਥੀਆਂ ਦੀ ਉਮਰ ਹੱਦ 22—35, ਵਿਦਿਅਕ ਯੋਗਤਾ ਬਾਰ੍ਹਵੀਂ ਪਾਸ ਜਾਂ ਇਸ ਤੋਂ ਉਪਰ ਹੋਵੇ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੋਗਾ ਨੇ ਜ਼ਿਲ੍ਹਾ ਮੋਗਾ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਇੰਟਰਵਿਊ ਦੇਣ ਆਉਣ ਵਾਲੇ ਪ੍ਰਾਰਥੀ ਆਪਣੀ ਵਿਦਿਅੱਕ ਯੋਗਤਾ ਦੇ ਅਸਲ ਸਰਟੀਫਿਕੇਟ ਦੇ ਨਾਲ ਉਹਨਾਂ ਦੀਆਂ ਫੋਟੋਕਾਪੀਆਂ, ਆਧਾਰ ਕਾਰਡ, ਪੈਨ ਕਾਰਡ, ਰਿਜਿਊਮ, ਪਾਸਪੋਰਟ ਸਾਈਜ ਫੋਟੋਆਂ, ਡਰਾਇਵਿੰਗ ਲਾਇਸੈਂਸ ਆਦਿ ਲੈ ਕੇ ਜ਼ਰੂਰ ਆਉਣ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਚਿਨਾਬ ਜੇਹਲਮ ਬਲਾਕ, ਤੀਜ਼ੀ ਮੰਜਿ਼ਲ, ਡੀ.ਸੀ.ਕੰਪਲੈਕਸ, ਨੈਸਲੇ ਦੇ ਸਾਹ੍ਹਮਣੇ, ਮੋਗਾ ਨਾਲ ਰਾਬਤਾ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਹਾਇਤਾ ਨੰਬਰ ਨੰਬਰ: 62392—66860 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.