ਬਰਸਾਤੀ ਪਾਣੀ ਦੇ ਕਹਿਰ ਨੂੰ ਕਾਬੂ ਕਰਨ ਤੇ ਖੋਜ ਕੌਣ ਕਰੇਗਾ? ਇੱਕ ਪੜਚੋਲ....?

ਬਰਸਾਤੀ ਪਾਣੀ ਦੇ ਕਹਿਰ ਨੂੰ ਕਾਬੂ ਕਰਨ ਤੇ ਖੋਜ ਕੌਣ ਕਰੇਗਾ? ਇੱਕ ਪੜਚੋਲ….?

ਕੁਦਰਤ ਬਹੁਤ ਹੀ ਅਨਮੋਲ ਹੈ ਇਸ ਨੇ ਇਨਸਾਨੀ ਜਿੰਦਗੀ ਨੂੰ ਜੀਊਣ ਲਈ ਬਹੁਤ ਹੀ ਅਜਿਹੇ ਸੋਮੇ ਦਿਤੇ ਹਨ ਜੋ ਕਿ ਧਰਤੀ ਦੀ ਹੀ ਪੈਦਾਵਾਰ ਹਨ। ਪਰ ਅਜੋਕੀ ਦੁਨੀਆਂ ਦੀਆਂ ਨਿੱਜੀ ਲੋੜਾਂ ਨੂੰ ਲੈ ਕੇ ਜਿੱਥੇ ਧਰਤੀ ਦੀ ਹਿੱਕ ਵਿਚ ਛੇਕ ਕੀਤੇ ਹਨ ਉਥੇ ਹੀ ਉਹਨਾਂ ਨੇ ਕਦਰਤੀ ਸੋਮਿਆਂ ਦੀ ਪੈਦਾਵਾਰ ਨਾਲ ਵੀ ਕੱੁਝ ਅਜਿਹੇ ਖਿਲੜਾੜ ਕੀਤੇ ਹਨ ਕਿ ਜਿਸ ਨਾਲ ਆਪਣੀ ਹੀ ਜਿੰਦਗੀ ਨੂੰ ਤਹਿਸ-ਨਹਿਸ ਕਰ ਲਿਆ ਹੈ। ਇਸ ਸਭ ਦੇ ਪਿੱਛੇ ਹੈ ਜਿੰਦਗੀ ਦੀ ਤੇਜ਼ ਗਤੀ, ਹਰ ਸਮੇਂ ਭੱਜ-ਦੌੜ ਪਤਾ ਨਹੀਂ ਕੀ ਕਰਨਾ ਹੈ ਕਿੱਥੇ ਜਾਣਾ ਹੈ? ਸੜਕਾਂ ਦੇ ਉੱਤੇ ਦੀ ਤੇਜ ਰਫਤਾਰ ਜਿਵੇਂ ਇਹ ਸਾਬਤ ਕਰ ਰਹੀ ਹੋਵੇ ਕਿ ਜਿਵੇਂ ਅੱਧੇ ਘੰਟੇ ਵਿੱਚ ਸ਼ਹਿਰ ਖਾਲੀ ਹੋ ਜਾਣਾ ਹੈ। ਜੰਗਲਾਂ ਦੀ ਕਟਾਈ ਹੋ ਰਹੀ ਹੈ ਨਵੇਂ ਦਰਖਤ ਲਗਾਏ ਨਹੀਂ ਜਾ ਰਹੇ ਆਕਸੀਜਨ ਖਤਮ ਹੋ ਰਹੀ ਹੈ ; ਫਸਲਾਂ ਤੇ ਫਲਾਂ ਦੀ ਪੈਦਾਵਾਰ ਵਿੱਚ ਗਤੀ ਲਿਆਉਣ ਦੇ ਲਈ ਯੂਰੀਆ ਵਰਗੇ ਜ਼ਹਿਰ ਨੂੰ ਇਜਾਦ ਕੀਤਾ ਗਿਆ ਹੈ। ਫਸਲਾਂ ਦੀ ਭਾਵੇਂ ਸਾਂਭ-ਸੰਭਾਲ ਹੋਵੇ ਨਾ ਹੋਵੇ ਪਰ ਉਸ ਦੀ ਪੈਦਾਵਾਰ ਬੇਤਹਾਸ਼ਾ ਕੀਤੀ ਜਾ ਰਹੀ ਹੈ। ਇਨਸਾਨੀ ਪੈਦਾਵਾਰ ਵਿਚ ਕਿਤੇ ਤਾਂ ਹੱਦ ਤੋਂ ਜਿਆਦਾ ਪੈਦਾਵਾਰ ਹੈ ਤੇ ਕਿਤੇ ਇਨਸਾਨੀ ਹੋਂਦ ਹੀ ਖਤਮ ਕਰਨ ਦੀ ਤਿਆਰੀਆਂ ਹਨ। ਅਜਿਹੇ ਮੌਕੇ ਤੇ ਜਦੋਂ ਇੱਕ ਦਿਨ ਕੁਦਰਤੀ ਸੋਮੇ ਖਤਮ ਹੋ ਜਾਣਗੇ ਤਾਂ ਫਿਰ ਇਨਸਾਨ ਦੀ ਜਿੰਦਗੀ ਕਿਵੇਂ ਦੀ ਹੋਵੇਗੀ ਇਹ ਤਾਂ ਕਰੋਨਾ ਨੇ ਦਰਸ ਦਿਖਾ ਹੀ ਦਿੱਤਾ ਹੈ ਕਿ ਜਿਸ ਆਕਸੀਜਨ ਨੂੰ ਤੁਸੀਂ ਖਤਮ ਕਰ ਰਹੇ ਹੋ ਉਸ ਆਕਸੀਜਨ ਦੇ ਖਤਮ ਨਾਲ ਹੋਣ ਨਾਲ ਲਾਸ਼ਾਂ ਦੇ ਢੇਰ ਕਿਵੇਂ ਲੱਗਣੇ ਹਨ।

ਹੁਣ ਜੇ ਆਪਾਂ ਗੱਲ ਕਰੀਏ ਸਭ ਤੋਂ ਅਹਿਮ ਕੁਦਰਤੀ ਸੋਮੇ ਪਾਣੀ ਦੀ ਤਾਂ ਉਸ ਪ੍ਰਤੀ ਇੱਕ ਆਮ ਆਦਮੀ ਤੋਂ ਲੈਕੇ ਸਰਕਾਰਾਂ ਕਿਵੇਂ ਸੁਤੀਆਂ ਪਈਆਂ ਹਨ ਕਿ ਇਸ ਨੂੰ ਕਿਵੇਂ ਬਚਾਉਣਾ ਹੈ ਸਰਕਾਰ ਦਾ ਸਿਰਫ ਪ੍ਰਚਾਰ ਹੀ ਪ੍ਰਚਾਰ ਹੈ ਅਤੇ ਅਰਬਾਂ ਰੁਪਏ ਨਿੱਤ ਦਿਨ ਕਿਸੇ ਨਾ ਕਿਸੇ ਪ੍ਰੌਜੈਕਟ ਲਈ ਮਨਜ਼ੁੂਰ ਕਰ ਦਿੱਤੇ ਜਾਂਦੇ ਹਨ। ਪਰ ਉਹ ਪੈਸਾ ਖਰਚਿਆ ਤਾਂ ਜਾਂਦਾ ਹੈ ਪਰ ਇਹ ਪਤਾ ਨਹੀਂ ਲੱਗਦਾ ਕਿ ਉਹ ਪੈਸਾ ਖਰਚਿਆ ਕਿਸ ਚੀਜ ਉਤੇ ਹੈ। ਪਿਛਲੇ ਕਾਫੀ ਸਮੇਂ ਤੋਂ ਲੁਧਿਆਣਾ ਦਾ ਬੁੱਢਾ ਦਰਿਆ ਜਿਸ ਨੂੰ ਕਿ ਸਾਫ ਕਰਨ ਦੇ ਲਈ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ ਪਰ ਲੋਕ ਇਸ ਗੱਲ ਨੂੰ ਲੈਕੇ ਬੱੁਢੇ ਹੋ ਗਏ ਹਨ ਕਿ ਇਸਦਾ ਪਾਣੀ ਕੱਦੋਂ ਸਾਫ ਹੋਵੇਗਾ ਪਰ ਇਹ ਸਾਫ ਨਹੀਂ ਹੋ ਸਕਿਆ । ਦੂਜੇ ਪਾਸੇ ਜਦ ਵੀ ਬਰਸਾਤੀ ਮੌਸਮ ਆਉਂਦਾ ਹੈ ਤਾਂ ਪੰਜਾਬ ਸਰਕਾਰ ਹੜ੍ਹ ਰੋਕੂ ਹਲਾਤਾਂ ਪ੍ਰਤੀ ਚੁਕੰਨੀ ਹੁੰਦੀ ਤਾਂ ਦਿੱਖਦੀ ਹੈ ਪਰ ਉਹ ਹਰ ਵਰ੍ਹੇ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਕਦੇ ਵੀ ਸੁਚੇਤ ਹੁੰਦਿਆਂ ਹੋਇਆਂ ਵੀ ਇਸ ਨੂੰ ਰੋਕਣ ਵਿਚ ਨਾਕਾਮਯਾਬ ਰਹਿੰਦੀ ਹੈ । ਦਰਿਆਈ ਪਾਣੀਆਂ ਦੇ ਕੰਡੇ ਤੇ ਵਸੇ ਪਿੰਡਾਂ ਵਿੱਚ ਹਰ ਵਰ੍ਹੇ ਕਰੋੜਾ ਰੁਪਏ ਦੀ ਫਸਲ ਜਾਇਆ ਜਾਂਦੀ ਹੈ। ਹਰ ਸਾਲ ਘੱਗਰ ਦਰਿਆ ਵਿਚ ਪਾੜ ਪੈਂਦਾ ਹੈ ਅਤੇ ਲੋਕਾਂ ਨੂੰ ਖੁੱਦ ਦਿਨ ਰਾਤ ਇਸ ਪਾੜ ਨੂੰ ਪੂਰਦਿਆਂ ਵੇਖੀਦਾ ਹੈ ਅਤੇ ਲੋਕ ਸ਼ਰੇਆਮ ਸਰਕਾਰੀ ਸਿਸਟਮ ਦੀ ਨਿੰਦਾ ਕਰਦੇ ਵੇਖੀਦੇ ਹਨ।

ਅਖਿਰ ਇਹ ਕੱਦ ਤੱਕ ਚਲੇਗਾ ਅੱਜ ਮੀਂੰਹ ਜੇਕਰ ਇੱਕ ਘੰਟਾ ਪੈ ਜਾਂਦਾ ਹੈ ਤਾਂ ਸ਼ਹਿਰ ਛੱਪੜਾਂ ਵਿਚ ਬਦਲ ਜਾਂਦੇ ਹਨ ਹਰ ਇੱਕ ਚੈਂਬਰ ਤੇ ਮੇਨਹੋਲ ਓਵਰ ਫਲੋ ਹੋ ਜਾਂਦਾ ਹੈ। ਸ਼ਹਿਰਾਂ ਵਿਚ ਜੋ ਨਾਲੇ ਸਨ ਉਹ ਜਿੱਥੇ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਸਨ ਉਥੇ ਹੀ ਉਹ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਸਨ। ਪਰ ਵਧੇਰੇ ਲੋਕਾਂ ਨੇ ਇਹਨਾਂ ਦਰਿਆਵਾਂ ਤੇ ਵੀ ਕਬਜ਼ਾ ਕਰ ਲਿਆ ਹੈ। ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਜਦ ਵੀ ਬਰਸਾਤ ਆਉਂਦੀ ਹੈ ਤਦ ਉਸਦਾ ਪਾਣੀ ਜਦੋਂ ਆਪਣਾ ਪੂਰਿਆ ਜਾ ਚੁੱਕਾ ਰਸਤਾ ਲੱਭਦਾ ਹੈ ਤਾਂ ਫਿਰ ਇਹਨਾਂ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜ ਜਾਂਦਾ ਹੈ ਅਤੇ ਉਹ ਜਿੱਥੇ ਆਮ ਲੋਕਾਂ ਦਾ ਕੀਮਤੀ ਸਮਾਨ ਬੇਕਾਰ ਕਰ ਦਿੰਦਾ ਹੈ ਉਥੇ ਉਹ ਕਈ ਵਾਰ ਕੀਮਤੀ ਜਾਨਾਂ ਵੀ ਲੈ ਲੈਂਦਾ ਹੈ। ਜਨਤਾ ਫਿਰ ਸਾਰਾ ਕਸੂਰ ਸਰਕਾਰਾਂ ਦਾ ਕੱਢਦੀ ਹੈ ਅਤੇ ਜਦ ਉਹ ਕਬਜ਼ਾ ਇਹਨਾਂ ਨਾਲਿਆਂ ਤੇ ਕਰਦੀ ਹੈ ਤਦ ਉਹ ਰਾਜਨੀਤਿਕਾਂ ਦੇ ਅੱਗੇ ਗਰੀਬੀ ਦਾ ਵਾਸਤਾ ਪਾਉਂਦੀ ਹੈ।

ਅੱਜ ਜਦੋਂ ਪੀਣ ਵਾਲੇ ਪਾਣੀ ਤੋਂ ਤਾਂ ਪੰਜਾਬ ਸੱਖਣਾ ਹੋ ਰਿਹਾ ਹੈ ਕਿਉਂਕਿ ਪ੍ਰਦੁਸ਼ਿਤ ਤੇ ਤੇਜ਼ਾਬੀ ਮਾਦਾ ਧਰਤੀ ਵਿਚੋਂ ਨਿਕਲਣ ਵਾਲੇ ਸ਼ੁੱਧ ਪਾਣੀ ਦੇ ਨਾਲ ਰਲ ਰਿਹਾ ਹੈ। ਜੇਕਰ ਅੱਜ ਸ਼ਹਿਰ ਲੁਧਿਆਣਾ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਜਿੱਥੇ ਸਤਲੱੁੱਜ ਦਰਿਆ ਵਗਦਾ ਹੈ ਉਥੇ ਹੀ ਇਸ ਦੇ ਵਿਚੋਂ ਹੀ ਦੋ ਤਿੰਨ ਨਹਿਰਾਂ ਵੀ ਬਾਖੂਬੀ ਵਗਦੀਆਂ ਹਨ। ਸ਼ਹਿਰ ਦੇ ਅੰਦਰ ਹੀ ਇੱਕ ਵਿਸ਼ਾਲ ਬੁੱਢਾ ਨਾਲਾ ਹੈ ਅਤੇ ਛੋਟੇ-ਮੋਟੇ ਤਾਂ ਹੋਰ ਕਈ ਨਾਲੇ ਹਨ । ਸਾਰਾ ਜਿਲ੍ਹਾ ਸੀਵਰੇਜ ਨਾਲ ਭਰਪੂਰ ਹੈ। ਨਿੱਤ ਦਿਨ ਸੈਂਕੜੇ ਕਾਲੌਨੀਆਂ ਕੱਟੀਆਂ ਜਾ ਰਹੀਆਂ ਹਨ ਜੋ ਕਿ ਆਪਣਾ ਨਿੱਜੀ ਸੀਵਰੇਜ ਸਿਸਟਮ ਤਾਂ ਬਣਾ ਦਿੰਦੇ ਹਨ ਅਤੇ ਇੱਕ-ਦੋ ਵੱਡੀਆਂ ਖੂਹੀਆਂ ਵੀ ਬਣਾ ਦਿੰਦੇ ਹਨ ਜਿਸ ਵਿਚ ਕਿ ਸੀਵਰੇਜ ਦਾ ਮੱਲ ਮੂਤਰ ਡਿੱਗਦਾ ਹੈ । ਉਸ ਸੀਵਰੇਜ ਸਿਸਟਮ ਨੂੰ ਬਣਾਉਣ ਦੇ ਲਈ ਜੋ ਸਾਜ਼ੋ-ਸਮਾਨ ਵਰਤਿਆ ਜਾਂਦਾ ਹੈ ਉਹ ਸਿਰੇ ਦਾ ਘਟੀਆ ਹੁੰਦਾ ਹੈ। ਸੜਕਾਂ ਉਹ ਵੀ ਸਿਰੇ ਦੇ ਘਟੀਆ ਮਟੀਰੀਅਲ ਨਾ ਬਣਾ ਦਿੱਤੀਆਂ ਜਾਂਦੀਆਂ ਹਨ। ਕਿਉਂਕਿ ਜਿਸ ਨੇ ਕਾਲੌਨੀ ਕਟੀ ਹੁੰਦੀ ਹੈ ਉਹ ਤਾਂ ਆਪਣੀ ਕਾਲੌਨੀ ਵੇਚ ਕੇ ਪਾਸੇ ਹੁੰਦਾ ਹੈ ਪਰ ਅਸਲ ਸੰਤਾਪ ਉਥੋੋਂ ਦੇ ਲੋਕ ਭੁਗਤਦੇ ਹਨ । ਕੱੁਝ ਸਮਾਂ ਬਾਅਦ ਹੀ ਉਹ ਗਲਾਡਾ ਦੀ ਜਾ ਰਹੀ ਸੀਵਰੇਜ ਲਾਈਨ ਜਾਂ ਫਿਰ ਨਜ਼ਦੀਕ ਕਿਤੇ ਨਗਰ ਨਿਗਮ ਦੀ ਜਾ ਰਹੀ ਸੀਵਰੇਜ ਲਾਈਨ ਨਾਲ ਆਪਣੀ ਕਾਲੌਨੀ ਦੀ ਲਾਈਨ ਚੁੱਪ-ਚਪੀੇਤੇ ਜੋੜ ਦਿੰਦੇ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਮਨਜ਼ੂਰ ਹੋਣ ਵਾਲੀ ਕਾਲੌਨੀ ਵੱਲੋਂ ਲੱਖਾਂ ਰੁਪਏ ਡਿਵੈਪਲਮੈਂਟ ਚਾਰਜ ਵਜੋਂ ਜਮ੍ਹਾ ਕਰਵਾਏ ਜਾਂਦੇ ਹਨ ਅਤੇ ਜੋ ਕਾਲੌਨੀਆਂ ਮਨਜ਼ੂਰ ਨਹੀ ਹੰੁੰਦੀਆਂ ਉਹ ਵੀ ਬਾਅਦ ਵਿਚ ਕਿਸੇ ਨਾ ਕਿਸੇ ਸਕੀਮ ਅਧੀਨ ਐਨ ਚੋਣਾਂ ਦੇ ਨੇੜੇ ਉਹਨਾਂ ਨੂੰ ਵੀ ਰੈਗੂਲਰ ਕਰ ਦਿੱਤਾ ਜਾਂਦਾ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮੀਲਾਂ ਦੇ ਵਿੱਚ ਫੈਲੇ ਲੁਧਿਆਣਾ ਦੇ ਲੋਕ ਅਤੇ ਇਥੋਂ ਦਾ ਪ੍ਰਸ਼ਾਸਨਕਿ ਢਾਂਚਾ ਪਾਣੀ ਦੀ ਸਾਂਭ ਸੰਭਾਲ ਲਈ ਕਿੰਨਾ ਕੁ ਚਿੰਤਤ ਹੈ। ਖਾਸ ਕਰਕੇ ਬਰਸਾਤੀ ਪਾਣੀ ਜੋ ਕਿ ਹਰ ਘਰ ਦਾ ਮੌਸਮ ਦੇ ਹਿਸਾਬ ਨਾਲ ਨੁਕਸਾਨ ਕਰ ਜਾਂਦਾ ਹੈ ਪਰ ਕੋਈ ਵੀ ਘਰ ਉਸ ਪਾਣੀ ਦੀ ਨਿਕਾਸੀ ਅਤੇ ਉਸ ਦੀ ਸਾਂਭ-ਸੰਭਾਲ ਪ੍ਰਤੀ ਧਿਆਨ ਨਹੀਂ ਦੇ ਰਿਹਾ। ਹਰ ਘਰ ਦਾ ਹਰ ਇੱਕ ਜੀਅ ਨਿੱਤ ਦਿਨ ਕਈ ਕਈ ਘੰਟੇ ਵਟੱਸਅੱਪ ਅਤੇ ਟੈਲੀਵਿਜ਼ਨ ਵਿਚ ਅੱਖਾਂ ਗੱਡੀ ਬੈਠਾ ਰਹਿੰਦਾ ਹੈ ਪਰ ਉਸ ਜ਼ਹਿਨ ਵਿਚ ਕਦੀ ਵੀ ਇਹ ਨਹੀਂ ਆਇਆ ਕਿ ਉਹ ਬਰਸਾਤਾਂ ਪ੍ਰਤੀ ਵੀ ਕੋਈ ਧਿਆਨ ਦੇ ਦੇਵੇ । ਛੱਤਾਂ ਚੋ ਰਹੀਆਂ ਹਨ ਘਰਾਂ ਦੇ ਵਿੱਚ ਬੇਸ਼ੁਮਾਰ ਰੱਖੇ ਕੀਮਤੀ ਗਮਲੇ ਸੱੁਕ ਕੇ ਸਵਾਹ ਹੋ ਜਾਂਦੇ ਹਨ। ਪਰ ਕਿਸੇ ਵੀ ਘਰ ਦੇ ਜੀਅ ਦਾ ਧਿਆਨ ਨਹੀਂ, ਉਸ ਵੱਲ ਜੇਕਰ ਕੋਈ ਧਿਆਨ ਦੇਵੇ ਤਾਂ ੳੇੁਹ ਘਰ ਵਿੱਚ ਰੱਖੇ ਨੌਕਰ ਜਾਂ ਕੰਮ ਵਾਲੀ ਜੇਕਰ ਇਸ ਤੋਂ ਉਤੇ ਦਾ ਜੇਕਰ ਕੋਈ ਨੁਕਸਾਨ ਹੋ ਜਾਵੇ ਤਾਂ ਉੇਸ ਪ੍ਰਤੀ ਧਿਆਨ ਦੇਵੇ ਸਰਕਾਰ।

ਹੁਣ ਪਾਣੀ ਪ੍ਰਤੀ ਜੇਕਰ ਹਰ ਇੱਕ ਪ੍ਰਾਣੀ ਨੇ ਖਾਸ ਕਰਕੇ ਇਨਸਾਨ ਨੇ ਧਿਆਨ ਨਾ ਦਿੱਤਾ ਅਤੇ ਉਸਨੇ ਆਪਣੇ ਹਿੱਸੇ ਦਾ ਪਾਣੀ ਨਾ ਬਚਾਇਆ ਤਾਂ ਫਿਰ ਪੰਛੀ ਹੰਸ ਵਾਂਗੂ ਬੈਠੇ ਰਹਿਓ ਮੂੰਹ ਅੱਡ ਕੇ ਤੇ ਮਰਿਓ ਤੜਫ ਤੜਫ ਕੇ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d