ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੀ ਨੂੰ ਵਸਾਰ ਕੇ ਮੁੜ ਦੁਬਾਰਾ ਵਿਆਹੇ ਗਏ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੀ ਨੂੰ ਵਸਾਰ ਕੇ ਮੁੜ ਦੁਬਾਰਾ ਵਿਆਹੇ ਗਏ ?

ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੰਜਾਬ ਦੇ ਮੱੁਖ ਮੰਤਰੀ ਭਗਵੰਤ ਮਾਨ ਵਿਆਹ ਬੰਧਨ ਵਿਚ ਬੱਝੇ ਅਤੇ ਉਹ ਵੀ ਆਪਣੇ ਦੂਜੇ ਵਿਆਹ ਵਿੱਚ। ਭਗਵੰਤ ਮਾਨ ਦੇ ਪਹਿਲੇ ਵਿਆਹ ਦਾ ਤਲਾਕ ਹੋ ਚੁੱਕਾ ਹੈ ਉੁਹਨਾਂ ਦਾ ਪਰਿਵਾਰ ਅਮਰੀਕਾ ਵਿਚ ਰਹਿੰਦਾ ਹੈ। ਪੰਜਾਬੀ ਹਾਸਰਸ ਸਭਿਆਚਾਰ ਨਾਲ ਲੰਮਾ ਸਮਾਂ ਜੁੜੇ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਪਹਿਲੀ ਵਾਰ ਲੜੀ ਗਈ ਲੋਕ ਸਭਾ ਚੋਣ ਸੰਗਰੂਰ ਤੋਂ ਜਿੱਤੀ ਤੇ ਦੁਬਾਰਾ ਵੀ ਇਸੇ ਹਲਕੇ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਪਰ ਇਸ ਵਾਰ ਉਹ ਧੂਰੀ ਤੋਂ ਵਿਧਾਨ ਸਭਾ ਸੀਟ ਜਿੱਤਣ ਉਪਰੰਤ ਉਹ ਪੰਜਾਬ ਦੇ ਮੱੁਖ ਮੰਤਰੀ ਬਣੇ। ਮੱੁਖ ਮੰਤਰੀ ਬਨਣ ਤੇ ਉਹਨਾਂ ਦੇ ਪਰਿਵਾਰ ਨੇ ਬਹੁਤ ਖੁਸ਼ੀਆਂ ਮਨਾਈਆਂ ਅਤੇ ਉਹਨਾਂ ਦੇ ਬੱਚੇ ਸੀਰਤ ਅਤੇ ਦਿਲਸ਼ਾਨ ਸਹੁੰ ਚੁੱਕ ਸਮਾਰੋਹ ਵਿੱਚ ਵੀ ਸ਼ਾਮਲ ਹੋਏ। ਹੁਣ ਪਤਾ ਨਹੀਂ ਉਹਨਾਂ ਦੀ ਵਿਆਹ ਦੀ ਰਸਮ ਮੌਕੇ ੳੇੁਹ ਸ਼ਾਮਿਲ ਹੋਏ ਹਨ ਕਿ ਨਹੀਂ ਇਸ ਬਾਰੇ ਤਾਂ ਕਿਤੇੇ ਕੋਈ ਖਬਰ ਨਹੀਂ ਆਈ।
ਪਰ ਜਿੱਥੇ ਅੱਜ ਭਗਵੰਤ ਮਨ ਸਾਰੇ ਪੰਜਾਬ ਅਤੇ ਭਾਰਤ ਦੇ ਮੀਡੀਆ ਵਿਚ ਵਿਆਹ ਦੀਆਂ ਰਸਮਾਂ ਨੂੰ ਲੈਕੇ ਛਾਏ ਹੋਏੇ ਹਨ ਅਤੇ ਅੱਜ ਖੁਸ਼ੀਆਂ ਦਾ ਦੌਰ ਉਹਨਾਂ ਦੇ ਵੇਹੜੇ ਵਿਚ ਸੀ, ਉਹਨਾਂ ਦੇ ਬੱਚਿਆਂ ਦੇ ਵੇਹੜੇ ਵਿੱਚ ਖੁਸ਼ੀਆਂ ਦਾ ਕਿਹੋ ਜਿਹਾ ਰੰਗ ਹੋਵੇਗਾ ਉਹ ਨਾਂ ਤਾਂ ਕਿਸੇ ਮੀਡੀਆ ਦੀ ਕਲਮ ਨੇ ਕਲਮਬੰਦ ਕੀਤਾ ਅਤੇ ਨਾ ਕਿਸੇ ਇਲੈਕਟ੍ਰਾਨਿਕ ਮੀਡੀਆ ਦੀ ਕੈਮਰੇ ਦੀ ਅੱਖ ਨੇ।

ਇਹ ਕੋਈ ਵੱਡੀ ਗੱਲ ਨਹੀਂ ਕਿ ਦੁਨੀਆਂ ਵਿਚ ਤਲਾਕ ਹੁੰਦੇ ਆਏ ਹਨ ਅਤੇ ਦੁਬਾਰਾ ਵਿਆਹ ਵੀ ਹੁੰਦੇ ਆਏ ਹਨ । ਪੈਸਾ ਅਤੇ ਸ਼ੋਹਰਤ ਨੇ ਤਾਂ ਸਮੱੁਚੀ ਇਨਸਾਨੀਅਤ ਵਿਚ ਨਾ ਜਾਤ-ਧਰਮ-ਉਮਰ ਦੀਆਂ ਸਭ ਸਰਹੱਦਾਂ ਨੂੰ ਪਾਰ ਕਰ ਦਿੱਤਾ ਹੈ। ਵਿਆਹ ਦੀਆਂ ਰਸਮਾਂ ਸਾਦਾ ਹੋਣ ਜਾਂ ਧੂੰਮਧਾਮ ਨਾਲ ਪਰ ਉਹ ਰੱਬ ਦੇ ਦਰ ਤੋਂ ਹੀ ਪ੍ਰਵਾਨ ਕਰਵਾਈਆਂ ਜਾਂਦੀਆਂ ਹਨ ਅਤੇ ਦੁਨੀਆਂ ਵਿਚ ਸ਼ਾਇਦ ਹੀ ਕੋਈ ਅਜਿਹਾ ਰੱਬ ਹੋਵੇ ਜੋ ਜੀਊਂਦੇ ਜੀਅ ਵਿਛੜਿਆਂ ਨੂੰ ਹੱਥ ਫੜ੍ਹ ਕੇ ਮਿਲਾਉਂਦਾ ਹੋਵੇ। ਬੱਸ ਸਭ ਕੱੁਝ ਕਰਨਾ ਤਾਂ ਆਪ ਹੈ ਤੇ ਕਰਕੇ ਰੱਬ ਦੀ ਇਜਾਜਤ ਆਪ ਲੈਣੀ ਹੈ। ਜਦੋਂ ਕੋਈ ਸ਼ਖਸ਼ੀਅਤ ਇੱਕ ਅਜਿਹੇ ਉੱਚੇ ਅਹੁਦੇ ਤੇ ਪਹੁੰਚ ਜਾਵੇ ਜਿੱਥੇ ਉਸ ਨੇ ਸਮੱੁਚੀ ਲੋਕਾਈ ਦਾ ਭਲਾ ਕਰਨ ਦਾ ਜਾਮਾ ਪਹਿਨ ਲਿਆ ਹੋਵੇ ਤਾਂ ਉੇਸ ਸਮੇਂ ਉਸ ਨੂੰ ਆਪਣੇ ਜੀਵਨ ਦੇ ਉਹਨਾਂ ਪਲਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਕਿ ਉਹਦੀ ਵਜ੍ਹਾ ਨਾਲ ਉਸ ਕੋਲੋਂ ਕੌਣ-ਕੌਣ ਵਿਛੜ ਗਿਆ ਹੈ। ਭਾਵੇਂ ਕਿ ਇਹ ਇੱਕ ਅਟੱਲ ਸਚਾਈ ਹੈ ਕਿ ਪੈਸਾ ਤੇ ਸ਼ੋਹਰਤ ਜ਼ਖਮਾਂ ਤੇ ਮਲ੍ਹਮ ਦੇ ਲੇਪ ਲਾ ਦਿੰਦਾ ਹੈ ਪਰ ਜ਼ਖਮ ਅੱਲ੍ਹੇ ਵੀ ਸਦਾ ਰਹਿੰਦੇ ਹਨ ਤੇ ਉੇਹਨਾਂ ਦੇ ਨਿਸ਼ਾਨ ਵੀ ਕਿਤੇ ਨਹੀਂ ਜਾਂਦੇ। ਕੀ ਅੱਜ ਜਿੱਥੇ ਸਮੱੁਚੀ ਪੰਜਾਬ ਦੀ ਜਨਤਾ ਜੋ ਆਪਣੇ ਮੱੁਖ ਮੰਤਰੀ ਦੇ ਦੂਜੇ ਵਿਆਹ ਦੀ ਖੁਸ਼ੀਆਂ ਉਹਨਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਵਿਆਹ ਬੰਧਨ ਵਿੱਚ ਬਝਦਿਆਂ ਦੀਆਂ ਫੋਟੋਆਂ ਵੇਖ ਕਿ ਖੁਸ਼ ਹੋ ਰਹੀ ਹੈ ਕੀ ਉਹ ਬੱਚੇ ਵੀ ਇਸ ਖੁਸ਼ੀ ਦਾ ਹਿੱਸੇ ਹੁੰਦੇ ਹੋਣਗੇ ? ਇਹ ਤਾਂ ਸ਼ਾਇਦ ਕਦੀ ਜਾਹਿਰ ਹੀ ਨਹੀਂ ਹੋਵੇਗਾ ਪਰ ਕਿੰਨਾ ਚੰਗਾ ਹੁੰਦਾ ਕਿ ਉਹ ਸਭ ਗਿਲੇ ਸ਼ਿਕਵੇ ਬੀਤੀ ਤਾਂਈ ਵਿਸਾਰ ਕੇ ਉਸ ਇੰਦਰਪ੍ਰੀਤ ਦੇ ਨਾਲ ਅਗਰ ਦੁਬਾਰਾ ਪ੍ਰੀਤ ਪੈ ਜਾਂਦੀ ਅਤੇ ਪੰਜਾਬ ਦੀ ਹਿੱਕ ਤੇ ਇੱਕ ਨਵਾਂ ਇਤਿਹਾਸ ਇਹ ਵੀ ਸਿਰਜਿਆ ਜਾ ਸਕਦਾ ਸੀ ।

ਸ਼ਾਇਦ ਇਸ ਤੇ ਕੋਈ ਗਿਲਾ ਸ਼ਿਕਵਾ ਕੌਣ ਕਰੇ ਅਤੇ ਨਾ ਹੀ ਕਿਸੇ ਦੀ ਲੋੜ ਹੈ ਪਰ ਅੱਜ ਦਾ ਦੌਰ ਹੀ ਕੱੁਝ ਅਜਿਹਾ ਹੈ ਕਿ ਜੋ ਮਰਜ਼ੀ ਹੋ ਜਾਵੇ ਉਹ ਹੈ ਤਾਂ ਇਨਸਾਨੀਅਤ ਦੇ ਹੱਥ । ਬੱਸ ਰੱਬ ਤਾਂ ਇੱਕ ਹੁਣ ਮਹਿਸੂਸ ਕਰਨ ਦੀ ਸ਼ੈਅ ਹੈ ਕਿਉਂਕਿ ਜੋ ਕੁੱਝ ਵੀ ਇਸ ਦੁਨੀਆਂ ਤੇ ਬਣਾਇਆ ਹੈ ਉਹ ਬੰਦੇ ਦਾ ਤਾਂ ਹੀ ਬਣਾਇਆ ਹੈ, ਰੀਤੀ-ਰਿਵਾਜ, ਰਸਮਾਂ, ਧਰਮ-ਕਰਮ, ਕਾਨੂੰਨ, ਪਾਪ-ਪੁੰਨ, ਤੋੜ-ਵਿਛੋੜੇ ਅਜਿਹੇ ਸਭ ਕਾਰਿਆਂ ਦੀ ਕੁਲਹਾੜੀ ਬੰਦੇ ਦੇ ਹੱਥ ਹੀ ਹੈ। ਇਸ ਨੂੰ ਤਾਂ ਰੱਬ ਵੀ ਵਰਜ ਨਹੀਂ ਸਕਦਾ ਉਹ ਵੀ ਖਾਸ ਕਰਕੇ ਜਿੱਥੇ ਪੈਸਾ ਤੇ ਸ਼ੋਹਰਤ ਜਿਹੀਆਂ ਤਾਕਤਾਂ ਆਮ ਇਨਸਾਨ ਦੀਆਂ ਗੁਲਾਮ ਹੋਣ।

ਕਹਿੰਦੇ ਨੇ ਕਿ ਕੁਦਰਤ ਹਮੇਸ਼ਾਂ ਬੰਦੇ ਨੂੰ ਆਜ਼ਾਦ ਪੈਦਾ ਕਰਦੀ ਹੈ ਪਰ ਆਦਤਾਂ ਦਾ ਇਨਸਾਨ ਖੁੱਦ ਗੁਲਾਮ ਬਣ ਜਾਂਦਾ ਹੈ, ਅੱਜ ਸਮੱੁਚਾ ਪੰਜਾਬ ਨਸ਼ਿਆਂ ਦੀ ਬਦੌਲਤ ਤਬਾਹ ਹੋ ਚੁੱਕਾ ਹੈ ਅਤੇ ਨਹਿਰਾਂ, ਦਰਿਆਵਾਂ ਤੇ ਸਮੁੰਦਰਾਂ ਦੀ ਬਦੌਲਤ ਇੱਕ ਸ਼ਰਾਬ ਦੇ ਪਿਆਲੇ ਨੇ ਇਨਸਾਨ ਨੂੰ ਜਿਆਦਾ ਡੁਬੋ ਦਿੱਤਾ ਹੈ, ਦਲਦਲ ਅਤੇ ਪਾਣੀ ਵਿਚ ਡੁੱਬ ਰਿਹਾ ਇਨਸਾਨ ਹੱਥ ਪੈਰ ਤਾਂ ਮਾਰਦਾ ਹੈ ਪਰ ਸ਼ਰਾਬ ਦੇ ਨਸ਼ੇ ਵਿੱਚ ਡੁੱਬਾ ਆਦਮੀ ਤਾਂ ਹੱਥ ਪੈਰ ਬਹੁਤ ਮਾਰਦਾ ਹੈ ਪਰ ਉਹ ਇਸ ਤੋਂ ਬਾਹਰ ਨਹੀਂ ਆ ਸਕਦਾ । ਪਾਣੀ ਵਿਚ ਡੁੱਬ ਰਹੇ ਇਨਸਾਨ ਨੂੰ ਤਾਂ ਬਚਾਉਣ ਲਈ ਅੰਤ ਸਮੇਂ ਤੱਕ ਲੋਕਾਂ ਦੇ ਹੱਥ ਉਸ ਨੂੰ ਬਾਹਰ ਕੱਢਣ ਦੇ ਲਈ ਅੱਗੇ ਵੱਧਦੇ ਹਨ ਪਰ ਨਸ਼ਿਆਂ ਦੀ ਘੁੰਮਣ-ਘੇਰੀ ਵਿਚ ਫਸੇ ਇਨਸਾਨ ਲਈ ਆਪਣਿਆਂ ਦੇ ਹੱਥ ਵੀ ਕੁੱਝ ਸਮਾਂ ਹੀ ਅੱਗੇ ਵੱਧਦੇ ਹਨ ਬੱਸ ਉਹ ਵੀ ਥੱਕ ਹਾਰ ਕੇ ਪਾਸੇ ਹੱਟ ਜਾਂਦੇ ਹਨ। ਪਰ ਜੇ ਕੋਈ ਨਿਵੇਕਲਾ ਇਸ ਘੁੰਮਣਘੇਰੀ ਵਿਚੋਂ ਬਾਹਰ ਨਿਕਲ ਹੀ ਆਵੇ ਤਾਂ ਉਹ ਫਿਰ ਆਪਣਿਆਂ ਵੱਲ ਨਹੀਂ ਵੱਧਦਾ ਪਰ ਉਹ ਜਦੋਂ ਨਮੋਸ਼ੀ ਦੇ ਆਲਮ ਵਿਚੋਂ ਨਿਕਲਦਾ ਹੈ ਤਾਂ ਫਿਰ ਉਹ ਜਰੂਰ ਆਪਣਿਆਂ ਦੇ ਅਹਿਸਾਸ ਦਾ ਆਨੰਦ ਮਾਣਦਾ ਹੈ। ਪਰ ਜੇਕਰ ਕਿਸੇ ਇਨਸਾਨ ਕੋਲ ਪੈਸਾ ਤੇ ਸ਼ੋਹਰਤ ਆ ਜਾਵੇ ਤਾਂ ਫਿਰ ਤਾਂ ਉਹ ਆਪਣਿਆਂ ਨੂੰ ਵੀ ਵਿਸਾਰ ਦਿੰਦਾ ਹੈ ਅਤੇ ਉਹ ਫਿਰ ਨਵੀਆਂ ਰਾਹਾਂ ਨਵੀਆਂ ਮੰਜਿਲਾਂ ਵੱਲ ਵੱਧ ਜਾਂਦਾ ਹੈ।

ਖੁਸ਼ੀ ਦੇ ਅਹਿਸਾਸ ਦਾ ਆਲਮ ਕੌਣ ਵੇਖੇਗਾ ਇਸ ਦੇ ਰੰਗਾਂ ਦੀ ਰੰਗਤ ਕਿਸ ਦੇ ਵਿਹੜੇ ਵਿੱਚ ਕਿਵੇਂ ਤੇ ਕਿਸ ਦੇ ਵੇਹੜੇ ਵਿੱਚ ਕਿਵੇਂ ਇਸ ਦੀਆਂ ਤਰੰਗਾਂ ਨੂੰ ਕੌਣ ਉਜਾਗਰ ਕਰੇਗਾ ? ਅੱਜ ਪੰਜਾਬ ਦਾ ਹਰ ਦਸਵਾਂ ਵਿਹੜਾ ਕਰਜ਼ੇ, ਨਸ਼ੇ ਦੇ ਰਾਹੀਂ ਜਾਂ ਤਾਂ ਬਿਲਕੱੁਲ ਸੁੰਨ ਹੈ ਜਾਂ ਫਿਰ ਉਸ ਧੁੰਧੂਕਾਰੇ ਵੱਲ ਵੱਧ ਰਿਹਾ ਹੈ ਕਿ ਜਿੱਥੇ ਨਸ਼ਾ ਹੀ ਇੱਕ ਸਹਾਰਾ ਹੈ ਪਰ ਉੇਹ ਹੈ ਸਿਰਫ ਮਰਦ ਜਾਤ ਦੇ ਲਈ ਪਤਾ ਨਹੀਂ ਦੁਨੀਆਂ ਵਿਚ ਕਿੰਨੀਆਂ ਔਰਤਾਂ ਅਜਿਹੀਆਂ ਹੋਣਗੀਆਂ ਜਿੰਨ੍ਹਾਂ ਦੇ ਇਸ ਜਨਮ ਵਿੱਚ ਹੀ ਘਰ ਬਣੇ ਤੇ ਅੱਖਾਂ ਸਾਹਮਣੇ ਉਜੜੇ ਅਤੇ ਉਹ ਆਪਣੇ ਢਹਿ-ਢੇਰੀ ਮਹਿਲਾਂ ਦੇ ਸਾਹਮਣੇ ਹੀ ਦੁਬਾਰਾ ਮਹਿਲ ਉਸਰਦੇ ਵੇਖ ਰਹੀਆਂ ਹਨ ਜਿੰਨ੍ਹਾਂ ਦੇ ਮਹਿਲਾਂ ਨੂੰ ਬਣਾ ਕੇ ਜਿੰਨ੍ਹਾਂ ਨੇ ਢਾਹਿਆ ਉਹ ਹੀ ਦੁਬਾਰਾ ਨਵੇਂ ਮਹਿਲ ਉਸਾਰ ਰਹੇ ਹਨ।

ਵਾਹ ਇਨਸਾਨਾਂ ਹਰ ਇੱਕ ਅਣਹੋਣੀ ਨੂੰ ਕਦੇ ਅਸੀਂ ਰੱਬ ਦੇ ਰੰਗ ਕਹਿ ਦਿੰਦੇ ਹਾਂ, ਕਰਦੇ ਕਰਮਾਂ ਦਾ ਲੇਖਾ-ਜੋਖਾ ਤੇ ਕਦੇ ਕਿਸੇ ਦਾ ਕੀਤਾ ਕਰਾਇਆ। ਪਰ ਦੁਨੀਆਂ ਤੇ ਸ਼ਾਇਦ ਇਨਸਾਨ ਹੀ ਇੱਕ ਅਜਿਹੀ ਪ੍ਰਜਾਤੀ ਹੈ ਜੋ ਕਦੇ ਗਲਤ ਹੁੰਦਿਆਂ ਹੋਇਆਂ ਵੀ ਗਲਤੀ ਦਾ ਅਹਿਸਾਸ ਨਹੀਂ ਕਰਦੀ ਤੇ ਨਾ ਹੀ ਪਸ਼ਚਾਤਾਪ ਕਰਦੀ ਹੈ। ਬਲਕਿ ਉਹ ਤਾਂ ਜੀਵਨ ਦੇ ਰੰਗ ਨਵੀਂ ਨੀਤੀ ਨਾਲ ਜੀਊਣ ਦੇ ਰਾਹ ਲੱਭ ਹੀ ਲੈਂਦੀ ਹੈ। ਧਰਤੀ ਗੋਲ ਹੈ, ਡੂੰਘੀ ਹੈ, ਪਰ ਕਦੀ ਇਨਸਾਨ ਨੂੰ ਨਾ ਤਾਂ ਰਿਸ਼ਤਿਆ ਦੇ ਆਲਮ ਪ੍ਰਤੀ ਕਦੀ ਡੂੰਘਾਈ ਨਾਲ ਸੋਚਣ ਲਈ ਮਜ਼ਬੂਰ ਕਰਦੀ ਹੈ ਅਤੇ ਨਾ ਹੀ ਉਹ ਗੋਲ ਹੁੰਦਿਆਂ ਹੋਇਆਂ ਵੀ ੳੇੁਸ ਦੀ ਗਲਤੀਆਂ ਦੇ ਮੀਲ-ਪੱਥਰਾਂ ਨੂੰ ਦਿਖਾਉਂਦੀ ਹੈ ਕਿ ਇਹ ਤੇਰੀਆਂ ਹੀ ਕੀਤੀਆਂ ਪ੍ਰਾਪਤੀਆਂ ਹਨ।

ਵਾਹਿਗੁਰੂ ਭਲੀ ਕਰੇ ਤੇ ਯਾਦਾਂ ਦੇ ਉਨਾਂ ਝਰੋਖਿਆਂ ਨੂੰ ਕਦੀ ਬੰਦ ਨਾ ਕਰੇ ਜੋ ਇਨਸਾਨ ਬੰਦ ਕਰਨ ਵਿਚ ਮਾਹਰ ਹੈ ਤੇ ਆਪਣੀਆਂ ਹੀ ਕੀਤੀਆਂ ਤੇ ਪਰਦਾ ਪਾ ਕੇ ਖੁਸ਼ ਹੁੰਦਾ ਰਹਿੰਦਾ ਹੈ। ਸ਼ਾਇਦ ਖੁਸ਼ੀਆਂ ਦਾ ਅਹਿਸਾਸ ਇਸਦੀਆਂ ਕਿਸਮਾਂ ਨੂੰ ਵੀ ਨਾਲ-ਨਾਲ ਉਜਾਗਰ ਕਰ ਸਕਦਾ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d