ਭਾਰਤ ਸ੍ਰੀਲੰਕਾ ਦੀ ਹਰ ਸੰਭਵ ਮਦਦ ਕਰੇਗਾ ਪਰ ਉਸ ਦੇ ਹਾਲਾਤਾਂ ਕੱੁਝ ਸਿਖੇਗਾ ਨਹੀਂ

ਭਾਰਤ ਸ੍ਰੀਲੰਕਾ ਦੀ ਹਰ ਸੰਭਵ ਮਦਦ ਕਰੇਗਾ ਪਰ ਉਸ ਦੇ ਹਾਲਾਤਾਂ ਕੱੁਝ ਸਿਖੇਗਾ ਨਹੀਂ?

ਸ੍ਰੀਲੰਕਾ ‘ਚ ਵੱਡੀ ਗਿਣਤੀ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਾਂ ਨੂੰ ਤੋੜਦਿਆਂ ਹੋਇਆਂ ਸੈਂਟਰਲ ਕੋਲੰਬੋ ‘ਚ ਸਥਿਤ ਰਾਸ਼ਟਰਪਤੀ ਭਵਨ ‘ਤੇ ਕਬਜ਼ਾ ਕਰ ਲਿਆ । ਪ੍ਰਦਰਸ਼ਨਕਾਰੀ ਦੇਸ਼ ਦੇ ਸਭ ਤੋਂ ਬੁਰੇ ਆਰਥਿਕ ਸੰਕਟ ਨੂੰ ਲੈ ਕੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ । ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ ‘ਚ 7 ਪੁਲਿਸ ਮੁਲਾਜ਼ਮਾਂ ਸਮੇਤ 45 ਲੋਕ ਜ਼ਖ਼ਮੀ ਹੋਏ ਹਨ । ਜਿਨ੍ਹਾਂ ਨੂੰ ਕੋਲੰਬੋ ਦੇ ਨੈਸ਼ਨਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ । ਰਾਸ਼ਟਰਪਤੀ ਭਵਨ ਦੇ ਆਲੇ-ਦੁਆਲੇ ਵੱਡੀ ਗਿਣਤੀ ‘ਚ ਪੁਲਿਸ, ਵਿਸ਼ੇਸ਼ ਟਾਸਕ ਫੋਰਸ ਤੇ ਸੈਨਾ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ । ‘ਸਾਰਾ ਦੇਸ਼ ਕੋਲੰਬੋ ਵੱਲ’ ਅੰਦੋਲਨ ਦੇ ਪ੍ਰਬੰਧਕਾਂ ਨੇ ਕਿਹਾ ਕਿ ਲੋਕ ਉਪਨਗਰਾਂ ਤੋਂ ਕੋਲੰਬੋ ਕਿਲ੍ਹੇ ਵਿਖੇ ਪ੍ਰਦਰਸ਼ਨਕਾਰੀਆਂ ਨਾਲ ਜੁੜਨ ਲਈ ਆ ਰਹੇ ਹਨ । ਪੁਲਿਸ ਨੇ ਰਾਸ਼ਟਰਪਤੀ ਭਵਨ ਵੱਲ ਜਾਂਦੇ ਦੋ ਰਸਤਿਆਂ ‘ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਪਰ ਪ੍ਰਦਰਸ਼ਨਕਾਰੀ ਲਗਾਤਾਰ ਅੱਗੇ ਵਧਦੇ ਰਹੇ । ਦੱਸਣਯੋਗ ਹੈ ਕਿ ਮਾਰਚ ਤੋਂ ਰਾਜਪਕਸ਼ੇ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ, ਅਪ੍ਰੈਲ ‘ਚ ਵੀ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਭਵਨ ‘ਤੇ ਕਬਜ਼ਾ ਕਰਨ ਲਈ ਆਏ ਸੀ । ਸੂਤਰਾਂ ਮੁਤਾਬਿਕ ਸ਼ਨਿਚਰਵਾਰ ਦੇ ਪ੍ਰਦਰਸ਼ਨਾਂ ਦੀ ਸੰਭਾਵਨਾ ਨੂੰ ਵੇਖਦਿਆਂ ਹੋਇਆਂ ਰਾਜਪਕਸ਼ੇ ਨੂੰ ਸ਼ੁੱਕਰਵਾਰ ਨੂੰ ਹੀ ਰਾਸ਼ਟਰਪਤੀ ਭਵਨ ‘ਚੋਂ ਬਾਹਰ ਕੱਢ ਲਿਆਂਦਾ ਗਿਆ ਸੀ । ਰਾਸ਼ਟਰਪਤੀ ਭਵਨ ਦੀਆਂ ਕੰਧਾਂ ‘ਤੇ ਚੜ੍ਹੇ ਪ੍ਰਦਰਸ਼ਨਕਾਰੀਆਂ ਨੇ ਬਿਨਾਂ ਕਿਸੇ ਜਾਇਦਾਦ ਨੂੰ ਨੁਕਸਾਨ ਪਹੁੰਚਾਏ ਜਾਂ ਕਿਸੇ ਵੀ ਤਰ੍ਹਾਂ ਦੀਆਂ ਹਿੰਸਕ ਕਾਰਵਾਈਆਂ ‘ਚ ਸ਼ਾਮਿਲ ਹੋਣ ਤੋਂ ਬਗੈਰ ਰਾਸ਼ਟਰਪਤੀ ਭਵਨ ‘ਤੇ ਆਪਣਾ ਕਬਜ਼ਾ ਕਰ ਲਿਆ ਹੈ।

ਰਾਸ਼ਟਰਪਤੀ ਭਵਨ ਦੇ ਅੰਦਰੋਂ ਆਈਆਂ ਤਸਵੀਰਾਂ ‘ਚ ਪ੍ਰਦਰਸ਼ਨਕਾਰੀ ਕਮਰਿਆਂ ਤੇ ਗਲਿਆਰਿਆਂ ਤੋਂ ਪੈਕਿੰਗ ਕਰਦੇ ਨਜ਼ਰ ਆ ਰਹੇ ਹਨ ਅਤੇ ਵੱਡੀ ਗਿਣਤੀ ‘ਚ ਲੋਕ ਰਾਸ਼ਟਰਪਤੀ ਭਵਨ ਵਿਚਲੇ ਤਲਾਬ ‘ਚ ਨਹਾਉਂਦੇ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਗਾਲੇ, ਕੈਂਡੀ ਤੇ ਮਟਾਰਾ ਦੇ ਸੂਬਾਈ ਕਸਬਿਆਂ ‘ਚ ਵੀ ਪ੍ਰਦਰਸ਼ਨਕਾਰੀਆਂ ਦੀ ਰੇਲਵੇ ਅਧਿਕਾਰੀਆਂ ਨਾਲ ਝੜਪ ਹੋਈ ਕਿਉਂਕਿ ਉਹ ਅਧਿਕਾਰੀਆਂ ਨੂੰ ਕੋਲੰਬੋ ਤੱਕ ਰੇਲ ਗੱਡੀਆਂ ਚਲਾਉਣ ਨੂੰ ਮਜ਼ਬੂਰ ਕਰ ਰਹੇ ਸਨ । ਰਾਜਪਕਸ਼ੇ ਦੇ ਆਪਣੇ ਸੰਸਦ ਮੈਂਬਰਾਂ ਦੇ ਇਕ ਗਰੁੱਪ ਨੇ ਉਨ੍ਹਾਂ ਨੂੰ ਇਕ ਪੱਤਰ ਲਿਿਖਆ ਹੈ ਜਿਸ ‘ਚ ਉਨ੍ਹਾਂ ਨੂੰ ਅਹੁਦਾ ਛੱਡਣ ਅਤੇ ਇਕ ਨਵਾਂ ਪ੍ਰਧਾਨ ਮੰਤਰੀ ਤੇ ਸਰਬ ਪਾਰਟੀ ਸਰਕਾਰ ਨਿਯੁਕਤ ਕਰਨ ਦੀ ਅਪੀਲ ਕੀਤੀ ਗਈ ਹੈ । ਸਾਰੇ ਹੰਗਾਮੇ ਦੇ ਦਰਮਿਆਨ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਸਾਰੀਆਂ ਸਿਆਸੀ ਪਾਰਟੀਆਂ ਦੀ ਹੰਗਾਮੀ ਮੀਟਿੰਗ ਬੁਲਾਈ ਹੈ ਅਤੇ ਸਪੀਕਰ ਨੂੰ ਸੰਸਦ ਇਜਲਾਸ ਸੱਦਣ ਦੀ ਅਪੀਲ ਕੀਤੀ ਹੈ । ਇਸ ਤੋਂ ਪਹਿਲਾਂ ਪੁਲਿਸ ਨੇ ਲੋਕਾਂ ਦੇ ਵਿਰੋਧ ਤੋਂ ਬਾਅਦ ਕੋਲੰਬੋ ਸਮੇਤ ਦੇਸ਼ ਦੇ ਪੱਛਮੀ ਸੂਬੇ ਦੀਆਂ ਸੱਤ ਡਿਵੀਜ਼ਨਾਂ ‘ਚ ਸ਼ੁੱਕਰਵਾਰ ਰਾਤ ਨੂੰ ਲਗਾਏ ਗਏ ਕਰਫਿਊ ਨੂੰ ਅੱਜ ਹਟਾ ਲਿਆ ਸੀ।

ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈ ਸ਼ੰਕਰ ਦਾ ਕਹਿਣਾ ਹੈ ਕਿ ਭਾਰਤ ਹਮੇਸ਼ਾਂ ਸ੍ਰੀਲੰਕਾ ਦੇ ਨਾਲ ਖੜ੍ਹਾ ਹੈ ਤੇ ਸ੍ਰੀਲੰਕਾ ਦੀ ਹਰ ਸੰਭਵ ਮਦਦ ਕਰੇਗਾ। ਕੀ ਭਾਰਤ ਦੀ ਸਰਕਾਰ ਸ੍ਰੀ ਲੰਕਾ ਦੇ ਇਹਨਾਂ ਹਾਲਤਾਂ ਤੋਂ ਕੱੁਝ ਸਿਖੇਗੀ ।ਸ੍ਰੀ ਲੰਕਾ ਦੇ ਹਾਲਤ ਇਹ ਕੋਈ ਇਕ ਦਿਨ ਵਿਚ ਨਹੀਂ ਹੋਏ ਕਈ ਸਾਲਾਂ ਤੋਂ ਵਿੱਤੀ ਸੰਕਟ ਨਾਲ ਜੂਝ ਰਹੇ ਸ੍ਰੀਲੋਕਾਂ ਦੇ ਲੋਕਾਂ ਦਾ ਹੁਣ ਸਬਰ ਦਾ ਪਿਆਲਾ ਉਦੋਂ ਡੁਲ੍ਹਿਆ ਜਦੋਂ ਉਹ ਖਾਣ-ਪੀਣ ਦੀਆਂ ਚੀਜਾਂ ਤੋਂ ਵੀ ਸੱਖਣੇ ਹੋ ਗਏ। ਅੱਜ ਦੀ ਤਰੀਕ ਵਿਚ ਜੇਕਰ ਭਾਰਤ ਦੇ ਹਾਲਾਤਾਂ ਤੇ ਨਜ਼ਰ ਮਾਰੀ ਜਾਵੇ ਤਾਂ ਉਹ ਬਦ ਤੋਂ ਬਦਤਰ ਹਨ, ਭਾਵੇਂ ਕਿ ਸ੍ਰੀ ਲੰਕਾ ਇੱਕ ਛੋਟਾ ਜਿਹਾ ਟਾਪੂ ਹੈ ਤੇ ਇਸ ਦੀ ਜਨ-ਸੰਖਿਆ 2 ਕਰੋੜ ਦੇ ਹੀ ਕਰੀਬ ਹੈ, ਪਰ ਫਿਰ ਵੀ ਸ੍ਰੀਲੰਕਾ ਦੁਨੀਆਂ ਦੇ ਨਕਸ਼ੇ ਤੇ ਖੇਡਾਂ ਅਤੇ ਅੱਤਵਾਦ ਨਾਂ ਤੇ ਸੰਸਾਰ ਦੇ ਨਕਸ਼ੇ ਤੇ ਚਮਕਦਾ ਰਿਹਾ ਹੈ। ਭਾਰਤ ਨੇ ਅੱਤਵਾਦ ਦੇ ਸਮੇਂ ਤੇ ਇੰਨੀ ਵੱਡੀ ਮਦਦ ਕੀਤੀ ਸੀ ਕਿ ਉਥੇ ਅੱਤਵਾਦ ਤੇ ਕਾਬੂ ਪਾਉਣ ਲਈ ਭਾਰਤ ਦੀ ਫੌਜ ਨੂੰ ਭੇਜਿਆ ਸੀ ਜਿਸ ਦੇ ਸਿੱਟੇ ਵਜੋਂ ਸ੍ਰੀਲੰਕਾ ਦੇ ਲਿਟੇ ਵਰਗੇ ਅੱਤਵਾਦੀ ਸੰਗਠਨ ਨੇ ਮਾਨਵ ਬੰਬ ਦੇ ਰਾਹੀਂ ਸ੍ਰੀ ਰਾਜੀਵ ਗਾਂਧੀ ਨੂੰ ਇੱਕ ਚੋਣ ਪ੍ਰਚਾਰ ਦੌਰਾਨ ਉਡਾ ਦਿੱਤਾ ਸੀ।

ਭਾਰਤ ਨੂੰ ਸ੍ਰੀਲੰਕਾ ਦੀ ਮਦਦ ਕਰਨ ਦੇ ਐਲਾਨ ਤੋਂ ਪਹਿਲਾਂ ਆਪਣੇ ਮੁਲਕ ਦੀ ਸਥਿਤੀ ਨੂੰ ਸੁਧਾਰਨ ਅਤੇ ਇਸ ਵਿਚਲੇ ਉਹਨਾਂ ਮਸਲਿਆਂ ਨੂੰ ਹੱਲ ਕਰਨਾ ਵੱਲ ਧਿਆਨ ਦੇਣਾ ਚਾਹੀਦਾ ਹੈ ਜਿੰਨ੍ਹਾਂ ਦੇ ਰਾਹੀਂ ਦੇਸ਼ ਦਾ ਵੱਡੇ ਪੱਧਰ ਤੇ ਰੁਪਿਆ ਸਿਰਫ ਤੇ ਸਿਰਫ ਬਾਰੂਦ ਖਰੀਦਨ ਤੇ ਹੀ ਖਰਚਿਆ ਜਾ ਰਿਹਾ ਹੈ ਅਤੇ ਚਾਹੇ ਫੌਜ ਹੋਵੇ ਜਾਂ ਆਮ ਲੋਕ ਜਾਂ ਫਿਰ ਜਿਹਾਦੀ ਨਿੱਤ ਸ਼ਹੀਦ ਹੋ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਦੀ ਨਿਗ੍ਹਾ ਉਹਨਾਂ ਰਾਜਾਂ ਦੇ ਵੱਲ ਕਿਉਂ ਨਹੀਂ ਜਾਂਦੀ ਜੋ ਕਿ ਵੱਡੇ ਪੱਧਰ ਦੀ ਆਰਥਿਕ ਸਥਿਤੀ ਨਾਲ ਜੂਝ ਰਹੇ ਹਨ। ਕੇਂਦਰ ਰਾਜਾਂ ਦਾ ਸਮੂੰਹ ਹੈ ਉਸ ਨੂੰ ਦੇਖਣਾ ਚਾਹੀਦਾ ਹੈ ਕਿ ਉਹਨਾਂ ਰਾਜਾਂ ਦੀ ਜਨਤਾ ਦੇ ਹਾਲਾਤ ਕੀ ਹਨ ? ਜੇਕਰ ਦੇਸ਼ ਦੇ ਰਾਜਾਂ ਦੀ ਗੱਲ ਕਰੀਏ ਤਾਂ ਕਿਸੇ ਸਮੇਂ ਸਭ ਤੋਂ ਖੁਸ਼ਹਾਲ ਤੇ ਕਮਾਊ ਰਾਜ ਪੰਜਾਬ ਦੀ ਗੱਲ ਕਰੀਏ ਤਾਂ ਚੋਣ ਪ੍ਰਣਾਲੀ ਰਾਹੀਂ ਜੋ ਕੱੁਝ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਹੋਇਆ ਹੈ ਚੋਣ ਪ੍ਰਣਾਲੀ ਦੇ ਰਾਹੀਂ ਜੋ ਸਥਿਤੀ ਹੋਂਦ ਵਿੱਚ ਆਈ ਹੈ ਤੇ ਵੋਟ ਦੀ ਬਗਾਵਤ ਨੇ ਜੋ ਰੰਗ ਦਿਖਾਇਆ ਹੈ, ਉਹ ਸ੍ਰੀ ਲੰਕਾ ਦੇ ਲੋਕਾਂ ਦੇ ਸੰਘਰਸ਼ ਵਰਗੀ ਹੀ ਇੱਕ ਮਿਸਾਲ ਹੈ ਕਿ ਸਾਰੀਆਂ ਪਾਰਟੀਆ ਦੇ ਸੁਪਰੀਮੋ ਖੁੱਦ ਹਾਰੇ।

ਅਜਿਹੀ ਸਥਿਤੀ ਇਸ ਸਮੇਂ ਸਿਰਫ ਇੱਕ ਰਾਜ ਦੀ ਨਹੀਂ ਬਲਕਿ ਇਹ ਕਈ ਰਾਜਾਂ ਦੀ ਹੈ ਪਰ ਅੰਦਰ ਖਾਤੇ ਉਹਨਾਂ ਦੇ ਸਬਰ ਦੇ ਪਿਆਲੇ ਭਰ ਚੁੱਕੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਲੋਕ ਭੁੱਖਮਰੀ ਤੇ ਸਰਕਾਰੀ ਲੁੱਟ ਦੇ ਸ਼ਿਕਾਰ ਹੋਣ ਤੋਂ ਬਾਅਦ ਇੰਨੇ ਕੁ ਸਮਝਦਾਰ ਤੇ ਜਾਗਰੁੱਕ ਹੋ ਚੁਕੇ ਹਨ ਕਿ ਉਹ ਹੁਣ ਧਰਮ ਦੀ ਲੜਾਈ ਵਿੱਚ ਉਲਝ ਕੇ ਆਪਣੀ ਹੋਂਦ ਨੂੰ ਖਤਮ ਨਹੀਂ ਕਰਨਾ ਚਾਹੁੰਦੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹੁਣ ਭਾਰਤੀ ਮੂਲ ਦੇ ਲੋਕ ਕੰਮ ਕਰਨ ਤੋਂ ਲੈ ਕੇ ਵਿਦੇਸ਼ਾਂ ਵਿਚ ਪੜ੍ਹਨ ਲਈ ਜਾ ਰਹੇ ਹਨ। ਜਿਸ ਦੀ ਮਿਸਾਲ ਯੂਕਰੇਨ-ਰੂਸ ਜੰਗ ਲੱਗਣ ਦੇ ਤੁਰੰਤ ਬਾਅਦ ਸਾਹਮਣੇ ਆ ਗਈ ਸੀ। ਹਾਲੇ ਤੱਕ ਉਹਨਾਂ ਵਿਿਦਆਰਥੀ ਦਾ ਕੱੁਝ ਨਹੀਂ ਬਣਿਆ ਜਿੰਨ੍ਹਾਂ ਦੀ ਪੜ੍ਹਾਈ ਵਿੱਚੇ ਰਹਿ ਗਈ ਤੇ ਉਹ ਸਿਿਖਆ ਦੇ ਪੱਧਰ ਤੇ ਸ਼ਰਨਾਰਥੀ ਹੋ ਗਏ। ਪਹਿਲਾਂ ਆਪਣੇ ਮੁਲਕ ਦੇ ਹਾਲਾਤ ਠੀਕ ਕਰੋ, ਸ੍ਰੀਲੰਕਾ ਬਾਰੇ ਬਾਅਦ ਵਿੱਚ ਸੋਚਿਆ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d