ਪੰਜਾਬ ਸਰਕਾਰ ਦੇ ਬਜਟ ਪੇਸ਼ ਤੋਂ ਬਾਅਦ ਪਹਿਲੇ ਦਿਨ ਹੀ ਲੁਧਿਆਣਾ ਵਿਖੇ 208 ਕਰੋੜ ਦਾ ਨਸ਼ਾ ਫੜਿਆ

ਪੰਜਾਬ ਸਰਕਾਰ ਦੇ ਬਜਟ ਪੇਸ਼ ਤੋਂ ਬਾਅਦ ਪਹਿਲੇ ਦਿਨ ਹੀ ਲੁਧਿਆਣਾ ਵਿਖੇ 208 ਕਰੋੜ ਦਾ ਨਸ਼ਾ ਫੜਿਆ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅੱਜ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ, ਜੋ 9 ਮਹੀਨਿਆਂ ਲਈ ਹੈ। ਪੇਸ਼ ਕੀਤੇ ਇਸ 1,55,860 ਕਰੋੜ ਦੇ ਬਜਟ ਵਿਚ ਸ. ਚੀਮਾ ਵਲੋਂ ਕੋਈ ਨਵੇਂ ਟੈਕਸ ਦੀ ਤਜਵੀਜ਼ ਨਹੀਂ ਰੱਖੀ ਗਈ ਅਤੇ ਦਾਅਵਾ ਕੀਤਾ ਕਿ ਚਾਲੂ ਸਾਲ ਵਿਚ ਸਰਕਾਰ ਦੀਆਂ ਮਾਲੀ ਪ੍ਰਾਪਤੀਆਂ 17.08 ਪ੍ਰਤੀਸ਼ਤ ਦੀ ਦਰ ਨਾਲ ਵਧਣਗੀਆਂ, ਜਦੋਂ ਕਿ ਚਾਲੂ ਸਾਲ ਦਾ ਬਜਟ ਮਗਰਲੇ ਸਾਲ ਨਾਲੋਂ 14.20 ਪ੍ਰਤੀਸ਼ਤ ਵਾਧੇ ਵਾਲਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਬਜਟ ਵਿਚ ਸਿੱਖਿਆ, ਸਿਹਤ, ਤਕਨੀਕੀ ਤੇ ਮੈਡੀਕਲ ਸਿੱਖਿਆ ਤਰਜੀਹ ਵਾਲੇ ਖੇਤਰ ਹੋਣਗੇ, ਜਦੋਂਕਿ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਨ ਲਈ 26454 ਅਸਾਮੀਆਂ ‘ਤੇ ਨਵੀਂ ਭਰਤੀ ਕੀਤੀ ਜਾਵੇਗੀ ਅਤੇ ਇਸ ਲਈ 714 ਕਰੋੜ ਦਾ ਬਜਟ ਵਿਚ ਉਪਬੰਧ ਕੀਤਾ ਗਿਆ ਹੈ। 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵਿਧਾਨ ਸਭਾ ਦੇ ਚਾਲੂ ਇਜਲਾਸ ਵਿਚ ਬਿੱਲ ਲਿਆਂਦਾ ਜਾ ਰਿਹਾ ਹੈ ਅਤੇ ਬਜਟ ਵਿਚ 540 ਕਰੋੜ ਦੀ ਰਾਸ਼ੀ ਵੀ ਰੱਖੀ ਗਈ ਹੈ।ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਚੋਣ ਮਨੋਰਥ ਪੱਤਰ ਦੀ ਥਾਂ 5 ਗਾਰੰਟੀਆਂ ਦਿੱਤੀਆਂ ਸਨ, ਜਿਨ੍ਹਾਂ ‘ਚੋਂ ਫ਼ੌਜ ਤੇ ਪੁਲਿਸ ਦੇ ਸ਼ਹੀਦਾਂ ਨੂੰ ਇਕ ਕਰੋੜ ਦਾ ਮੁਆਵਜ਼ਾ ਦੇਣ ਅਤੇ ਸਿਹਤ ਸੇਵਾਵਾਂ ਤੇ ਸਿੱਖਿਆ ਵਿਚ ਸੁਧਾਰ ਦੀ ਸ਼ੁਰੂਆਤ ਹੋ ਗਈ ਹੈ ਅਤੇ ਬਿਜਲੀ ਦੇ ਮੁਫ਼ਤ 300 ਯੂਨਿਟ 1 ਜੁਲਾਈ ਤੋਂ ਸ਼ੁਰੂ ਹੋ ਜਾਣਗੇ, ਲੇਕਿਨ ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਸਕੀਮ ਰਾਜ ਦੀ ਵਿੱਤੀ ਹਾਲਤ ਵਿਚ ਸੁਧਾਰ ਤੋਂ ਬਾਅਦ ਹੀ ਲਾਗੂ ਹੋ ਸਕੇਗੀ।ਸਰਕਾਰੀ ਪੱਧਰ ‘ਤੇ ਫ਼ਜ਼ੂਲ ਖ਼ਰਚਿਆਂ ਨੂੰ ਖ਼ਤਮ ਕਰਨ ਲਈ ਵੀ ਮੁਹਿੰਮ ਚਲਾਈ ਜਾਵੇਗੀ। ਸਰਕਾਰ ਨੇ ਮਗਰਲੇ ਤਿੰਨ ਮਹੀਨਿਆਂ ਦੌਰਾਨ 8 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਅਤੇ 10,500 ਕਰੋੜ ਕਰਜ਼ਿਆਂ ਦਾ ਮੋੜਿਆ ਵੀ ਹੈ।ਸਰਕਾਰ ਨੇ ਮੰਨਿਆ ਹੈ ਕਿ ਕਰਜ਼ਿਆਂ ਦਾ ਵਿਆਜ ਮੋੜਨ ਲਈ ਸਰਕਾਰਾਂ ਕਰਜ਼ੇ ਚੁੱਕਦੀਆਂ ਰਹੀਆਂ ਹਨ। ਸੂਬੇ ਵਿਚ ਵੱਖ-ਵੱਖ ਵਰਗਾਂ ਨੂੰ ਸਾਲਾਨਾ ਮਿਲਣ ਵਾਲੀ ਬਿਜਲੀ ਸਬਸਿਡੀ 15,830 ਕਰੋੜ ‘ਤੇ ਪੁੱਜ ਗਈ ਹੈ, ਪ੍ਰੰਤੂ ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਮਿਲਦੀ ਬਿਜਲੀ ਸਬਸਿਡੀ ਜਾਰੀ ਰਹੇਗੀ। ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਲਈ ਬਾਕੀ 9 ਮਹੀਨਿਆਂ ਲਈ ਬਜਟ ਵਿਚ 1800 ਕਰੋੜ ਰੁਪਏ ਰੱਖੇ ਗਏ ਹਨ। ਨਵੀਂ ਆਬਕਾਰੀ ਨੀਤੀ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਮਾਈਨਿੰਗ ਤੇ ਸਨਅਤਾਂ ਸਮੇਤ ਕੁਝ ਹੋਰ ਮਾਮਲਿਆਂ ਤੇ ਨਵੀਆਂ ਨੀਤੀਆਂ ਦਾ ਐਲਾਨ ਛੇਤੀ ਕਰੇਗੀ। ਉਨ੍ਹਾਂ ਦੱਸਿਆ ਕਿ ਚਾਲੂ ਸਾਲ ਦੌਰਾਨ ਸਰਕਾਰ ਨੂੰ ਮਾਈਨਿੰਗ ਤੇ ਗੈਰ ਟੈਕਸ ਮਾਲੀਏ ਤੋਂ 11 ਪ੍ਰਤੀਸ਼ਤ, ਆਬਕਾਰੀ ਤੋਂ 56 ਪ੍ਰਤੀਸ਼ਤ ਅਤੇ ਜੀ.ਐਸ. ਟੀ ਤੋਂ 27 ਪ੍ਰਤੀਸ਼ਤ ਵਾਧੂ ਆਮਦਨ ਹੋਣ ਦੀ ਸੰਭਾਵਨਾ ਹੈ।

ਬਜਟ ਇਜਲਾਸ ਦੇ ਪਹਿਲੇ ਦਿਨ ਹੀ ਵਿਰੋਧੀ ਧਿਰ ਦੇ ਆਗੂ ਸ੍ਰ. ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਚ ਲਾਅ ਐਂਡ ਆਰਡਰ ਦੀਆਂ ਉੱਡ ਰਹੀਆ ਧੱਜੀਆਂ ਬਾਰੇ ਕਿਹਾ ਸੀ। ਇਸ ਵਿੱਚ ਕੋਈ ਅਤਿਥਨੀ ਨਹੀਂ ਕਿ ਸੂਬੇ ਵਿਚ ਨਸ਼ਿਆਂ ਦੀ ਭਰਮਾਰ ਤਾਂ ਪੇਸ਼ ਕੀੇਤੇ ਗਏ ਬਜਟ ਤੋਂ ਕਿਤੇ ਜਿਆਦਾ ਹੈ, ਜੇਕਰ ਸਰਕਾਰ ਦੀ ਕਾਰਗੁਜ਼ਾਰੀ ਜੋ ਕਿ ਬਜਟ ਪੇਸ਼ ਕਰਨ ਤੋਂ ਅਗਲੇ ਦਿਨ ਹੀ ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 20 ਕਿਲੋ 800 ਗ੍ਰਾਮ ਨਸ਼ੀਲਾ ਪਦਾਰਥ ਆਈਸ ਬਰਾਮਦ ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 208 ਕਰੋੜ ਰੁਪਏ ਦੱਸੀ ਜਾ ਰਹੀ ਹੈ।ਐੱਸ.ਟੀ.ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ‘ਚ ਹਰਪ੍ਰੀਤ ਸਿੰਘ ਉਰਫ਼ ਬੌਬੀ ਪੁੱਤਰ ਹਰਬੰਸ ਸਿੰਘ ਵਾਸੀ ਸੁਨੇਤ ਅਤੇ ਅਰਜੁਨ ਪੁੱਤਰ ਅਸ਼ੋਕ ਕੁਮਾਰ ਵਾਸੀ ਅੰਬੇਦਕਰ ਨਗਰ ਸ਼ਾਮਿਲ ਹਨ, ਜਦਕਿ ਇਨ੍ਹਾਂ ਦਾ ਸਾਥੀ ਅਤੇ ਸਰਗਨਾ ਵਿਸ਼ਾਲ ਉਰਫ਼ ਵਿਨੈ ਵਾਸੀ ਲੇਬਰ ਕਾਲੋਨੀ ਅਜੇ ਫ਼ਰਾਰ ਦੱਸਿਆ ਜਾਂਦਾ ਹੈ। ਪੁਲਿਸ ਵਲੋਂ ਇਸ ਦਾ ਖ਼ੁਲਾਸਾ ਜਲਦ ਹੀ ਇਕ ਪ੍ਰੈੱਸ ਕਾਨਫ਼ਰੰਸ ‘ਚ ਕੀਤਾ ਜਾ ਰਿਹਾ ਹੈ।ਪੰਜਾਬ ਦੇ ਬਜਟ ਦੀ ਜੇਕਰ ਨਸ਼ਿਆਂ ਦੇ ਬਜਟ ਦਾ ਮਿਲਾਨ ਕੀਤਾ ਜਾਵੇ ਤਾਂ ਨਸ਼ਿਆਂ ਦਾ ਬਜਟ ਪੰਜਾਬ ਦੇ ਬਜਟ ਨਾਲੋਂ ਕਿਤੇ ਜਿਆਦਾ ਨਿਕਲੇਗਾ। ਭਾਵੇਂ ਕਿ ਗੈਂਗਸਟਰਾਂ ਤੇ ਨਸ਼ਿਆਂ ੇਦੇ ਖਿਲਾਪ ਸਰਕਾਰ ਨੇ ਸਪੈਸ਼ਲ ਐਸ.ਟੀ.ਐਫ. ਗਠਿਤ ਤਾਂ ਕੀਤੀਆਂ ਹਨ ਪਰ ਉਹ ਇਸ ਗੱਲ ਦੀ ਜਾਂਚ ਕਿਉਂ ਨਹੀਂਂ ਕਰਦੀਆਂ ਕਿ ਪੰਜਾਬ ਵਿਚ ਵਿਕਣ ਵਾਲਾ ਨਸ਼ਾ ਕੀ ਕਿੱਥੋਂ ਆਉਂਦਾ ਹੈ ਕੌਣ ਲਿਆਇਆ ਹੈ ਅਤੇ ਅਗਲੀ ਪਿਛਲੀਆਂ ਟੀਮਾਂ ਕੀ ਹਨ। ਕੀ ਇਹ 208 ਕਰੋੜ ਦਾ ਨਸ਼ਾ ਪਹਿਲਾਂ ਅਡਵਾਂਸ ਦੇ ਕੇ ਖਰੀਦਿਆ ਗਿਆ ਹੈ ਜਾਂ ਫਿਰ ਵੇਚ ਕੇ ਪੈਸੇ ਦਿੱਤੇ ਜਾਣੇ ਸਨ। ਅਗਰ ਅੱਜ ਸਰਕਾਰਾਂ ਦੀ ਵਜ੍ਹਾ ਨਾਲ ਪੰਜਾਬ ਤਿੰਨ ਲੱਖ ਕਰੋੜ ਦ ਕਰਜ਼ਾਈਂ ਹੈ ਤਾਂ ਫਿਰ ਨਸ਼ਾ ਖਰੀਦਣ ਤੇ ਨਾ ਫੜ੍ਹੇ ਜਾਣ ਦੇ ਨਾਲ ਪੰਜਾਬ ਦੇ ਨਸ਼ਾ ਸਮੱਗਲਰ ਕਿੰਨੇ ਦੇ ਕਰਜ਼ਾਈਂ ਹਨ ? ਇਸ ਬਾਰੇ ਆਖਿਰ ਵਾਈਟ ਪੇਪਰ ਕੌਣ ਜਾਰੀ ਕਰੇਗਾ ?

ਅਗਰ ਪੰਜਾਬ ਸਰਕਾਰ ਨੇ ਪੰਜਾਬ ਦੇ 9 ਮਹੀਨਿਆਂ ਦੇ ਬਜਟ ਦੀ ਆਮਦਨੀ ਤੇ ਖਰਚ ਦਾ ਹਿਸਾਬ ਕਿਤਾਬ ਦਾ ਜਨਤਕ ਕੀਤਾ ਹੈ ਤਾਂ ਉਸ ਨੂੰ ਇਸ ਗੱਲ ਤੇ ਵੀ ਚਿੰਤਾ ਜਾਹਿਰ ਕਰਨੀ ਚਾਹੀਦੀ ਹੈ ਕਿ ਜਿੰਨਾ ਨਸ਼ਾਂ ਫੜ੍ਹਿਆ ਜਾ ਰਿਹਾ ਹੈ ਅਗਰ ਉਹ ਨਾ ਫੜਿਆ ਜਾਵੇ ਤਾਂ ਉਹ ਵਿਕਣਾ ਤਾਂ ਹੈ ਅਤੇ ਉਹ ਪੈਸਾ ਪੰਜਾਬ ਦੇ ਲੋਕਾਂ ਕੋਲ ਕਿੱਥੋਂ ਆਉਣਾ ਹੈ ? ਅੱਜ ਜਿਸ ਹਿਸਾਬ ਨਾਲ ਨਸ਼ਾ ਸਮਗਲਰਾਂ ੇ ਨਾਂ ਅਤੇ ਇਲਾਕੇ ਦਰਸਾਏ ਗਏ ਹਨ ਕੀ 208 ਕਰੋੜ ਜਿਹੀ ਰਕਮ ਦੀ ਉਹਨਾਂ ਦੀ ਓਕਾਤ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਸ਼ਿਆਂ ਦੇ ਪੈਸੇ ਨਾਲ ਹੀ ਗੈਂਗਸਟਰ ਪਲ ਰਹੇ ਹਨ ਅਤੇ ਵੱਡੇ ਵੱਡੇ ਨਸ਼ਾ ਸਮਗਲਰਾਂ ਦੇ ਸੰਬੰਧ ਜਿੰਨ੍ਹਾਂ ਰਾਜਨੀਤਿਕਾਂ ਨਾਲ ਹਨ ਜਾਂ ਫਿਰ ਅਫਸਰ ਸ਼ਾਹੀ ਨਾਲ ਹਨ ਪਹਿਲਾਂ ਤਾਂ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਇਹ ਨਸ਼ਾ ਕਿੱਥੋਂ ਆਇਆ ਤੇ ਏਡੀ ਵੱਡੀ ਰਕਮ ਕਿਸ ਨੇ ਨਿਵੇਸ਼ ਕੀਤੀ। ਅੱਜ ਤੱਕ ਨਸ਼ਿਆਂ ਦੇ ਸੰਬੰਧ ਵਿਚ ਜੋ ਕੁੱਝ ਵੀ ਹੋਇਆ ਉਸ ਨੂੰ ਇੱਕ ਪਾਸੇ ਰੱਖ ਕੇ ਹਾਲ ਹੀ ਵਿੱਚ ਫੜ੍ਹੇ ਗਏ 208 ਕਰੋੜ ਦੇ ਨਸ਼ੇ ਸੰਬੰਧੀ ਇੱਕ ਵਿਸ਼ੇਸ਼ ਜਾਂਚ ਟੀਮ ਜਰੂਰ ਗਠਿਤ ਕਰਨੀ ਚਾਹੀਦੀ ਤਾਂ ਜੋ ਇਸ ਦਾ ਅਸਲ ਸੱਚ ਸਾਹਮਣੇ ਆਉਣਾ ਹੀ ਚਾਹੀਦਾ ਹੈ ਕਿ ਪੰਜਾਬ ਨੂੰ ਲੱਗੇ ਘੁਣ ਦਾ ਅਸਲ ਵਪਾਰੀ ਕੌਣ ਹੈ ? ਕੀ ਉੇਹ ਇੰਨਾ ਵੱਡਾ ਧਨਾਢ ਹੈ ਜਾਂ ਫਿਰ ਇਸ ਪਿੱਛੇ ਵੀ ਪਾਕਿਸਤਾਨ ਤੋਂ ਇਲਾਵਾ ਕੋਈ ਹੋਰ ਦੇਸ਼ ਹੈ । ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅੱਜ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ, ਜੋ 9 ਮਹੀਨਿਆਂ ਲਈ ਹੈ। ਪੇਸ਼ ਕੀਤੇ ਇਸ 1,55,860 ਕਰੋੜ ਦੇ ਬਜਟ ਵਿਚ ਸ. ਚੀਮਾ ਵਲੋਂ ਕੋਈ ਨਵੇਂ ਟੈਕਸ ਦੀ ਤਜਵੀਜ਼ ਨਹੀਂ ਰੱਖੀ ਗਈ ਅਤੇ ਦਾਅਵਾ ਕੀਤਾ ਕਿ ਚਾਲੂ ਸਾਲ ਵਿਚ ਸਰਕਾਰ ਦੀਆਂ ਮਾਲੀ ਪ੍ਰਾਪਤੀਆਂ 17.08 ਪ੍ਰਤੀਸ਼ਤ ਦੀ ਦਰ ਨਾਲ ਵਧਣਗੀਆਂ, ਜਦੋਂ ਕਿ ਚਾਲੂ ਸਾਲ ਦਾ ਬਜਟ ਮਗਰਲੇ ਸਾਲ ਨਾਲੋਂ 14.20 ਪ੍ਰਤੀਸ਼ਤ ਵਾਧੇ ਵਾਲਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਬਜਟ ਵਿਚ ਸਿੱਖਿਆ, ਸਿਹਤ, ਤਕਨੀਕੀ ਤੇ ਮੈਡੀਕਲ ਸਿੱਖਿਆ ਤਰਜੀਹ ਵਾਲੇ ਖੇਤਰ ਹੋਣਗੇ, ਜਦੋਂਕਿ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਨ ਲਈ 26454 ਅਸਾਮੀਆਂ ‘ਤੇ ਨਵੀਂ ਭਰਤੀ ਕੀਤੀ ਜਾਵੇਗੀ ਅਤੇ ਇਸ ਲਈ 714 ਕਰੋੜ ਦਾ ਬਜਟ ਵਿਚ ਉਪਬੰਧ ਕੀਤਾ ਗਿਆ ਹੈ। 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵਿਧਾਨ ਸਭਾ ਦੇ ਚਾਲੂ ਇਜਲਾਸ ਵਿਚ ਬਿੱਲ ਲਿਆਂਦਾ ਜਾ ਰਿਹਾ ਹੈ ਅਤੇ ਬਜਟ ਵਿਚ 540 ਕਰੋੜ ਦੀ ਰਾਸ਼ੀ ਵੀ ਰੱਖੀ ਗਈ ਹੈ।ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਚੋਣ ਮਨੋਰਥ ਪੱਤਰ ਦੀ ਥਾਂ 5 ਗਾਰੰਟੀਆਂ ਦਿੱਤੀਆਂ ਸਨ, ਜਿਨ੍ਹਾਂ ‘ਚੋਂ ਫ਼ੌਜ ਤੇ ਪੁਲਿਸ ਦੇ ਸ਼ਹੀਦਾਂ ਨੂੰ ਇਕ ਕਰੋੜ ਦਾ ਮੁਆਵਜ਼ਾ ਦੇਣ ਅਤੇ ਸਿਹਤ ਸੇਵਾਵਾਂ ਤੇ ਸਿੱਖਿਆ ਵਿਚ ਸੁਧਾਰ ਦੀ ਸ਼ੁਰੂਆਤ ਹੋ ਗਈ ਹੈ ਅਤੇ ਬਿਜਲੀ ਦੇ ਮੁਫ਼ਤ 300 ਯੂਨਿਟ 1 ਜੁਲਾਈ ਤੋਂ ਸ਼ੁਰੂ ਹੋ ਜਾਣਗੇ, ਲੇਕਿਨ ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਸਕੀਮ ਰਾਜ ਦੀ ਵਿੱਤੀ ਹਾਲਤ ਵਿਚ ਸੁਧਾਰ ਤੋਂ ਬਾਅਦ ਹੀ ਲਾਗੂ ਹੋ ਸਕੇਗੀ।ਸਰਕਾਰੀ ਪੱਧਰ ‘ਤੇ ਫ਼ਜ਼ੂਲ ਖ਼ਰਚਿਆਂ ਨੂੰ ਖ਼ਤਮ ਕਰਨ ਲਈ ਵੀ ਮੁਹਿੰਮ ਚਲਾਈ ਜਾਵੇਗੀ। ਸਰਕਾਰ ਨੇ ਮਗਰਲੇ ਤਿੰਨ ਮਹੀਨਿਆਂ ਦੌਰਾਨ 8 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਅਤੇ 10,500 ਕਰੋੜ ਕਰਜ਼ਿਆਂ ਦਾ ਮੋੜਿਆ ਵੀ ਹੈ।ਸਰਕਾਰ ਨੇ ਮੰਨਿਆ ਹੈ ਕਿ ਕਰਜ਼ਿਆਂ ਦਾ ਵਿਆਜ ਮੋੜਨ ਲਈ ਸਰਕਾਰਾਂ ਕਰਜ਼ੇ ਚੁੱਕਦੀਆਂ ਰਹੀਆਂ ਹਨ। ਸੂਬੇ ਵਿਚ ਵੱਖ-ਵੱਖ ਵਰਗਾਂ ਨੂੰ ਸਾਲਾਨਾ ਮਿਲਣ ਵਾਲੀ ਬਿਜਲੀ ਸਬਸਿਡੀ 15,830 ਕਰੋੜ ‘ਤੇ ਪੁੱਜ ਗਈ ਹੈ, ਪ੍ਰੰਤੂ ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਮਿਲਦੀ ਬਿਜਲੀ ਸਬਸਿਡੀ ਜਾਰੀ ਰਹੇਗੀ। ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਲਈ ਬਾਕੀ 9 ਮਹੀਨਿਆਂ ਲਈ ਬਜਟ ਵਿਚ 1800 ਕਰੋੜ ਰੁਪਏ ਰੱਖੇ ਗਏ ਹਨ। ਨਵੀਂ ਆਬਕਾਰੀ ਨੀਤੀ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਮਾਈਨਿੰਗ ਤੇ ਸਨਅਤਾਂ ਸਮੇਤ ਕੁਝ ਹੋਰ ਮਾਮਲਿਆਂ ਤੇ ਨਵੀਆਂ ਨੀਤੀਆਂ ਦਾ ਐਲਾਨ ਛੇਤੀ ਕਰੇਗੀ। ਉਨ੍ਹਾਂ ਦੱਸਿਆ ਕਿ ਚਾਲੂ ਸਾਲ ਦੌਰਾਨ ਸਰਕਾਰ ਨੂੰ ਮਾਈਨਿੰਗ ਤੇ ਗੈਰ ਟੈਕਸ ਮਾਲੀਏ ਤੋਂ 11 ਪ੍ਰਤੀਸ਼ਤ, ਆਬਕਾਰੀ ਤੋਂ 56 ਪ੍ਰਤੀਸ਼ਤ ਅਤੇ ਜੀ.ਐਸ. ਟੀ ਤੋਂ 27 ਪ੍ਰਤੀਸ਼ਤ ਵਾਧੂ ਆਮਦਨ ਹੋਣ ਦੀ ਸੰਭਾਵਨਾ ਹੈ।

ਬਜਟ ਇਜਲਾਸ ਦੇ ਪਹਿਲੇ ਦਿਨ ਹੀ ਵਿਰੋਧੀ ਧਿਰ ਦੇ ਆਗੂ ਸ੍ਰ. ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਚ ਲਾਅ ਐਂਡ ਆਰਡਰ ਦੀਆਂ ਉੱਡ ਰਹੀਆ ਧੱਜੀਆਂ ਬਾਰੇ ਕਿਹਾ ਸੀ। ਇਸ ਵਿੱਚ ਕੋਈ ਅਤਿਥਨੀ ਨਹੀਂ ਕਿ ਸੂਬੇ ਵਿਚ ਨਸ਼ਿਆਂ ਦੀ ਭਰਮਾਰ ਤਾਂ ਪੇਸ਼ ਕੀੇਤੇ ਗਏ ਬਜਟ ਤੋਂ ਕਿਤੇ ਜਿਆਦਾ ਹੈ, ਜੇਕਰ ਸਰਕਾਰ ਦੀ ਕਾਰਗੁਜ਼ਾਰੀ ਜੋ ਕਿ ਬਜਟ ਪੇਸ਼ ਕਰਨ ਤੋਂ ਅਗਲੇ ਦਿਨ ਹੀ ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 20 ਕਿਲੋ 800 ਗ੍ਰਾਮ ਨਸ਼ੀਲਾ ਪਦਾਰਥ ਆਈਸ ਬਰਾਮਦ ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 208 ਕਰੋੜ ਰੁਪਏ ਦੱਸੀ ਜਾ ਰਹੀ ਹੈ।ਐੱਸ.ਟੀ.ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ‘ਚ ਹਰਪ੍ਰੀਤ ਸਿੰਘ ਉਰਫ਼ ਬੌਬੀ ਪੁੱਤਰ ਹਰਬੰਸ ਸਿੰਘ ਵਾਸੀ ਸੁਨੇਤ ਅਤੇ ਅਰਜੁਨ ਪੁੱਤਰ ਅਸ਼ੋਕ ਕੁਮਾਰ ਵਾਸੀ ਅੰਬੇਦਕਰ ਨਗਰ ਸ਼ਾਮਿਲ ਹਨ, ਜਦਕਿ ਇਨ੍ਹਾਂ ਦਾ ਸਾਥੀ ਅਤੇ ਸਰਗਨਾ ਵਿਸ਼ਾਲ ਉਰਫ਼ ਵਿਨੈ ਵਾਸੀ ਲੇਬਰ ਕਾਲੋਨੀ ਅਜੇ ਫ਼ਰਾਰ ਦੱਸਿਆ ਜਾਂਦਾ ਹੈ। ਪੁਲਿਸ ਵਲੋਂ ਇਸ ਦਾ ਖ਼ੁਲਾਸਾ ਜਲਦ ਹੀ ਇਕ ਪ੍ਰੈੱਸ ਕਾਨਫ਼ਰੰਸ ‘ਚ ਕੀਤਾ ਜਾ ਰਿਹਾ ਹੈ।ਪੰਜਾਬ ਦੇ ਬਜਟ ਦੀ ਜੇਕਰ ਨਸ਼ਿਆਂ ਦੇ ਬਜਟ ਦਾ ਮਿਲਾਨ ਕੀਤਾ ਜਾਵੇ ਤਾਂ ਨਸ਼ਿਆਂ ਦਾ ਬਜਟ ਪੰਜਾਬ ਦੇ ਬਜਟ ਨਾਲੋਂ ਕਿਤੇ ਜਿਆਦਾ ਨਿਕਲੇਗਾ। ਭਾਵੇਂ ਕਿ ਗੈਂਗਸਟਰਾਂ ਤੇ ਨਸ਼ਿਆਂ ੇਦੇ ਖਿਲਾਪ ਸਰਕਾਰ ਨੇ ਸਪੈਸ਼ਲ ਐਸ.ਟੀ.ਐਫ. ਗਠਿਤ ਤਾਂ ਕੀਤੀਆਂ ਹਨ ਪਰ ਉਹ ਇਸ ਗੱਲ ਦੀ ਜਾਂਚ ਕਿਉਂ ਨਹੀਂਂ ਕਰਦੀਆਂ ਕਿ ਪੰਜਾਬ ਵਿਚ ਵਿਕਣ ਵਾਲਾ ਨਸ਼ਾ ਕੀ ਕਿੱਥੋਂ ਆਉਂਦਾ ਹੈ ਕੌਣ ਲਿਆਇਆ ਹੈ ਅਤੇ ਅਗਲੀ ਪਿਛਲੀਆਂ ਟੀਮਾਂ ਕੀ ਹਨ। ਕੀ ਇਹ 208 ਕਰੋੜ ਦਾ ਨਸ਼ਾ ਪਹਿਲਾਂ ਅਡਵਾਂਸ ਦੇ ਕੇ ਖਰੀਦਿਆ ਗਿਆ ਹੈ ਜਾਂ ਫਿਰ ਵੇਚ ਕੇ ਪੈਸੇ ਦਿੱਤੇ ਜਾਣੇ ਸਨ। ਅਗਰ ਅੱਜ ਸਰਕਾਰਾਂ ਦੀ ਵਜ੍ਹਾ ਨਾਲ ਪੰਜਾਬ ਤਿੰਨ ਲੱਖ ਕਰੋੜ ਦ ਕਰਜ਼ਾਈਂ ਹੈ ਤਾਂ ਫਿਰ ਨਸ਼ਾ ਖਰੀਦਣ ਤੇ ਨਾ ਫੜ੍ਹੇ ਜਾਣ ਦੇ ਨਾਲ ਪੰਜਾਬ ਦੇ ਨਸ਼ਾ ਸਮੱਗਲਰ ਕਿੰਨੇ ਦੇ ਕਰਜ਼ਾਈਂ ਹਨ ? ਇਸ ਬਾਰੇ ਆਖਿਰ ਵਾਈਟ ਪੇਪਰ ਕੌਣ ਜਾਰੀ ਕਰੇਗਾ ?

ਅਗਰ ਪੰਜਾਬ ਸਰਕਾਰ ਨੇ ਪੰਜਾਬ ਦੇ 9 ਮਹੀਨਿਆਂ ਦੇ ਬਜਟ ਦੀ ਆਮਦਨੀ ਤੇ ਖਰਚ ਦਾ ਹਿਸਾਬ ਕਿਤਾਬ ਦਾ ਜਨਤਕ ਕੀਤਾ ਹੈ ਤਾਂ ਉਸ ਨੂੰ ਇਸ ਗੱਲ ਤੇ ਵੀ ਚਿੰਤਾ ਜਾਹਿਰ ਕਰਨੀ ਚਾਹੀਦੀ ਹੈ ਕਿ ਜਿੰਨਾ ਨਸ਼ਾਂ ਫੜ੍ਹਿਆ ਜਾ ਰਿਹਾ ਹੈ ਅਗਰ ਉਹ ਨਾ ਫੜਿਆ ਜਾਵੇ ਤਾਂ ਉਹ ਵਿਕਣਾ ਤਾਂ ਹੈ ਅਤੇ ਉਹ ਪੈਸਾ ਪੰਜਾਬ ਦੇ ਲੋਕਾਂ ਕੋਲ ਕਿੱਥੋਂ ਆਉਣਾ ਹੈ ? ਅੱਜ ਜਿਸ ਹਿਸਾਬ ਨਾਲ ਨਸ਼ਾ ਸਮਗਲਰਾਂ ੇ ਨਾਂ ਅਤੇ ਇਲਾਕੇ ਦਰਸਾਏ ਗਏ ਹਨ ਕੀ 208 ਕਰੋੜ ਜਿਹੀ ਰਕਮ ਦੀ ਉਹਨਾਂ ਦੀ ਓਕਾਤ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਸ਼ਿਆਂ ਦੇ ਪੈਸੇ ਨਾਲ ਹੀ ਗੈਂਗਸਟਰ ਪਲ ਰਹੇ ਹਨ ਅਤੇ ਵੱਡੇ ਵੱਡੇ ਨਸ਼ਾ ਸਮਗਲਰਾਂ ਦੇ ਸੰਬੰਧ ਜਿੰਨ੍ਹਾਂ ਰਾਜਨੀਤਿਕਾਂ ਨਾਲ ਹਨ ਜਾਂ ਫਿਰ ਅਫਸਰ ਸ਼ਾਹੀ ਨਾਲ ਹਨ ਪਹਿਲਾਂ ਤਾਂ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਇਹ ਨਸ਼ਾ ਕਿੱਥੋਂ ਆਇਆ ਤੇ ਏਡੀ ਵੱਡੀ ਰਕਮ ਕਿਸ ਨੇ ਨਿਵੇਸ਼ ਕੀਤੀ। ਅੱਜ ਤੱਕ ਨਸ਼ਿਆਂ ਦੇ ਸੰਬੰਧ ਵਿਚ ਜੋ ਕੁੱਝ ਵੀ ਹੋਇਆ ਉਸ ਨੂੰ ਇੱਕ ਪਾਸੇ ਰੱਖ ਕੇ ਹਾਲ ਹੀ ਵਿੱਚ ਫੜ੍ਹੇ ਗਏ 208 ਕਰੋੜ ਦੇ ਨਸ਼ੇ ਸੰਬੰਧੀ ਇੱਕ ਵਿਸ਼ੇਸ਼ ਜਾਂਚ ਟੀਮ ਜਰੂਰ ਗਠਿਤ ਕਰਨੀ ਚਾਹੀਦੀ ਤਾਂ ਜੋ ਇਸ ਦਾ ਅਸਲ ਸੱਚ ਸਾਹਮਣੇ ਆਉਣਾ ਹੀ ਚਾਹੀਦਾ ਹੈ ਕਿ ਪੰਜਾਬ ਨੂੰ ਲੱਗੇ ਘੁਣ ਦਾ ਅਸਲ ਵਪਾਰੀ ਕੌਣ ਹੈ ? ਕੀ ਉੇਹ ਇੰਨਾ ਵੱਡਾ ਧਨਾਢ ਹੈ ਜਾਂ ਫਿਰ ਇਸ ਪਿੱਛੇ ਵੀ ਪਾਕਿਸਤਾਨ ਤੋਂ ਇਲਾਵਾ ਕੋਈ ਹੋਰ ਦੇਸ਼ ਹੈ ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.

*

%d