ਸ਼ਿਵ ਸੈਨਾ ਬਨਾਮ+ਭਾਰਤੀ ਜਨਤਾ ਪਾਰਟੀ ਦੇਸ਼ ਹਿੱਤ, ਮਹਾਂਰਾਸ਼ਟਰ ਹਿੱਤ ਜਾਂ ਫਿਰ ਨਿੱਜੀ ਹਿੱਤ

ਸ਼ਿਵ ਸੈਨਾ ਬਨਾਮ+ਭਾਰਤੀ ਜਨਤਾ ਪਾਰਟੀ ਦੇਸ਼ ਹਿੱਤ, ਮਹਾਂਰਾਸ਼ਟਰ ਹਿੱਤ ਜਾਂ ਫਿਰ ਨਿੱਜੀ ਹਿੱਤ

ਹਿੰਦੂਤਵ ਦੀ ਅਸਲ ਪਹਿਰੇਦਾਰ ਬਾਬਾ ਸਾਹਿਬ ਬਾਲ ਠਾਕਰੇ ਜੀ ਵੱਲੋਂ ਬਣਾਈ ਸ਼ਿਵ ਸੈਨਾ ਜਿਸ ਨੇ ਮੁੰਬਈ ਦੇ ਮਾਫੀਆ ਦੇ ਖਿਲਾਫ ਆਮ ਜਨਤਾ ਨੂੰ ਲਾਮਬੰਦ ਕਰਕੇ ਕਿਸ ਤਰ੍ਹਾਂ ਲੋਕਾਂ ਨੂੰ ਜ਼ਰਾਇਮ ਪੇਸ਼ਾ ਲੋਕਾਂ ਤੋਂ ਰਾਹਤ ਦਿਵਾਈ ਤੇ ਮੁੰਬਈ ਦੇ ਹਿੰਦੂਆਂ ਦੇ ਹੱਕਾਂ ਦੀ ਰਾਖੀ ਕੀਤੀ। ਇਹ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਨਾਲ ਲਿਖਿਆ ਹੋਇਆ ਹੈ। ਪਰ ਸੱਤਾ ਦਾ ਨਸ਼ਾ ਜਦੋਂ ਸਿਰ ਚੜ੍ਹ ਕੇ ਬੋਲੇ ਕਿ ਆਪਣੀ ਈਨ ਕਿਵੇਂ ਮੰਨਵਾਨੀ ਹੈ ਤਾਂ ਉਸ ਸਮੇਂ ਜੋ ਹਰਕਤਾਂ ਹੋਂਦ ਵਿਚ ਆਉਂਦੀਆਂ ਹਨ ਉਸ ਦਾ ਇੱਕ ਅਹਿਮ ਨਜ਼ਾਰਾ ਵੇਖਣ ਨੂੰ ਮਿਲਿਆ ਕਿ ਕਿਵੇਂ ਦਸ ਦਿਨਾਂ ਦੀ ਸਿਆਸੀ ਖੇਡ ਦੀ ਬਾਜ਼ੀ ਦੇ ਪਾਸ਼ੇ ਕਿਵੇਂ ਬਦਲੇ ਕਿ ਸੀ ਬਾਲ ਠਾਕਰੇ ਜੀ ਦੇ ਪ੍ਰੀਵਾਰ ਦੇ ਹੋਣਹਾਰ ਸੀ ਉਧਵ ਠਾਕਰੇ ਜੀ ਨੂੰ ਮੁੱਖ ਮੰਤਰੀ ਦੀ ਸੀਟ ਤੋਂ ਬਿਨਾਂ ਕਿਸੇ ਕਸਰ ਦੇ ਉਹਨਾਂ ਦੇ ਆਪਨਿਆਂ ਨੇ ਹੀ ਇਸ ਕਦਰ ਹਟਾ ਦਿੱਤਾ ਕਿ ਜਿਵੇਂ ਸੱਤਾ ਹੀ ਸਭ ਕੁੱਝ ਹੈ। ਕਿਸੇ ਕਿਸਮ ਦਾ ਅਸੂਲ, ਫਰਜ਼ ਤੇ ਇਖਲਾਕ ਤਾਂ ਬੱਸ ਇੱਕ ਨਾਂ ਦੀ ਹੀ ਗੱਲਾਂ ਹਨ । ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ ਦੇਵੇਂਦਰ ਫੜਨਵੀਸ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਭਾਜਪਾ ਦੇ ਕਈ ਹੋਰ ਸੀਨੀਅਰ ਨੇਤਾ ਵੀ ਉਨ੍ਹਾਂ ਦੇ ਨਾਲ ਹਨ। ਮਹਾਰਾਸ਼ਟਰ ‘ਚ ਸਿਆਸੀ ਸੰਕਟ ਦਰਮਿਆਨ ਉਧਵ ਠਾਕਰੇ ਨੇ ਬੁੱਧਵਾਰ ਦੇਰ ਰਾਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਹੁੰ ਚੁੱਕ ਸਮਾਗਮ ਦੌਰਾਨ ਏਕਨਾਥ ਸ਼ਿੰਦੇ ਦੇ ਪਰਿਵਾਰਕ ਮੈਂਬਰ ਵੀ ਦਰਬਾਰ ਹਾਲ ਵਿੱਚ ਮੌਜੂਦ ਰਹੇ। ਦੇਵੇਂਦਰ ਫੜਨਵੀਸ, ਸੁਧੀਰ ਮੁਨਰੀਟੀਵਾਰ, ਆਸ਼ੀਸ਼ ਸ਼ੇਲਾਰ ਅਤੇ ਭਾਜਪਾ ਮਹਾਰਾਸ਼ਟਰ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਵੀ ਦਰਬਾਰ ਹਾਲ ਵਿੱਚ ਮੌਜੂਦ ਸਨ।

ਫੜਨਵੀਸ, ਜੋ ਕਿ ਏਕਨਾਥ ਸ਼ਿੰਦੇ ਦੇ ਨਾਲ ਪ੍ਰੈਸ ਕਾਨਫਰੰਸ ਵਿੱਚ ਸਨ, ਨੇ ਕਿਹਾ, “2019 ਵਿੱਚ, ਭਾਜਪਾ ਅਤੇ ਸ਼ਿਵ ਸੈਨਾ ਨੇ ਮਿਲ ਕੇ ਚੋਣਾਂ ਲੜੀਆਂ ਸਨ। ਸਾਨੂੰ ਪੂਰਾ ਵੋਟ ਮਿਲ ਗਿਆ। ਸਾਡਾ ਬਹੁਮਤ 170 ਸੀਟਾਂ ਤੱਕ ਜਾ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੈਲੀ ‘ਚ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਸੀ ਪਰ ਚੋਣਾਂ ਤੋਂ ਬਾਅਦ ਸ਼ਿਵ ਸੈਨਾ ਨੇ ਉਨ੍ਹਾਂ ਲੋਕਾਂ ਨਾਲ ਗਠਜੋੜ ਕਰ ਲਿਆ, ਜਿਨ੍ਹਾਂ ਨਾਲ ਬਾਲਾ ਸਾਹਿਬ ਠਾਕਰੇ ਸਾਰੀ ਉਮਰ ਲੜਦੇ ਰਹੇ।

ਫੜਨਵੀਸ ਨੇ ਕਿਹਾ, “ਮਹਾ ਵਿਕਾਸ ਅਗਾੜੀ (ਐਮਵੀਏ) ਸਰਕਾਰ ਦੇ ਦੋ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਜੇਲ੍ਹ ਗਏ । ਸਾਵਰਕਰ ਅਤੇ ਹਿੰਦੂਤਵ ਦਾ ਨਿੱਤ ਅਪਮਾਨ ਹੋ ਰਿਹਾ ਸੀ। ਊਧਵ ਠਾਕਰੇ ਨੇ ਆਪਣੇ ਵਿਧਾਇਕਾਂ ਨਾਲੋਂ ਰਾਸ਼ਟਰਵਾਦੀ ‘ਤੇ ਜ਼ਿਆਦਾ ਭਰੋਸਾ ਕੀਤਾ। ਫਿਰ ਅਸੀਂ ਫੈਸਲਾ ਕੀਤਾ ਕਿ ਅਸੀਂ ਰਾਜ ਨੂੰ ਇੱਕ ਬਦਲਵੀਂ ਸਰਕਾਰ ਦੇਵਾਂਗੇ।” ਉਨ੍ਹਾਂ ਕਿਹਾ, ‘ਅਸੀਂ ਰਾਜਪਾਲ ਨੂੰ ਪੱਤਰ ਦਿੱਤਾ ਹੈ। ਅਸੀਂ ਮੁੱਖ ਮੰਤਰੀ ਦੇ ਅਹੁਦੇ ਲਈ ਕੰਮ ਨਹੀਂ ਕਰਦੇ। ਇਹ ਹਿੰਦੁਤਵ ਦੀ ਲੜਾਈ ਹੈ। ਭਾਜਪਾ ਨੇ ਫੈਸਲਾ ਕੀਤਾ ਹੈ ਕਿ ਏਕਨਾਥ ਸ਼ਿੰਦੇ ਦਾ ਸਮਰਥਨ ਕਰੇਗੀ।
ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਨਾਮਜ਼ਦ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਫੜਨਵੀਸ ਗਿਣਤੀ ਦੇ ਆਧਾਰ ‘ਤੇ ਮੁੱਖ ਮੰਤਰੀ ਬਣ ਸਕਦੇ ਸਨ, ਪਰ ਉਨ੍ਹਾਂ ਨੇ ਵੱਡਾ ਦਿਲ ਦਿਖਾਇਆ ਅਤੇ ਮੈਂ ਇਸ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਸ਼ਿੰਦੇ ਨੇ ਕਿਹਾ, ‘ਮਹਾਰਾਸ਼ਟਰ ‘ਚ ਨਵੀਂ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਜੇਪੀ ਨੱਡਾ ਦਾ ਸਮਰਥਨ ਮਿਲੇਗਾ। ਏਕ ਨਾਥ ਸ਼ਿੰਦੇ ਦੇ ਸਿਆਸੀ ਸਫਰ ਦੀਆਂ ਪ੍ਰਾਪਤੀਆਂ ਨੂੰ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਇਕ ਆਮ ਸ਼ਿਵ ਸੈਨਿਕ ਨਾਲ ਆਪਣਾ ਸਿਆਸੀ ਸਫਰ ਸ਼ੁਰੂ ਕਰਨ ਵਾਲੇ ਸ਼ਿੰਦੇ ਅੱਜ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚ ਗਏ ਹਨ। ਪਰ ਉਨ੍ਹਾਂ ਲੰਬੇ ਸੰਘਰਸ਼ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ ਹੈ। ਠਾਣੇ ਜ਼ਿਲੇ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਮੰਨੇ ਜਾਣ ਵਾਲੇ, ਏਕਨਾਥ ਦੇ ‘ਮਾਤਾ ਸ੍ਰੀ’ (ਬਾਲਾ ਸਾਹਿਬ ਠਾਕਰੋ ਦੀ ਰਿਹਾਇਸ਼ ਦੇ ਨਜ਼ਦੀਕੀ ਲੋਕਾਂ ਵਿੱਚੋਂ ਇੱਕ ਰਹੇ ਹਨ | ਮਰਾਠੀ ਭਾਈਚਾਰੇ ਨਾਲ ਸਬੰਧਤ ਏਕਨਾਥ ਦੇ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਪਹਾੜੀ ਜਵਾਲੀ ਤਾਲੁਕਾ ਦੇ ਰਹਿਣ ਵਾਲੇ ਹਨ। ਉਨ੍ਹਾਂ ਠਾਣੇ ਵਿੱਚ ਰਹਿ ਕੇ 11ਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਫਿਰ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ।

ਮਰਾਠੀ ਭਾਈਚਾਰੇ ਨਾਲ ਸਬੰਧਤ ਏਕਨਾਥ ਦੇ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਪਹਾੜੀ ਜਵਾਲੀ ਤਾਲੁਕਾ ਦੇ ਰਹਿਣ ਵਾਲੇ ਹਨ। ਉਨ੍ਹਾਂ ਠਾਣੇ ਵਿੱਚ ਰਹਿ ਕੇ 11ਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਫਿਰ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। 80 ਦੇ ਦਹਾਕੇ ਵਿੱਚ, ਏਕਨਾਥ ਸ਼ਿੰਦੇ ਸ਼ਿਵ ਸੈਨਾ ਵਿੱਚ ਸ਼ਾਮਲ ਹੋਏ ਅਤੇ ਇੱਕ ਸ਼ਿਵ ਸੈਨਿਕ ਦੇ ਰੂਪ ਵਿੱਚ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। 80 ਦੇ ਦਹਾਕੇ ਵਿੱਚ, ਏਕਨਾਥ ਸ਼ਿੰਦੇ ਸ਼ਿਵ ਸੈਨਾ ਵਿੱਚ ਸ਼ਾਮਲ ਹੋਏ ਅਤੇ ਇੱਕ ਸ਼ਿਵ ਸੈਨਿਕ ਦੇ ਰੂਪ ਵਿੱਚ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। 1997 ਵਿੱਚ ਏਕਨਾਥ ਸ਼ਿੰਦੇ ਠਾਣੇ ਨਗਰ ਨਿਗਮ ਤੋਂ ਕੌਂਸਲਰ ਚੁਣੇ ਗਏ ਸਨ ਅਤੇ 2001 ਵਿੱਚ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ ਸਨ। ਅਤੇ ਦੂਜੀ ਵਾਰ ਕੌਂਸਲਰ ਚੁਣੇ ਜਾਣ ਤੋਂ ਬਾਅਦ ਸ਼ਿੰਦੇ ਨੇ ਵਿਧਾਇਕ ਦੀ ਚੋਣ ਲੜੀ ਅਤੇ ਜਿੱਤੇ। 1997 ਵਿੱਚ ਏਕਨਾਥ ਸ਼ਿੰਦੇ ਠਾਣੇ ਨਗਰ ਨਿਗਮ ਤੋਂ ਕੌਂਸਲਰ ਚੁਣੇ ਗਏ ਸਨ ਅਤੇ 2001 ਵਿੱਚ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ ਸਨ। ਅਤੇ ਦੂਜੀ ਵਾਰ ਕੌਂਸਲਰ ਚੁਣੇ ਜਾਣ ਤੋਂ ਬਾਅਦ ਸ਼ਿੰਦੇ ਨੇ ਵਿਧਾਇਕ ਦੀ ਚੋਣ ਲੜੀ ਅਤੇ ਜਿੱਤੇ।

ਏਕਨਾਥ ਦੇ ਪਹਿਲੀ ਵਾਰ ਸਾਲ 2004 ਵਿੱਚ ਠਾਣੇ ਦੀ ਪੜੀ-ਪੰਚਪਖਾੜੀ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 2009, 2014 ਅਤੇ 2019 ਵਿੱਚ ਵੀ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਏਕਨਾਥ ਸ਼ਿੰਦੇ ਪਹਿਲੀ ਵਾਰ ਸਾਲ 2004 ਵਿੱਚ ਠਾਣੇ ਦੀ ਪੜੀ-ਪੰਚਪਖਾੜੀ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 2009, 2014 ਅਤੇ 2019 ਵਿੱਚ ਵੀ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ।

ਸ਼ਿਵ ਸੈਨਾ ਦੇ ਸੀਨੀਅਰ ਆਗੂ ਆਨੰਦ ਦਿਘੇ ਦਾ ਸਾਲ 2000 ਵਿੱਚ ਠਾਣੇ ਖੇਤਰ ਵਿੱਚ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਏਕਨਾਥ ਸ਼ਿੰਦੇ ਅੱਗੇ ਵਧੇ ਅਤੇ ਉਹਨਾਂ ਦੀ ਗਿਣਤੀ ਠਾਣੇ ਜ਼ਿਲ੍ਹੇ ਵਿੱਚ ਸ਼ਿਵ ਸੈਨਾ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿੱਚ ਹੋਣ ਲੱਗੀ।

ਸ਼ਿਵ ਸੈਨਾ ਦੇ ਸੀਨੀਅਰ ਆਗੂ ਆਨੰਦ ਦਿਘੇ ਦਾ ਸਾਲ 2000 ਵਿੱਚ ਠਾਣੇ ਖੇਤਰ ਵਿੱਚ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਏਕਨਾਥ ਦੇ ਅੱਗੇ ਵਧੇ ਅਤੇ ਉਹਨਾਂ ਦੀ ਗਿਣਤੀ ਠਾਣੇ ਜ਼ਿਲ੍ਹੇ ਵਿੱਚ ਸ਼ਿਵ ਸੈਨਾ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿੱਚ ਹੋਣ ਲੱਗੀ। | ਇਸ ਨੂੰ ਕੀ ਕਹੀਏ ਕਿ ਹਿੰਦੂਤਵ ਦੀਆਂ ਕਿਸਮਾਂ ਜਾਂ ਫਿਰ ਰਾਮ ਤੇ ਸ਼ਿਵ ਦੀ ਉਪਾਸ਼ਕਾਂ ਵਿੱਚ ਵੰਡੀਆਂ। ਹੁਣ ਜਦੋਂ ਏਕ ਨਾਥ ਸ਼ਿੰਦੇ 20ਵੇਂ ਮੁੱਖ ਮੰਤਰੀ ਵਜੋਂ ਸੱਤਾ ਸੰਭਾਲ ਬੈਠੇ ਹਨ ਤਾਂ ਸ਼ਿਵ ਸੈਨਾ ਦੇ ਵਿਚ ਗੁੱਟਬੰਦੀ ਵੱਧੇਗੀ ਜਾਂ ਘੱਟੇਗੀ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ, ਕਹਿੰਦੇ ਨੇ ਕਿ ਦੇਸ਼ ਤਾਂ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਿਆ ਸੀ ਪਰ ‘ਪਾੜੋ ਤੇ ਰਾਜ ਕਰੋ’ ਦੀ ਉਹਨਾਂ ਦੀ ਨੀਤੀ ਤੋਂ ਹਿੰਦੂ ਮਾਨਸਿਕਤਾ ਨਾ ਆਜ਼ਾਦ ਹੋਈ ਸੀ ਅਤੇ ਨਾ ਹੀ ਹੋਵੇਗੀ। ਹੁਣ ਜਦੋਂ ਭਾਰਤੀ ਜਨਤਾ ਪਾਰਟੀ ਦੀ ਮਨਸ਼ਾ ਹੀ ਇੱਕ ਹੈ ਕਿ ਸਾਰੇ ਦੇਸ਼ ਦੇ ਵਿੱਚੋਂ ਕਾਂਗਰਸ ਖਤਮ ਕਰਨੀ ਹੈ ਅਤੇ ਵਿਰੋਧੀ ਧਿਰ ਕੋਈ ਰਹਿਣ ਨਹੀਂ ਦੇਣੀ ਤਾਂ ਉਸ ਸਮੇਂ ਦੇਸ਼ ਦੀ ਆਰਥਿਕ ਹਾਲਤ ਕੁੱਝ ਵੀ ਹੋਵੇ ਦੇਸ਼ ਦਾ ਪੈਸਾ ਤਾਂ ਉਸ ਪਾਸੇ ਵਹਾਉਣਾ ਚਾਹੀਦਾ ਹੈ ਜਿਸ ਪਾਸੇ ਆਪਣੀ ਸੱਤ੍ਹਾ ਦੇ ਗਲਿਆਰੇ ਕਾਇਮ ਹੁੰਦੇ ਹੋਣ। ਇਹਨਾਂ ਦਸ ਦਿਨਾਂ ਦੇ ਦਰਮਿਆਨ ਮਹਾਂਰਾਸ਼ਟਰ ਵਿੱਚ ਸਰਕਾਰ ਬਦਲਣ ਦੇ ਲਈ ਜੋ ਕਰੋੜਾਂ ਰੁਪਏ ਖਰਚ ਹੋਇਆ ਕੀ ਉਹ ਏਕਨਾਥ ਸ਼ਿੰਦੇ ਦੇ ਦੇਸ਼ ਭਗਤੀ ਦੇ ਰਿਮੋਟ ਕੰਟਰੋਲ ਹੇਠ ਚਲ ਰਹੇ ਵਿਧਾਇਕਾਂ ਦੀ ਜੇਬ ਵਿਚੋਂ ਹੋਏ, ਮਹਾਂਰਾਸ਼ਟਰ ਸਰਕਾਰ ਦੇ ਖਜ਼ਾਨੇ ਵਿਚੋਂ ਹੋਏ, ਬੀ.ਜੇ.ਪੀ. ਦੇ ਨਿੱਜੀ ਖਾਤੇ ਵਿਚੋਂ ਹੋਏ ਜਾਂ ਫਿਰ ਭਾਤਰ ਸਰਕਾਰ ਦੇ ਉਸ ਖਜ਼ਾਨੇ ਨੂੰ ਚੂਨਾ ਲੱਗਾ ਜੋ ਕਿ ਜਨਤਾ ਦੇ ਦਿੱਤੇ ਟੈਕਸ ਨਾਲ ਭਰਿਆ ਜਾਂਦਾ ਹੈ। ਅਗਰ ਸੱਚ ਦੇ ਆਧਾਰ ਤੇ ਸਰਕਾਰ ਬਣੀ ਹੈ ਤਾਂ ਫਿਰ ਪਹਿਲਾ ਸੱਚ ਇਹ ਲੋਕ ਹਿੱਤਾ ਵਾਸਤੇ ਉਜਾਗਰ ਕਰ ਦੇਣਾ ਚਾਹੀਦਾ ਹੈ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d