ਸੰਗਰੂਰ ਦੇ ਲੋਕਾਂ ਦਾ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਫਤਵਾ-ਮਰਦੀ ਨੇ ਅੱਕ ਚੱਬਿਆ....?

ਸੰਗਰੂਰ ਦੇ ਲੋਕਾਂ ਦਾ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਫਤਵਾ-ਮਰਦੀ ਨੇ ਅੱਕ ਚੱਬਿਆ….?

ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਜਾਗੀ ਤਾਂ ਹੈ ਪਰ ਜਿਆਦਾ ਹੀ ਜਾਗ ਗਈ ਹੈ ਅਤੇ ਸੂਝਵਾਨਤਾ ਹੁਣ ਹਰ ਉਸ ਧੌਖੇ ਨੂੰ ਸਮਝਣ ਲੱਗ ਪਈ ਹੈ ਜੋ ਕਿ ਰਾਜਨੀਤਿਕ ਪਾਰਟੀਆਂ ਆਜ਼ਾਦੀ ਤੋਂ ਬਾਅਦ ਪੰਜਾਬ ਨਾਲ ਹਰ ਪੱਖ ਤੋਂ ਕਰਦੀਆਂ ਆ ਰਹੀਆਂ ਹਨ। ਹਾਲੇ ਤਿੰਨ ਮਹੀਨੇ ਹੀ ਹੋਏ ਹਨ ਕਿ ਉਹਨਾਂ ਨੇ ਲੋਕ ਫਤਵਾ ਸਪੱਸ਼ਟ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਤਾ। ਜਿਸ ਦੀ ਤਹਿਤ ਉਹਨਾਂ ਨੇ ਦਿੱਲੀ ਦੀ ਤਰਜ਼ ਤੇ ਰਾਜਨੀਤੀ ਵਿਚ ਸੁਧਾਰ ਅਤੇ ਪੰਜਾਬ ਦੀ ਸਥਿਤੀ ਨੂੰ ਸੁਧਾਰਨ ਵਜੋਂ ਕੀਤਾ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ 92 ੳੇੁਮੀਦਵਾਰ ਨੂੰ ਜਿਤਾਇਆ ਅਤੇ ਉਸ ਜੋਸ਼ੋ-ਖਰੋਸ਼ ਦੀ ਫੂਕ ਤਾਂ ਤਿੰਨ ਮਹੀਨਿਆਂ ਵਿਚ ਹੀ ਨਿਕਲ ਗਈ ਕਿ ਆਮ ਆਦਮੀ ਦੇ ਮੱੁਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਜੋ ਵੀ ਫੈਸਲੇ ਲਏ ਉਹ ਬਿਨਾਂ ਸੋਚੇ ਸਮਝੈ ਲਏ ਤੇ ਉਹਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਵਾਪਸ ਲਿਆ ਜਾਂ ਫਿਰ ਲਾਗੂ ਕਰਨ ਤੋਂ ਤੁਰੰਤ ਬਾਅਦ। ਜਿਸ ਦਾ ਪ੍ਰਭਾਵ ਲੋਕਾਂ ਵਿਚ ਇਸ ਕਦਰ ਪਿਆ ਕਿ ਪੰਜਾਬ ਦੀ ਸਥਿਤੀ ਨੂੰ ਸੁਧਾਰਨਾ ਇਸ ਸਰਕਾਰ ਦੇ ਵੱਸ ਦੀ ਗੱਲ ਨਹੀਂ।

ਸ਼੍ਰੀ ਭਗਵੰਤ ਮਾਨ ਜੋ ਕਿ ਸੰਗਰੂਰ ਸੀਟ ਤੋਂ ਦੋ ਵਾਰ ਮੈਂਬਰ ਲੋਕ ਸਭਾ ਰਹੇ ਹਨ ਤਾਂ ਉੇਹਨਾਂ ਦੇ ਵਿਧਾਇਕ ਬਨਣ ਤੋਂ ਬਾਅਦ ਇਹ ਲੋਕ ਸਭਾ ਸੀਟ ਖਾਲੀ ਹੋ ਗਈ ਸੀ ਤੇ ਜਿਸ ਦੀ ਜਿਮਨੀ ਚੋਣ 23 ਜੂਨ ਨੂੰ ਕਰਵਾਈ ਸੀ ਅਤੇ 26 ਜੂਨ ਨੂੰ ਜਦ ਇਸ ਦਾ ਨਤੀਜਾ ਆਇਆ ਤਾਂ ਲੋਕ ਫਤਵਾ ਚਾਰ ਰਾਜਨੀਤਿਕ ਪਾਰਟੀਆਂ ਨੂੰ ਪਛਾੜ ਕੇ ਸ੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਵਿਚ ਭੁਗਤਾਇਆ ਗਿਆ । ਹਾਲਾਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਤ ਤੋਂ ਸ੍ਰ. ਸਿਮਰਜੀਤ ਸਿੰਘ ਮਾਨ ਸਿਰਫ 5000 ਵੋਟਾਂ ਦੇ ਫਰਕ ਨਾਲ ਹੀ ਜਿੱਤ ਪ੍ਰਾਪਤ ਕਰ ਸਕੇ ਹਨ ਪਰ ਫਿਰ ਇਹ ਤਾਂ ਸਪੱਸ਼ਟ ਹੈ ਕਿ ਜਿਸ ਤਰ੍ਹਾਂ ਸ਼੍ਰੌਮਣੀ ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ ਉਸ ਦੇ ਨਾਲ ਹੀ ਲੋਕਾਂ ਦੇ ਮਨਾਂ ਵਿਚ ਆਮ ਆਦਮੀ ਪਾਰਟੀ ਦਾ ਇਤਬਾਰ ਵੀ ਖਤਮ ਹੋ ਗਿਆ ਹੈ। ਹਾਲ ਹੀ ਵਿੱਚ ਆਮ ਆਦਮੀ ਪਾਰਟੀ ਨੂੰ ਰਾਜ ਭਾਗ ਸੰਭਾਲਿਆਂ ਹਾਲੇ ਤਿੰਨ ਮਹੀਨੇ ਹੀ ਹੋਏ ਹਨ ਅਤੇ ਰਾਜ ਦੇ ਇੱਕ ਮੰਤਰੀ ਦਾ ਕੁਰੱਪਸ਼ਨ ਵਿਚ ਲਿਪਤ ਹੋ ਜਾਣ ਤੇ ਫੜ੍ਹੇ ਜਾਣਾ ਅਤੇ ਇੱਕ ਆਈ.ਏ.ਐਸ. ਅਫਸਰ ਦਾ ਫੜੇ ਜਾਣਾ ਅਤੇੇ ਇਸ ਤੋਂ ਬਾਅਦ ਪਹਿਲੇ ਬਜਟ ਇਜਲਾਸ ਵਿਚ ਪੰਜਾਬ ਦੇ ਆਰਥਿਕ ਹਾਲਾਤਾਂ ਬਾਰੇ ਵਾਈਟ ਪੇਪਰ ਜਾਰੀ ਕਰਕੇ ਜਿੱਥੇ ਸੂਬੇ ਦੇ ਲੋਕਾਂ ਦੀਆਂ ਪੰਜਾਬ ਦੀ ਆਮਦਨੀ ਪ੍ਰਤੀ ਅੱਖਾਂ ਤਾਂ ਖੋਲ੍ਹੀਆਂ ਹਨ ਉਥੇ ਹੀ ਲੋਕਾਂ ਨੂੰ ਇਹ ਵੀ ਅੰਦਾਜ਼ਾ ਹੋ ਗਿਆ ਹੈ ਕਿ ਹੁਣ ਉਹਨਾਂ ਨਾਲ ਜੋ ਵਾਅਦੇ ਮੁਫਤ ਦੀਆਂ ਸਹੂਲਤਾਂ ਦੇਣ ਦੇ ਕੀਤੇ ਸਨ ਉਹ ਹੁਣ ਉਹਨਾਂ ਨੂੰ ਕਦੇ ਵੀ ਨਸੀਬ ਨਹੀਂ ਹੋਣਗੇ । ਜਦਕਿ ਰਾਜ ਦੀਆਂ ਮਹਿਲਾਵਾਂ ਜਿੱਥੇ ਤਿੰਨ ਮਹੀਨੇ ਹੋ ਗਏ ਹਨ ਹਜ਼ਾਰ ਰੁਪਿਆ ਮਹੀਨਾ ਬੈਂਕ ਵਿਚ ਆਉਣ ਨੂੰ ਉਡੀਕ ਰਹੀਆਂ ਹਨ ਉਥੇ ਹੀ ਲੋਕ ਮੁਫਤ ਬਿਜਲੀ ਦੀ ਸਹੂਲਤ ਨੂੰ ਲੈਕੇ ਵੀ ਰੋਜ਼ਾਨਾ ਕਦੀ ਮੀਟਰ ਵੱਲ ਦੇਖਦੇ ਹਨ ਤੇ ਕਦੀ ਆ ਰਹੇ ਬਿੱਲਾਂ ਵੱਲ। ਉਲਟਾ ਉਹਨਾਂ ਨੂੰ ਤਾਂ ਇਹ ਡਰ ਖਾ ਰਿਹਾ ਹੈ ਕਿ ਕਿਤੇ ਮੁਫਤ ਬੱਸ ਸਫਰ ਦੀ ਸਹੂਲਤ ਵੀ ਬੰਦ ਨਾ ਹੋ ਜਾਵੇ।

ਇਸ ਸਮੇਂ ਕਰਜ਼ਾ ਜਿੱਥੇ ਹਰ ਘਰ ਦੀ ਸਮੱਸਿਆ ਹੈ ਉਥੇ ਦੇਸ਼ ਅਤੇ ਰਾਜਾਂ ਦੀਆਂ ਸਰਕਾਰਾਂ ਦੀ ਸਮੱਸਿਆ ਹੈ ਕਿਉਂਕਿ ਆਮਦਨੀ ਅਠੰਨੀ ਤੇ ਖਰਚਾ ਰੁਪਿਆ ਹੈ ਅਤੇ ਠੱਗੀ ਦੋ ਰੁਪਿਆ ਹੈ। ਅਜਿਹੇ ਮੌਕੇ ਤੇ ਜਦੋਂ ਸੰਗਰੂਰ ਸੀਟ ਤੇ ਲੋਕਾਂ ਨੇ ਸ੍ਰ. ੋਸਿਮਰਨਜੀਤ ਸਿੰਘ ਮਾਨ ਜੀ ਤੇ ਇਤਬਾਰ ਤਾਂ ਇਸ ਲਈ ਕੀਤਾ ਹੈ ਕਿ ਉੇਹਨਾਂ ਕੋਲ ਕੋਈ ਹੋਰ ਚਾਰਾ ਹੀ ਨਹੀਂ ਸੀ। ਭਾਵੇਂ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸ੍ਰ. ਮਾਨ ਇਸੇ ਹੀ ਸੀਟ ਤੋਂ 23 ਸਾਲ ਪਹਿਲਾਂ ਲੋਕ ਸਭਾ ਮੈਂਬਰ ਰਹੇ ਹਨ ਅਤੇ ਉਹਨਾਂ ਨੇ ਇਲਾਕੇ ਦਾ ਵਿਕਾਸ ਵੀ ਵੱਡੇ ਪੱਧਰ ਤੇ ਕੀਤਾ ਸੀ। ਜਦਕਿ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਚੋਣ ਹਾਰ ਗਏ ਸਨ। ਸਚਾਈ ਤਾਂ ਇਹ ਹੈ ਕਿ ਇਸ ਵਾਰ ਜੋ ਲੋਕ ਫਤਵਾ ਲੋਕਾਂ ਨੇ ਭੁਗਤਾਇਆ ਹੈ ਉਹ ਕਿਸੇ ਵੀ ਭਲੇ ਦੀ ਆਸ ਨੂੰ ਮੁੱਖ ਨਾ ਰੱਖਦੇ ਹੋਏ ਭੁਗਤਾਇਆ ਹੈ।

ਜੇਕਰ ਹੁਣ ਰਾਜ ਵਿਚ ਵਿਚਰ ਰਹੀਆਂ ਰਾਜਨੀਤਿਕ ਪਾਰਟੀਆਂ ਦੀ ਗਲ ਕਰੀਏ ਤਾਂ ਉਹਨਾਂ ਦਾ ਹਰ ਮਨਸੂਬਾ ਫੇਲ੍ਹ ਹੋ ਚੁੱਕਿਆ ਹੈ ਜਿੰਨ੍ਹਾਂ ਦੇ ਰਾਹੀਂ ਉੇਹ ਹਰ ਵਾਰ ਲੋਕਾਂ ਨੂੰ ਭਰਮਾ ਕੇ ਵੋਟਾਂ ਤਾਂ ਹਾਸਲ ਕਰ ਲੈਂਦੀਆਂ ਸਨ ਪਰ ਪੰਜ ਸਾਲ ਉਹ ਸੂਬੇ ਤੇ ਲੋਕਾਂ ਦੀ ਸਥਿਤੀ ਨੂੰ ਵਿਗਾੜ ਕੇ ਆਪਣੀ ਸਥਿਤੀ ਸੂਧਾਰਨ ਵੱਲ ਧਿਆਨ ਜਿਆਦਾ ਦਿੰਦੀਆਂ ਰਹੀਆਂ ਜਿਸ ਦੀ ਤਹਿਤ ਰਾਜ ਦੇ ਲੋਕਾਂ ਅਤੇ ਸਰਕਾਰੀ ਸਿਸਟਮ ਦੀ ਆਰਥਿਕ ਹਾਲਤ ਬਹੁਤ ਹੀ ਮਾੜੀ ਹੋ ਗਈ ਹੈ। ਜੇਕਰ ਸ਼੍ਰੌਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਕਾਰ ਜਿਸ ਤਰ੍ਹਾਂ ਲੋਕਾਂ ਦੇ ਮਨਾਂ ਵਿਚੋਂ ਉਤਰਿਆ ਹੈ ਉਸ ਦੀ ਤਹਿਤ ਤਾਂ ਉਹਨਾਂ ਨੂੰ ਖੇਤੀ ਕਾਨੂੰਨਾਂ ਨੂੰ ਲੈਕੇ ਭਾਰਤੀ ਜਨਤਾ ਪਾਰਟੀ ਨਾਲ ਕੀਤਾ ਗਿਆ ਤੋੜ ਵਿਛੋੜਾ ਵੀ ਰਾਸ ਨਹੀਂ ਆਇਆ ਅਤੇ ਨਾ ਹੀ ਉਹਨਾਂ ਨੂੰ ਪਿਛਲੀਆਂ ਚੋਣਾਂ ਵਿਚ ਕੀਤੇ ਲੋਕ ਲੁਭਾਉ ਵਾਅਦਿਆਂ ਦੀ ਝੜੀ ਜਦਕਿ ਹੁਣ ਤਾਂ ਉਹਨਾਂ ਵਲੋਂ ਜਰੂਰਤ ਤੋਂ ਵੱਧ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਨਾਲ ਹਮਦਰਦੀ ਦੀ ਤਹਿਤ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਹੱਤਿਆ ਕੇਸ ਵਿਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਟਿਕਟ ਦੇ ਕੇ ਨਿਵਾਜਨਾ ਵੀ ਲਾਹੇਵੰਦ ਨਹੀਂ ਹੋਇਆ । ਜਦਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦੌਰਾਨ ਮਨੱੁਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸ਼ਖਸ਼ੀਅਤ ਪ੍ਰੌਫੈਸਰ ਜਸਵੰਤ ਸਿੰਘ ਖਾਲੜਾ ਜੀ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਹਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।ਜੇਕਰ ਸ਼੍ਰੌਮਣੀ ਅਕਾਲੀ ਦਲ ਦੀ ਮੌਕਾਪ੍ਰਸਤੀ ਸਮੇਂ ਸਮੇਂ ਨਾਲ ਬਦਲ ਰਹੀ ਹੈ ਤਾਂ ਲੋਕ ਜਾਗਰੁੱਕਤਾ ਉਸ ਨਾਲੋਂ ਪਹਿਲਾਂ ਜਾਗਰੁੱਕ ਹੋ ਰਹੀ ਹੈ।

ਪਰ ਹੁਣ ਜੇਕਰ ਅੱਜ ਦੀ ਘੜੀ ਵਿਚ ਦੇਖਿਆ ਜਾਵੇ ਕਿ ਪੰਜਾਬ ਦੇ ਲੋਕਾਂ ਕੋਲ ਕੋਈ ਅਜਿਹਾ ਬਦਲ ਨਹੀਂ ਕਿ ਜਿਸ ਤੋਂ ਕੋਈ ਪੰਜਾਬ ਦੇ ਭਲੇ ਦੀ ਆਸ ਕੀਤੀ ਜਾਵੇ ਤਾਂ ਫਿਰ ਅਜਿਹੇ ਮੌਕੇ ਤੇ ਤਾਂ ਉਹਨਾਂ ਦੀ ਤਲਾਸ਼ ਜਾਰੀ ਹੈ ਜੋ ਕਦੇ ਪੰਜਾਬ ਦੇ ਹੱਕਾਂ ਲਈ ਕੁਰਬਾਨ ਤਾਂ ਹੋ ਗਏ ਸਨ ਪਰ ਲੋਕਾਂ ਨੇ ਫਿਰ ਵੀ ਉਹਨਾਂ ਦੀ ਨੀਯਤ ਤੇ ਸ਼ੱਕ ਕੀਤਾ ਸੀ ਕਿ ਸ਼ਾਇਦ ਉਹ ਪੰਜਾਬ ਦੇ ਹੱਕ ਵਿਚ ਨਹੀਂ ਸਨ। ਜਦਕਿ ਖਾੜਕੂਵਾਦ ਦੌਰਾਨ ਇਨੀਆਂ ਅਜਾਈਂ ਮੌਤਾਂ ਨਹੀਂ ਹੋਈਆਂ ਜਿੰਨ੍ਹੀਆਂ ਕਿ ਹੁਣ ਕਰਜ਼ਾ, ਲੱੁਟ-ਖਸੁੱਟ, ਭੁੱਖਮਰੀ ਅਤੇ ਗੈਂਗਸਟਰਾਂ ਰਾਹੀਂ ਹੋਈਆਂ ਹਨ। ਅੱਜ ਪੰਜਾਬ ਆਰਥਿਕ ਤੌਰ ਤੇ ਸੰਪੂਰਨ ਤੌਰ ਤੇ ਉੱਜੜ ਚੁੱਕਾ ਹੈ ਅਸਲ ਵਿਚ ਪੰਜਾਬੀ ਨੌਜੁਆਨ ਪੀੜ੍ਹੀ ਗਾਇਬ ਹੁੰਦੀ ਜਾ ਰਹੀ ਹੈ। ਲਾਅ ਆਡਰ ਦੀ ਹਾਲਤ ਅਜਿਹੀ ਹੈ ਕਿ ਪੁਲਿਸ ਨਾਲੋਂਂ ਲੋਕ ਡਾਕੂਆਂ ਤੇ ਇਤਬਾਰ ਕਰਨਾ ਬੇਹਤਰ ਸਮਝਦੇ ਹਨ । ਅਜਿਹੇ ਮੌਕੇ ਤੇ ਤਾਂ ਆਉਣ ਵਾਲੇ ਸਮੇਂ ਵਿਚ ਜੇਕਰ ਗੈਂਗਸਟਰ ਕੋਈ ਆਪਣੀ ਰਾਜਨੀਤਿਕ ਪਾਰਟੀ ਬਣਾ ਲੈਣ ਤਾਂ ਉਹਨਾਂ ਦੀ ਪਾਰਟੀ ਵਿਚ ਭ੍ਰਿਸ਼ਟ ਰਾਜਨੀਤਿਕ ਲੋਕ ਸ਼ਾਮਿਲ ਹੋ ਕੇ ਮੱੁਖ ਧਾਰਾ ਵਿਚ ਆ ਜਾਣਗੇ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d