Haryana News

ਚੰਡੀਗੜ੍ਹ, 14 ਮਾਰਚ – ਹਰਿਆਣਾ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਸ੍ਰੀ  ਨਾਇਬ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਨੇ ਜਨਭਲਾਈਕਾਰੀ ਯੋਜਨਾਵਾਂ ਲਾਗੂ ਕਰ ਗਰੀਬ ਪਰਿਵਾਰਾਂ ਤਕ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ। ਲੋਕਸਭਾ ਚੋਣ ਵਿਚ ਤੀਜੀ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਣੇਗੀ, ਅਜਿਹਾ ਦੇਸ਼ ਦੀ ਜਨਤਾ ਫੈਸਲਾ ਲੈ ਚੁੱਕੀ ਹੈ। ਹਰਿਆਣਾ ਦੀ ਜਨਤਾ ਵੀ ਲੋਕਸਭਾ ਚੋਣ ਵਿਚ ਸਾਰੀ 10 ਸੀਟਾਂ ‘ਤੇ ਕਮਲ ਖਿਲਾ ਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਝੋਲੀ ਵਿਚ ਪਾਉਣ ਦਾ ਕੰਮ ਕਰੇਗੀ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਦਿੱਲੀ ਵਿਚ ਉਨ੍ਹਾਂ ਦੇ ਆਵਾਸ ‘ਤੇ ਮੁਲਾਕਾਤ ਦੇ ਬਾਅਦ ਹਰਿਆਣਾ ਭਵਨ ਵਿਚ ਮੀਡੀਆ ਨਾਲ ਗਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਆਸ਼ੀਰਵਾਦ ਮਿਲਿਆ ਹੈ, ਕਈ ਵਿਸ਼ਿਆਂ ‘ਤੇ ਚਰਚਾ ਹੋਈ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਕੋਦੀ ਦੀ ਸੋਚ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਦੇਸ਼ ਨੂੰ ਅੱਗੇ ਵਧਾਇਆ ਜਾਵੇ। ਉਨ੍ਹਾਂ ਦੀ ਅਗਵਾਈ ਹੇਠ ਡਬਲ ਇੰਜਨ ਦੀ ਸਰਕਾਰ ਨੇ ਪਿਛਲੇ ਸਾਢੇ ਨੌ ਸਾਲਾਂ ਵਿਚ ਜੋ ਕੰਮ ਕੀਤੇ ਹਨ, ਉਨ੍ਹਾਂ ਨਾਲ ਦੇਸ਼ ਅਤੇ ਸੂਬੇ ਵਿਚ ਨਵਾਂ ਭਾਰਤ -ਨਵਾਂ ਹਰਿਆਣਾ, ਵਿਕਸਿਤ ਭਾਰਤ -ਵਿਕਸਿਤ ਹਰਿਆਣਾ ਅੱਜ ਲੋਕਾਂ ਨੂੰ ਨਜਰ ਆ ਰਿਹਾ ਹੈ। ਹਰਿਆਣਾ ਵਿਚ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬੇ ਵਿਚ ਬਹੁਤ ਵਿਕਾਸ ਹੋਇਆ ਹੈ ਅਤੇ ਗੁੱਡ ਗਵਰਨੈਂਸ ਦਾ ਉਦਾਹਰਣ ਰਿਹਾ ਹੈ। ਅਸੀਂ ਉਨ੍ਹਾਂ ਕੰਮਾਂ ਨੂੰ ਅੱਗੇ ਵਧਾਉਣਗੇ।

          ਕੈਬਨਿਟ ਵਿਸਤਾਰ ਨੂੰ ਲੈ ਕੇ ਪੁੱਛੇ ਗਏ ਸੁਆਲ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਚਰਚਾ ਹੋਈ ਹੈ। ਜਲਦੀ ਇਸ ਵਿਸ਼ਾ ਨੂੰ ਅੱਗੇ ਵਧਾਇਆ ਜਾਵੇਗਾ। ਸਾਬਕਾ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਵਿਜ ਸਾਹਬ ਸਾਡੇ ਸੀਨੀਅਰ ਨੇਤਾ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਸਾਡੇ ਨਾਲ ਹੈ। ਕੱਲ ਵੀ ਵਿਧਾਨਸਭਾ ਵਿਚ ਅਸੀਂ ਇਕੱਠੇ ਸਨ।

          ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਲੋਕਸਭਾ ਦੀ ਛੇ ਸੀਟਾਂ ਦੇ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਬਾਕੀ ਚਾਰ ਦਾ ਵੀ ਜਲਦੀ ਐਲਾਨ ਹੋ ਜਾਵੇਗਾ। ਇਸ ਦੇ ਨਾਲ ਉਨ੍ਹਾਂ ਨੇ ਦਾਵਾ ਕੀਤਾ ਕਿ ਹਰਿਆਣਾ ਵਿਚ ਜਨਤਾ ਸਾਰੇ 10 ਸੀਟਾਂ ‘ਤੇ ਕਮਲ ਖਿਲਾਉਣ ਦਾ ਮਨ ਬਦਾ ਚੁੱਕੀ ਹੈ। ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦੀ ਜਨਤਾ ਕਾਂਗਰਸ ਦੇ ਕੁਸ਼ਾਸਨ ਨੂੰ ਭੁੱਲੀ ਨਹੀਂ ਹੈ, ਉਦੋਂ ਇਕ ਗੈਸ ਸਿਲੇਂਡਰ ਦੇ ਲਈ ਤਿੰਨ ਦਿਨ ਤਕ ਲਾਇਨ ਵਿਚ ਲਗਨਾ ਪੈਂਦਾ ਸੀ ਅਤੇ ਹਰ ਮਾਮਲੇ ਵਿਚ ਭ੍ਰਿਸ਼ਟਾਚਾਰ ਬਹੁਤ ਸੀ।

          ਜਨਨਾਇਕ ਜਨਤਾ ਪਾਰਟੀ ਨਾਲ ਗਠਜੋੜ ਟੁੱਟਣ ਦੇ ਬਾਰੇ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਬਾਰੇ ਵਿਚ ਜਨ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਉੱਚ ਪੱਧਰ ‘ਤੇ ਫੈਸਲਾ ਕੀਤਾ ਗਿਆ ਹੈ। ਇਹ ਗਠਜੋੜ ਸੰਗਠਨ ਪੱਧਰ ‘ਤੇ ਨਹੀਂ ਸੀ।

ਲੋਕਸਭਾ 2024 ਦੇ ਚੋਣ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਾਏ ਜਾਣਗੇ  ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ, 14 ਮਾਰਚ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਹੈ ਕਿ ਹਰ 5 ਸਾਲ ਦੇ ਬਾਅਦ ਹੋਣ ਵਾਲੇ ਲੋਕਸਭਾ ਦੇ ਆਮ ਚੋਣ ਭਾਰਤੀ ਪਰੰਪਰਾ ਦਾ ਹਿੱਸਾ ਹਨ, ਜਿਸ ਨੁੰ ਵਿਸ਼ਵ ਵਿਚ ਸੱਭ ਤੋਂ ਮਜਬੂਤ ਲੋਕਤਾਂਤਰਿਕ ਪ੍ਰਣਾਲੀ ਵਜੋ ਮਾਨਤਾ ਮਿਲੀ ਹੈ। ਦੇਸ਼ ਦੇ ਇਸ ਗੌਰਵ ਨੂੰ ਵੋਟਰਾਂ ਦੇ ਵੋਟ ਅਧਿਕਾਰ ਦੀ ਵਰਤੋ ਕੀਤੇ ਬਿਨ੍ਹਾਂ ਬਣਾਏ ਬਿਨ੍ਹਾਂ ਸੰਭਵ ਨਹੀਂ ਹੈ। ਇਸ ਲਈ ਹਰੇਕ ਵੋਟਰ ਆਪਣੇ ਵੋਟ ਦੀ ਇਸਤੇਮਾਲ ਕਰ ਇਸ ਪੁੰਣ ਵਿਚ ਕੰਮਾਂ ਵਿਚ ਆਹੂਤੀ ਪਾਉਣੀ ਚਾਹੀਦੀ ਹੈ।

          ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣ ਕਰਾਉਣ ਦੇ ਲਈ ਸਾਰੇ ਵਿਆਪਕ ਪ੍ਰਬੰਧ ਰਾਜਾਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਰਾਹੀਂ ਕਰਵਾਉਂਦਾ ਹੈ। ਸੁਰੱਖਿਆ ਦੇ ਮੱਦੇਨਜਰ ਰਾਜ ਪੁਲਿਸ ਤੋਂ ਇਲਾਵਾ ਕੇਂਦਰੀ ਆਰਮਡ ਫੋਰਸਾਂ ਦੀ ਕੰਪਨੀਆਂ ਵੀ ਲੋਕਸਭਾ ਦੇ ਚੋਣ ਵਿਚ ਤੈਨਾਤ ਕੀਤੀਆਂ ਜਾਂਦੀਆਂ ਹਨ। ਹਰਿਆਣਾ ਵਿਚ 2024 ਦੇ ਲੋਕਸਭਾ ਚੋਣ ਦੇ ਲਈ 15 ਕੇਂਦਰੀ ਆਰਮਡ ਫੋਰਸਾਂ ਦੀਆਂ ਕੰਪਨੀਆਂ ਤੈਨਾਤ ਕੀਤੀਆਂ ਜਾਣਗੀਆਂ, ਜਿਸ ਵਿਚ 10 ਸੀਆਰਪੀਐਫ ਤੇ 5 ਆਈਟੀਬੀਪੀ ਦੀ ਕੰਪਨੀਆਂ ਸ਼ਾਮਿਲ ਹਨ। ਚੋਣ ਨੁੰ ਲੈ ਕੇ ਸ਼ੁਰੂਆਤੀ ਦੌਰ ਦੀ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਕੰਪਨੀਆਂ ਦੀ ਤੈਨਾਤੀ ਦੇ ਬਾਰੇ ਵਿਚ ਵੀ ਸਮੀਖਿਆ ਮੀਟਿੰਗ ਹੋ ਚੁੱਕੀ ਹੈ। ਚੋਣ ਸੁਪਰਵਾਈਜਰਾਂ ਦੇ ਨਾਲ ਵੀ ਭਾਰਤ ਦੇ ਚੋਣ ਕਮਿਸ਼ਨ ਨੇ ਮੀਟਿੰਗ ਕਰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਹਨ।

          ਸ੍ਰੀ ਅਗਰਵਾਲ ਨੇ ਕਿਹਾ ਕਿ ਚੋਣ ਨਿਰਪੱਖ ਤੇ ਬਿਨ੍ਹਾਂ ਲਾਲਚ ਦੇ ਕਰਵਾਏ ਜਾਣਾ ਸਾਡੀ ਪ੍ਰਮੁੱਖ ਪ੍ਰਾਥਮਿਕਤਾ ਹੈ। ਇਸ ਨੂੰ ਪੂਰਾ ਕਰਨ ਲਈ ਅਸੀਂ ਤਿਆਰ ਹਨ ਅਤੇ ਪੁਲਿਸ ਤੇ ਆਬਕਾਰੀ ਵਿਭਾਗ ਵੀ ਵਿਸ਼ੇਸ਼ ਚੈਕਿੰਗ ਕਰ ਰਹੀ ਹੈ। ਹੁਣ ਤਕ ਲਗਭਗ 5 ਕਰੋੜ ਰੁਪਏ ਦੀ ਕੀਮਤ ਦੀ ਅਵੈਧ ਸ਼ਰਾਬ ਤੇ ਨਸ਼ੀਲੇ ਪਦਾਰਥ ਫੜ੍ਹੇ ਜਾ ਚੁੱਕੇ ਹਨ।

ਹਰਿਆਣਾ ਸਰਕਾਰ ਨੇ ਮੰਗਿਆ ਠੇਕਾ ਕਰਮਚਾਰੀਆਂ ਦਾ ਵੇਰਵਾ

ਚੰਡੀਗੜ੍ਹ, 14 ਮਾਰਚ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਸਾਰੀ ਪ੍ਰਸਾਸ਼ਨਿਕ ਸਕੱਤਰਾਂ ਅਤੇ ਵਿਭਾਗਾਂ ਦੇ ਪ੍ਰਮੁੱਖਾਂ ਨੂੰ ਗਰੁੱਪ ਬੀ, ਸੀ ਅਤੇ ਡੀ ਵਿਚ 5 ਤੋਂ 10 ਦੀ ਸਮੇਂ ਤੋਂ ਕੰਮ ਕਰ ਰਹੇ ਠੇਕਾ ਕਰਮਚਾਰੀਆਂ ਦੇ ਬਾਰੇ ਵਿਚ ਤੁਰੰਤ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਹਨ।

          ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਇਥ ਪੱਤਰ ਵਿਚ ਮਨੁੱਖ ਸੰਸਾਧਨ ਬ੍ਰਾਂਚ ਨੂੰ ਵਿਸ਼ੇਸ਼ ਸੰਦੇਸ਼ਵਾਹਕ ਰਾਹੀਂ ਇਕ ਹਫਤੇ ਦੇ ਅੰਦਰ ਢੁੱਕਵੀਂ ਜਾਣਕਾਰੀ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ।

          ਇਸ ਦੇ ਲਈ ਨਿਰਧਾਰਿਤ ਪ੍ਰੋਫੋਰਮਾ ਵਿਚ 7 ਸਾਲ ਤੋਂ ਵੱਧ ਪਰ 10 ਸਾਲ ਤੋਂ ਘੱਟ ਦੀ ਸੇਵਾ ਸਮੇਂ ਵਾਲੇ ਠੇਕਾ ਕਰਮਚਾਰੀਆਂ ਦੀ ਕੁੱਲ ਗਿਣਤੀ ਦਾ ਵੇਰਵਾ ਮੰਗਿਆ ਗਿਆ ਹੈ। ਇਸੀ ਤਰ੍ਹਾ ਅਜਿਹੇ ਠੇਕਾ ਕਰਮਚਾਰੀਆਂ ਦਾ ਵੀ ਵੇਰਵਾ ਮੰਗਿਆ ਗਿਆ ਹੈ, ਜਿਸ ਨਾਂ ਦੀ ਸੇਵਾ ਸਮੇਂ 5 ਸਾਲ ਤੋਂ ਵੱਧ ਪਰ 7 ਸਾਲ ਤੋਂ ਘੱਟ ਹੈ।

          ਇਸ ਤੋਂ ਇਲਾਵਾ, ਪੱਤਰ ਵਿਚ ਅਜਿਹੇ ਠੇਕਾ ਕਰਮਚਾਰੀਆਂ ਦਾ ਵਰਗੀਕ੍ਰਿਤ ਕਰਨ ਦੀ ਵੀ ਜਰੂਰਤ ‘ਤੇ ਜੋਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਗਰੁੱਪ ਬੀ , ਸੀ ਅਤੇ ਡੀ ਵਿਚ 10 ਸਾਲਾਂ ਤੋਂ ਵੱਧ ਸਮੇਂ ਤਕ ਕੰਮ ਕੀਤਾ ਹੈ।

Leave a Reply

Your email address will not be published.


*


%d