ਪੰਜਾਬ ਸਰਕਾਰ ਨਸ਼ਾ ਤੇ ਲੁੱਟਾਂ ਖੋਹਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਫੇਲ੍ਹ – ਵਿਨੋਦ ਗੁਪਤਾ     

  ਸੁਨਾਮ ਊਧਮ ਸਿੰਘ ਵਾਲਾ::::::::::::::::::::::::- ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਦੀ ਅਗਵਾਈ ਹੇਠ ਪਾਰਟੀ ਦੇ ਸੀਨੀਅਰ ਆਗੂਆਂ ਨੇ ਪੰਜਾਬ ਵਿੱਚ ਵਿਗੜ ਰਹੀ ਲਾ ਐਂਡ ਆਰਡਰ ਦੀ ਸਥਿਤੀ ਤੇ ਚਿੰਤਾਂ ਪ੍ਰਗਟ ਕਰਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਵਿਨੋਦ ਗੁਪਤਾ ਨੇ ਕਿਹਾ ਕਿ ਸੁਨਾਮ ਵਿੱਚ ਦਿਨ ਦਿਹਾੜੇ ਹਥਿਆਰਾ ਨਾਲ ਦੁਕਾਨਦਾਰ ਤੋਂ ਲੁੱਟ ਖੋਹ ਕੀਤਾ ਗਈ ਇਸ ਨਾਲ ਸਮੂਹ ਸ਼ਹਿਰਵਾਸੀਆਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪੰਰਤੂ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ ਪੰਜਾਬ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਗੈਂਗਸਟਰਾ ਦੇ ਹੋਂਸਲੇ ਪਹਿਲਾਂ ਨਾਲੋਂ ਬੁਲੰਦ ਹੋ ਗਏ ਹੈ ਕਿਉਂਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਪ੍ਰਸ਼ਾਸਨ ਅਤੇ ਪੁਲਿਸ ਤੇ ਭਗਵੰਤ ਸਿੰਘ ਮਾਨ ਸਰਕਾਰ ਦਾ ਦਬਦਬਾ ਖਤਮ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਸਰਕਾਰ ਬਣਾਈਂ ਸੀ ਉਸ ਸਮੇਂ ਇਹ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਇਹ ਮਹੀਨੇ ਵਿੱਚ ਨਸਾ ਲੁੱਟਾਂ ਖੋਹਾਂ ਅਤੇ ਡਰ ਦਾ ਮਾਹੌਲ ਖ਼ਤਮ ਕਰਨਾ ਤਾਂ ਦੂਰ ਦੀ ਗੱਲ ਪੰਰਤੂ ਇਹ ਆਗੂ ਸ਼ਰੇਆਮ ਨਸ਼ਾ ਤਸਕਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੀਆਂ ਨੂੰ ਸ਼ਹਿ ਦੇ ਰਹੇ ਹਨ ।ਭਾਜਪਾ ਆਗੂ ਵਿਨੋਦ ਗੁਪਤਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦੀ ਕਰਨੀ ਅਤੇ ਕਥਨੀ ਵਿਚ ਫਰਕ ਹੈ ਅੱਜ ਪੰਜਾਬ ਵਿੱਚ ਹਰ ਵਰਗ ਸੜਕਾਂ ਪ੍ਰਦਰਸ਼ਨ ਕਰ ਰਿਹਾ  ਹੈ ਪਰ ਸੂਬਾ ਸਰਕਾਰ ਵੱਲੋਂ ਉਨਾਂ ਦੇ ਮਸਲਿਆਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ। ਤੇ ਆਪ ਸਰਕਾਰ ਦਾ ਇੱਕ ਮਕਸਦ ਨਰਿੰਦਰ ਮੋਦੀ ਸਰਕਾਰ ਨੂੰ ਭੜਨਾ ਹੈ ਜਿਸ ਨੂੰ ਪੰਜਾਬ ਦੀ ਅਮਨ ਪਸੰਦ ਜਨਤਾ ਸਹਿਨ ਨਹੀਂ ਕਰੇਗੀ। ਇਸ ਮੌਕੇ ਬੀਜੇਪੀ ਓ ਬੀ ਸੀ ਮੋਰਚਾ ਦੇ ਸੂਬਾ ਬੁਲਾਰੇ ਡਾ ਜਗਮਿੰਦਰ ਸੈਣੀ ,ਸਾਬਕਾ ਜਿਲਾ ਪ੍ਰਧਾਨ ਲਾਜਪਤ ਗਰਗ,ਸਾਬਕਾ ਸੂਬਾ ਕਮੇਟੀ ਮੈਂਬਰ ਦੀਵਾਨ ਗੋਇਲ ,ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਯੋਗੇਸ਼ ਗਰਗ, ਸਾਬਕਾ ਨਗਰ ਕੌਂਸਲ ਲਛਮਣ ਰੈਗਰ, ਰਾਕੇਸ਼ ਟੋਨੀ ਆਦਿ ਹਾਜ਼ਰ ਸਨ।

Leave a Reply

Your email address will not be published.


*


%d