68ਵੀਆਂ ਜਿਲ੍ਹਾ ਪੱਧਰੀ ਤੀਰ ਅੰਦਾਜੀ ਮੁਕਾਬਲਿਆਂ ਵਿੱਚ ਪੀ.ਪੀ.ਐੱਸ. ਚੀਮਾਂ ਦੇ 18 ਬੱਚਿਆਂ ਨੇ ਜਿੱਤੇ ਮੈਡਲ
ਚੀਮਾ ਮੰਡੀ (ਪੱਤਰਕਾਰ)
68ਵੀਆਂ ਜਿਲ੍ਹਾ ਪੱਧਰੀ ਖੇਡਾਂ ਲੜਕੇ/ਲੜਕੀਆਂ ਦੇ ਤੀਰ-ਅੰਦਾਜੀ ਮੁਕਾਬਲੇ ਜੋ ਕਿ 16/08/2024 ਨੂੰ ਪੀ.ਪੀ.ਐੱਸ, ਚੀਮਾਂ ਵਿਖੇ ਕਰਵਾਏ ਗਏ। ਜਿਸ ਵਿੱਚ ਸੰਗਰੂਰ ਜਿਲ੍ਹੇ ਦੇ ਵੱਖ-ਵੱਖ ਜੋਨਾਂ ਦੀਆਂ ਟੀਮਾਂ ਨੇ ਭਾਗ ਲਿਆ।
ਜਿਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ, ਚੀਮਾਂ ਦੇ ਬੱਚਿਆਂ ਨੇ ਇੰਡਿਅਨ ਰਾਊਂਡ, ਰਿਕਰਵ, ਕੰਪਾਊਂਡ ਤਿੰਨੇ ਈਵੇਂਟਾਂ ਵਿੱਚ 18 ਬੱਚਿਆਂ ਨੇ ਮੈਡਲ ਜਿੱਤੇ ਜਿੰਨ੍ਹਾਂ ਵਿੱਚ ਸੀਰਤ ਸਿੱਧੂ, ਅਵਨੀਤ ਕੌਰ, ਭਵਨਪ੍ਰੀਤ ਸਿੰਘ, ਅਵਨੀਤ ਸਿੰਘ, ਅਮਨਿੰਦਰ ਸਿੰਘ ਤੇ ਕਰਿਤਿਕਾ ਸ਼ਰਮਾ ਨੇ ਗੋਲਡ ਮੈਡਲ ਅਤੇ ਸਹਿਬਜੋਤ ਸਿੰਘ, ਹਰਸ਼ਦੀਪ ਸਿੰਘ, ਅਰਸ਼ਦੀਪ ਸਿੰਘ, ਮਨਪ੍ਰੀਤ ਕੌਰ ਤੇ ਸੁਖਨੂਰ ਕੌਰ ਨੇ ਸਿਲਵਰ ਮੈਡਲ ਅਤੇ ਗੁਰਸ਼ਰਨਪ੍ਰੀਤ ਸਿੰਘ ਸਿੱਧੂ, ਕਮਲਪ੍ਰੀਤ ਕੌਰ ਤੇ ਮਨਸੀਰਤ ਕੌਰ ਨੇ ਬਰਾਊਂਜ਼ ਮੈਡਲ ਅਤੇ ਦਿਵਾਸ਼ੀ ਗਰਗ, ਰਵਨੀਤ ਕੌਰ, ਗੁਰਵਿੰਦਰ ਕੌਰ ਅਰਮਾਨ ਖਾਨ ਜੋ ਕਿ ਚੌਥੇ ਨੰਬਰ ਤੇ ਰਾਜ ਪੱਧਰ ਲਈ ਚੁਣੇ ਗਏ।
ਇਸ ਮੌਕੇ ਖਿਡਾਰੀਆਂ ਨੂੰ ਸੰਸਥਾ ਦੇ ਐਮ.ਡੀ. ਸ. ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਵੱਲੋਂ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਕੋਚ ਗੁਰਪ੍ਰੀਤ ਸਿੰਘ, ਅਮਿਤ ਕੁਮਾਰ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਡੀ.ਪੀ.ਈ. ਮੰਗਤ ਰਾਏ ਹਾਜ਼ਰ ਸਨ।