ਪਰਮਜੀਤ ਸਿੰਘ, ਜਲੰਧਰ
ਚੇਨਈ ਦੇ 30 ਸਾਲਾਂ ਤਾਨਸੇ ਨਾਮ ਦੇ ਲਾਅ ਗ੍ਰੈਜੂਏਟ ਵਿਅਕਤੀ ਹੱਥਾਂ ਤੋਂ ਬਗੈਰ ਲੱਤਾਂ ਨਾਲ ਕਾਰ ਚਲਾ ਕੇ ਤਮਿਲਨਾਡੂ ਚੋਂ ਡਰਾਈਵਿੰਗ ਲਾਈਸੰਸ ਹਾਸਲ ਵਾਲਾ ਪਹਿਲਾ ਸ਼ਖਸ ਬਣ ਕੇ ਰਿਕਾਰਡ ਬਣਾਇਆ ਹੈ। ਐਲ ਐਲ ਐਮ ਦੀ ਪੜ੍ਹਾਈ ਕਰ ਰਹੇ ਤਾਨਸੇ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਹ ਲਾਅ ’ਚ ਪੀਐਚਡੀ ਕਰਨਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਉਹ ਆਮ ਬੱਚੇ ਵਾਂਗ ਦੋਵਾਂ ਹੱਥਾਂ ਨਾਲ ਪੈਦਾ ਹੋਇਆ ਸੀ ਪਰ ਜਦੋਂ ਉਹ 10 ਸਾਲ ਦਾ ਸੀ ਤਾਂ ਹਾਦਸੇ ਦੌਰਾਨ ਉਸ ਦੇ ਦੋਵੇਂ ਹੱਥ ਸਰਜਰੀ ਦੌਰਾਨ ਕੱਟਣੇ ਪਏ। ਤੇ ਉਸਦੀ ਮਾਂ ਨੇ ਉਹਨਾਂ ਔਖੇ ਵੇਲੇ ’ਚ ਉਸ ਦੀ ਦੇਖਭਾਲ ਕੀਤੀ। ਤਿੰਨ ਮਹੀਨਿਆਂ ਦਾ ਬ੍ਰੇਕ ਲੈਣ ਤੋਂ ਬਾਅਦ ਉਸ ਦੇ ਸਕੂਲ ਦੇ ਅਧਿਆਪਕਾਂ ਨੇ ਜ਼ੋਰ ਦਿੱਤਾ ਕਿ ਉਹ ਸਕੂਲ ਦੀ ਪੜ੍ਹਾਈ ਜਾਰੀ ਰੱਖੇ ਹਾਲਾਂਕਿ ਉਸਨੇ ਇਨਕਾਰ ਕੀਤਾ। ਪਰ ਫਿਰ ਉਸਦੇ ਦੋਸਤਾਂ ਅਤੇ ਅਧਿਆਪਕਾਂ ਨੇ ਸਕੂਲ ਵਿੱਚ ਉਸ ਦਾ ਸਾਥ ਦਿੱਤਾ। ਲਿਖਾਰੀ ਦੀ ਮਦਦ ਨਾਲ ਉਸਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਫਿਰ ਉਸਨੇ ਕੰਪਿਊਟਰ ਇੰਜੀਨੀਅਰਿੰਗ ਕੋਰਸ ਵਿੱਚ ਦਾਖਲਾ ਲਿਆ।
ਜਿੱਥੇ ਇਮਤਿਹਾਨਾਂ ਵਿੱਚ ਉਸਨੇ ਖੁਦ ਲਿਖਣਾ ਸ਼ੁਰੂ ਕੀਤਾ। ਬਾਅਦ ਵਿੱਚ ਉਸਨੇ ਲਾਅ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਹੁਣੳਉਹ ਐਲ ਐਲ ਐਮ ਦੀ ਪੜ੍ਹਾਈ ਕਰ ਰਿਹਾ ਉਸਦਾ ਟੀਚਾ ਹੈ ਕਿ ਉਹ ਲਾਅ ਵਿੱਚ ਪੀਐਚਡੀ ਕਰੇ ਕਿਉਂਕਿ ਕਈ ਥਾਵਾਂ ਤੇ ਅਪਾਹਜ ਵਿਅਕਤੀਆਂ ਨੂੰ ਅਧਿਕਾਰਾ ਤੋਂ ਵਾਂਝੇ ਰੱਖਿਆ ਜਾਂਦਾ ਹੈ। ਇਸ ਲਈ ਕਾਨੂੰਨ ਦੀ ਮਦਦ ਨਾਲ ਉਹ ਉਹਨਾਂ ਦੇ ਹੱਕਾਂ ਲਈ ਕੰਮ ਕਰਨਾ ਚਾਹੁੰਦਾ ਹੈ । ਉਸਦਾ ਕਹਿਣਾ ਹੈ ਕਿ ਉਸਦੇ ਦੋਸਤਾਂ ਨੇ 18 ਸਾਲ ਦੇ ਹੋਣ ਤੇ ਕਾਰਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਉਹ ਵੀ ਖੁਦ ਕਾਰ ਚਲਾਉਣਾ ਚਾਹੁੰਦਾ ਸੀ। ਪਰ ਅਸਮਰੱਥ ਸੀ।ਫਿਰ ਕਈ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਵਰਗੇ ਬੰਦੇ ਨੇ ਲੱਤਾਂ ਦੇ ਸਹਾਰੇ ਡਰਾਈਵਿੰਗ ਕੀਤੀ ਹੈ। ਜਿਸ ਤੋਂ ਉਸਨੂੰ ਪ੍ਰੇਰਨਾ ਮਿਲੀ ਤੇ ਉਸ ਨੇ ਡਰਾਈਵਿੰਗ ਸਿੱਖਣ ਦਾ ਫੈਸਲਾ ਕੀਤਾ ਕਿਉਂਕਿ ਪਬਲਿਕ ਟਰਾਂਸਪੋਰਟ ਵਿੱਚ ਸਫਰ ਕਰਨਾ ਉਸ ਲਈ ਸੌਖਾ ਨਹੀਂ ਸੀ ਇਸ ਲਈ ਉਸ ਨੇ ਕਾਰ ਖਰੀਦਣ ਦਾ ਫੈਸਲਾ ਕੀਤਾ।
ਅਤੇ ਇਸ ਵਿੱਚ ਇੱਕ ਅਧਿਕਾਰਤ ਵਰਕਸ਼ਾਪ ਤੋਂ ਮੋਡੀਫਿਕੇਸ਼ਨ ਕਰਵਾਈ ਫਿਰ ਡਾਕਟਰਾਂ ਵਲੋਂ ਉਸ ਦੇ ਸਰੀਰਕ ਦੀ ਸਥਿਤੀ ਦਾ ਮੁਲਾਂਕਨ ਕੀਤਾ ਕੀ ਉਹ ਕਾਰ ਚਲਾਉਣ ਅਤੇ ਕਾਰਾਂ ਦੇ ਫੀਚਰਸ ਤੱਕ ਪਹੁੰਚਣ ਦੇ ਯੋਗ ਹੈ ਜਾਂ ਨਹੀਂ। ਉਹਨਾਂ ਨੇ ਇੱਕ ਮਹੀਨੇ ਤੱਕ ਉਸ ਦੀ ਨਿਗਰਾਨੀ ਕੀਤੀ ਅਤੇ ਉਸ ਨੂੰ ਮੈਡੀਕਲ ਰਿਪੋਰਟ ਦਿੱਤੀ ਉਸ ਰਿਪੋਰਟ ਦੇ ਨਾਲ ਉਸ ਨੇ ਆਪਣਾ ਡਰਾਈਵਿੰਗ ਲਾਈਸੰਸ ਲੈਣ ਲਈ ਆਰਟੀਓ ਅਧਿਕਾਰੀਆਂ ਕੋਲ ਪਹੁੰਚ ਕੀਤੀ ਆਰਟੀਓ ਅਧਿਕਾਰੀਆਂ ਨੇ ਵੀ ਉਸ ਦੀ ਡਰਾਈਵਿੰਗ ਦੀ ਪਰਖ ਕਰਨੀ ਸ਼ੁਰੂ ਕੀਤੀ ਅਤੇ ਉਹਨਾਂ ਨੇ ਇਹ ਵੀ ਜਾਂਚ ਕੀਤੀ ਕਿ ਉਹ ਐਮਰਜੰਸੀ ਦੌਰਾਨ ਬਰੇਕ ਲਗਾਉਣ ਦੇ ਯੋਗ ਹੈ ਜਾਂ ਨਹੀਂ ਤੇ ਕੀ ਉਹ ਕਾਰ ਨੂੰ ਕਾਬੂ ਕਰ ਸਕਦਾ। ਇਸ ਤੋਂ ਇਲਾਵਾ ਉਹਨਾਂ ਨੇ ਹੀ ਵੀ ਜਾਂਚ ਕੀਤੀ ਕਿ ਕੀ ਉਸਦੀ ਡਰਾਈਵਿੰਗ ਸੜਕ ਤੇ ਦੂਜਿਆਂ ਲਈ ਸੁਰੱਖਿਤ ਹੈ। ਤੇ ਫਿਰ ਲੰਬੇ ਮੁਲਾਂਕਣ ਤੋਂ ਬਾਅਦ ਉਸ ਨੂੰ ਲਰਨਿੰਗ ਲਾਇਸੰਸ ਮਿਲਿਆ।
ਲਰਨਿੰਗ ਲਾਈਸੈਂਸ ਹਾਸਲ ਕਰਨ ਤੋਂ ਬਾਅਦ ਉਸ ਨੇ ਸੜਕ ਉੱਤੇ ਕਾਰ ਚਲਾਉਣੀ ਸ਼ੁਰੂ ਕੀਤੀ। ਜਿਸ ਦੌਰਾਨ ਉਸ ਨੇ ਸਿੱਖਿਆ ਕਿ ਭੀੜ ਭਾੜ ਵਾਲੇ ਸਮਿਆਂ ਵਿੱਚ ਹਾਈਵੇ ਉੱਤੇ ਗੱਡੀ ਕਿਵੇਂ ਚਲਾਉਣੀ ਹੈ। ਇੱਕ ਮਹੀਨੇ ਬਾਅਦ ਉਸ ਨੇ ਆਪਣਾ ਡਰਾਈਵਿੰਗ ਲਾਈਸਸ ਲੈਣ ਲਈ ਗਿਆ ਪਰ ਆਰ ਟੀ ਓ ਅਧਿਕਾਰੀਆਂ ਨੇ ਉਸ ਦੌਰਾਨ ਕਈ ਟੈਸਟ ਕਰਨ ਲਈ ਕਿਹਾ ਜਦ ਕਿ ਦੂਜਿਆਂ ਨੂੰ ਮਿੰਟਾਂ ਵਿੱਚ ਡਰਾਈਵਿੰਗ ਲਾਈਸੈਂਸ ਮਿਲ ਰਹੇ ਸੀ। ਉਸ ਸਮੇਂ ਅਧਿਕਾਰੀਆਂ ਵੱਲੋਂ ਅੱਧੇ ਦਿਨ ਤੱਕ ਉਸ ਦਾ ਟੈਸਟ ਲਿਆ ਗਿਆ। ਅੰਤ ਵਿੱਚ ਜਦੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹੋ ਗਏ ਤਾਂ ਅਧਿਕਾਰੀਆਂ ਨੇ ਉਸ ਨੂੰ ਡਰਾਈਵਿੰਗ ਲਾਈਸੈਂਸ ਦੇ ਦਿੱਤਾ। ਡਰਾਈਵਿੰਗ ਲਾਈਸੰਸ ਲੈ ਕੇ ਉਹ ਬਹੁਤ ਖੁਸ਼ ਸੀ। ਉਸਦਾ ਕਹਿਣਾ ਹੈ ਕਿ ਆਤਮ ਵਿਸ਼ਵਾਸ ਜਰੂਰ ਹੋਣਾ ਚਾਹੀਦਾ ਹੈ ਤਾਂ ਹੀ ਜਿੰਦਗੀ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ ।
Leave a Reply