ਪਰਮਜੀਤ ਸਿੰਘ, ਜਲੰਧਰ
ਸਾਡੇ ਦੇਸ਼ ਵਿੱਚ 12 ਨੰਬਰ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਇਸੇ ਲਈ ਬਹੁਤ ਸਾਰੇ ਲੋਕ ਇਹ ਪੁੱਛਦੇ ਨਜ਼ਰ ਆਉਂਦੇ ਹਨ ਕਿ ਤੁਹਾਡੇ ਚਿਹਰੇ ‘ਤੇ 12 ਵਜੇ ਕਿਉਂ ਹਨ,ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਵਿਚ ਇਕ ਅਜਿਹੀ ਘੜੀ ਹੈ ਜੋ ਕਦੇ 12 ਨਹੀਂ ਵਜਾਉਂਦੀ। ਸਵਿਟਜ਼ਰਲੈਂਡ ਦੇ ਉੱਤਰ-ਪੱਛਮ ਵਿਚ ਸਥਿਤ ਸੋਲੋਥਰਨ ਇਕ ਅਜਿਹਾ ਸ਼ਹਿਰ ਹੈ ਜੋ ਨਾ ਸਿਰਫ ਆਪਣੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ ਸਗੋਂ 11ਵੇਂ ਨੰਬਰ ਵੱਲ ਆਪਣੇ ਵਿਲੱਖਣ ਆਕਰਸ਼ਣ ਲਈ ਵੀ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਹਰ ਚੀਜ਼ 11 ਨੰਬਰ ਦੇ ਦੁਆਲੇ ਘੁੰਮਦੀ ਜਾਪਦੀ ਹੈ।
ਇਸ ਸ਼ਹਿਰ ਦੇ ਇਕ ਚੌਕ ‘ਤੇ 11 ਘੰਟੇ ਦੀ ਡਾਇਲ ਵਾਲੀ ਇਕ ਅਜੀਬ ਘੜੀ ਹੈ ਜਿਸ ਵਿਚ 12 ਨੰਬਰ ਗਾਇਬ ਹੈ। 11 ਘੰਟੇ ਦੀ ਡਾਇਲ ਵਾਲੀ ਇਸ ਘੜੀ ਵਿੱਚ 12 ਨੰਬਰ ਗਾਇਬ ਹੋਣ ਕਾਰਨ ਕੋਈ ਵੀ ਅਣਜਾਣ ਰਾਹਗੀਰ ਉਲਝਣ ਵਿੱਚ ਪੈ ਜਾਂਦਾ ਹੈ। ਖੈਰ ਉਥੇ ਹੋਰ ਬਹੁਤ ਸਾਰੀਆਂ ਘੜੀਆਂ ਹਨ ਜੋ 12 ਨਹੀਂ ਵੱਜਾਉਦੀਆਂ।
ਉਥ ਦੇ ਲੋਕ 11 ਨੰਬਰ ਨੂੰ ਇੰਨੇ ਪਸੰਦ ਕਰਦੇ ਹਨ ਕਿ ਉਹ ਆਪਣਾ 11ਵਾਂ ਜਨਮਦਿਨ ਖਾਸ ਤਰੀਕੇ ਨਾਲ ਮਨਾਉਂਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸ਼ਹਿਰ ਵਿੱਚ ਚਰਚਾਂ ਅਤੇ ਟਾਵਰਾਂ ਦੀ ਗਿਣਤੀ ਸਿਰਫ਼ 11-11 ਹੈ। ਇਸ ਤੋਂ ਇਲਾਵਾ ਅਜਾਇਬ ਘਰ ਅਤੇ ਇਤਿਹਾਸਕ ਝਰਨੇ ਵੀ 11ਵੇਂ ਨੰਬਰ ‘ਤੇ ਹਨ। ਤੁਸੀਂ ਸੇਂਟ ਉਰਦੂ ਦੇ ਮੁੱਖ ਚਰਚ ਵਿਚ ਨੰਬਰ 11 ਦੀ ਮਹੱਤਤਾ ਨੂੰ ਸਪਸ਼ਟ ਤੌਰ ‘ਤੇ ਦੇਖ ਸਕਦੇ ਹੋ। ਦਰਅਸਲ ਇਹ ਚਰਚ 11 ਸਾਲਾਂ ਵਿੱਚ ਪੂਰਾ ਹੋਇਆ ਸੀ।
ਇਸ ਦੀਆਂ ਪੌੜੀਆਂ ਦੇ ਤਿੰਨ ਸੈੱਟ ਹਨ ਅਤੇ ਹਰੇਕ ਸੈੱਟ ਦੀਆਂ 11 ਕਤਾਰਾਂ ਹਨ। ਇਸ ਤੋਂ ਇਲਾਵਾ 11 ਦਰਵਾਜ਼ੇ ਅਤੇ 11 ਘੰਟੀਆਂ ਵੀ ਹਨ। ਨੰਬਰ 11 ਜਾਂ ਜਿਸ ਨੂੰ ਜਰਮਨ ਵਿੱਚ ‘ਏਲਫ’ ਕਿਹਾ ਜਾਂਦਾ ਹੈ ਨੂੰ ਅਪਣਾਇਆ ਜਾਣਾ ਲੋਕਾਂ ਵੱਲੋਂ ‘ਏਲਫ’ ਪ੍ਰਤੀ ਸ਼ਰਧਾਂਜਲੀ ਸੀ।
Leave a Reply