ਹਰਿਆਣਾ ਨਿਊਜ਼

ਚੰਡੀਗੜ੍ਹ, 11 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬੇ ਵਿਚ ਸਿਖਿਆ ਦੇ ਵਿਸਤਾਰ ਦੇ ਲਈ ਨਵੀਂ-ਨਵੀਂ ਕਾਰਜ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਅੱਜ 20 ਕਿਲੋਮੀਟਰ ਦੇ ਘੇਰੇ ਵਿਚ ਇਕ ਕਾਲਜ ਖੋਲਿਆ ਗਿਆ ਹੈ, ਜਿਸ ਤੋਂ ਸੂਬੇ ਦੀ ਬੇਟੀਆਂ ਨੂੰ ਉੱਚੇਰੀ ਸਿਖਿਆ ਲਈ ਦੂਰ-ਦਰਾਜ ਦੇ ਖੇਤਰ ਵਿਚ ਜਾਣ ਤੋਂ ਰਾਹਤ ਮਿਲੀ ਹੈ।

          ਮੁੱਖ ਮੰਤਰੀ ਐਤਵਾਰ ਨੂੰ ਪਲਵਲ ਵਿਚ ਮੰਦਿਰ ਸ੍ਰੀ ਸੀਤਾਰਾਮ ਜੀ ਸੇਵਾ ਸਮਿਤੀ ਵੱਲੋਂ ਬਣਾਏ ਜਾ ਰਹੇ ਮਹਾਰਾਣੀ ਪਦਮਾਵਤੀ ਕੰਨਿਆ ਕਾਲਜ ਦਾ ਨੀਂਹ ਪੱਥਰ ਕਰਨ ਦੇ ਬਾਅਦ ਪ੍ਰਬੰਧਿਤ ਜਨਸਭਾ ਨੁੰ ਸੰਬੋਧਿਤ ਕਰ ਰਹੇ ਸਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪਲਵਲ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਸਟੇਡੀਅਮ ਵਿਚ ਕਰੀਬ 14 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਇੰਡੌਰ ਸਟੇਡੀਅਮ ਦਾ ਉਦਘਾਟਨ ਵੀ ਕੀਤਾ।

          ਮੁੱਖ ਮੰਤਰੀ ਨੇ ਕਿਹਾ ਕਿ ਪਲਵਲ ਵਿਚ ਮਹਾਰਾਣੀ ਪਦਮਾਵਤੀ ਕੰਨਿਆ ਕਾਲਜ ਦੇ ਬਨਣ ਨਾਲ ਇਸ ਖੇਤਰ ਦੀ ਬੇਟੀਆਂ ਨੁੰ ਪੜਨ ਲਈ ਦੂਰ-ਦਰਾਜ ਦੇ ਖੇਤਰਾਂ ਵਿਚ ਨਹੀਂ ਜਾਣਾ ਪਵੇਗਾ। ਪੂਰੇ ਸੂਬੇ ਵਿਚ 20 ਕਿਲੋਮੀਟਰ ਦੀ ਦੂਰੀ ‘ਤੇ ਇਕ ਕਾਲਜ ਦੀ ਸਥਾਪਨਾ ਕਰਵਾਈ ਗਈ ਹੈ। ਹੁਣ ਸੂਬੇ ਵਿਚ ਬੇਟੀਆਂ ਨੂੰ ਉੱਚੇਰੀ ਸਿਖਿਆ ਗ੍ਰਹਿਣ ਕਰਨ ਲਈ ਵੱਧ ਦੂਰ ਨਹੀਂ ਜਾਣਾ ਪਵੇਗਾ। ਇਸ ਤੋਂ ਮਾਂਪੇ ਵੀ ਆਪਣੀ ਬੇਟੀਆਂ ਨੁੰ ਉੱਚੇਰੀ ਸਿਖਿਆ ਦੁਆ ਕੇ ਉਨ੍ਹਾਂ ਨੁੰ ਅੱਗੇ ਵੱਧਣ ਦਾ ਮੌਕਾ ਪ੍ਰਦਾਨ ਕਰ ਰਹੇ ਹਨ।

          ਉਨ੍ਹਾਂ ਨੇ ਕਿਹਾ ਕਿ ਮਹਾਰਾਣੀ ਪਦਮਾਵਤੀ ਦਾ ਬਹੁਤ ਹੀ ਗੌਰਵਮਈ ਇਤਿਹਾਸ ਰਿਹਾ ਹੈ। ਇਸ ਨਾਂਅ ਨਾਲ ਬਨਣ ਵਾਲੇ ਕਾਲਜ ਵਿਚ ਪੜਨ ਵਾੇਲੀ ਕੁੜੀਆਂ ਵਿਚ ਵੀ ਚੰਗੇ ਸੰਸਕਾਰ ਆਉਣਗੇ। ਬੇਟੀਆਂ ਦੇ ਲਈ ਕਾਲਜ ਦਾ ਨਿਰਮਾਣ ਇਕ ਪੁੰਨ ਦਾ ਕੰਮ ਹੈ। ਇਸ ਨਾਲ ਨਵੀਂ ਪੀੜੀ ਨੂੰ ਅੱਗੇ ਵੱਧਣ ਵਿਚ ਬਹੁਤ ਮਦਦ ਮਿਲੇਗੀ। ਉਨ੍ਹਾਂ ਨੇ ਕਾਲਜ ਦੇ ਨਿਰਮਾਣ ਦੇ ਲਈ ਟਰਸਟ ਦੇ ਸਾਰੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਲਜ ਦੇ ਨਿਰਮਾਣ ਲਈ 31 ਲੱਖ ਰੁਪਏ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਭਵਿੱਖ ਵਿਚ ਵੀ ਇਸ ਕਾਲਜ ਦੇ ਨਿਰਮਾਣ ਦੇ ਲਈ ਸੂਬਾ ਸਰਕਾਰ ਵੱਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਯਤਨ ਰਹੇਗਾ ਕਿ ਕਾਲਜ ਦਾ ਨਿਰਮਾਣ ਜਲਦੀ ਤੋਂ ਜਲਦੀ ਪੂਰਾ ਹੋ ਸਕੇ।

          ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਪਲਵਲਵਾਸੀਆਂ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਵਿਚ ਭਾਗੀਦਾਰ ਬਨਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਰੇ ਵਿਅਕਤੀ ਆਪਣੇ ਨੇੜੇ ਖੇਤਾਂ ਤੇ ਖਾਲੀ ਮੈਦਾਲਾਂ ਵਿਚ ਘੱਟ ਤੋਂ ਘੱਟ ਇਕ ਪੇੜ ਲਗਾਉਣ ਅਤੇ ਉਸ ਦਾ ਪਾਲਣ ਪੋਸ਼ਣ ਵੀ ਕਰਨ। ਅੱਜ ਲਗਾਏ ਗਏ ਪੇੜ ਭਵਿੱਖ ਦੀ ਪੀੜੀਆਂ ਨੂੰ ਨਵਾਂ ਜੀਵਨ ਪ੍ਰਦਾਨ ਕਰਣਗੇ।

          ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਪਾਲ ਗੁਰਜਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਦੇਸ਼-ਸੂਬਾ ਵਿਚ ਚਹੁਮੁਖੀ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅਪੀਲ ‘ਤੇ ਦੇਸ਼ ਵਿਚ ਬੇਟੀ ਬਚਾਓ-ਬੇਟੀ ਪੜਾਓ ਦੇ ਖੇਤਰ ਵਿਚ ਵਰਨਣਯੋਗ ਕੰਮ ਹੋ ਰਹੇ ਹੈ। ਪਿਛਲੇ 10 ਸਾਲਾਂ ਵਿਚ ਸੂਬੇ ਵਿਚ 31 ਨਵੇਂ ਕਾਲਜ ਖੋਲੇ ਗਏ, ਜਿਸ ਵਿੱਚੋਂ ਚਾਰ ਕਾਲਜਾਂ ਦੀ ਸੌਗਾਤ ਜਿਲ੍ਹਾ ਪਲਵਲ ਨੁੰ ਵੀ ਮਿਲੀ। ਉਨ੍ਹਾਂ ਨੇ ਕਾਲਜ ਦੇ ਨਿਰਮਾਣ ਦੇ ਲਈ ਆਪਣੇ ਖਜਾਨੇ ਤੋਂ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਕੀਤਾ।

          ਵਾਤਾਵਰਣ, ਵਨ ਅਤੇ ਜੰਗਲੀ ਜੀਵ ਅਤੇ ਖੇਡ ਰਾਜ ਮੰਤਰੀ ਸ੍ਰੀ ਸੰਜੈ ਸਿੰਘ ਨੇ ਕਿਹਾ ਕਿ ਇਸ ਕਾਲਜ ਤੋਂ ਇਸ ਖੇਤਰ ਦੀ ਬੇਟੀਆਂ ਨੁੰ ਅੱਗੇ ਵੱਧਣ ਵਿਚ ਬਹੁਤ ਮਦਦ ਮਿਲੇਗੀ। ਸਮਿਤੀ ਤੇ ਸਮਾਜ ਦੇ ਲੋਕਾਂ ਦਾ ਕਾਲਜ ਦੇ ਨਿਰਮਾਣ ਦਾ ਫੈਸਲਾ ਸ਼ਲਾਘਾਯੋਗ ਕਦਮ ਹੈ। ਸੂਬਾ ਸਰਕਾਰ ਨੇ ਸਿਖਿਆ ਨੁੰ ਪ੍ਰੋਤਸਾਹਨ ਦੇਣ ਲਈ ਅਤੇ ਬੇਟੀਆਂ ਨੂੰ ਸਿਖਿਆ ਦੇ ਖੇਤਰ ਵਿਚ ਅੱਗੇ ਲਿਆਉਣ ਲਈ ਜਿੱਥੇ ਕਾਲਜ ਦੀ ਗਿਣਤੀ ਵਧਾ ਰਹੀ ਹੈ, ਉੱਥੇ ਨਵੇਂ-ਨਵੇਂ ਕੋਰਸ ਤੇ ਸੀਟਾਂ ਵਿਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਆਪਣੇ ਕੋਸ਼ ਤੋਂ ਕਾਲਜ ਦੇ ਨਿਰਮਾਣ ਵਿਚ ਸਹਿਯੋਗ ਤਹਿਤ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਰਿਵਾੜੀ ਮੈਰਾਥਨ ਵਿਚ ਲਿਆ ਹਿੱਸਾ

ਚੰਡੀਗੜ੍ਹ, 11 ਅਗਸਤ – ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਮੈਰਾਥਨ ਤੇ ਰਾਹਗਿਰੀ ਪ੍ਰੋਗ੍ਰਾਮ ਸਮਾਜਿਕ ਭਾਈਚਾਰੇ ਦੇ ਨਾਲ ਹੀ ਸਿਹਤ ਸੁਧਾਰ ਵਿਚ ਪ੍ਰੇਰਣਾਦਾਇਕ ਹੁੰਦੇ ਹਨ। ਸੂਬਾ ਸਰਕਾਰ ਵੱਲੋਂ ਹਰਿਆਣਾ ਉਦੈ ਆਊਟਰੀਚ ਪ੍ਰੋਗ੍ਰਾਮ ਦੇ ਤਹਿਤ ਇਸ ਤਰ੍ਹਾ ਦੇ ਪ੍ਰਬੰਧ ਲਗਾਤਾਰ ਕੀਤੇ ਜਾ ਰਹੇ ਹਨ। ਅੱਜ ਇਕ ਦੌੜ-ਦੇਸ਼ ਦੇ ਨਾਂਅ ਥੀਮ ਦੇ ਨਾਲ ਰਿਵਾੜੀ ਵਿਚ ਪ੍ਰਬੰਧਿਤ ਹਾਫ ਮੈਰਾਥਨ ਮਹਾਨ ਸੁਤੰਤਰਤਾ ਸੈਨਾਨੀ ਰਾਓ ਤੁਲਾਰਾਮ ਵਰਗੇ ਵੀਰ ਸ਼ਹੀਦਾਂ ਦੇ ਗੌਰਵਸ਼ਾਲੀ ਸਖਸ਼ੀਅਤ ਨੂੰ ਸਮਰਪਿਤ ਹੈ।

          ਮੁੱਖ ਮੰਤਰੀ ਅੱਜ ਰਿਵਾੜੀ ਵਿਚ ਰਾਓ ਤੁਲਾਰਾਮ ਸਟੇਡੀਅਮ ਤੋਂ ਰਿਵਾੜੀ ਹਾਫ ਮੈਰਾਥਨ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਹਾਫ ਮੈਰਾਥਨ ਵਿਚ ਹਜਾਰਾਂ ਦੀ ਗਿਣਤੀ ਵਿਚ ਮੌਜੂਦ ਧਾਵਕਾਂ ਦੇ ਨਾਲ ਦੌੜ ਵੀ ਲਗਾਈ। ਨਾਲ ਹੀ ਮੁੱਖ ਮੰਤਰੀ ਨੇ ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ ‘ਤੇ ਸਥਾਪਿਤ ਵੀਰ ਸਪੂਤਾਂ ਦੀ ਪ੍ਰਤਿਮਾਵਾਂ ਦੇ ਸਾਹਮਣੇ ਪੁਸ਼ਪ ਅਰਪਿਤ ਕਰ ਉਨ੍ਹਾਂ ਨੂੰ ਨਮਨ ਵੀ ਕੀਤਾ। ਇਸ ਮੌਕੇ ‘ਤੇ ਲੋਕ ਨਿਰਮਾਣ ਅਤੇ ਜਨਸਹਿਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ, ਵਿਧਾਇਕ ਲਛਮਣ ਸਿੰਘ ਯਾਦਵ ਸਮੇਤ ਹੋਰ ਮਾਣਯੋਗ ਵਿਅਕਤੀਆਂ ਨੇ ਵੀ ਹਾਫ ਮੈਰਾਥਨ ਵਿਚ ਭਾਗੀਦਾਰੀ ਕੀਤੀ।

          ਮੁੱਖ ਮੰਤਰੀ ਨੇ ਸ਼ਹਿਰ ਦੇ ਰਾਓ ਤੁਲਾਰਾਮ ਸਟੇਡੀਅਮ ਵਿਚ ਪਹੁੰਚ ਕੇ ਅਰਮ ਸ਼ਹੀਦ ਰਾਓ ਤੁਲਾਰਾਮ ਦੇ ਫੋਟੋ ਦੇ ਸਾਹਮਣੇ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਸਟੇਡੀਅਮ ਵਿਚ ਵੀਰ ਸਪੂਤ ਰਾਓ ਤੁਲਾਰਾਮ ਦੀ ਪ੍ਰਤਿਮਾ ਲਗਵਾਉਣ ਦਾ ਐਲਾਨ ਕੀਤਾ। ਨਾਲ ਹੀ ਸਟੇਡੀਅਮ ਵਿਚ ਸਿੰਥੇਟਿਕ ਟ੍ਰੈਕ ਬਨਵਾਉਣ ਦੀ ਦਿਸ਼ਾ  ਵਿਚ ਚੁੱਕੇ ਜਾ ਰਹੇ ਕਦਮਾਂ ਨੁੰ ਪ੍ਰਸਾਸ਼ਨਿਕ ਪੱਧਰ ‘ਤੇ ਸਰਲਤਾ ਵਿਚ ਪੂਰਾ ਕਰਵਾਉਣ ਦੀ ਗੱਲ ਕਹੀ ਤਾਂ ੧ੋ ਜਿਲ੍ਹਾ ਮੁੱਖ ਦਫਤਰ ਦੇ ਸਟੇਡੀਅਮ ਵਿਚ ਖਿਡਾਰੀਆਂ ਨੂੰ ਬਿਹਤਰ ਖੇਡ ਸਹੂਲਤਾਂ ਮਿਲ ਸਕਣ।

ਅਗਨੀਵੀਰਾਂ ਨੂੰ ਸਰਕਾਰ ਦਵੇਗੀ ਰੁਜਗਾਰ ਵਿਚ ਪ੍ਰਾਥਮਿਕਤਾ

          ਮੁੱਖ ਮੰਤਰੀ ਨੇ ਕਿਹਾ ਕਿ ਰਿਵਾੜੀ ਜਿਲ੍ਹਾ ਵੀਰਾਂ ਦੀ ਭੂਮੀ ਹੈ ਅਤੇ ਦੇਸ਼ ਦੀ ਸੀਮਾਵਾਂ ‘ਤੇ ਸਜਗ ਵਾਰ ਵਜੋ ਸਾਡੇ ਰਣਬਾਂਕਰਾਂ ਸੀਨਾ ਤਾਨ ਖੜੇ ਹਨ। ਉਨ੍ਹਾਂ ਨੇ ਕਿਹਾ ਕਿ ਵੀਰਾਂ ਦੀ ਇਸ ਭੂਮੀ ‘ਤੇ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਰਕਾਰ ਦੀ ਅਗਨੀਵੀਰਾਂ ਨੂੰ ਸੇਵਾ ਬਾਅਦ ਵਾਪਸ ਆਉਣ ‘ਤੇ ਪ੍ਰਾਥਮਿਕਤਾ ਦੇ ਆਧਾਰ ‘ਤੇ ਰੁਜਗਾਰ ਦੇ ਮੌਕੇ ਮਹੁਇਆ ਕਰਵਾਏਗੀ। ਵੀਰਾਂ ਦੀ ਇਸ ਭੂਮੀ ਨੂੰ ਉਨ੍ਹਾਂ ਨੇ ਸਲਾਮ ਕਰਦੇ ਹੋਏ ਕਿਹਾ ਕਿ ਅੱਜ ਦੀ ਇਹ ਹਾਫ ਮੈਰਾਥਨ ਸਾਡੇ ਨੌਜੁਆਨਾਂ ਨੂੰ ਸਕਾਰਾਤਮਕ ਸੰਦੇਸ਼ ਦੇਣ ਵਿਚ ਕਾਰਗਰ ਸਾਬਿਤ ਹੋ ਰਹੀ ਹੈ।

ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਦਿੱਤਾ ਰਾਸ਼ਟਰ ਪ੍ਰੇਮ ਦਾ ਸਾਰਥਕ ਸੰਦੇਸ਼

          ਮੁੱਖ ਮੰਤਰੀ ਨੇ ਹਾਫ ਮੈਰਾਥਨ ਦੌਰਾਨ ਹਰ ਘਰ ਤਿਰੰਗਾ ਮੁਹਿੰਮ ਤਹਿਤ ਕੌਮੀ ਝੰਡਾ ਹੱਥ ਵਿਚ ਲੈ ਕੇ ਨੌਜੁਆਨ ਸ਼ਕਤੀ ਨੂੰ ਨਵੀਂ ਉਮੰਗ ਤੇ ਉਰਜਾ ਦੇ ਨਾਲ ਅੱਗੇ ਵੱਧਣ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ 15 ਅਗਸਤ ਤਕ ਹਰਿਆਣਾ ਸੂਬਾ ਵਿਚ ਇਸ ਮੁਹਿੰਮ ਦੇ ਤਹਿਤ ਤਿਰੰਗਾ ਯਾਤਰਾਵਾਂ ਕੱਢੀ ਜਾ ਰਹੀ ਹੈ ਅਤੇ ਲੋਕਾਂ ਵਿਚ ਦੇਸ਼ਭਗਤੀ ਦੀ ਉਰਜਾ ਦਾ ਸੰਚਾਰ ਕਰਦੇ ਹੋਏ ਕੌਮੀ ਏਕਤਾ ਤੇ ਅਖੰਡਤਾ ਨੁੰ ਬਣਾਏ ਰੱਖਣ ਦਾ ਸੰਕਲਪ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਖੁਦ ਹੱਥ ਵਿਚ ਤਿਰੰਗਾ ਲੈ ਕੇ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਤਿਰੰਗਾ ਯਾਤਰਾ ਵਜੋ ਰਾਓ ਤੁਲਾਰਾਮ ਸਟੇਡੀਅਮ ਤੋਂ ਅਭੈ ਸਿੰਘ ਚੌਕ, ਪੰਡਿਤ ਭਗਵਤ ਤਿਆਲ ਸ਼ਰਮਾ ਚੌਕ, ਪੋਸਵਾਲ ਚੌਕ ਤੇ ਕਰਨਲ ਰਾਮ ਸਿੰਘ ਚੌਕ ਹੁੰਦੇ ਹੋਏ ਵਾਪਸ ਰਾਓ ਤੁਲਾਰਾਮ ਸਟੇਡੀਅਮ ਪਹੁੰਚੇ।

ਹਰਿਆਣਾ ਵਿਚ ਬਿਨ੍ਹਾਂ ਪਰਚੀ-ਬਿਨ੍ਹਾਂ ਖਰਚੀ ਦੇ ਨੌਨ ਸਟਾਪ ਹੋ ਰਹੀ ਭਰਤੀਆਂ

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਬਿਨ੍ਹਾਂ ਖਰਚੀ-ਬਿਨ੍ਹਾਂ ਪਰਚੀ ਦੇ ਨੌਨ ਸਟਾਪ ਭਰਤੀਆਂ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਪਾਰਦਰਸ਼ਿਤਾ ਦੇ ਨਾਲ ਮੈਰਿਟ ‘ਤੇ ਸਰਕਾਰੀ ਨੌਕਰੀਆਂ ਵਿਚ ਭਰਤੀ ਇੰਦਾਂ ਹੀ ਕਰਦੀ ਰਹੇਵੀ, ਨੌਜੁਆਨ ਸਿਫਰ ਆਪਣੀ ਮਿਹਨਤ , ਲਗਨ ਅਤੇ ਤਿਆਰੀ ‘ਤੇ ਧਿਆਨ ਦੇਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਇਸ ਤਰ੍ਹਾ ਦੀ ਨੀਤੀਆਂ ਦੀ ਵਜ੍ਹਾ ਨਾਲ ਸਮਾਜ ਦੇ ਆਖੀਰੀ ਵਿਅਕਤੀ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਦਾ ਸਰਕਾਰ ਨੌਜੁਆਨਾਂ ਨੂੰ ਮਜਬੂਤ ਮਾਰਗ ਪ੍ਰਦਾਨ ਕਰਨ ਵਿਚ ਸਰਗਰਮ ਭੂਕਿਮਾ ਨਿਭਾ ਰਹੀ ਹੈ ਅਤੇ ਬਿਹਤਰ ਵਿਦਿਅਕ ਮਾਹੌਲ ਪ੍ਰਦਾਨ ਕਰਦੇ ਹੋਏ ਮਜਬੂਤ ਹਰਿਆਣਾ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਦੇ ਰਹੀ ਹੈ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਖੇਡ ਨੀਤੀ ਦੇ ਚਲਦੇ ਹਰਿਆਣਾ ਦੇ ਖਿਡਾਰੀਆਂ ਨੇ ਇਸ ਵਾਰ ਪੈਰਿਸ ਓਲੰਪਿਕ ਵਿਚ ਵੀ ਦੇਸ਼ ਤੇ ਸੂਬੇ ਦਾ ਮਾਣ ਵਧਾਇਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਫਿੱਟ ਇੰਡੀਆ ਮੂਮੇਂਟ ਤਹਿਤ ਹਰਿਆਣਾ ਸੂਬੇ ਨੌਜੁਆਨ ਸ਼ਕਤੀ ਨੁੰ ਸਕਾਰਾਤਮਕ ਉੁਰਜਾ ਦੇ ਵੱਲ ਲੈ ਜਾਂਦੇ ਹੋਏ ਵਿਸ਼ਗ ਪੱਧਰ ‘ਤੇ ਦੇਸ਼ ਦਾ ਮਾਨ ਵਧਾ ਰਿਹਾ ਹੈ। ਫਿੱਟ ਇੰਡੀਆ ਮੂਮੇਂਟ ਦੇ ਤਹਿਤ ਨੌਜੁਆਨ ਵਰਗ ਨਸ਼ੀਲੇ ਪਦਾਰਥਾਂ ਤੋਂ ਦੂਰੀ ਬਨਾਉਂਦੇ ਹੋਏ ਸਿਹਤ ‘ਤੇ ਫੋਕਸ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੁਖਦ ਸਿਹਤ ਦੇ ਨਾਲ ਹੀ ਹਰਿਆਣਾ ਸੂਬਾ ਵਿਕਾਸ ਦੇ ਵੱਧ ਵੱਧ ਰਿਹਾ ਹੈ।

          ਇਸ ਮੌਕੇ ‘ਤੇ ਸੈਰ-ਸਪਾਟਾ ਨਿਗਮ ਦੇ ਚੇਅਰਮੈਨ ਡਾ. ਅਰਵਿੰਦ ਯਾਦਵ, ਵਿਸ਼ੇਸ਼ ਅਧਿਕਾਰੀ, ਕੰਮਿਉਨਿਟੀ ਪੁਲੀਸਿੰਗ ਅਤੇ ਆਊਟਰੀਚ, ਪੰਕਜ ਨੈਨ ਸਮੇਤ ਹੋਰ ਵਿਭਾਗ ਪ੍ਰਮੁੱਖ ਮੌਜੂਦ ਰਹੇ।

ਸਮਾਜਿਕ ਕੰਮਾਂ ਲਈ ਵੱਧ-ਚੜ੍ਹ ਕੇ ਦਾਨ ਕਰਨਾ ਸਾਡਾ ਸਭਿਆਚਾਰ  ਮੁੱਖ ਮੰਤਰੀ

ਚੰਡੀਗੜ੍ਹ, 11 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਮਾਜਿਕ ਕੰਮਾਂ ਨੁੰ ਲੈ ਕੇ ਸਾਡੇ ਸਮਾਜ ਦੀ ਦਾਨ ਦੇਣ ਦਾ ਸਭਿਆਚਾਰ ਰਿਹਾ ਹੈ, ਜਦੋਂ ਵੀ ਚੰਗੇ ਉਦੇਸ਼ ਤੇ ਸਾਮੂਹਿਕਤਾ ਦੇ ਭਾਵ ਦੇ ਨਾਲ ਕੋਈ ਕੰਮ ਸ਼ੁਰੂ ਕੀਤਾ ਜਾਵੇ ਤਾਂ ਸਮਾਜ ਉਸ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਹੈ।

          ਮੁੱਖ ਮੰਤਰੀ ਅੱਜ ਗੁਰੂਗ੍ਰਾਮ ਦੇ ਸੈਕਟਰ-10 ਸਥਿਤ ਐਲਪਾਇਨ ਕਾਂਵੇਂਟ ਸਕੂਲ ਵਿਚ ਜਾਟ ਭਲਾਈ ਸਭਾ ਵੱਲੋਂ ਪ੍ਰਬੰਧਿਤ ਪੋ੍ਰਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਜਾਟ ਭਲਾਈ ਮੰਚ ਦੇ ਭਵਨ ਦਾ ਨੀਂਹ ਪੱਥਰ ਰੱਖਿਆ।

ਸਮਾਜ ਦੇ ਸਾਰੇ ਵਰਗਾਂ ਨੁੰ ਮਿਲੇਗਾ ਭਵਨ ਦਾ ਲਾਭ

           ਸ੍ਰੀ ਨਾਇਬ ਸਿੰਘ ਸੈਨੀ ਨੇ ਜਾਟ ਭਲਾਈ ਸਭਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਭਵਨ ਸਮਾਜ ਦੇ ਸਾਰੇ ਵਰਗਾਂ ਦੇ ਕੰਮ ਆਵੇਗਾ। ਨਾਲ ਹੀ ਨਾ ਸਿਰਫ ਸਥਾਨਕ ਲੋਕਾਂ ਸਗੋ ਦੂਰ ਦਰਜਾ ਤੋਂ ਆਉਣ ਵਾਲਿਆਂ ਨੂੰ ਵੀ ਇਸ ਦਾ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਆਪ ਲੋਕਾਂ ਦੇ ਨਾਲ ਮਜਬੂਤੀ ਨਾਲ ਖੜੀ ਹੈ। ਇਸ ਭਵਨ ਦਾ ਨੀਂਹ ਪੱਥਰ ਰੱਖਣ ਦਾ ਇਹ ਮੌਕਾ ਬਹੁਤ ਖੁਸ਼ੀ ਦਾ ਦਿਨ ਹੈ। ਉਨ੍ਹਾਂ ਨੇ ਭਵਨ ਦੇ ਨਿਰਮਾਣ ਲਈ ਆਪਣੇ ਏਛਿੱਕ ਕੋਸ਼ ਤੋਂ 31 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਜਾਟ ਭਲਾਈ ਮੰਚ ਵੱਲੋਂ ਭਵਨ ਦੀ ਪਾਰਕਿੰਗ ਲਈ ੧ਮੀਨ ਉਪਲਬਧ ਕਰਾਉਣ ਦੀ ਮੰਗ ‘ਤੇ ਮੁੱਖ ਮੰਤਰੀ ਨੇ ਹਰਿਆਣਾ ਸਰਕਾਰ ਦੀ ਨੀਤੀ ਅਨੁਸਾਰ ਇਸ ਮੰਗ  ਨੁੰ ਪੂਰਾ ਕਰਵਾਉਣ ਦੀ ਗੱਲ ਕਹੀ।

ੲਰ ਘਰ ਤਿਰੰਗਾ ਮੁਹਿੰਮ ਵਿਚ ਵੱਧ-ਚੜ੍ਹ ਕਰਨ ਭਾਗੀਦਾਰੀ

          ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੁਤੰਤਰਤਾ ਪ੍ਰਾਪਤ ਕਰਨ ਲਈ ਸਾਡੇ ਸਬੈਨਾਨੀਆਂ ਨੇ ਲੰਬਾ ਸੰਘਰਸ਼ ਕੀਤਾ ਹੈ ਤਾਂ ਜੋ ਅਸੀਂ ਖੁੱਲੀ ਹਵਾ ਵਿਚ ਸਾਂਹ ਲੈ ਸਕੀਏ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੁਤੰਤਰਤਾ ਦਿਵਸ ‘ਤੇ ਦੇਸ਼ਵਾਸੀਆਂ ਨੂੰ ਹਰ ਘਰ ਤਿਰੰਗਾ ਫਹਿਰਾਉਣ ਦੀ ਅਪੀਲ ਵੀ ਕੀਤੀ ਹੈ। ਇਸ ਮੁਹਿੰਮ ਨੂੰ ਸਫਲ ਬਨਾਉਣਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ। ਇਕ ਭਾਰਤ ਸ਼੍ਰੇਸ਼ਠ ਭਾਰਤ ਲਈ ਸਾਨੁੰ ਸਾਰਿਆਂ ਨੂੰ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਭਾਗੀਦਾਰੀ ਕਰਨੀ ਚਾਹੀਦੀ ਹੈ।

ਵਾਤਾਵਰਣ ਸਰੰਖਣ ਲਈ ਪੇੜ ਲਗਾ ਕੇ ਉਸ ਦੀ ਪਰਵਰਿਸ਼ ਕਰਨ

          ਸ੍ਰੀ ਨਾਇਬ ਸਿੰਘ ਸੈਨੀ ਨੇ ਘੱਟ ਹੁੰਦੀ ਹਰਿਆਲੀ ਅਤੇ ਵੱਧਦੇ ਤਾਪਮਾਨ ‘ਤੇ ਆਪਣੀ ਚਿੰਤਾ ਜਾਹਰ ਕਰਦੇ ਹੋਏ ਪ੍ਰੋਗ੍ਰਾਮ ਵਿਚ ਮੌਜੂਦ ਲੋਕਾਂ ਨੂੰ ਵਾਤਾਵਰਣ ਸਰੰਖਣ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸੀ ਉਦੇਸ਼ ਨੂੰ ਲੈ ਕੇ ਇਕ ਪੇੜ ਮਾਂ ਦੇ ਨਾਂਅ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਨਾਲ ਜੁੜ ਕੇ ਸਾਨੁੰ ਸਾਰਿਆਂ ਨੂੰ ਇਹ ਸੰਕਲਪ ਜਰੂਰ ਲੈਣਾ ਚਾਹੀਦਾ ਹੈ ਕਿ ਸਾਨੂੰ ਆਪਣੈ ਘਰ , ਨਾਲ ਲਗਦੇ ਪਾਰਕ ਜਾਂ ਸੜਕ ਦੇ ਕਿਨਾਰੇ ਪੇੜ ਜਰੂਰ ਲਗਾਉਣ ਅਤੇ ਉਨ੍ਹਾਂ ਦੀ ਪਰਵਰਿਸ਼ ਕਰਨ। ਵਨ ਵਿਭਾਗ ਰਾਹੀਂ ਇਸ ਉਦੇਸ਼ ਨੁੰ ਲੈ ਕੇ ਪੌਂਧਿਆਂ ਤੁਹਾਨੁੰ ਉਪਲਬਧ ਕਰਾ ਦਿੱਤੇ ਜਾਣਗੇ।

ੜਬਲ ਇੰਜਨ ਦੀ ਸਰਕਾਰ ਨੇ ਮਿਸ਼ਨ ਮੋਡ ਵਿਚ ਕੀਾ ਵਿਕਾਸ

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਅਤੇ ਸੂਬੇ ਵਿਚ ਡਬਲ ਇੰਜਨ ਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਮਿਸ਼ਨ ਮੋਡ ਵਿਚ ਮੁਹਿੰਮ ਚਲਾ ਕੇ ਤੇਜੀ ਨਾਲ ਵਿਕਾਸ ਕੀਤਾ। ਸੂਬੇ ਦਾ ਹਰ ਜਿਲ੍ਹਾ ਅੱਜ ਕੌਮੀ ਰਾਜਮਾਰਗਾਂ ਨਾਲ ਜੁੜ ਚੁੱਕਾ ਹੈ। ਗੁਰੂਗ੍ਰਾਮ ਦੀ ਗੱਲ ਕਰਨ ਤਾਂ 14 ਘੰਟੇ ਵਿਚ ਮੁੰਬਈ ਤਕ , 6 ਤੋਂ 7 ਘੰਟੇ ਵਿਚ ਕਟਰਾ ਪਹੁੰਚ ਕੇ ਮਾਂ ਵੈਸ਼ਣੋ ਦੇਵੀ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਵੀ ਅਨੇਕ ਕਦਮ ਚੁੱਕੇ ਹਨ।

          ਇਸ ਮੌਕੇ ‘ਤੇ ਭਿਵਾਨੀ-ਮਹੇਂਦਰਗੜ੍ਹ ਦੇ ਸਾਂਸਦ ਧਰਮਬੀਰ ਸਿੰਘ, ਸੁਭਾਸ਼ ਬਰਾਲਾ ਅਤੇ ਓਪੀ ਧਨਖੜ ਨੇ ਵੀ ਸੰਬੋਧਿਤ ਕੀਤਾ।

ਹਰਿਆਣਾ ਪੁਲਿਸ ਵਿਚ ਸਿਪਾਹੀਆਂ ਲਈ ਪੀਐਮਟੀ ਦੇ ਬਾਅਦ ਪੀਐਸਟੀ ਦਾ ਪ੍ਰੋਗ੍ਰਾਮ ਤੈਅ  ਹਿੰਮਤ ਸਿੰਘ

ਚੰਡੀਗੜ੍ਹ, 11 ਅਗਸਤ – ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਿਸ ਵਿਚ ਪੁਰਸ਼ ਸਿਪਾਹੀ (ਆਮ ਡਿਊਟੀ) ਦੇ 5000 ਅਸਾਮੀਆਂ ਲਈ ਪ੍ਰਬੰਧਿਤ ਕੀਤੀ ਗਈ ਸ਼ਰੀਰਿਕ ਮਾਪਦੰਡ ਪ੍ਰੀਖਿਆ (ਪੀਐਸਟੀ) ਦੇ ਬਾਅਦ ਹੁਣ ਸ਼ਰੀਰਿਕ ਸਕ੍ਰੀਨਿੰਗ ਪ੍ਰੀਖਿਆ (ਪੀਐਸਟੀ) ਪ੍ਰੋਗ੍ਰਾਮ ਤੈਅ ਕਰ ਦਿੱਤਾ ਹੈ।

          ਉਨ੍ਹਾਂ ਨੇ ਦਸਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਪੀਐਮਟੀ ਪ੍ਰੀਖਿਆ ਪਾਸ ਕੀਤੀ ਸੀ,  ਉਨ੍ਹਾਂ ਦਾ ਰਜਿਸਟ੍ਰੇਸ਼ਣ ਨੰਬਰ ਕਮਿਸ਼ਨ ਦੀ ਵੈਬਸਾਇਟ WWW.hssc.gov.in ‘ਤੇ ਵੁਪਲਬਧ ਹੈ। ਉਨ੍ਹਾਂ ਨੇ ਉਮੀਦਵਾਰਾਂ ਨੂੰ ਵੀ ਪਅਲੀ ਕੀਤੀ ਹੈ ਕਿ ਉਹ ਆਪਣੇ ਪ੍ਰੋਗ੍ਰਾਮ ਤੇ ਸ਼ੈਡੀਯੂਲ ਦਾ ਨਿਯਮਤ ਰੂਪ ਨਾਲ ਅਵਲੋਕਨ ਕਰਦੇ ਰਹਿਣ।

          ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ ਪੁਰਸ਼ ਸਿਪਾਹੀਆਂ ਦੀ ਪੀਐਸਟੀ ਦੇ ਬਾਅਦ 1000 ਮਹਿਲਾ ਸਿਪਾਹੀਆਂ ਦੀ ਪੀਐਸਟੀ ਦਾ ਪ੍ਰੋਗ੍ਰਾਮ ਜਾਰੀ ਕੀਤਾ ਜਾਵੇਗਾ।

          ਉਨ੍ਹਾਂ ਨੇ ਦਸਿਆ ਕਿ ਹਰਿਆਣਾ ਪੁਲਿਸ ਵਿਚ ਪੁਰਸ਼ ਸਿਪਾਹੀਆਂ ਦੇ ਕੁੱਲ 6000 ਅਹੁਦਿਆਂ ‘ਤੇ ਭਰਤੀ ਪ੍ਰਕ੍ਰਿਆ ਕੀਤੀ ਜਾ ਰਹੀ ਹੈ। ਪੀਐਮਟੀ ਤੇ ਹੋਰ ਪ੍ਰਕ੍ਰਿਆ ਪੂਰੀ ਕਰਨ ਬਾਅਦ ਆਖੀਰੀ ਨਤੀਜੇ ਐਲਾਨ ਕੀਤਾ ਜਾਵੇਗਾ।

Leave a Reply

Your email address will not be published.


*