ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ.) ਪੰਜਾਬ ਦੀ ਮੀਟਿੰਗ ਪ੍ਰੈਸ ਕਲੱਬ ਨਿਊ ਅੰਮ੍ਰਿਤਸਰ ਵਿਖੇ ਹੋਈ। ਇਸ ਮੌਕੇ ਪੰਜਾਬ ਦੇ ਦੂਸਰੇ ਜਿਲਿਆਂ ਤੋਂ ਵੀ ਪੱਤਰਕਾਰ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਮੀਟਿੰਗ ਦਾ ਮੁੱਖ ਏਜੰਡਾ ਪੱਤਰਕਾਰ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨਾ ਅਤੇ ਪੱਤਰਕਾਰਤਾ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ ।
ਇਸ ਮੌਕੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਚੇਅਰਮੈਨ ਰਮੇਸ਼ ਰਾਮਪੁਰਾ ਜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਪੱਤਰਕਾਰਾਂ ਨੂੰ ਉਹਨਾਂ ਦੇ ਹੱਕ ਦਵਾਏ ਜਾਣ ਅਤੇ ਜੇਕਰ ਪ੍ਰਸ਼ਾਸਨ ਜਾਂ ਕੋਈ ਰਾਜਨੀਤਿਕ ਵਿਅਕਤੀ ਪੱਤਰਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖਿਲਾਫ਼ ਵੀ ਆਪਣੀ
ਇੱਕਜੁਟਤਾ ਕਾਇਮ ਰੱਖਦੇ ਹੋਏ ਉਸ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ।
ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਕਿਹਾ ਕਿ ਅੱਜ ਪੱਤਰਕਾਰਤਾ ਦਾ ਮਿਆਰ ਦਿਨੋਂ ਦਿਨ ਡਿਗਦਾ ਜਾ ਰਿਹਾ ਹੈ ਅਤੇ ਇਸ ਦੇ ਲਈ ਕੁੱਝ ਪੱਤਰਕਾਰ ਜ਼ਿੰਮੇਵਾਰ ਹਨ। ਜੋ ਆਪਣੇ ਦੂਸਰੇ ਕੰਮਾਂ ਦੀਆਂ ਕਮੀਆਂ ਪੇਸ਼ੀਆਂ ਨੂੰ ਛਪਾਉਣ ਲਈ ਪੱਤਰਕਾਰਤਾ ਦੀ ਆੜ ਲੈਂਦੇ ਹਨ। ਉਹਨਾਂ ਕਿਹਾ ਕਿ ਪੱਤਰਕਾਰਤਾ ਇੱਕ ਸਨਮਾਨਯੋਗ ਪੇਸ਼ਾ ਹੈ ਅਤੇ ਪੱਤਰਕਾਰਤਾ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਸਾਨੂੰ ਚਾਹੀਂਦਾ ਹੈ ਕਿ ਅਸੀਂ ਇੱਕਜੁੱਟ ਹੋ ਕੇ ਪੱਤਰਕਾਰਾਂ ਦੀਆਂ ਮੰਗਾਂ ਨੂੰ ਸਰਕਾਰ ਪਾਸੋਂ ਪ੍ਰਾਪਤ ਕਰੀਏ ਅਤੇ ਜੇ ਕੋਈ ਪੱਤਰਕਾਰ ਦੀ ਆੜ ਵਿੱਚ ਕੋਈ ਗ਼ੈਰ ਕਾਨੂੰਨੀ ਧੰਦਾ ਕਰਦਾ ਹੈ ਤਾਂ ਉਸ ਨੂੰ ਵੀ ਪ੍ਰਸ਼ਾਸਨ ਦੇ ਸਾਹਮਣੇਂ ਰੱਖਿਆ ਜਾਵੇ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇ।
ਇਸ ਮੌਕੇ ਬੋਲਦਿਆਂ ਗੋਰਾ ਸੰਧੂ ਨੇ ਆਖਿਆ ਕਿ ਇਹ ਸਮੇਂ ਦੀ ਮੰਗ ਹੈ ਕਿ ਪੱਤਰਕਾਰਾਂ ਦੇ ਖਿਲਾਫ਼ ਹੋ ਰਹੀਆਂ ਝੂਠੀਆਂ ਕਾਨੂੰਨੀ ਕਾਰਵਾਈਆਂ ਅਤੇ ਕੁੱਝ ਰਾਜਨੇਤਾਵਾਂ ਦੇ ਖਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੱਤਰਕਾਰ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾ ਸਕਣ। ਉਹਨਾਂ ਕਿਹਾ ਕਿ ਸਾਡੇ ਵੱਲੋਂ ਅਤੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਇੱਕ ਸਾਂਝਾ ਮੋਰਚਾ ਤਿਆਰ ਕੀਤਾ ਜਾਵੇਗਾ। ਜੇਕਰ ਕਿਤੇ ਵੀ ਪੱਤਰਕਾਰ ਨਾ ਕੋਈ ਧੱਕਾ ਹੁੰਦਾ ਹੈ ਉਸ ਦੇ ਹੱਕ ਵਿੱਚ ਇਹ ਪੱਤਰਕਾਰਾਂ ਦਾ ਸਾਂਝਾ ਮੋਰਚਾ ਆਪਣੀ ਅਵਾਜ਼ ਬੁਲੰਦ ਕਰੇਗਾ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੀ ਸ਼ਹੀਦ ਭਗਤ ਸਿੰਘ ਜੀ ਦੀ ਭੈਣ ਜਸਮੀਤ ਕੌਰ ਜੀ ( ਚਾਚਾ ਸਵਰਨ ਸਿੰਘ ਜੀ ਦੀ ਬੇਟੀ) ਨੇ ਸਾਰੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਪੱਤਰਕਾਰਾਂ ਨਾਲ ਹੋ ਰਹੀਆਂ ਵਧੀਕੀਆਂ ਜਗ ਜਾਹਿਰ ਹਨ ਅਤੇ ਜੋ ਲੋਕ ਸੱਚਾਈ ਦੀ ਕਲਮ ਨੂੰ ਤੋੜਨਾ ਚਾਹੁੰਦੇ ਹਨ ਉਹ ਹਮੇਸ਼ਾ ਹੀ ਪੱਤਰਕਾਰਾਂ ਦੇ ਨਾਲ ਮਿਲ ਕੇ ਅਜਿਹੇ ਵਿਅਕਤੀਆਂ ਦੇ ਖਿਲਾਫ਼ ਪੰਜਾਬ ਸਰਕਾਰ ਪਾਸੋਂ ਕਾਨੂੰਨੀ ਕਾਰਵਾਈ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਪੱਤਰਕਾਰਾਂ ਨੂੰ ਅੱਜ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ ਪਰ ਜੇਕਰ ਪੱਤਰਕਾਰ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲੇਗਾ ਅਤੇ ਸਰਕਾਰ ਪਾਸੋਂ ਸਹੂਲਤਾਂ ਪ੍ਰਾਪਤ ਨਹੀਂ ਹੋਣਗੀਆਂ ਤਾਂ ਸੱਚਾਈ ਦੀ ਕਲਮ ਆਪਣਾ ਫਰਜ਼ ਸਹੀ ਢੰਗ ਨਾਲ ਨਹੀਂ ਨਿਭਾ ਸਕੇਗੀ। ਉਹਨਾਂ ਕਿਹਾ ਕਿ ਉਹ ਸਰਕਾਰ ਪਾਸੋਂ ਮੰਗ ਕਰਨਗੇ ਕਿ ਪੱਤਰਕਾਰਾਂ ਨੂੰ ਮਹਿੰਗਾਈ ਭੱਤਾ ਦਿੱਤਾ, ਜਾਵੇ ਮੈਡੀਕਲ ਸੁਵਿਧਾਵਾਂ ਅਤੇ ਉਹਨਾਂ ਦੇ ਬੱਚਿਆਂ ਦੀਆਂ ਪੜ੍ਹਾਈ ਦੀਆਂ ਸੁਵਿਧਾਵਾਂ ਵਿਸ਼ੇਸ਼ ਪੈਕੇਜ ਰਾਹੀਂ ਉਹਨਾਂ ਨੂੰ ਦਿੱਤੀਆਂ ਜਾਣ।
ਇਸ ਮੌਕੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਜਰਨਲ ਸਕੱਤਰ ਜੋਗਾ ਸਿੰਘ ਜੀ ਨੇ ਸਾਰੇ ਪੱਤਰਕਾਰ ਭਰਾਵਾਂ ਨੂੰ ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਹ ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ਇਕਜੁੱਟ ਹੋ ਕੇ ਪੱਤਰਕਾਰਾਂ ਦੇ ਖਿਲਾਫ਼ ਰਚਾਈਆਂ ਜਾ ਰਹੀਆਂ ਸਾਜਿਸ਼ਾਂ ਦਾ ਮੁਕਾਬਲਾ ਕਰੀਏ ਅਤੇ ਜੇਕਰ ਕਦੀ ਵੀ ਕਿਸੇ ਪੱਤਰਕਾਰ ਤੇ ਕੋਈ ਭੀੜ ਬਣਦੀ ਹੈ ਤਾਂ ਉਸ ਦਾ ਸਾਥ ਦਈਏ। ਉਹਨਾਂ ਕਿਹਾ ਕਿ ਪੱਤਰਕਾਰੀ ਦਾ ਮਿਆਰ ਕਾਇਮ ਰੱਖਣਾ ਪੱਤਰਕਾਰਾਂ ਦੇ ਹੀ ਹੱਥ ਹੈ ਉਹਨਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਇੱਕ ਬਹੁਤ ਵੱਡੀ ਸ਼ਕਤੀ ਬਣ ਕੇ ਚੱਲ ਰਿਹਾ ਹੈ ਅਤੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨੂੰ ਪ੍ਰਸ਼ਾਸਨ ਅਤੇ ਕਈ ਵੱਡੇ ਅਦਾਰਿਆਂ ਦੇ ਪੱਤਰਕਾਰਾਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਸਮੂਹ ਸੋਸ਼ਲ ਮੀਡੀਆ ਦੇ ਪੱਤਰਕਾਰ ਇੱਕ ਜੁੱਟਤਾ ਦੇ ਨਾਲ ਕੰਮ ਕਰਦੇ ਹਨ ਅਤੇ ਹਰ ਵਧੀਕੀ ਦੇ ਖਿਲਾਫ਼ ਆਪਣੀ ਅਵਾਜ਼ ਬੁਲੰਦ ਕਰਦੇ ਹਨ ਤਾਂ ਕੋਈ ਵੀ ਤਾਕਤ ਪੱਤਰਕਾਰਾਂ ਦੀ ਅਵਾਜ਼ ਨੂੰ ਬੰਦ ਨਹੀਂ ਕਰਵਾ ਸਕਦੀ। ਇਸ ਮੌਕੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਅਹੁੱਦੇਦਾਰ ਮੈਂਬਰ ਅਤੇ ਦੂਸਰੇ ਜ਼ਿਲਿਆਂ ਤੋਂ ਆਏ ਪੱਤਰਕਾਰ ਸਾਥੀ ਮੌਜ਼ੂਦ ਸਨ।
ਇਸ ਮੌਕੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਨਵ-ਨਿਯੁਕਤ ਵਾਈਸ ਪ੍ਰਧਾਨ ਪੰਜਾਬ ਰਾਘਵ ਅਰੋੜਾ ਵੱਲੋਂ ਵਿਸ਼ੇਸ਼ ਤੌਰ ਤੇ ਪੂੜੇ ਅਤੇ ਖੀਰ ਦਾ ਲੰਗਰ ਲਗਾਇਆ ਗਿਆ ਅਤੇ ਜ਼ਿਲਾ ਪ੍ਰਧਾਨ ਵਰਿੰਦਰ ਧੁੰਨਾਂ ਵੱਲੋਂ ਸਮੂਹ ਪੱਤਰਕਾਰਾਂ ਨੂੰ ਅੱਜ ਇਕੱਤਰ ਹੋਣ ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਸ਼ਹੀਦ ਭਗਤ ਸਿੰਘ ਜਨਰਲ ਐਸੋਸੀਏਸ਼ਨ ਤੇ ਵਾਈਸ ਚੇਅਰਮੈਨ ਦਲਬੀਰ ਸਿੰਘ ਭਰੋਵਾਲ, ਵਾਈਸ ਪ੍ਰਧਾਨ ਰਜਨੀਸ਼ ਕੌਸ਼ਲ, ਜਰਨਲ ਸਕੱਤਰ ਹਰਪ੍ਰੀਤ ਸਿੰਘ ਜੱਸੋਵਾਲ, ਸਲਾਹਕਾਰ ਰਜਿੰਦਰ ਬਾਠ, ਕੁਸ਼ਾਲ ਸ਼ਰਮਾ, ਖਜ਼ਾਨਚੀ ਹਰੀਸ਼ ਸੂਰੀ, ਵਿਸ਼ਾਲ ਸ਼ਰਮਾ ਹਰਦੇਵ ਸਿੰਘ ਪ੍ਰਿੰਸ, ਕੁਲਬੀਰ ਬਰਾੜ, ਰੋਹਿਤ ਚੌਧਰੀ, ਬਲਵਿੰਦਰ ਸਿੰਘ, ਟੋਨੀ, ਹਰਭਜਨ ਸਿੰਘ, ਮਨਿੰਦਰ ਸਿੰਘ, ਜੋਗਿੰਦਰ ਜੋੜਾ, ਸੁਖਵਿੰਦਰ ਸਿੰਘ, ਸੋਨੂ ਖਾਨਕੋਟ, ਨਿਤਿਨ ਕੁਮਾਰ, ਮਹਾਵੀਰ ਸਿੰਘ, ਨਰਿੰਦਰ ਕੌਰ ਪੁਰੇਵਾਲ, ਰਿੰਕੂ ਰਾਜਾ, ਪਵਨ ਤ੍ਰੇਹਨ, ਦੀਪਕ ਸੈਣੀ, ਕੋਡੀਨੈਟਰ ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਬਿਕਰਮ ਗਿੱਲ, ਹਰਜੋਤ ਸਿੰਘ, ਕਰਨਜੋਤ ਕੌਰ, ਹਰਜੀਤ ਬਰਾੜ, ਕ੍ਰਿਸ਼ਨ ਕੁਮਾਰ ਸਿੰਘ, ਕੁਲਵਿੰਦਰ ਸਿੰਘ ਭਾਟੀਆ, ਪਵਨ, ਸਤਬੀਰ ਬਰਾੜ, ਰਵੀ ਸਿੰਘ, ਮਾਂਝਾ ਜੋਨ ਇੰਚਾਰਜ ਇਕਬਾਲ ਸਿੰਘ ਵਾਲੀਆ, ਅਸ਼ਵਨੀ ਕੁਮਾਰ, ਸੋਨੂੰ ਮੂਧਲ ਆਦਿ ਪੱਤਰਕਾਰ ਮੌਜ਼ੂਦ ਸਨ।
Leave a Reply