ਆਸਾ ਵਰਕਰਜ਼ ਫੈਸੀਲਿਟੇਟਰਜ਼ ਯੂਨੀਅਨ ਸਾਂਝਾ ਮੋਰਚਾ ਪੰਜਾਬ ਵੱਲੋ  ਭਵਾਨੀਗੜ੍ਹ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ) ਭਵਾਨੀਗੜ੍ਹ ਵਿਖੇ ਅੱਜ ਆਸਾ ਵਰਕਰਜ਼ ਫੈਸੀਲਿਟੇਟਰਜ਼ ਯੂਨੀਅਨ ਸਾਂਝਾ ਮੋਰਚਾ ਪੰਜਾਬ ਚਾਰ ਜੱਥੇਬੰਦੀਆਂ ਦੇ ਕਨਵੀਨਰਾ ਦੇ ਫੈਸਲੇ ਅਨੁਸਾਰ ਉਲੀਕੇ ਪ੍ਰੋਗਰਾਮ ਭਵਾਨੀਗੜ੍ਹ ਤੇ ਮਾਨਯੋਗ ਐਸ ਐਮ ਓ ਸਾਹਿਬ ਜੀ ਨੂੰ ਕਨਵੀਨਰ ਰਾਣੋ ਖੇੜੀ ਗਿੱਲਾਂ ਅਤੇ ਜਿਲਾ ਕਮੇਟੀ ਦੀ ਅਗਵਾਈ ਵਿਚ ਮੰਗ ਪੱਤਰ ਸੌਂਪਿਆ ਗਿਆ ਅਤੇ ਬਾਅਦ ਵਿਚ ਪੰਜਾਬ ਸਰਕਾਰ ਵੱਲੋਂ ਜੋ ਆਸਾਂ ਤੇ ਫੈਸੀਲਿਟੇਟਰ ਦੀਆ ਮੰਨੀਆਂ ਮੰਗਾਂ ਕੰਮ ਕਰਨ ਦੀ ਪਾਲਿਸੀ ਉਮਰ ਹੱਦ 58 ਸਾਲ  ਨੂੰ 62 ਸਾਲ ਕਰਨ ਪੰਜਾਬ ਭਰ ਵਿੱਚ 800 ਦੇ ਕਰੀਬ ਸੇਵਾ ਮੁਕਤ ਵਰਕਰਾਂ ਨੂੰ ਦੁਬਾਰਾ ਬਹਾਲ ਕਰਨ ਲਈ ਫੈਸੀਲਿਟਟਰਜ ਨੂੰ ਫਿੱਕਸ ਭੱਤਾ ਵਿਚ 1000/ਰੁਪਏ ਵਾਧਾ ਕਰਨ ਆਦਿ ਮੰਗਾਂ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਵੱਲੋਂ 28 ਜੂਨ ਨੂੰ ਕੁਬਾਨਾ ਕਲੱਬ ਵਿਖੇ ਸਿਹਤ ਵਿਭਾਗ ਦੇ ਸਾਰੇ ਅਮਲੇ ਨਾਲ ਇੱਕ ਘੰਟਾ ਮੰਗਾ ਮਨਾਉਣ ਲਈ ਮੰਗਾ ਨੂੰ ਰਿੜਕਿਆ ਗਿਆ।
ਪੂਰਨ ਤੌਰ ਤੇ 13 ਜੁਲਾਈ ਤੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਆਪਣੀ ਮੁੰਹ ਬੋਲੀ ਨਾਲ ਭਰੋਸਾ ਦਿਵਾਇਆ ਸੀ ਪ੍ਰਤੂੰ ਪੂਰੇ ਪੰਜਾਬ ਦੀਆਂ ਵਰਕਰਾਂ ਦਾ ਧਿਆਨ ਨੋਟੀਫਿਕੇਸ਼ਨ ਜਾਰੀ ਕਰਨ ਦੀ ਰਾਹਾਂ ਦੀ ਉਡੀਕ ਕਰ ਰਿਹਾ ਹੈ 16 ਸਾਲ ਸਿਹਤ ਵਿਭਾਗ ਵਿੱਚੋ ਸਿਹਤ ਸੇਵਾਵਾਂ ਨੂੰ ਲੋਕਾਂ ਤੱਕ ਪ੍ਰਦਾਨ ਕਰਨ ਦੇ ਕੰਮ ਕਰਨ ਉਪਰੰਤ ਨਿਗੁਣੇ ਭੱਤੇ ਤੇ ਕੰਮ ਕਰਾਉਣ ਦਾ ਸੋਸ਼ਣ ਦੀਆ ਸਭ ਹੱਦਾਂ ਬੰਨੇ ਟੱਪ ਚੁੱਕੇ ਹਨ। ਖਾਲੀ ਹੱਥ ਘਰ ਜਾਣ ਵਾਲਾ ਜੋ ਪੰਜਾਬ ਸਰਕਾਰ ਵੱਲੋਂ ਆਸਾਂ ਤੇ ਚਲਾਇਆ ਗਿਆ ਹੈ।ਉਸ ਦੀ ਸੱਟ ਨੂੰ ਸਹਿਣ ਨਹੀਂ ਕਰ ਸਕੀਆਂ। ਬਾਆਦਾ ਝੂਠਾ ਸਾਬਤ ਹੋਈਆਂ।ਇਸ ਦੇ ਰੋਸ ਵਜੋਂ ਅੱਜ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਪੁਤਲਾ ਫੂਕਿਆ ਗਿਆ। ਅਤੇ ਮੰਗ ਕੀਤੀ ਗਈ ਹੈ ਕਿ ਜੇਕਰ ਨੋਟੀਫਿਕੇਸ਼ਨ ਤੁਰੰਤ ਜਾਰੀ ਨਹੀ ਹੁੰਦਾ ਤਾ ਆਉਣ ਵਾਲੀ 15ਅਗਸਤ ਨੂੰ ਸੰਗਰੂਰ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੀ ਕੋਠੀ ਸਾਹਮਣੇਂ  ਪੰਜਾਬ ਦੀਆਂ ਚਾਰ ਜੱਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿਚ ਸੈਂਕੜੇ ਆਸਾਂ ਵਰਕਰਜ਼ ਫੈਸੀਲਿਟੇਟਰਜ਼ ਸੜਕਾਂ ਤੇ ਅਜ਼ਾਦੀ ਵਾਲੇ ਦਿਨ ਅੱਜ ਵੀ ਗੁਲਾਮੀ ਦੀ ਜ਼ੰਜੀਰਾਂ ਪਹਿਨ ਕੇ ਸੜਕਾਂ ਤੇ ਉਤਰਨਗੇ।ਉਸ ਦਿਨ ਜੋ ਵੀ ਇਸ ਪ੍ਰਦਰਸ਼ਨ ਦੇ ਸਿੱਟੇ ਨਿਕਲਣਗੇ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ
                          ਮੀਟਿੰਗ ਵਿੱਚ ਬਲਾਕ ਜਰਨਲ ਸਕੱਤਰ ਕਮਲਜੀਤ ਕੌਰ ਭੱਟੀਵਾਲ ਖੁਰਦ,ਬੇਅੰਤ ਰੇਤਗੜ,ਹਰਪਾਲ ਕੌਰ,ਸਰਬਜੀਤ ਕੌਰ,ਕਰਮਜੀਤ ਕੌਰ,ਜਸਵਿੰਦਰ ਕੌਰ,ਰਿੰਪਲ ਕੌਰ,ਪੁਸਵਾ ਮਾਝੀ,ਮਨਜੀਤ ਕੌਰ,ਸਰਬਜੀਤ ਕੌਰ ਰਾਏ ਸਿੰਘ ਵਾਲਾ,ਮਨਪ੍ਰੀਤ ਕੌਰ ,ਰੁਪਿੰਦਰ ਕੌਰ ਰਾਮਪੁਰਾ ਰਜੀਆ ਵੀਰਪਾਲ ਕੌਰ, ਜਗਜੀਤ ਕੌਰ , ਗੁਰਮੀਤ ਕੌਰਸਿੰਦਰ ਕੌਰ ,ਰਾਣੀ , ਅਮਰਜੀਤ ਕੌਰ , ਮਨਜੀਤ ਕੌਰ ਆਦਿ ਸਾਥੀ ਸਾਮਿਲ ਹੋਏ।

Leave a Reply

Your email address will not be published.


*