ਹਰਿਆਣਾ ਨਿਊਜ਼

ਚੰਡੀਗੜ੍ਹ, 9 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨਾਲ ਅੱਜ ਉਨ੍ਹਾਂ ਦੇ ਆਵਾਸ ਸੰਤ ਕਬੀਰ ਕੁਟੀਰ ‘ਤੇ ਪੈਰਿਸ ਓਲੰਪਿਕ ਵਿਚ ਬ੍ਰਾਂਜ ਮੈਡਲ ਜੇਤੂ ਨਾਲ ਸੁਸ੍ਰੀ ਮਨੂ ਭਾਕਰ ਅਤੇ ਸ੍ਰੀ ਸਰਬਜੋਤ ਸਿੰਘ ਨੇ ਕੁਲਾਕਾਤ ਕੀਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਦੋਵਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਭਵਿੱਖ ਵਿਚ ਵੀ ਉੱਚ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

          ਇਸ ਦੌਰਾਨ ਸਰਬਜੋਤ ਸਿੰਘ ਅਤੇ ਮਨੂ ਭਾਕਰ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਅਤੇ ਕੋਚ ਵੀ ਮੌਜੂਦ ਰਹੇ। ਦੋਵਾਂ ਖਿਡਾਰੀਆਂ ਨੇ ਮੁੱਖ ਮੰਤਰੀ ਦੇ ਨਾਲ ਪੈਰਿਸ ਓਲੰਪਿਕ ਵਿਚ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ‘ਤੇ ਖੇਡ ਰਾਜ ਮੰਤਰੀ ਸੰਜੈ ਸਿੰਘ ਵੀ ਮੌਜੂਦ ਸਨ।

          ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹਮੇਸ਼ਾ ਹਰਿਆਣਾ ਦੇ ਖਿਡਾਰੀਆਂ ਨੇ ਰਾਜ ਅਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਹਰਿਆਣਾ ਦੇ ਖਿਡਾਰੀਆਂ ਦੀ ਉਪਲਬਧੀਆਂ ‘ਤੇ ਸਾਨੁੰ ਬਹੁਤ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਖੇਡ ਅਤੇ ਖਿਡਾਰੀਆਂ ਨੂੰ ਸਹਿਯੋਗ ਦੇਣ ਲਈ ਮੌਜੂਦਾ ਸੂਬਾ ਸਰਕਾਰ ਪੂਰੀ ਤਰ੍ਹਾ ਪ੍ਰਤੀਬੱਧ ਹੈ।

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਉਨ੍ਹਾਂ ਨੁੰ ਦੋਵਾਂ ਖਿਡਾਰੀਆਂ ਨਾਲ ਮਿਲ ਕੇ ਬਹੁਤ ਖੁਸ਼ੀ ਹੋ ਰਹੀ ਹੈ। ਮਨੂ ਭਾਂਕਰ ਅਤੇ ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ ਵਿਚ ਦੇਸ਼ ਦੇ ਲਈ ਬ੍ਰਾਂਜ ਮੈਡਲ ਜਿੱਤੇ ਹਨ। ਮਨੂ ਭਾਕਰ ਨੇ ਨਿਸ਼ਾਨੇਬਾਜੀ ਵਿਚ ਦੋ ਬ੍ਰਾਂਜ ਮੈਡਲ ਜਿੱਤੇ, ਜਦੋਂ ਕਿ ਸਰਬਜੋਤ ਸਿੰਘ ਨੇ ਵੀ ਬ੍ਰਾਂਜ ਮੈਡਲ ਜਿੱਤ ਕੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਪੂਰੇ ਦੇਸ਼ ਨੂੰ ਸਾਡੇ ਦੋਵਾਂ ਖਿਡਾਰੀਆਂ ‘ਤੇ ਮਾਣ ਹੈ। ਉਨ੍ਹਾਂ ਨੇ ਜਲਦੀ ਹੀ ਰਾਜ ਪੱਧਰੀ ਸਮਾਰੋਹ ਵਿਚ ਸਨਮਾਨਿਤ ਕੀਤਾ ਜਾਵੇਗਾ।

          ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਨੀਰਜ ਚੋਪੜਾ ਨੁੰ ਵੀ ਸਿਲਵਰ ਮੈਡਲ ਜਿੱਤਣ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਹਾਕੀ ਵਿਚ ਵੀ ਸੂਬੇ ਦੇ ਤਿੰਨ ਖਿਡਾਰੀਆਂ ਨੂੰ ਬ੍ਰਾਂਜ ਮੈਡਲ ਹਾਸਲ ਕੀਤਾ ਹੈ। ਊਨ੍ਹਾਂ ਨੇ ਕਿਹਾ ਕਿ 2 ਫੀਸਦੀ ਤੋਂ ਵੀ ਘੱਟ ਆਬਾਦੀ ਵਾਲੇ ਹਰਿਆਣਾ ਨੇ ਇਕ ਵਾਰ ਫਿਰ ਓਲੰਪਿਕ ਵਿਚ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਦੇਸ਼ ਨੁੰ ਹੁਣ ਤਕ ਮਿਲੇ 5 ਮੈਡਲਾਂ ਵਿੱਚੋਂ 4 ਮੈਡਲ ਹਰਿਆਣਾ ਦੇ ਖਿਡਾਰੀਆਂ ਨੈ ਜਿੱਤੇ ਹਨ, ਜੋ ਪੂਰੇ ਸੂਬੇ ਦੇ ਲਈ ਮਾਣ ਦੀ ਗੱਲ ਹੈ।

ਹਰਿਆਣਾ ਦੀ ਸਭਿਆਚਾਰ ਅਤੇ ਖਾਣ-ਪੀਣ ਵਿਚ ਖੇਡ ਰਸੇ-ਬਸੇ ਹੈ  ਮਨੂ ਭਾਕਰ

          ਇਸ ਮੌਕੇ ਤੇ ਸੁਸ੍ਰੀ ਮਨੂ ਭਾਕਰ ਨੇ ਕਿਹਾ ਕਿ ਹਰਿਆਣਾ ਦੀ ਖੁਸ਼ਹਾਲ ਸਭਿਆਚਾਰ ਅਤੇ ਖਾਨ-ਪੀਣ ਦੀ ਚੰਗੀ ਆਦਤਾਂ ਨੇ ਰਾਜ ਦੇ ਖਿਡਾਰੀਆਂ ਵਿਚ ਖੇਡ ਪ੍ਰਤਿਭਾ ਦੇ ਵਿਕਾਸ ਵਿਚ ਮਹਤੱਵਪੂਰਨ ਯੋਗਦਾਨ ਦਿੱਤਾ ਹੈ।

          ਮਨੂ ਭਾਕਰ ਨੇ ਰਾਜ ਦੀ ਖੇਡ ਨੀਤੀ ਨੂੰ ਦੇਸ਼ ਵਿਚ ਐਕਸੀਲੈਂਸ ਦਸਿਆ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਹਮੇਸ਼ਾ ਸਾਡੀ ਪ੍ਰਤਿਭਾ ਨੂੰ ਨਿਖਾਰਣ ਦੇ ਲਈ ਹਰਸੰਭਵ ਮਦਦ ਕੀਤੀ ਹੈ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡ ਖੇਡਣ ਦੇ ਲਈ ਪ੍ਰੋਤਸਾਹਿਤ ਕਰਨਾ ਹਰਿਆਣਾ ਦੇ ਸਭਿਆਚਾਰ ਵਿਚ ਹੈ। ਉਨ੍ਹਾਂ ਨੇ ਭਵਿੱਖ ਵਿਚ ਗੋਲਡ ਮੈਡਲ ਲਿਆਉਣ ਦਾ ਦ੍ਰਿੜ ਸੰਕਲਪ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਸਿਰਫ ਆਪਣੇ ਮਾਤਾ-ਪਿਤਾ ਅਤੇ ਕੋਚਾਂ ਤੋਂ ਸਹਿਯੋਗ ਮਿਲਿਆ ਏ, ਸਗੋ ਰਾਜ ਸਰਕਾਰ ਤੋਂ ਵੀ ਲਗਾਤਾਰ ਸਹਾਇਤਾ ਮਿਲਦੀ ਰਹੀ ਹੈ, ਜੋ ਉਨ੍ਹਾਂ ਦੀ ਸਫਲਤਾ ਦਾ ਆਧਾਰ ਰਿਹਾ ਹੈ।

ਹਰਿਆਣਾ ਦੀ ਖੇਡ ਨੀਤੀ ਦੇਸ਼ ਵਿਚ ਸੱਭ ਤੋਂ ਵਧੀਆ ਹੈ  ਸਰਬਜੋਤ

          ਸਰਬਜੋਤ ਸਿੰਘ ਨੇ ਵੀ ਹਰਿਆਣਾ ਸਰਕਾਰ ਦੀ ਖੇਡ ਨੀਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰਾਜ ਦੀ ਖੇਡ ਨੀਤੀ ਦੇਸ਼ ਵਿਚ ਸੱਭ ਤੋਂ ਵਧੀਆ ਹੈ ਅਤੇ ਸੂਬਾ ਸਰਕਾਰ ਤੋਂ ਮਿਲਣ ਵਾਲਾ ਸਹਿਯੋਗ ਯਕੀਨੀ ਰੂਪ ਨਾਲ ਖਿਡਾਰੀਆਂ ਦਾ ਮਨੋਬਰ ਵਧਾਉਂਦਾ ਹੈ। ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ ਵਿਚ ਹਰਿਆਣਾ ਦੇ ਦਬਦਬੇ ‘ਤੇ ਵੀ ਚਾਨਣ ਪਾਇਆ ਅਤੇ ਕਿਹਾ ਕਿ ਭਾਂਰਤੀ ੲਥਲੀਟਾਂ ਵੱਲੋਂ ਜਿੱਤੇ ਗਏ ਜਿਆਦਾਤਰ ਮੈਡਲ ਹਿਰਆਣਾ ਦੇਖਿਡਾਰੀਆਂ ਨੇ ਜਿੱਤੇ ਹਨ।

          ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਫ ਵਿਕਰ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ, ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ ਅਤੇ ਵਿਸ਼ੇਸ਼ ਅਧਿਕਾਰੀ, ਕੰਮਿਊਨਿਟੀ ਪੁਲਿਸਿੰਗ ਅਤੇ ਆਊਟਰੀਚ, ਪੰਕਜ ਨੈਨ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

ਚੰਡੀਗੜ੍ਹ, 9 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਬੌਂਦ ਕਲਾਂ-ਦਾਦਰੀ-ਚਿੜਿਆ ਬਾਗਾਤ-ਕਨੀਨਾ-ਅਟੇਲੀ ਰੋਡ (ਐਮਡੀਆਰ-124) ਨੁੰ ਮੁੱਖ ਜਿਲ੍ਹਾ ਸੜਕ (ਐਮਡੀਆਰ) ਤੋਂ ਰਾਜ ਰਾਜਮਾਰਗ (ਐਸਐਚ) ਵਿਚ ਅਪਗ੍ਰੇਡ ਕਰਨ ਨੁੰ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਸੜਕ ਨੂੰ ਹੁਣ ਰਾਜ ਰਾਜਮਾਰਗ -14 ਵਜੋ ਨਾਮਜਦ ਕੀਤਾ ੧ਾਵੇਗਾ।

          ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਕੁੱਲ 90.31 ਕਿਲੋਮੀਟਰ ਲੰਬੀ ਇਹ ਸੜਕ ਰੋਹਤਕ, ਚਰਖੀ ਦਾਦਰੀ ਅਤੇ ਮਹੇਂਦਰਗੜ੍ਹ ਤਿੰਨ ਜਿਲ੍ਹਿਆਂ ਤੋਂ ਲੰਘਦੀ ਹੋਈ ਐਨਐਚ-709 ਐਕਸਟੇਂਸ਼ਨ, ਐਨਐਚ-152ਡੀ, ਐਲਐਚ-148 ਬੀ, ਐਸਅੇਚ-20, ਐਸਐਚ-24 ਅਤੇ ਐਨਐਚ-11 ਸਮੇਤ ਕਈ ਪ੍ਰਮੁੱਖ ਕੌਮੀ ਰਾਜਮਾਰਗਾਂ ਨੂੰ ਜੋੜਦੀ ਹੈ।

          ਇੰਨ੍ਹਾਂ ਜਿਲ੍ਹਿਆਂ ਵਿਚ ਭਾਰੀ ਆਵਾਜਾਈ ਅਤੇ ਵਪਾਰਕ ਵਾਹਨਾਂ ਦੀ ਆਵਾਜਾਈ ਨੁੰ ਦੇਖਦੇ ਇਸ ਸੜਕ ਦਾ ਅਪਗ੍ਰੇਡੇਸ਼ਨ ਹੋਣ ਨਾਲ ਖੇਤਰ ਦੇ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ ਵਿਚ ਕਾਫੀ ਸੁਧਾਰ ਹੋਵੇਗਾ।

          ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਕਰਨਾਲ ਜਿਲ੍ਹਾ ਵਿਚ ਸੜਕ ਮਜਬੂਤੀਕਰਣ ਪਰਿਯੋਜਨਾ ਨੁੰ ਵੀ ਮੰਜੂਰੀ ਪ੍ਰਦਾਨ ਕੀਤੀ। ਇਸ ਪਰਿਯੋ੧ਨਾ ਵਿਚ ਐਨਐਚ-709 ਪੱਕਾ ਖੇੜਾ ਮੋਡ ਤੋਂ ਮੁਨਕ ਤਕ ਵਾਇਆ ਪਬਨ ਹਸਨਪੁਰ (ਸਿਵਰੀ ਤੋਂ ਪਬਨ ਹਸਨਪੁਰ) 15.15 ਕਿਲੋਮੀਟਰ ਦੇ ਮਾਰਗ ‘ਤੇ ਸੜਕ ਬਲਾਕ ਦਾ ਵਿਸਤਾਰ ਸ਼ਾਮਿਲ ਹੈ। ਨਾਬਾਰਡ ਯੋਜਨਾ ਤਹਿਤ 18.82 ਕਰੋੜ ਰੁਪਏ ਦੀ ਅੰਦਾਜਾ ਲਾਗਤ ਵਾਲੀ ਇਸ ਪਰਿਯੋਜਨਾ ਦਾ ਉਦੇਸ਼ ਖੇਤਰ ਦੇ ਬਨਿਆਦੀ ਢਾਂਚੇ ਨੁੰ ਮਜਬੂਤ ਕਰਨਾ ਅਤੇ ਨਿਆਂਇਕ ਵਿਕਾਸ ਨੁੰ ਪ੍ਰੋਤਸਾਹਨ ਦੇਣਾ ਹੈ।

ਮਨਦੀਪ ਸਿੰਘ ਬਰਾੜ ਨੇ ਮਹੀਨਾ ਮੈਗਜ਼ੀਨ ਹਰਿਗੰਧਾ ਦੇ ਨਵੇਂ ਅੇਡੀਸ਼ਨ ਦੀ ਕੀਤੀ ਘੁੰਡ ਚੁਕਾਈ

ਚੰਡੀਗੜ੍ਹ, 9 ਅਗਸਤ – ਹਰਿਆਣਾ ਸਾਹਿਤ ਅਤੇ ਸਭਿਆਚਾਰ ਅਕਾਦਮੀ ਦੇ ਮੈਂਬਰ ਸਕੱਤਰ ਅਤੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਮਨਦੀਪ ਸਿੰਘ ਬਰਾੜ ਨੇ ਅਕਾਦਮੀ ਵੱਲੋਂ ਪ੍ਰਕਾਸ਼ਿਤ ਮਹੀਨਾ ਮੈਗਜ਼ੀਨ ਹਰਿਗੰਧਾ ਦੇ ਨਵੇਂ ਅਡੀਸ਼ਨ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ‘ਤੇ ਸੂਚਨਾ, ਜਨਸਪੰਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਸ੍ਰੀ ਗੌਰਵ ਗੁਪਤਾ, ਅਕਾਦਮੀ ਦੇ ਵਾਇਸ ਚੇਅਰਮੈਨ ਡਾ. ਕੁਲਦੀਪ ਅਗਨੀੋਹੋਤਰੀ, ਪ੍ਰੋਫੈਸਰ ਸੁਨੀਲ ਅੰਮ੍ਰਿਤਸਰ, ਸ੍ਰੀ ਅਰਮਨਾਥ , ਸੀਨੀਅਰ ਪੱਤਰਕਾਰ ਮਨੀਸ਼ਾ ਨਾਂਦਲ ਆਦਿ ਮੌਜੂਦ ਸਨ।

          ਹਰਿਗੰਧਾ ਮੈਗਜ਼ੀਨ ਰਾਹੀਂ ਨਵੋਦਿਤ ਲੇਖਕਾਂ ਨੁੰ ਪ੍ਰੋਤਸਾਹਨ ਲਈ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ। ਲੇਖਕਾਂ ਦੀ ਖੋਜਪਰਕ ਰਚਨਾਵਾਂ ਵੀ ਪ੍ਰਕਾਸ਼ਿਤ ਹੁੰੰਦੀਆਂ ਹਨ। ਇਸ ਵਾਰ ਹਰਿਗੰਧਾ ਦੇ ਆਵਰਣ ਕਵਰ ਨੁੰ ਸੁਤੰਤਰਤਾ ਦਿਵਸ ਨੁੰ ਸਮਰਪਿਤ ਕਰਦੇ ਹੋਏ ਲਾਲਕਿਲੇ ਦੀ ਰਾਮਪਾਰਟ ਨੁੰ ਭਾਰਤ ਦੇ ਕੌਮੀ ਝੰਡੇ ਦੇ ਨਾਲ ਦਰਜ ਕੀਤਾ ਹੈ।

          ਡਾ. ਧਰਮਦੇਵ ਵਿਦਿਆਰਥੀ, ਨਿਦੇਸ਼ਕ ਹਿੰਦੀ ਤੇ ਹਰਿਆਣਵੀਂ ਸੈਲ ਨੇ ਦਸਿਆ ਕਿ ਅਕਾਦਮੀ ਦਾ ਯਤਨ ਹੈ ਕਿ ਹਰਿਗੰਧਾ ਮੈਗਜ਼ੀਨ  ਵਿਚ ਹਰਿਆਣਵੀਂ ਭਾਸ਼ਾ ਵਿਚ ਅਧਾਰਿਤ ਲੇਖ ਤੇ ਕਵਿਤਾਵਾਂ ਨੂੰ ਵੀ ਸਕਾਨ ਦਿੱਤਾ ਜਾਵੇਗਾ। ਅਕਦਾਮੀ ਹਰਿਆਣਵੀਂ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਵਿਸ਼ੇਸ਼ ਯਤਨ ਕਰਗੇੀ।

ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ 9 ਹੋਰ ਸੇਵਾਵਾਂ ਹਰਿਆਣਾ ਸੇਵਾ ਦਾ ਅਧਿਕਾਰ ਐਕਟ ਦੇ ਦਾਇਰੇ ਵਿਚ

ਚੰਡੀਗੜ੍ਹ, 9 ਅਗਸਤ – ਹਰਿਆਣਾ ਸਰਕਾਰ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ 9 ਸੇਵਾਵਾਂ ਨੂੰ ਹਰਿਆਣਾ ਸੇਵਾ ਦਾ ਅਧਿਕਾਰ ਐਕਟ, 2014 ਦੇ ਤਹਿਤ ਸ਼ਾਮਿਲ ਕਰ ਇਹ ਸੇਵਾਵਾਂ ਪ੍ਰਦਾਨ ਕਰਨ ਲਈ 5 ਦਿਨ ਦੀ ਸਮੇਂ-ਸੀਮਾ ਨਿਰਧਾਰਿਤ ਕੀਤੀ ਹੈ।

          ਅੱਜ ਇੱਥੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਦੇ ਅਨੁਸਾਰ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਰਿਕਾਰਡ ਵਿਚ ਨਾਂਅ ਦੀ ਵਰਤਨੀ ਵਿਚ ਬਦਲਾਅ, ਵਿਆਹ ਦੇ ਬਾਅਦ ਨਾਂਅ ਬਦਲਣ, ਤਲਾਕ ਦੇ ਬਾਅਦ ਨਾਂਅ ਬਦਲਣ, ਮੁੜ ਵਿਆਹ ਦੇ ਬਾਅਦ ਨਾਂਅ ਬਦਲਣ, ਪਲਾਟ ਮੇਮੌ ਵਿਚ ਲਿੰਗ ਦੇ ਅਪਡੇਸ਼ਨ, ਪਲਾਟ ਮੈਮੋ ਵਿਚ ਵੈਵਾਹਿਕ ਦੇ ਅਪਡੇਸ਼ਨ, ਪਲਾਟ ਮੇਮੋ ਵਿਚ ਪਤੀ ਜਾਂ ਪਤਨੀ ਦੇ ਮੌਤ ਦੀ ਮਿਤੀ ਦੇ ਅਪਡੇਸ਼ਨ, ਮੋਬਾਇਲ ਨੰਬਰ ਦੇ ਅਪਡੇਸ਼ਨ ਅਤੇ ਈ-ਮੇਲ ਦੇ ਅਪਡੇਸ਼ਨ ਲਈ 5 ਦਿਨ ਦੀ ਸਮੇਂ-ਸੀਮਾ ਨਿਰਧਾਰਿਤ ਕੀਤੀ ਗਈ ਹੈ। ਇਸ ਕੰਮਾਂ ਲਈ ਸਬੰਧਿਤ ਸੰਪਦਾ ਦਫਤਰ ਦੇ ਸੁਪਰਡੈਂਟ ਨੂੰ ਨਾਮਜਦ ਅਧਿਕਾਰੀ, ਸਬੰਧਿਤ ਸੰਪਦਾ ਦਫਤਰ ਦੇ ਸੰਪਦਾ ਅਧਿਕਾਰੀ ਨੂੰ ਪਹਿਲੀ ਸ਼ਿਕਾਇਤ ਹੱਲ ਅਥਾਰਿਟੀ ਅਤੇ ਸਬੰਧਿਤ ਸੰਪਦਾ ਦਫਤਰ ਦੇ ਖੇਤਰੀ ਪ੍ਰਸਾਸ਼ਕ ਨੁੰ ਦੂਜਾ ਸ਼ਿਕਾਇਤ ਹੱਲ ਅਧਿਕਾਰੀ ਨਾਮਜਦ ਕੀਤਾ ਹੈ।

ਸੂਬੇ ਵਿਚ 11 ਤੋਂ 15 ਅਗਸਤ ਤਕ ਚੱਲੇਗਾ ਹਰ ਘਰ ਤਿਰੰਗਾ ਮੁੰਹਿਮ

ਚੰਡੀਗੜ੍ਹ, 9 ਅਗਸਤ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਸੂਬੇ ਵਿਚ 11 ਤਸਂ 15 ਅਗਸਤ ਤਕ ਪੂਰੇ ਸੂਬੇ ਵਿਚ ਹਰ ਘਰ ਤਿਰੰਗਾ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਹਰ ਦਿਨ ਇਕ ਏਂਕਰ ਡਿਪਾਰਮੈਂਟ ਹੋਵੇਗਾ, ਜਿਸ ਦੀ ਦੇਖਰੇਖ ਵਿਚ ਤਿਰੰਗਾ ਯਾਤਰਾ ਕੱਢੀ ਜਾਵੇਗੀ। ਇਸ ਮੁਹਿੰਮ ਵਿਚ ਸੂਬਾ ਸਰਕਾਰ ਦੇ ਮੰਤਰੀ ਅਤੇ ਹੋਰ ਜਨ-ਪ੍ਰਤੀਨਿਧੀ ਵੀ ਸ਼ਿਰਕਤ ਕਰਣਗੇ।

          ਮੁੱਖ ਸਕੱਤਰ ਅੱਜ ਇੱਥੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਡਿਪਟੀ ਕਮਿਸ਼ਨ+ਾਂ ਅਤੇ ਪੁਲਿਸ ਸੁਪਰਡੈਂਟ ਦੇ ਨਾਲ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਸ੍ਰੀ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ 11 ਅਗਸਤ ਨੂੰ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ, 12 ਅਗਸਤ ਨੂੰ ਸਕੂਲ ਸਿਖਿਆ ਅਤੇ ਤਕਨੀਕੀ ਸਿਖਿਆ ਵਿਭਾਗ, 13 ਅਗਸਤ ਨੂੰ ਖੇਡ ਅਤੇ ਯੁਵਾ ਮਾਮਲੇ ਵਿਭਾਗ, 14 ਅਗਸਤ ਨੂੰ ਪੁਲਿਸ ਵਿਭਾਗ ਬਤੌਰ ਏਂਕਰ ਡਿਪਾਰਟਮੈਂਟ ਪ੍ਰੋਗ੍ਰਾਮ ਦੀ ਦੇਖਰੇਖ ਕਰਣਗੇ। 15 ਅਗਸਤ ਨੁੰ ਅਮ੍ਰਿਤ ਸਰੋਵਰਾਂ ‘ਤੇ ਸਮਾਰੋਹ ਪ੍ਰਬੰਧਿਤ ਕੀਤੇ ਜਾਣਗੇ, ਜਿੱਥੇ ਤਿਰੰਗਾ ਫਰਿਾਇਆ ਜਾਵੇਗਾ। ਉੱਥੇ ਹੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਰਾਸ਼ਟਰ ਦੇ ਨਾਂਅ ਸੰਦੇਸ਼ ਵੀ ਸੁਣਾਇਆ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਮਿਸ਼ਨ ਮੋਡ ਵਿਚ ਇਕ ਪੇੜ ਮਾਂ ਦੇ ਨਾਂਅ, ਮੁਹਿੰਮ ਚਲਾ ਕੇ ਹਰ ਜਿਲ੍ਹੇ ਨੂੰ ਵੱਧ ਤੋਂ ਵੱਧ ਪੇੜ ਲਗਾਉਣ ਦਾ ਟੀਚਾ ਦਿੱਤਾ ਜਾਵੇਗਾ। ਇਸ ਮੁਹਿੰਮ ਦੇ ਤਹਿਤ 16 ਅਗਸਤ ਨੂੰ 51 ਲੱਖ ਪੇੜ ਲਗਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਐਨਸੀਸੀ ਅਤੇ ਐਨਐਸਐਸ ਸਮੇਤ ਪੰਚ-ਸਰਪੰਚਾਂ ਅਤੇ ਹੋਰ ਜਨ ਪ੍ਰਤੀਨਿਧੀਆਂ ਨੁੰ ਵੀ ਸ਼ਾਮਿਲ ਕੀਤਾ ਜਾਵੇ ਤਾਂ ਜੋ ਇਸ ਵਿਚ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਯਕੀਨੀ ਕੀਤੀ ਜਾ ਸਕੇ।

          ਸ੍ਰੀ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਸੂਬੇ ਵਿਚ ਲਗਾਏ ਜਾ ਰਹੇ ਸਮਾਧਾਨ ਕੈਂਪਾਂ ਵਿਚ ਜਨ ਸ਼ਿਕਾਇਤਾਂ ਦੇ ਨਿਪਟਾਨ ਲਈ ਡਿਪਟੀ ਕਮਿਸ਼ਨਰਾਂ ਅਤੇ ਵੱਖ-ਵੱਖ ਵਿਭਾਗਾਂ ਨੇ ਚੰਗਾ ਕੰਮ ਕੀਤਾ ਹੈ ਜਿਸ ਦੀ ਜਨਸਾਧਾਰਨ ਵਿਚ ਵੀ ਵੱਡੇ ਪੈਮਾਨੇ ‘ਤੇ ਚਰਚਾ ਹੋ ਰਹੀ ਹੈ। ਇੰਨ੍ਹਾਂ ਕੈਂਪਾਂ ਵਿਚ ਪ੍ਰਾਪਤ 71,363 ਸ਼ਿਕਾਇਤਾਂ ਵਿੱਚੋਂ ਹੁਣ ਤਕ 55,046 ਸ਼ਿਕਾਇਤਾਂ ਦਾ ਹੱਲ ਹੋ ਚੁੱਕਾ ਹੈ। ਇਸੀ ਤਰ੍ਹਾ ਪਰਿਵਾਰ ਪਹਿਚਾਣ ਪੱਤਰ ਨਾਲ ਜੁੜੀ 38,217 ਸ਼ਿਕਾਇਤਾਂ ਵਿੱਚੋਂ 90 ਫੀਸਦੀ ਯਾਨੀ 34,576 ਸ਼ਿਕਾਇਤਾਂ ਦਾ ਹੱਲ ਕੀਤਾ ਜਾ ਚੁੱਕਾ ਹੈ।

          ਉਨ੍ਹਾਂ ਨੇ ਕਿਹਾ ਕਿ ਹਰ ਰੋ੧ ਲਗਭਗ 2 ਤੋਂ 3 ਹਜਾਰ ਲੋਕ ਆਪਣੀ ਸ਼ਿਕਾਇਤਾਂ ਲੈ ਕੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਤੋਂ ਮਿਲਦੇ ਹਨ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਡਿਪਟੀ ਕਮਿਸ਼ਨਰ ਜਿਲ੍ਹਿਆਂ ਨਾਲ ਸਬੰਧਿਤ ਸ਼ਿਕਾਇਤਾਂ ਦਾ ਜਲਦੀ ਤੋਂ ੧ਲਦੀ ਹੱਲ ਕਰਨ। ਇਸ ਤੋਂ ਇਲਾਵਾ, ਇਹ ਵੀ ਯਕੀਨੀ ਕਰਨ ਕਿ ਲੋਕਾਂ ਨੂੰ ਹਰ ਮਹੀਨੇ ਮਿਲਣ ਵਾਲੇ ਰਾਸ਼ਨ ਵਿਚ ਕਿਸੇ ਤਰ੍ਹਾ ਦੀ ਮੁਸ਼ਕਲ ਨਾ ਆਵੇ। ਇਸ ਤੋਂ ਇਲਾਵਾ, ਬਰਸਾਤ ਦੇ ਚਲਦੇ ਬਿਜਲੀ ਦੀ ਸ਼ਿਕਾਇਤਾਂ ਦਾ ਵੀ ਤੁਰੰਤ ਹੱਲ ਕੀਤਾ ਜਾਵੇ।

          ਮੀਟਿੰਗ ਵਿਚ ਵਾਤਾਵਰਣ, ਵਨ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਨ, ਡੀਜੀਪੀ ਸ਼ਤਰੂਜੀਤ ਕਪੂਰ, ਏਡੀਜੀਪੀ ਸੀਆਈਡੀ ਆਲੋਕ ਮਿੱਤਲ, ਯੁਵਾ ਅਧਿਕਾਰਤਾ ਅਤੇ ਉਦਮਤਾ ਵਿਭਾਗ ਦੇ ਪ੍ਰਧਾਨ ਸਕੱਤਰ ਜਿੇਂਦਰ ਕੁਮਾਰ, ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ, ਸਿਵਲ ਏਵੀਏਸ਼ਨ ਵਿਭਾਗ ਦੇ ਸਲਾਹਕਾਰ ਅਤੇ ਸਕੱਤਰ ਸ਼ੇਖਰ ਵਿਦਿਆਰਥੀ, ਹੈਫੇਡ ਦੇ ਪ੍ਰਬੰਧ ਨਿਦੇਸ਼ਕ ਜੇ ਗਣੇਸ਼ਨ, ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਅਸ਼ੋਕ ਕੁਮਾਰ ਮੀਣਾ, ਵਧੀਕ ਮੁੱਖ ਚੋਣ ਅਧਿਕਾਰੀ ਹੇਮਾ ਸ਼ਰਮਾ, ਮਨੁੱਖ ਸੰਸਾਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਆਦਿਤਅ ਦਹਿਆ, ਮੁੱਖ ਮੰਤਰੀ ਦੇ ਓਐਸਡੀ ਵਿਵੇਕ ਕਾਲਿਆ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

 ਬੀ ਅਹੁਦਿਆਂ ਲਈ ਨਿਯੁਕਤੀ ਅਧਿਕਾਰੀਆਂ ਨੂੰ ਐਚਪੀਐਸਸੀ ਪੋਰਟਲ ਰਾਹੀ ਆਪਣੇ ਮੰਗ ਪੱਤਰ ਅਪਲੋਡ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 9 ਅਗਸਤ – ਹਰਿਆਣਾ ਸਰਕਾਰ ਨੇ ਗਰੁੱਪ-ਏ ਅਤੇ ਗਰੁੱਪ-ਬੀ ਅਹੁਦਿਆਂ ਲਈ ਨਿਯੁਕਤੀ ਅਧਿਕਾਰੀਆਂ ਨੂੰ ਹਰਿਆਣਾ ਲੋਕ ਸੇਵਾ ਆਯੋਗ (ਐਚਪੀਐਸਸੀ) ਪੋਰਟਲ ਰਾਹੀਂ ਆਪਣੇ ਮੰਗ ਪੱਤਰ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ ਹਨ। ਆਨਲਾਇਨ ਮੰਗ ਪੱਤਰ ਪਲੇਟਫਾਰਮ https://rps.hpsc.gov ‘ਤੇ ਦੇਖਿਆ ਜਾ ਸਕਦਾ ਹੈ।

          ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਪੱਤਰ ਦੇ ਅਨੁਸਾਰ ਗਰੁੱਪ-ਏ ਅਤੇ ਗਰੁੱਪ-ਬੀ ਅਹੁਦਿਆਂ ਲਈ ਮੰਗ ਪੱਤਰ ਮੌਜੂਦਾ ਵਿਚ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵੱਲੋਂ ਐਚਪੀਐਸਸੀ ਨੂੰ ਆਫਲਾਇਨ ਮੋਡ ਵਿਚ ਭੇਜੇ ਜਾ ਰਹੇ ਹਨ। ਇੰਨ੍ਹਾਂ ਫਾਰਮਾਂ ਦੀ ਸਮੀਖਿਆ ਦੌਰਾਨ ਆਯੋਗ ਨੇ ਕਈ ਵਿਸੰਗਤੀਆਂ ਨੂੰ ਨੋਟ ਕੀਤਾ ਹੈ, ਜਿਸ ਦੇ ਕਾਰਨ ਫਾਰਮ ਨੂੰ ਸੁਧਾਰ ਲਈ ਸਬੰਧਿਤ ਵਿਭਾਗਾਂ ਨੂੰ ਵਾਪਸ ਕਰ ਦਿੱਤਾ ਗਿਆ ਹੈ। ਇਸ ਪ੍ਰਕ੍ਰਿਆ ਨਾਲ ਭਰਤੀ ਦੀ ਸਮੇਂ ਸੀਮਾ ਵਿਚ ਕਾਫੀ ਦੇਰੀ ਹੁੰਦੀ ਹੈ।

          ਭਰਤੀ ਪ੍ਰਕ੍ਰਿਆ ਵਿਚ ਤੇਜੀ ਲਿਆਉਣ ਲਈ ਆਯੋਗ ਨੇ ਸੁਰੱਖਿਆ ਉਪਾਆਂ ਦੇ ਨਾਲ ਫਾਰਮ ਵਿਚ ਗਲਤੀਆਂ ਨੂੰ ਘੱਟ ਕਰਨ ਲਈ ਇਕ ਆਨਲਾਇਨ ਮੰਗ ਪੋਰਟਲ ਵਿਕਸਿਤ ਕੀਤਾ ਹੈ। ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਿਰਫ ਆਨਲਾਇਨ ਮੰਗ ਪੱਤਰਾਂ ‘ਤੇ ਵਿਚਾਰ ਕੀਤਾ ਜਾਵੇਗਾ। ਕਮਿਸ਼ਨ ਵੱਲੋਂ ਹੁਣ ਆਫਲਾਇਨ ਫਾਰਮ ਮੰਜੂਰ ਨਹੀਂ ਕੀਤੇ ਜਾਣਗੇ।

          ਸਾਰੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਕਰੁੱਪ-ਏ ਅਤੇ ਗਰੁੱਪ-ਬੀ ਅਹੁਦਿਆਂ ਲਈ ਨਿਯੁਕਤੀ ਅਧਿਕਾਰੀ ਆਪਣੇ ਮੰਗ ਪੱਤਰ ਐਚਪੀਐਸਸੀ ਪੋਰਟਲ https://rps.hpsc.gov ਰਾਹੀਂ ਅਪਲੋਡ ਹਤੇ ਜਕ੍ਹਾ ਕਰਨ।

 

Leave a Reply

Your email address will not be published.


*