ਪਿੰਡ ਅਖਾੜਾ ਦੀ ਬਾਇਓ ਗੈਸ ਫੈਕਟਰੀ ਖ਼ਿਲਾਫ਼ ਸੰਘੇਰਸ਼  96ਵੇ ਦਿਨ ‘ਚ ਦਾਖਲ ਹੋਇਆ

ਲੁਧਿਆਣਾ ( Justice News)ਅਖਾੜਾ ਪਿੰਡ ਦੇ ਮੁੱਢ ਚ ਲਾਈ ਜਾਣ ਵਾਲੀ ਬਾਇਓ ਗੈਸ ਫੈਕਟਰੀ ਅਸਲ ਚ ਇਲਾਕੇ ਦੇ ਪਿੰਡਾਂ ਲਈ ਕੈਂਸਰ ਫੈਕਟਰੀ ਹੈ। ਇਸ ਪ੍ਰਦੁਸ਼ਨ ਫੈਲਾਉਣ ਵਾਲੀ ਫੈਕਟਰੀ ਨੂੰ ਬੰਦ ਕਰਵਾਉਣ ਲਈ ਅਖਾੜਾ ਪਿੰਡ ਨਿਵਾਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਚ ਸੰਘਰਸ਼ ਕਮੇਟੀ ਬਣਾ ਕੇ ਪੂਰੀ ਤਨਦੇਹੀ ਨਾਲ ਸੰਘਰਸ਼ ਚ ਜੁੱਟੇ ਹੋਏ ਹਨ।
ਅਖਾੜਾ ਤੋਂ ਬਿਨਾਂ ਅਜਿਹੀਆਂ ਫ਼ੈਕਟਰੀਆਂ ਲੁਧਿਆਣਾ ਜਿਲੇ ਚ ਪਿੰਡ ਭੂੰਦੜੀ, ਮੁਸ਼ਕਾਬਾਦ, ਘੁੰਗਰਾਲੀ ਰਾਜਪੂਤਾਂ ਚ ਵੀ ਇਸੇ ਤਰਜ਼ ਤੇ ਦਿਨ ਰਾਤ ਦੇ ਰੋਸ ਧਰਨਿਆਂ ਚ ਵੱਡੀ ਗਿਣਤੀ ਚ ਲੋਕ ਸ਼ਾਮਲ ਹੋ ਰਹੇ ਹਨ। ਇੰਨਾਂ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਇੰਨਾਂ ਜ਼ਹਿਰ ਵਰਤਾਉਣ ਵਾਲੀਆਂ ਫ਼ੈਕਟਰੀਆਂ ਨੂੰ ਬੰਦ ਕਰਾਉਣ ਲਈ ਇਸ ਸਾਂਝੇ ਅੰਦੋਲਨ ਨੂੰ ਵਕਾਰ ਦਾ ਸਵਾਲ ਬਣਾ ਲਿਆ ਹੈ।ਇਸ ਲਈ ਇੰਨਾਂ ਸਾਰੇ ਪਿੰਡਾਂ ਨੇ ਇੱਕ ਜੂਨ ਨੂੰ ਹੋਏ ਲੋਕ ਸਭਾ ਇਲੈਕਸ਼ਨਾਂ ਦਾ ਡੱਟਵਾਂ ਵਿਰੋਧ ਕੀਤਾ ਸੀ। ਸੰਪੂਰਨ ਵੋਟ ਬਾਈਕਾਟ ਨੇ ਲੋਕਾਂ ਦੇ ਮਜਬੂਤ ਇਰਾਦੇ ਦਾ ਇਜ਼ਹਾਰ ਕਰ ਦਿੱਤਾ ਸੀ।
ਅੱਜ ਦੇ ਰੋਸ ਧਰਨੇ ਸਮੇਂ ਬੋਲਦਿਆਂ ਕਿਸਾਨ ਤੇ ਸੰਘਰਸ਼ ਕਮੇਟੀ ਆਗੂ ਗੁਰਤੇਜ ਸਿੰਘ ਅਖਾੜਾ ਤੇ ਦਰਸ਼ਨ ਸਿੰਘ ਅਖਾੜਾ ਨੇ ਦੱਸਿਆ ਕਿ ਇੱਕ ਅਗਸਤ ਦੀ ਪੰਜਾਬ ਸਰਕਾਰ ਦੇ ਮੁੱਖ ਸੱਕਤਰ ਨਾਲ ਹੋਈ ਮੀਟਿੰਗ ਚ ਹੋਈ ਗੱਲਬਾਤ ਪਿੱਛੋਂ ਮਸਲੇ ਦੇ ਹੱਲ ਹੋਣ ਦੀ ਆਸ ਤਾਂ ਬੱਝੀ ਹੈ ਪਰ ਸੰਘਰਸ਼ ਜਾਰੀ ਰਹੇਗਾ।
ਇਸ ਦੋਰਾਨ ਇਨਕਲਾਬੀ ਕੇਂਦਰ ਪੰਜਾਬ ਅਤੇ ਸੰਘਰਸ਼ ਤਾਲਮੇਲ ਕਮੇਟੀ ਦੇ ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੰਨਾਂ ਬਾਇਓ ਗੈਸ ਫ਼ੈਕਟਰੀਆਂ ਨੂੰ ਤੁਰੰਤ ਪੱਕੇ ਤੋਰ ਤੇ ਬੰਦ ਕਰਾਉਣ ਦਾ ਫ਼ੈਸਲਾ ਕਰਨਾ ਹੀ ਪਵੇਗਾ ਜਿਵੇ ਜ਼ੀਰਾ ਗੈਸ ਫੈਕਟਰੀ ਨੂੰ ਬੰਦ ਕਰਾਉਣ ਦਾ ਫੈਸਲਾ ਲੋਕ ਦਬਾਅ ਨਾਲ ਹੋਇਆ ਸੀ। ਉੱਨਾਂ ਆਸ ਪਰਗਟ ਕੀਤੀ ਕਿ ਮੁੱਖਮੰਤਰੀ ਪੈਰਿਸ ਦੀ ਸੈਰ ਦਾ ਖਿਆਲ ਛੱਡ ਕੇ ਸੂਬੇ ਚ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਲੋਕ ਜਥੇਬੰਦੀਆ ਦੇ ਮਸਲੇ ਹੱਲ ਕਰਨ ਵੱਲ ਧਿਆਨ ਕੇਂਦਰਿਤ ਕਰਨ। ਅੱਜ ਦੇ ਇਸ ਧਰਨੇ ਚ ਬੋਲਦਿਆਂ ਕਿਸਾਨ ਆਗੂ ਬਲਜੀਤ ਕੋਰ ਨੇ ਦੱਸਿਆ ਕਿ 12 ਅਗਸਤ ਨੂੰ ਮਹਿਲ ਕਲਾਂ ਕਿਰਨਜੀਤ ਸ਼ਰਧਾਂਜਲੀ ਸਮਾਗਮ ਚ ਪਿੰਡ ਅਖਾੜਾ ਤੋਂ ਅੋਰਤਾਂ ਦਾ ਵੱਡਾ ਜੱਥਾ ਸ਼ਾਮਲ ਹੋਵੇਗਾ। ਇਸ ਸਮੇਂ ਹਰਦੇਵ ਸਿੰਘ ਅਖਾੜਾ,ਬਿੱਕਰ ਸਿੰਘ ਅਖਾੜਾ ਆਦਿ ਸ਼ਾਮਲ ਸਨ।

Leave a Reply

Your email address will not be published.


*