ਰਾਜ ਸਰਕਾਰ ਨੇ 1.50 ਕਰੋੜ ਪੌਧੇ ਲਗਣ ਦਾ ਰੱਖਿਆ ਟੀਚਾ – ੁਮੱਖ ਮੰਤਰੀ
ਚੰਡੀਗੜ੍ਹ, 4 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਰਾਹਗਿਰੀ ਪ੍ਰੋਗ੍ਰਾਮ ਲੋਕਾਂ ਵਿਚ ਪ੍ਰੇਮ ਅਤੇ ਭਾਈਚਾਰਾ ਦੀ ਭਾਵਨਾ ਨੂੰ ਪ੍ਰੋਤਸਾਹਨ ਦੇਣ ਦੇ ਨਾਲ-ਨਾਲ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦੇ ਲਈ ਇਕ ਮੰਚ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਰਾਹਗਿਰੀ ਪ੍ਰੋਗ੍ਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾ ਦੇ ਪ੍ਰੋਗ੍ਰਾਮਾਂ ਨਾਲ ਸ਼ਰੀਰ ਸਿਹਤਮੰਦ ਰਹਿੰਦਾ ਹੈ, ਮਨੁੱਖ ਵਿਚ ਨਵੀਂ ਉਰਜਾ ਦਾ ਸੰਚਾਰ ਹੁੰਦਾ ਹੈ, ਜਿਸ ਨਾਲ ਵਿਕਾਸ ਨੂੰ ਗਤੀ ਮਿਲਦੀ ਹੈ।
ਸ੍ਰੀ ਨਾਇਬ ਸਿੰਘ ਸੈਨੀ ਅੱਜ ਪੰਚਕੂਲਾ ਵਿਚ ਪ੍ਰਬੰਧਿਤ ਰਾਹਗਿਰੀ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਹਜਾਰਾਂ ਦੀ ਗਿਣਤੀ ਵਿਚ ਮੌਜੂਦ ਬੱਚਿਆਂ, ਨੌਜੁਆਨਾਂ , ਖਿਡਾਰੀਆਂ ਅਤੇ ਮਾਣਯੋਗ ਵਿਅਕਤੀਆਂ ਨੂੰ ਸੰਬੋਧਿਤ ਕਰ ਰਹੇ ਸਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਜਿਲ੍ਹਾ ਖੇਡ ਵਿਭਾਗ ਵੱਲੋਂ ਪ੍ਰਬੰਧਿਤ ਸਾਈਕਲ ਰੈਲੀ ਵਿਚ ਖੁਦ ਸਾਈਕਲ ਚਲਾ ਕੇ ਰਾਹਗਿਰੀ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ, ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਅਤੇ ਮੇਅਰ ਸ੍ਰੀ ਕੁਲਭੂਸ਼ਣ ਗੋਇਲ ਸਾਈਕਲ ਚਲਾ ਕੇ ਪ੍ਰੋਗ੍ਰਾਮ ਦੇ ਮੁੱਖ ਦਰਵਾਜੇ ਤਕ ਪਹੁੰਚੇ, ਜਿੱਥੇ ਕਲਾਕਾਰਾਂ ਨੇ ਰਿਵਾਇਤੀ ਢੋਲ-ਨਗਾਰਿਆਂ ਅਤੇ ਬੀਨ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਡਾ. ਯੱਸ਼ ਗਰਗ, ਪੁਲਿਸ ਡਿਪਟੀ ਕਮਿਸ਼ਨਰ ਹਿਮਾਦਰੀ ਕੌਸ਼ਿਕ ਅਤੇ ਵਿਸ਼ੇਸ਼ ਅਧਿਕਾਰੀ, ਕੰਮਿਊਨਿਟੀ ਪੁਲਿਸਿੰਗ ਅਤੇ ਆਊਟਰੀਚ ਪੰਕਜ ਨੈਨ ਵੀ ਮੌਜੂਦ ਰਹੇ।
ਨੱਠਭਜ ਭਰੀ ਜਿੰਦਗੀ ਵਿਚ ਰਾਹਗਿਰੀ ਵਰਗੇ ਪ੍ਰੋਗ੍ਰਾਮਾਂ ਦਾ ਪ੍ਰਬੰਧ ਜਰੂਰੀ
ਰਾਹਗਿਰੀ ਪ੍ਰੋਗ੍ਰਾਮ ਵਿਚ ਭਾਰੀ ਗਿਣਤੀ ਵਿਚ ਮੌਜੂਦ ਹੋਣ ‘ਤੇ ਪੰਚਕੂਲਾਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਾਹਗਿਰੀ ਇਕ ਚੰਗਾ ਯਤਨ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਬੱਚੇ, ਆਮ ਨਾਗਰਿਕ ਅਤੇ ਮਾਣਯੋਗ ਵਿਅਕਤੀ ਹਿੱਸਾ ਲੈਂਦੇ ਹਨ। ਮੈਨੂੰ ਖੁਸ਼ੀ ਹੈ ਕਿ ਰਾਹਗਿਰੀ ਜਿੱਥੇ ਸਮਾਜ ਵਿਚ ਪ੍ਰੇਮ ਅਤੇ ਭਾਈਚਾਰਾ ਦੀ ਭਾਵਨਾ ਨੂੰ ਵਧਾਉਂਦਾ ਹੈ, ਉੱਥੇ ਸਿਹਤਮੰਦ ਜੀਵਨਸ਼ੈਲੀ ਨੂੰ ਅਪਨਾਉਣ ਦਾ ਸੰਦੇਸ਼ ਵੀ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੱਠਭੱਜ ਭਰੀ ਜਿੰਦਗੀ ਵਿਚ ਇਸ ਤਰ੍ਹਾ ਦੇ ਪ੍ਰੋਗ੍ਰਾਮਾਂ ਦਾ ਪ੍ਰਬੰਧ ਜਰੂਰੀ ਹੋ ਜਾਂਦਾ ਹੈ। ਇਸੀ ਨੂੰ ਦੇਖਦੇ ਹੋਏ ਐਤਵਾਰ ਦੇ ਦਿਨ ਕਿਸੇ ਨਾ ਕਿਸੇ ਜਿਲ੍ਹਾ ਵਿਚ ਰਾਹਗਿਰੀ ਪ੍ਰੋਗ੍ਰਾਮ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਿਸ ਵਿਚ ਹਰ ਵਰਗ ਦੇ ਲੋਕ ਪੂਰੇ ਜੋਸ਼ ਤੇ ਉਤਸਾਹ ਨਾਲ ਹਿੱਸਾ ਲੈਂਦੇ ਹਨ। ਊਨ੍ਹਾਂ ਨੇ ਕਿਹਾ ਕਿ ਅੱਜ ਪ੍ਰੋਗ੍ਰਾਮ ਵਿਚ ਸਵੈ ਸਹਾਇਤਾ ਸਮੂਹ ਦੀ ਮਹਿਲਾ ਮੈਂਬਰਾਂ ਵੱਲੋਂ ਸਟਾਲ ਲਗਾ ਕੇ ਉਨ੍ਹਾਂ ਦੇ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਨੁੰ ਵੀ ਪ੍ਰਦਰਸ਼ਿਤ ਕੀਤਾ ਹੈ ਜੋ ਸਾਡੇ ਸਾਰਿਆਂ ਲਈ ਪੇਰੇਣਾਦਾਇਕ ਹਨ।
ਹਰਿਆਣਾ ਸਰਕਾਰ ਵੱਲੋਂ ਵਨ ਮਿੱਤਰਾਂ ਨੂੰ ਪ੍ਰਤੀ ਪੇੜ 20 ਤੇ 10 ਰੁਪਏ ਪ੍ਰੋਤਸਾਹਨ ਵਜੋ ਦਿੱਤੇ ਜਾ ਰਹੇ
ਮੁੱਖ ਮੰਤਰੀ ਨੇ ਰਾਹਗਿਰੀ ਪ੍ਰੋਗ੍ਰਾਮ ਦੇ ਥੀਮ ਇਕ ਪੇੜ ਮਾਂ ਦੇ ਨਾਂਅ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 5 ਜੂਨ ਨੁੰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਹਰਿਆਣਾ ਸਰਕਾਰ ਨੇ ਵੀ ਰਾਜ ਵਿਚ ਇਸ ਮੁਹਿੰਮ ਨੂੰ ਤੇ੧ੀ ਨਾਲ ਅੱਗੇ ਵਧਾਉਂਦੇ ਹੋਏ ਹੁਣ ਤਕ 50 ਲੱਖ ਪੌਧੇ ਲਗਾਏ ਹਨ ਅਤੇ ਬਰਸਾਤ ਦੇ ਮੌਸਮ ਵਿਚ 1.50 ਕਰੋੜ ਪੌਧੇ ਲਗਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਮੌਜੂਦ ਲੋਕਾਂ ਵਿਸ਼ੇਸ਼ਕਰ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਅੱਜ ਇੱਥੋਂ ਸੰਕਲਪ ਲੈ ਕੇ ਜਾਣ ਕਿ ੧ਨਮਦਿਨ , ਪਰਿਵਾਰ ਵਿਚ ਕਿਸੇ ਵੀ ਤਰ੍ਹਾ ਦੇ ਖੁਸ਼ੀ ਦੇ ਮੌਕੇ ਅਤੇ ਮਹਾਪੁਰਸ਼ਾਂ ਦੀ ਜੈਯੰਤੀਆਂ ‘ਤੇ ਘੱਟ ਤੋਂ ਘੱਟ ਅਇਕ ਪੌਧਾ ਜਰੂਰ ਲਗਾਉਣ ਅਤੇ ਉਸ ਦਾ ਸਰੰਖਣ ਵੀ ਕਰਨ। ਵਨ ਵਿਭਾਗ ਦੇ ਕੋਲ ਪੌਧਿਆਂ ਦੀ ਕੋਈ ਕਮੀ ਨਹੀਂ ਹੈ। ਅੱਜ ਵੀ ਪ੍ਰੋਗ੍ਰਾਮ ਤੋਂ ਜਾਂਦੇ ਹੋਏ ਇਕ -ਇਕ ਪੌਧੇ ਰੋਪਿਤ ਕਰਨ ਲਹੀ ਇੱਥੋਂ ਲੈ ਕੇ ਜਾਣ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਰਾਜ ਵਿਚ ਵਨ ਮਿੱਤਰਾਂ ਦੀ ਨਿਯੁਕਤੀ ਕੀਤੀ ਹੈ। ਉਨ੍ਹਾਂ ਨੇ ਦਸਿਆ ਕਿ ਵਨ ਮਿੱਤਰ ਨੁੰ ਇਕ ਪੌਧਾ ਲਗਾ ਕੇ ਸਰੰਖਣ ਕਰਨ ‘ਤੇ ਸਰਕਾਰ ਵੱਲੋਂ 20 ਰੁਪਏ ਪ੍ਰੋਤਸਾਹਨ ਵਜੋ ਦਿੱਤੇ ਜਾਂਦੇ ਹਨ। ਇਸ ਤਰ੍ਹਾ ਐਨਜੀਓ, ਧਾਰਮਿਕ ਅਤੇ ਸਮਾਜਿਕ ਸੰਸਥਾ ਜਾਂ ਆਮ ਨਾਗਰਿਕ ਵੱਲੋਂ ਲਗਾਏ ਗਏ ਪੌਧਿਆਂ ਦਾ ਸਰੰਖਣ ਕਰਨ ‘ਤੇ ਵਨ ਮਿੱਤਰ ਨੁੰ ਪ੍ਰਤੀ ਪੇੜ 10 ਰੁਪਏ ਪ੍ਰੋਤਸਾਹਨ ਸਵਰੂਪ ਦਿੱਤੇ ਜਾਂਦੇ ਹਨ।
ਮੁੱਖ ਮੰਤਰੀ ਨੇ ਖਿਡਾਰੀ ਮਨੂ ਭਾਕਰ ਤੇ ਸਰਬਜੀਤ ਸਿੰਘ ਨੂੰ ਦਿੱਤੀ ਵਧਾਈ
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮੰਚ ਰਾਹੀਂ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹਨ, ਜਿੰਨ੍ਹਾਂ ਨੇ ਰਾਹਗਿਰੀ ਪ੍ਰੋਗ੍ਰਾਮ ਵਿਚ ਵੱਖ-ਵੱਖ ਖੇਡ ਮੁਕਾਬਲੇ ਰਾਹੀਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਹਰਿਆਣਾ ਦੀ ਬੇਟੀ ਮਨੂ ਭਾਕਰ ਅਤੇ ਬੇਟੇ ਸਰਬਜੀਤ ਸਿੰਘ ਨੇ ਪੈਰਿਸ ਵਿਚ ਚੱਲ ਰਹੇ ਓਲੰਪਿਕ ਖੇਡਾਂ ਵਿਚ ਸ਼ੂਟਿੰਗ ਮੁਕਾਬਲੇ ਵਿਚ ਮੈਡਲ ‘ਤੇ ਨਿਸ਼ਾਨਾ ਲਗਾ ਕੇ ਹਰਿਆਣਾ ਦਾ ਮਾਣ ਦੇਸ਼ ਤੇ ਵਿਦੇਸ਼ ਵਿਚ ਵਧਾਇਆ ਹੈ।
ਮੁੱਖ ਮੰਤਰੀ ਨੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੁੰ ਕੀਤਾ ਸਨਮਾਨਿਤ
ਰਾਹਗਿਰੀ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਪੰਚਕੂਲਾ ਦੇ ਦੋ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਵੀ ਸਨਮਾਨਿਤ ਕਰ ਉਨ੍ਹਾਂ ਦਾ ਹੌਸਲਾ ਵਧਾਇਆ। ਜਤਿਨ ਬਿਸ਼ਨੋਈ ਤਾਇਕਵਾਂਡੋਂ ਪੈਰਾ ਵਲਡ ਚੈਪੀਅਨਸ਼ਿਪ 2023 ਦੇ ਗੋਲਡ ਮੈਡਲਿਸਟ ਹਨ ੧ਦੋਂ ਕਿ ਅਰਣਯ ਠਾਕੁਰ ਤਾਇਕਵਾਂਡੋਂ ਵਲਡ ਚੈਪੀਅਨਸ਼ਿਪ 2022 ਵਿਚ ਸਿਲਵ ਮੈਡਲ ਜੇਤੂ ਹਨ। ਮੁੱਖ ਮੰਤਰੀ ਨੇ ਦੋਵਾਂ ਖਿਡਹਰੀਆਂ ਨੁੰ ਉਨ੍ਹਾਂ ਦੀ ਇਸ ਉਪਲਬਧੀ ‘ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਭਵਿੱਖ ਵੀ ਆਪਣੇ ਇਸ ਪ੍ਰਦਰਸ਼ਨ ਨੁੰ ਜਾਰੀ ਰੱਖਣਗੇ।
ਇਸ ਦੇ ਬਾਅਦ ਮੁੱਖ ਮੰਤਰੀ ਨੇ ਹਰਿਆਣਾ ਯੋਗ ਕਮਿਸ਼ਨ ਸ੍ਰੀ ਪਤਾਂਜਲੀ ਯੋਗ ਸਮਿਤੀ ਪੰਚਕੂਲਾ ਦੇ ਸੰਯੁਕਤ ਤੱਤਵਾਧਾਨ ਵਿਚ ਪ੍ਰਬੰਧਿਤ ਯੋਗ ਕੈਂਪ ਵਿਚ ਪਹੁੰਚ ਕੇ ਯੋਗ ਸਾਧਕਾਂ ਨੂੰ ਉਤਸਾਹ ਵਧਾਇਆ। ਉਨ੍ਹਾਂ ਨੇ ਕਿਹਾ ਕਿ ਯੋਗ ਨਾ ਸਿਰਫ ਸ਼ਰੀਰ ਨੁੰ ਸਿਹਤਮੰਦ ਰੱਖਦਾ ਹੈ, ਸਗੋ ਰੋਗ ਪ੍ਰਤੀਰੋਧਕ ਸਮਰੱਥਾ ਨੁੰ ਵਧਾ ਕੇ ਸ਼ਰੀਰ ਵਿਚ ਨਵੀਂ ਉਰਜਾ ਦਾ ਸੰਚਾਰ ਕਰਦਾ ਹੈ। ਮੁੱਖ ਮੰਤਰੀ ਨੇ ਪ੍ਰੋਗ੍ਰਾਮ ਸਥਾਨ ਦੇ ਨਾਲ ਲਗਦੇ ਮੈਦਾਨ ਵਿਚ ਪੌਧਾਰੋਪਣ ਕੀਤਾ।
ਮੁੱਖ ਮੰਤਰੀ ਨੇ ਸਟਾਲਾਂ ਦਾ ਕੀਤਾ ਅਗਲੋਕਨ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਰਾਹਗਿਰੀ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਅਵਲੋਕਨ ਕੀਤਾ। ਉਨ੍ਹਾਂ ਨੇ ਮਹਿਲਾ ਸਵੈ ਸਹਾਇਤਾ ਸਮੂਹ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਵਿਚ ਡੁੰਘੀ ਦਿਲਚਸਪੀ ਦਿਖਾਉਂਦੇ ਹੋਏ ਵੱਖ-ਵੱਖ ਉਤਪਾਦਾਂ ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ। ਪੁਲਿਸ ਵੱਲੋਂ ਸੜਕ ਸੁਰੱਖਿਆ ਮੁਹਿੰਮ, ਟ੍ਰੈਫਿਕ ਨਿਯਮ, ਰੈਡਕ੍ਰਾਸ ਵੱਲੋਂ ਸੀਪੀਆਰ, ਸਿਹਤ ਵਿਭਾਗ ਵੱਲੋਂ ਨਿਰੋਗੀ ਹਰਿਆਣਾ ਦੇ ਸਟਾਲ ਲਗਾਏ ਗਏ। ਇਸ ਤੋਂ ਇਲਾਵਾ, ਐਨਡੀਆਰਐਫ ਵੱਲੋਂ ਐਮਰਜੈਂਸੀ ਸਥਿਤ ਤੋਂ ਨਜਿਠਣ ਦੇ ਲਈ ਕੀਤੀ ਜਾਣ ਗਾਲੀ ਵੱਖ-ਵੱਖ ਗਤੀਵਿਧੀਆਂ ਦੀ ਵਿਸਤਾਰ ਨਾਲ ਜਾਣਾਕਾਰੀ ਦਿੱਤੀ ਗਈ।
ਹਰਿਆਣਾ ਦੇ ਉਭਰਦੇ ਕਲਾਕਾਰ ਸੌਰਭ ਅਤਰੀ ਨੇ ਆਪਣੀ ਸ਼ਾਨਦਾਰ ਪੇਸ਼ਗੀਆਂ ਨਾਲ ਸਾਰਿਆਂ ਨੂੰ ਥਿਰਕਨ ‘ਤੇ ਮਜਬੂਰ ਕਰ ਦਿੱਤਾ।
ਮੁੱਖ ਮੰਤਰੀ ਨੇ ਰਾਹਗਿਰੀ ਦੌਰਾਨ ਬਾਕਸਿੰਗ, ਫੁੱਟਬਾਲ, ਫੇਂਸਿੰਗ , ਹਾਕੀ, ਗਤਕਾ, ਥਾਂਗਤਾ, ਬਾਸਕਿਟਬਾਲ, ਵਾਲੀਬਾਲ, ਜੁਡੋ, ਕੁਸ਼ਤੀ, ਕਬੱਡੀ, ਤਾਇਕਵਾਂਡੋਂ, ਵੁਸ਼ੂ, ਘੁੜਸਵਾਰੀ ਅਤੇ ਹੋਰ ਪ੍ਰਬੰਧਿਤ ਖੇਡ ਗਤੀਵਿਧੀਆਂ ਵਿਚ ਖਿਡਾਰੀਆਂ ਦੇ ਵਿਚ ਪਹੁੰਚ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਖਿਡਾਰੀ ਵੀ ਮੁੱਖ ਮੰਤਰੀ ਨੂੰ ਆਪਣੇ ਵਿਚ ਪਾ ਕੇ ਉਤਸਾਹਿਤ ਨਜਰ ਆਉਣ। ਉਨ੍ਹਾਂ ਨੇ ਮੁੱਖ ਮੰਤਰੀ ਦੇ ਨਾਲ ਇੰਨ੍ਹਾਂ ਪਲਾਂ ਨੂੰ ਯਾਦਗਾਰ ਬਨਾਉਣ ਦੇ ਲਈ ਫੋਟੋ ਵੀ ਖਿਚਵਾਉਂਣ।
Leave a Reply