ਦਲਿਤਾਂ ਨੂੰ ਆਪਣੀ ਹੀ ਜ਼ਮੀਨ ਵਿੱਚ ਜਾਣ ਤੇ ਪਰਚਾ ਪਾਉਣ ਦੇ ਖਿਲਾਫ ਜਲਦੀ ਹੀ ਡੀਐਸਪੀ ਦਫਤਰ ਅੱਗੇ ਲਾਇਆ ਜਾਵੇਗਾ ਧਰਨਾ 

ਸੰਗਰੂਰ/ਮੂਨਕ ::::::::::::::::::::::::: ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਖਨੌਰੀ ਪੁਲਿਸ ਵੱਲੋਂ ਜਰਨਲ ਵਿਆਕਤੀ ਦੇ ਇਸ਼ਾਰੇ ਤੇ ਪਿੰਡ ਦੇ ਪੰਜ ਦਲਿਤਾਂ ਨੂੰ ਆਪਣੀ ਹੀ ਜਮੀਨ ਵਿੱਚ ਜਾਣ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਅਤੇ ਕੁੱਟਮਾਰ ਅਤੇ ਧਮਕੀਆਂ ਦੇਣ ਦਾ ਪਰਚਾ ਦਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਉਹਨਾਂ ਕਿਹਾ ਕਿ ਇਹ ਜਮੀਨ ਸ਼ਡਿਊਲ ਕਾਸਟ ਲੈਡ ਓਨਿਗ ਸੋਸਾਇਟੀ ਦੀ ਹੈ,  ਜਿਸਦਾ ਕਿ ਦੂਰ ਦੂਰ ਤੱਕ ਕਿਸੇ ਵੀ ਜਰਨਲ ਵਿਅਕਤੀ ਨਾਲ ਕੋਈ ਲੈਣ ਦੇਣ ਨਹੀਂ। ਇਸ ਜਮੀਨ ਦੇ ਕਾਨੂੰਨ ਮੁਤਾਬਕ ਕੋਈ ਜਰਨਲ ਵਿਅਕਤੀ ਇਸ ਜਮੀਨ ਨੂੰ ਠੇਕੇ ਤੇ ਵੀ ਨਹੀਂ ਲੈ ਸਕਦਾ ਪਰ ਇੱਕ ਜਰਨਲ ਵਿਅਕਤੀ ਵੱਲੋਂ ਸ਼ਰੇਆਮ ਜਮੀਨ ਤੇ ਕਬਜ਼ਾ ਹੋਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਹਨ। ਜਦੋਂ ਕਿ ਕਾਨੂੰਨ ਮੁਤਾਬਕ ਤੇ  ਕਾਗਜੀ ਰਿਕਾਰਡ ਮੁਤਾਬਕ (ਮਾਲ ਵਿਭਾਗ ਦੇ ਰਿਕਾਰਡ, ਰਿਕਾਰਡ ਨਹਿਰੀ ਵਿਭਾਗ ਦੇ ਰਿਕਾਰਡ ) ਨਿਸ਼ਾਨਦੇਹੀ ਮੁਤਾਬਕ, ਜਮੀਨ 1956 ਤੋਂ ਲੈ ਕੇ ਅੱਜ ਤੱਕ ਇੰਤਕਾਲ ਦਲਿਤ ਦੇ ਨਾਮ ਹੀ ਹੈ ਤੇ  ਦਲਿਤਾਂ ਵੱਲੋ ਦਿੱਤੀ ਦਰਖਾਸਤ ਦੇ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਦੋ ਦਿਨਾਂ ਅੰਦਰ ਪੁਲਿਸ ਵੱਲੋਂ ਬਣਦੀ ਕਾਰਵਾਈ ਨਾ ਕੀਤੀ ਤਾਂ ਦਲਿਤਾਂ ਨਾਲ ਧੱਕਾ ਕਰਨ ਵਾਲੇ ਲੋਕਾਂ ਖ਼ਿਲਾਫ਼ ਐਸ ਸੀ/ਐਸ ਟੀ ਐਕਟ ਤਹਿਤ ਕਾਰਵਾਈ ਕਰਾਉਣ ਅਤੇ ਖਨੌਰੀ ਪੁਲਿਸ ਦੇ ਖਿਲਾਫ ਜਲਦੀ ਹੀ ਡੀਐੱਸਪੀ ਮੂਨਕ ਦਫਤਰ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਸੰਬੰਧੀ ਪਹਿਲਾਂ ਇੱਕ ਵਫਦ ਐਸਐਸਪੀ ਸੰਗਰੂਰ ਨੂੰ ਮਿਲੇਗਾ।
ਇਸ ਮੌਕੇ ਅਮਰੀਕ ਸਿੰਘ ਮੰਡਵੀ ਜਸਵਿੰਦਰ ਸਿੰਘ, ਸੁਭਾਸ਼ ਸਿੰਘ ਅਤੇ ਸੋਸਾਇਟੀ ਦੇ ਮੈਂਬਰ ਅਤੇ ਵੱਡੀ ਗਿਣਤੀ ‘ਚ ਨੌਜਵਾਨ ਹਾਜ਼ਰ ਸਨ।

Leave a Reply

Your email address will not be published.


*