Haryana News

ਮੁੱਖ ਚੋਣ ਅਧਿਕਾਰੀ ਨੇ ਵਿਧਾਨਸਭਾ ਚੋਣ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਕੀਤੀ ਪਹਿਲੀ ਮੀਟਿੰਗ

ਚੰਡੀਗੜ੍ਹ, 3 ਅਗਸਤ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਵੋਟਰ ਸੂਚੀ ਦੇ ਸੋਧ ਪ੍ਰੋਗ੍ਰਾਮ ਅਨੁਸਾਰ ਸੂਬੇ ਦੀ ਵੋਟਰ ਸੂਚੀ ਦਾ ਸ਼ੁਰੂਆਤੀ ਪ੍ਰਕਾਸ਼ਨ ਸਾਰੇ ਨਾਮਜਦ ਸਥਾਨਾਂ ‘ਤੇ 2 ਅਗਸਤ, 2024 ਨੂੰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਾ ਪੂਰੀ ਤਰ੍ਹਾ ਅਧਿਐਨ ਕਰਨ ਅਤੇ ਪ੍ਰਾਰੂਪ ਸੂਚੀਆਂ ਵਿਚ ਜੇਕਰ ਕਿਸੇ ਤਰ੍ਹਾ ਦੀ ਗਲਤੀ ਹੈ ਤਾਂ ਉਹ ਨਿਰਧਾਰਿਤ ਫਾਰਮ-6, ਫਾਰਮ-7 ਤੇ ਫਾਰਮ -8 ਰਾਹੀਂ 16 ਅਗਸਤ ਤਕ ਦਾਵੇ ਅਤੇ ਇਤਰਾਜ ਸਬੰਧਿਤ ਰਜਿਸਟਰ ਅਧਿਕਾਰੀ ਦੇ ਕੋਲ ਦਰਜ ਕਰਵਾ ਸਕਦੇ ਹਨ।

          ਸ੍ਰੀ ਪੰਕਜ ਅਗਰਵਾਲ ਅੱਜ ਚੰਡੀਗੜ੍ਹ ਵਿਚ ਸੂਬੇ ਦੀ ਮਾਨਤਾ ਪ੍ਰਾਪਤ ਸਾਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਵੋਟਰ ਸੂਚੀ ਦੇ ਦੂਜਾ ਮੁੜ ਨਿਰੀਖਣ ਨੂੰ ਲੈ ਕੇ ਮੀਟਿੰਗ ਕਰ ਰਹੇ ਸਨ।

          ਉਨ੍ਹਾਂ ਨੇ ਦਸਿਆ ਕਿ ਆਉਣ ਵਾਲੇ ਵਿਧਾਨਸਭਾ ਚੋਣ ਲਈ ਕੁੱਲ 20,629 ਪੋਲਿੰਗ ਬੂਥ ਹੋਣਗੇ, ਜਿਨ੍ਹਾਂ ਵਿੱਚੋਂ 417 ਪੋਲਿੰਗ ਬੂਥ ਨਵੇਂ ਬਣਾਏ ਗਏ ਹਨ। ਲੋਕਸਭਾ ਚੋਣ ਵਿਚ ਸੂਬੇ ਵਿਚ ਪੋਲਿੰਗ ਬੂਥਾਂ ਦੀ ਗਿਣਤੀ 19,812 ਸੀ। ਇਸ ਤੋਂ ਇਲਾਵਾ, 699 ਪੋਲਿੰਗ ਬੂਥਾਂ ਦਾ ਸਮਾਯੋਜਨ ਵੀ ਕੀਤਾ ਗਿਆ ਹੈ। ਈਵੀਐਮ ਦੀ ਪਹਿਲੇ ਪੱਧਰ ਦੇ ਚੈਕਿੰਗ ਭਾਰਤ ਇਲੈਕਟ੍ਰੋਨਿਕਸ ਲਿਮੀਟੇਡ ਦੇ ਇੰਜੀਨੀਅਰਾਂ ਵੱਲੋਂ ਸੂਬੇ ਦੇ ਸਾਰੇ 22 ਜਿਲ੍ਹਿਆਂ ‘ਤੇ ਕੀਤੀ ਜਾ ਰਹੀ ਹੈ। ਇਸ ਚੈਕਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀ ਵੀ ਮੌਜੂਦ ਰਹਿ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਇਸ ਦੇ ਲਈ ਉਹ ਆਪਣੇ ਜਿਲ੍ਹਾ ਪੱਧਰਾਂ ‘ਤੇ ਨਿਯੁਕਤ ਦਫਤਰ ਪ੍ਰਭਾਰੀਆਂ ਨਾਲ ਸੰਪਰਕ ਕਰ ਕੇ ੧ਾਣਕਾਰੀ ਦੇਣ, ਤਾਂ ੧ੋ ਉਹ ਆਪਣੀ ਮੌਜੂਦਗੀ ਯਕੀਨੀ ਕਰ ਸਕਣ।

          ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਸੋਧ ਵੋਟਰ ਸੂਚੀਆਂ ਦੀ ਤਿਆਰੀਆਂ ਨੂੰ ਲੈ ਕੇ ਸ਼ਨੀਵਾਰ 3 ਅਗਸਤ, ਐਤਵਾਰ 4 ਅਗਸਤ, ਸ਼ਨੀਵਾਰ 10 ਅਗਸਤ ਅਤੇ ਐਤਵਾਰ 11 ਅਗਸਤ ਨੂੰ ਵਿਸ਼ੇਸ਼ ਮਿੱਤੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇਨ੍ਹਾਂ ਮਿੱਤੀਆਂ ਵਿਚ ਬੂਥ ਲੇਵਲ ਅਧਿਕਾਰੀ ਵਿਸ਼ੇਸ਼ ਰੂਪ ਨਾਲ ਪੋਲਿੰਗ ਸਟੇਸ਼ਨਾਂ ‘ਤੇ ਮੌਜੂਦ ਰਹਿਣਗੇ ਅਤੇ ਲੋਕਾਂ ਦੇ ਵੋਟ ਬਨਾਉਣ ਦਾ ਕੰਮ ਵਿਚ ਸਹਿਯੋਗ ਕਰਣਗੇ। ਉਨ੍ਹਾਂ ਨੇ ਮੌ੧ੂਦ ਸਾਰੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੂਥ ਲੇਵਲ ਏਜੰਟ ਨਿਯੁਕਤ ਕਰਨ ਤਾਂ ਜੋ ਇੰਨ੍ਹਾਂ ਮਿੱਤੀ ‘ਤੇ ਬੀਐਲਓ ਦੇ ਨਾਲ ਸੰਪਰਕ ਕਰਨ।

          ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਮਾਨਤਾ ਪ੍ਰਾਪਤ ਸਾਰੀ ਰਾਜਨੀਤਿਕ ਪਾਰਟੀ ਵੋਟਰ ਸੂਚੀਆਂ ਦੀ ਦੋ ਕਾਪੀਆਂ ਪਾਉਣ ਦੇ ਹੱਕਦਾਰ ਹਨ, ਜਿਸ ਵਿਚ ਇਕ ਪ੍ਰਿੰਟੇਡ ਕਾਪੀ ਹੋਵੇਗੀ ਅਤੇ ਦੂਜੀ ਸਾਫਟ ਕਾਪੀ ਹੋਵੇਗੀ। ਉਨ੍ਹਾਂ ਨੇ ਸਾਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੁੰ ਅਪੀਲ ਕੀਤੀ ਕਿ ਉਹ ਆਪਣੇ ਅਥੋਰਾਇਜਡ ਪ੍ਰਤੀਨਿਧੀ ਨੁੰ ਸਬੰਧਿਤ ਜਿਲ੍ਹੇ ਦੇ ਚੋਣ ਅਧਿਕਾਰੀ ਜਾਂ ਚੋਣ ਰਜਿਸਟਰ ਅਧਿਕਾਰੀ ਨਾਲ ਸੰਪਰਕ ਕਰ ਡ੍ਰਾਫਟ ਵੋਟਰ ਸੂਚੀ ਪ੍ਰਾਪਤ ਕਰ ਲੈਣ। ਉਨ੍ਹਾਂ ਨੇ ਦਸਿਆ ਕਿ ਸੂਬੇ ਦੇ ਸਾਰੇ 90 ਵਿਧਾਨਸਭਾ ਖੇਤਰਾਂ ਦੀ ਡ੍ਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ 26 ਅਗਸਤ ਤਕ ਦਾਵੇ ਤੇ ਇਤਰਾਜ ਦਾ ਨਿਪਟਾਨ ਕੀਤਾ ਜਾਵੇਗਾ। 27 ਅਗਸਤ ਨੂੰ ਵੋਟਰ ਸੂਚੀ ਆਖੀਰੀ ਪ੍ਰਕਾਸ਼ਨ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਸਿਰਫ ਉਹੀ ਵਿਅਕਤੀ ਵੋਟ ਪਾ ਸਕਦਾ ਹੈ ਜਿਸ ਦਾ ਨਾਂਅ ਵੋਟਰ ਸੂਚੀ ਵਿਚ ਸ਼ਾਮਿਲ ਹੈ।

          ੳੋਟ ਬਨਵਾਉਣ ਲਈ ਫਾਰਮ-6, ਵੋਟ ਕਟਵਾਉਣ ਲਈ ਫਾਰਮ-7 ਅਤੇ ਪਤਾ ਬਦਲਵਾਉਣ ਲਈ ਫਾਰਮ-8 ਭਾਰਤ ਚੋਣ ਕਮਿਸ਼ਨ ਦੇ ਪੋਰਟਲ www.voterportal.eci.gov.in ਅਤੇ ਵਿਭਾਗ ਦੀ ਵੈਬਸਾਇਟ www.ceoharyana.gov.in ‘ਤੇ ਉਪਲਬਧ ਹੈ। ਇਸ ਤੋਂ ਇਲਾਵਾ, ਕਿਸੇ ਵੀ ਤਰ੍ਹਾ ਦੀ ਸਹਾਇਤਾ , ਸੁਝਾਅ ਤੇ ਸ਼ਿਕਾਇਤ ਸੰਬਧਿਤ ਚੋਣ ਜਾਂ ਰਜਿਸਟਰ ਅਧਿਕਾਰੀ ਨੂੰ ਦਿੱਤੀ ਜਾ ਸਕਦੀ ਹੈ ਅਤੇ ਮੁੱਖ ਚੋਣ ਅਧਿਕਾਰੀ ਦਫਤਰ ਦੇ ਟੋਲ ਫਰੀ ਨੰਬਰ 1950 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਵੋਟਰ ਸੂਚੀਆਂ ਦਾ ਕੀਤਾ ਜਾ ਰਿਹਾ ਦੂਜਾ ਵਿਸ਼ੇਸ਼ ਮੁੜ ਨਿਰੀਖਣ  ਪੰਕਜ ਅਗਰਵਾਲ

ਚੰਡੀਗੜ੍ਹ, 3 ਅਗਸਤ – ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ 1 ਜੁਲਾਈ, 2024 ਨੂੰ ਨਿਰਧਾਰਿਤ ਮਿੱਤੀ ਮੰਨ ਕੇ ਸੂਬੇ ਦੀ ਸਾਰੀ ਵਿਧਾਨਸਭਾ ਖੇਤਰਾਂ ਦੀ ਵੋਟਰ ਲਿਸਟਾਂ ਦਾ ਦੂਜਾ ਵਿਸ਼ੇਸ਼ ਮੁੜ ਨਿਰੀਖਣ ਕੰਮ ਕੀਤਾ ਜਾ ਰਿਹਾ ਹੈ। ਇਸ ਪ੍ਰੋਗ੍ਰਾਮ ਅਨੁਸਾਰ 02 ਅਗਸਤ 2024 ਨੂੰ ਸੂਬੇ ਦੇ 90 ਵਿਧਾਨਸਭਾ ਖੇਤਰ ਦੇ ਸਾਰੇ ਚੋਣ ਕੇਂਦਰਾਂ ‘ਤੇ ਵੋਟਰ ਸੂਚੀਆਂ ਦਾ ਸ਼ੁਰੂਆਤੀ ਛਪਾਈ ਸਬੰਧਿਤ ਚੋਣ ਰਜਿਸਟ੍ਰੇਸ਼ਣ ਅਧਿਕਾਰੀ ਵੱਲੋਂ ਕੀਤਾ ਗਿਆ ਹੈ।

          ਇਸ ਸਬੰਧ ਵਿਚ ਮੁੱਖ ਚੋਣ ਅਧਿਕਾਰੀ, ਹਰਿਆਣਾ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਵੋਟਰ ਲਿਸਟਾਂ ਦਾ ਦੂਜਾ ਵਿਸ਼ੇਸ਼ ਮੁੜ ਨਿਰੀਖਣ ਪ੍ਰੋਗ੍ਰਾਮ ਦੇ ਅਨੁਸਾਰ ਯੋਗ ਵਿਅਕਤੀਆਂ ਤੋਂ 16 ਅਗਸਤ ਤਕ ਨਵੇਂ ਵੋਟ ਬਨਾਉਣ ਦੇ ਲਈ ਦਾਵੇ ਅਤੇ ਇਤਰਾਜ ਦਰਜ ਕੀਤੇ ਜਾਣਗੇ। ਇਸ ਦੌਰਾਨ ਕੋਈ ਵੀ ਯੋਗ ਵਿਅਕਤੀ ਆਪਣੇ ਨਵੇਂ ਵੋਟ ਬਨਵਾਉਣ ਦੇ ਫਾਰਮ ਸਬੰਧਿਤ ਬੂਥ ‘ਤੇ ਬੀਐਲਓ ਨੂੰ ਜਮ੍ਹਾ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, 3 ਤੇ 4 ਅਗਸਤ ਅਤੇ 10 ਤੇ 11 ਅਗਸਤ, 2024 ਸ਼ਨੀਵਾਰ ਤੇ ਐਤਵਾਰ ਨੂੰ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇੰਨ੍ਹਾਂ ਦਿਨਾਂ ਵਿਚ ਬੀਐਲਓ ਸਬੰਧਿਤ ਬੂਥ ‘ਤੇ ਮੌਜੂਦ ਰਹਿ ਕੇ ਨਵੇਂ ਵੋਟ ਬਨਾਉਣ ਅਤੇ ਗਲਤੀਆਂ ਦੂਰ ਕਰਨ ਲਈ ਫਾਰਮ ਲੈਣ ਦਾ ਕੰਮ ਕਰਣਗੇ।

          ਉਨ੍ਹਾਂ ਨੇ ਦਸਿਆ ਕਿ ਵੋਟਰ ਸੂਚੀਆਂ ਵਿਚ ਨਾਂਅ ਸ਼ਾਮਿਲ ਕਰਨ ਲਈ ਯੋਗ ਵਿਅਕਤੀ ਫਾਰਮ ਨੰਬਰ 6 ਜਰੂਰੀ ਤਸਦਾਵੇਜਾਂ ਦੇ ਨਾਲ ਭਰ ਸਕਦਾ ਹੈ। ਫਾਰਮ ਨੰਬਰ 08 ਰਾਹੀਂ ਕੋਈ ਵੀ ਯੋਗ ਵਿਅਕਤੀ ਪਹਿਲਾਂ ਦਰਜ ਉਸ ਦੇ ਵੇਰਵੇ ਵਿਚ ਸੋਧ ਕਰਵਾ ਸਕਦਾ ਹੈ ਅਤੇ ਰਿਹਾਇਸ਼ੀ ਪਤਾ ਬਦਲਣ ‘ਤੇ ਵੋਟਰ ਸੂਚੀ ਵਿਚ ਵੀ ਆਪਣਾ ਪਤਾ ਬਦਲਵਾ ਸਕਦਾ ਹੈ। ਕਿਸੇ ਵੀ ਅਯੋਗ ਵਿਅਕਤੀ ਦਾ ਨਾਂਅ ਵੋਟਰ ਸੂਚੀ ਤੋਂ ਹਟਵਾਉਣ ਲਈ ਉਸੀ ਮਦਾਨ ਕੇਂਦਰ ਦੇ ਵੋਟਰ ਵੱਲੋਂ ਫਾਰਮ ਨੰਬਰ 07 ਵਿਚ ਇਤਰਾਜ ਦਰਜ ਕੀਤਾ ਜਾ ਸਕਦੀ ਹੈ।

ਆਖੀਰੀ ਵੋਟਰ ਲਿਸਟਾਂ ਦਾ ਪ੍ਰਕਾਸ਼ਨ 27 ਅਗਸਤ, 2024

          ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਨਿਰਧਾਰਿਤ ਮਿੱਤੀ ਤਕ ਪ੍ਰਾਪਤ ਦਾਵੇ ਅਤੇ ਇਤਰਾਜ ਦਾ ਨਿਪਟਾਨ ਸਬੰਧਿਤ ਚੋਣ ਰਜਿਸਟ੍ਰੇਸ਼ਣ ਅਧਿਕਾਰੀਆਂ ਰਾਹੀਂ 26 ਅਗਸਤ ਤਕ ਕੀਤਾ ਜਾਵੇਗਾ। ਇਸ ਦੇ ਬਾਅਦ ਆਖੀਰੀ ਵੋਟਰ ਸੂਚੀਆਂ ਦਾ ਪ੍ਰਕਾਸ਼ਨ 27 ਅਗਸਤ, 2024 ਨੂੰ ਹੋਵੇਗਾ।

          ਉਨ੍ਹਾਂ ਨੇ ਦਸਿਆ ਕਿ ਕੋਈ ਵੀ ਯੋਗ ਵਿਅਕਤੀ ਵੋਟਰ ਪੋਰਟਲ ੧ਾਂ ਵੋਟਰ ਹੈਲਪਲਾਇਨ ਐਪ ਰਾਹੀਂ ਵੀ ਆਨਲਾਇਨ ਫਾਰਮ ਭਰ ਕੇ ਨਾਗਰਿਕ ਆਪਣਾ ਵੋਟ ਬਣਵਾ ਸਕਦੇ ਹਨ। ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਨੰਬਰ 1950 ‘ਤੇ ਕਾਲ ਕਰ ਕੇ ਵੀ ਵੋਟ ਬਨਵਾਉਣ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਦਸਿਆ ਕਿ ਵੋਟ ਪਾਉਣ ਲਈ ਵੋਟਰ ਸੂਚੀ ਵਿਚ ਨਾਂਅ ਹੋਣਾ ਜਰੂਰੀ ਹੈ, ਇਸ ਲਈ ਮੁੰਡੀ-ਕੁੜੀਆਂ ਜਿਨ੍ਹਾਂ ਦੀ ਉਮਰ ਇਕ ਜੁਲਾਈ, 2024 ਨੂੰ 18 ਸਾਲ ਜਾ ਇਸ ਤੋਂ ਵੱਧ ਹੋ ਗਈ ਹੈ ਆਪਣਾ ਨਾਂਅ ਵੋਟਰ ਸੂਚੀ ਵਿਚ ਜਰੂਰ ਦਰਜ ਕਰਵਾਉਣ।

26 ਨਵੰਬਰ ਨੂੰ ਕੌਮੀ ਦੁੱਧ ਦਿਵਸ ਦੇ ਮੌਕੇ ‘ਤੇ ਦਿੱਤੇ ਜਾਣਗੇ ਪੁਰਸਕਾਰ

ਚੰਡੀਗੜ੍ਹ, 3 ਅਗਸਤ – ਕੇਂਦਰੀ ਪਸ਼ੂਪਾਲਣ ਅਤੇ ਡੇਅਰੀ ਮੰਤਰਾਲੇ ਵੱਲੋਂ ਕੌਮੀ ਪੁਰਸਕਾਰ ਪੋਰਟਲ https://awards.gov.in  ਰਾਹੀਂ ਪੂਰੇ ਦੇਸ਼ ਤੋਂ ਕੌਮੀ ਗੋਪਾਲ ਰਤਨ ਪੁਰਸਕਾਰ ਪ੍ਰਦਾਨ ਕਰਨ ਲਈ ਆਨਲਾਇਨ ਨਾਮਜਦਗੀ ਮੰਗੇ ਜਾ ਰਹੇ ਹਨ। ਰਾਜ ਦੇ ਇਛੁੱਕ ਕਿਸਾਨ ਪਸ਼ੂਪਾਲਣ 31 ਅਗਸਤ ਤਕ ਪੋਰਟਲ ‘ਤੇ ਆਪਣੇ ਬਿਨੈ ਭੇਜ ਸਕਦੇ ਹਨ।

          ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਮੰਤਰਾਲੇ ਤਹਿਤ ਪਸ਼ੂਪਾਲਣ ਅਤੇ ਡੇਅਰੀ ਵਿਭਾਗ, ਪਸ਼ੂਪਾਲਣ  ਅਤੇ ਡੇਅਰੀ ਖੇਤਰ ਦੇ ਪ੍ਰਭਾਵੀ ਵਿਕਾਸ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਕਿਸਾਨਾਂ ਨੂੰ ਸਥਾਈ ਆਜੀਵਿਕਾ ਪ੍ਰਦਾਨ ਕਰ ਆਰਥਕ ਰੂਪ ਨਾਲ ਮਜਬੂਤ ਬਣਾਇਆ ਜਾ ਸਕੇ। ਭਾਰਤ ਦੀ ਸਵਦੇਸ਼ੀ ਗਾਂਜਾਤੀ ਨਸਲ ਬਹੁਤ ਵਧੀਆ ਹਨ ਅਤੇ ਉਨ੍ਹਾਂ ਵਿਚ ਕੌਮੀ ਅਰਥਵਿਵਸਥਾ ਵਿਚ ਮਹਤੱਵਪੂਰਨ ਭੁਕਿਮਾ ਨਿਭਾਉਣ ਦੀ ਸਮਰੱਥਾ ਮੌਜੂਦ ਹੈ। ਸਵਦੇਸ਼ੀ ਗਾਂਜਾਤੀ ਨਸਲਾਂ ਦਾ ਵਿਗਿਲਹਨਕ ਢੰਗ ਨਾਲ ਸਰੰਖਣ ਅਤੇ ਵਿਕਾਸ ਕਰਨ ਦੇ ਉਦੇਸ਼ ਨਾਲ ਦੇਸ਼ ਵਿਚ ਪਹਿਲੀ ਵਾਰ ਦਸੰਬਰ, 2014 ਵਿਚ ਕੌਮੀ ਗੋਕੁਲ ਮਿਸ਼ਨ (ਆਰਜੀਐਮ) ਦੀ ਸ਼ੁਰੂਆਤ ਕੀਤੀ ਗਈ ਹੈ।

ਸੂਬਾ ਸਰਕਾਰ ਨੇ ਕੀਤੀ ਕਿਸਾਨਾਂ, ਮਜਦੂਰਾਂ ਤੇ ਹੋਰ ਵਰਗਾਂ ਦੇ ਲਈ ਕਈ ਯੋ੧ਨਾਵਾਂ ਲਾਗੂ ਕਰਨ  ਉਰਜਾ ਮੰਤਰੀ ਰਣਜੀਤ ਸਿੰਘ

ਚੰਡੀਗੜ੍ਹ, 3 ਅਗਸਤ – ਹਰਿਆਣਾ ਦੇ ਉਰਜਾ ਮੰਤਰੀ ਸ੍ਰੀ ਰਣਜੀਤ ਸਿੰਘ ਨੇ ਅੱਜ ਜਿਲ੍ਹਾ ਸਿਰਸਾ  ਦੇ ਪਿੰਡ ਮੱਲੇਵਾਲਾ, ਬੁਢਾਭਾਣਾ, ਕਿਰਾਡਕੋਟ, ਨੇਜਾਡੇਲਾ ਖੁਰਦ ਦਾ ਦੌਰਾ ਕੀਤਾ। ਇਸ ਦੌਰਾਨ ਗ੍ਰਾਮੀਣਾਂ ਨੇ ਉਰਜਾ ਮੰਤਰੀ ਦਾ ਫੁੱਲ ਮਾਲਾਵਾਂ ਨਾਲ ਜੋਰਦਾਰ ਸਵਾਗਤ ਕੀਤਾ। ਦੌਰੇ ਦੌਰਾਨ ਗ੍ਰਾਮੀਣਾਂ ਨੇ ਉਰਜਾ ਮੰਤਰੀ ਦੇ ਸਾਹਮਣੇ ਆਪਣੀ ਸਮਸਿਆਵਾਂ ਰੱਖੀਆਂ। ਜਿਨ੍ਹਾਂ ਵਿੱਚੋਂ ਕੁੱਝ ਸਮਸਿਆਵਾਂ ਦਾ ਉਨ੍ਹਾਂ ਨੇ ਮੌਕੇ ‘ਤੇ ਹੀ ਹੱਲ ਕੀਤਾ। ਕਈ ਹੋਰ ਸਮਸਿਆਵਾਂ ਦੇ ਹੱਲ ਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।

          ਉਰਜਾ ਮੰਤਰੀ ਨੇ ਗ੍ਰਾਮੀਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹ ਕਿ ਸੂਬਾ ਸਰਕਾਰ ਹਰ ਵਰਗ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਅਨੇਕਾਂ ਯੋਜਨਾਵਾਂ ਲਾਗੂ ਕਰ ਰਹੀ ਹੈ। ਯੋਜਨਾਵਾਂ ਦੇ ਸਹੀ ਲਾਗੂ ਕਰਨ ਦੇ ਚਲਦੇ ਅੱਜ ਕਮੇਰੇ ਵਰਗ ਨੁੰ ਸਿੱਧਾ ਲਾਭ ਪਹੁੰਚ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਸਕਾਰਾਤਮਕ ਸੋਚ ਦੇ ਚਲਦੇ ਪਿੰਡਾਂ ਵਿਚ ਵਿਕਾਸ ਕੰਮ ਚੱਲ ਰਹੇ ਹਨ। ਅੱਜ ਯੋਗ ਨੌਜੁਆਨ ਬਿਨ੍ਹਾਂ ਕਿਸੇ ਪਰਚੀ ਤੇ ਖਰਚੀ ਦੇ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਰਹੇ ਹਨ।

          ਉਨ੍ਹਾਂ ਨੇ ਕਿਹਾ ਕਿ ਸਰਕਾਰ ਬਿਨ੍ਹਾਂ ਭੇਦਭਾਵ ਨਾਲ ਸਮਾਨ ਰੂਪ ਪੂਰੇ ਸੂਬੇ ਵਿਚ ਅੰਤੋਂਦੇਯ ਦੇ ਭਾਵ ਨਾਲ ਵਿਕਾਸ ਕੰਮ ਕਰਵਾ ਰਹੀ ਹੈ। ਯੋਗ ਵਿਅਕਤੀਆਂ ਨੁੰ ਘਰ ਬੈਠੇ ਸਰਕਾਰੀ ਯੋਜਨਾਵਾਂ ਦਾ ਲਾਭ ਮਿਲੇ ਅਜਿਹੀ ਯੋਜਨਾਵਾਂ ਬਣਾ ਕੇ ਜਰੂਰਤਮੰਦਾਂ ਦਾ ਸਹਿਯੋਗ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਸਾਰੀ ਵਰਗਾਂ ਦੀ ਭਲਾਈ ਲਈ ਬਿਨ੍ਹਾਂ ਕਿਸੇ ਭੇਦਭਾਵ ਦੇ ਦਿਨ ਰਾਤ ਕੰਮ ਕਰ ਰਹੇ ਹਨ।

Leave a Reply

Your email address will not be published.


*