August 17, 2026

Justice News

ਅਵਾਮ ਦੀ ਆਵਾਜ਼

ਦੋਰਾਹਾ ਉਪ ਮੰਡਲ ਅਧੀਨ ਸਰਹਿੰਦ ਨਹਿਰ ‘ਤੇ ਉਸਾਰੀਆਂ ਸਾਖਾਵਾਂ ‘ਚ ਮੱਛੀ ਫੜਨ ਦੀ ਬੋਲੀ 20 ਅਗਸਤ ਨੂੰ

ਲੁਧਿਆਣਾ, (Justice News) – ਉਪ ਮੰਡਲ ਅਫ਼ਸਰ ਦੋਰਾਹਾ ਦਿਵਾਂਸ਼ੂ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਪੜ ਹੈਡ ਵਰਕਸ ਮੰਡਲ ਸਰਹਿੰਦ ਨਹਿਰ ਦੇ ਉਪ ਮੰਡਲ ਦੋਰਾਹਾ ਅਧੀਨ ਪੈਂਦੀ ਸਰਹਿੰਦ ਨਹਿਰ ਅਤੇ ਉਸਾਰੀਆਂ ਸਾਖਾਵਾਂ ‘ਤੇ ਮੱਛੀ ਫੜਨ ਦੀ ਨਿਲਾਮੀ ਸਬੰਧੀ ਬੋਲੀ 20 ਅਗਸਤ, 2024 ਦੋਰਾਹਾ ਉਪ ਮੰਡਲ ਸ.ਨ. ਦੋਰਾਹਾ ਦੇ ਦਫ਼ਤਰ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ ਅਤੇ ਇਸ ਦੀ ਮਿਆਦ 01-09-2024 ਤੋਂ   31-08-2025 ਤੱਕ ਹੋਵੇਗੀ।

ਜ਼ਿਕਰਯੋਗ ਹੈ ਕਿ ਰੋਪੜ ਹੈਡ ਵਰਕਸ ਮੰਡਲ ਸਰਹਿੰਦ ਨਹਿਰ ਦੇ ਉਪ ਮੰਡਲ ਦੋਰਾਹਾ ਅਧੀਨ ਪੈਂਦੀ ਸਰਹਿੰਦ ਨਹਿਰ ਅਤੇ ਉਸਾਰੀਆਂ ਸਾਖਾਵਾਂ ‘ਤੇ ਹਰ ਸਾਲ ਮੱਛੀ ਫੜਨ ‘ਤੇ ਨਿਲਾਮੀ ਬੋਲੀ ਕੀਤੀ ਜਾਂਦੀ ਹੈ।

ਉਪ ਮੰਡਲ ਅਫ਼ਸਰ ਦੋਰਾਹਾ ਦਿਵਾਂਸ਼ੂ ਸ਼ਰਮਾ ਵੱਲੋਂ ਸਾਖਾਵਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਸਰਹਿੰਦ ਨਹਿਰ, ਬੁਰਜੀ 1,30,000 ਤੋਂ 1,94,000 ਤੱਕ, ਪਟਿਆਲਾ ਨਹਿਰ ਬੁਰਜੀ 500 ਤੋਂ 3000 ਤੱਕ, ਕੰਬਾਇਡ ਬਰਾਂਚ ਬੁਰਜੀ 500 ਤੋਂ 10,000, ਅਬੋਹਰ ਬਰਾਂਚ, ਬੁਰਜੀ 500 ਤੋਂ 1,04,000 ਤੱਕ, ਬਠਿੰਡਾ ਬਰਾਂਚ ਬੁਰਜੀ 500 ਤੋਂ 1,08,000 ਤੱਕ ਅਤੇ ਸਿੱਧਵਾਂ ਬਰਾਂਚ ਬੁਰਜੀ 500 ਤੋਂ 2000 ਤੱਕ ਹੈ।

ਬੋਲੀ ਦੀਆਂ ਸ਼ਰਤਾਂ ਸਬੰਧੀ ਉਨ੍ਹਾਂ ਦੱਸਿਆ ਕਿ ਬੋਲੀ ਮਨਜੂਰ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ ਹੈੱਡ ਵਰਕਸ ਮੰਡਲ ਸ.ਨ. ਰੋਪੜ ਕੋਲ ਹੈ, ਸਫਲ ਬੋਲੀਕਾਰ ਤੇ ਬੋਲੀ ਦੀ ਰਕਮ ਮੌਕੇ ‘ਤੇ ਹੀ ਜਮ੍ਹਾ ਕਰਵਾ ਲਈ ਜਾਵੇਗੀ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬੋਲੀ ਰੱਦ ਸਮਝੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੋਲੀ ਉਪਰੋਕਤ ਰੀਚਾਂ ਅਨੁਸਾਰ ਹੋਵੇਗੀ ਅਤੇ ਸਫਲ ਬੋਲੀਕਾਰ ਨੂੰ ਆਪਣੀ ਸਫਲ ਬੋਲੀ ਤੇ ਲਈ ਰੀਚ ਵਿੱਚੋਂ ਹੀ ਮੱਛੀਆਂ ਫੜਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮਹੀਨਾ ਜੁਲਾਈ ਅਤੇ ਅਗਸਤ ਵਿੱਚ ਮੱਛੀ ਫੜਨ ਦੀ ਮਨਾਹੀ ਹੈ। ਬੋਲੀਕਾਰ ਨੂੰ ਮੱਛੀ ਫੜਨ ਲਈ ਜਹਿਰੀਲੀ ਦਵਾਈ ਜਾਂ ਬਿਜਲੀ ਦਾ ਕਰੰਟ ਵਰਤਣ ਦੀ ਮਨਾਹੀ ਹੋਵੇਗੀ। ਬੋਲੀਕਾਰ ਮੱਛੀ ਫੜਨ ਸਮੇਂ ਨਹਿਰਾਂ/ਬਰਾਂਚਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ ਅਤੇ ਨਾ ਹੀ ਮਨਾਹੀ ਵਾਲੇ ਏਰੀਏ ਵਿੱਚ ਮੱਛੀ ਫੜੇਗਾ। ਬੋਲੀ ਵਾਲੇ ਦਿਨ ਜੇਕਰ ਛੁੱਟੀ ਹੋ ਜਾਂਦੀ ਹੈ ਤਾਂ ਅਗਲੇ ਕੰਮ ਵਾਲੇ ਦਿਨ ਬੋਲੀ ਹੋਵੇਗੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.