ਪਰਮਜੀਤ ਸਿੰਘ, (ਜਲੰਧਰ )
ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਰਾਓਵਾਲੀ ਵਿਖੇ ਕਬੂਲਪੁਰ ਤੋਂ 3 ਮਜ਼ਦੂਰ ਪਿੰਡ ਰਾਓਵਾਲੀ ਨਜ਼ਦੀਕ ਹਾਈਵੇਅ ਤੋਂ ਸਬਜ਼ੀ ਲੈ ਕੇ ਵਾਪਸ ਆਪਣੇ ਕਮਰੇ ‘ਚ ਜਾ ਰਹੇ ਮਜ਼ਦੂਰਾਂ ਨੂੰ ਪਿੰਡ ਰਾਓਵਾਲੀ ਪੁਲੀ ਨੇੜੇ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਮਾਰ ਕੁਟਰਾਈ ਕਰਕੇ ਮੋਬਾਈਲ ਫੋਨ ਅਤੇ ਨਕਦੀ ਖੋਹ ਕੇ ਫਰਾਰ ਹੋ ਗਏ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲੁੱਟ ਦੀ ਜਾਣਕਾਰੀ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਦਿੱਤੀ ਗਈ ਅਤੇ ਮੌਕੇ ‘ਤੇ ਏ.ਐਸ.ਆਈ.ਜਤਿੰਦਰ ਸ਼ਰਮਾ ਪੁਲੀਸ ਪਾਰਟੀ ਸਮੇਤ ਪੁੱਜੇ।
ਮਜ਼ਦੂਰ ਦਾਗਨ ਕੁਮਾਰ ਼, ਗੁੱਡੂ ਪੁੱਤਰ ਸਾਹਿਲ ਕੁਮਾਰ ਅਤੇ ਮਿਥੁਨ ਸ਼ਰਮਾ ਨੇ ਦੱਸਿਆ ਕਿ ਉਹ ਤਿੰਨੋਂ ਕਬੂਲਪੁਰ ਚ ਫੈਕਟਰੀ ‘ਚ ਕੰਮ ਕਰਦੇ ਹਨ ਅਤੇ ਤਿੰਨੋਂ ਬੀਤੀ ਰਾਤ ਸਬਜ਼ੀ ਲੈਣ ਲਈ ਹਾਈਵੇਅ ਰਾਓਵਾਲੀ ਕੋਲ ਗਏ ਸੀ ਤੇ ਸਬਜ਼ੀ ਖਰੀਦ ਕੇ ਜਦੋਂ ਉਹ ਆਪਣੇ ਕਮਰੇ ‘ਚ ਵਾਪਸ ਜਾ ਰਹੇ ਸੀ ਤਾਂ ਪਿੰਡ ਰਾਓਵਾਲੀ ਪੁਲੀ ਨੇੜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਤਾਂ ਲੁਟੇਰਿਆਂ ਨੇ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਹਮਲੇ ਦੌਰਾਨ ਉਹ ਤਿੰਨੋਂ ਜ਼ਖ਼ਮੀ ਹੋ ਗਏ ਅਤੇ ਲੁਟੇਰਿਆਂ ਨੇ ਉਨ੍ਹਾਂ ਦੇ ਦੋ ਮੋਬਾਈਲ ਫ਼ੋਨ ਅਤੇ 3 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਹਾਈਵੇ ਵੱਲ ਫ਼ਰਾਰ ਹੋ ਗਏ। ਉਹਨਾਂ ਦਾ ਕਹਿਣਾ ਹੈ ਉਹਨਾਂ ਵਲੋਂ ਤੁਰੰਤ ਆਪਣੇ ਮਾਲਕ ਨੂੰ ਸੂਚਿਤ ਕੀਤਾ ਅਤੇ ਫੈਕਟਰੀ ਮਾਲਕਾਂ ਨੇ ਮੌਕੇ ’ਤੇ ਪਹੁੰਚ ਕੇ ਥਾਣਾ ਮਕਸੂਦਾਂ ਦੀ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਮਕਸੂਦਾਂ ਦੇ ਥਾਣੇਦਾਰ ਜਤਿੰਦਰ ਸ਼ਰਮਾ ਨਹੀਂ ਦੱਸਿਆ ਕਿ ਉਹਨਾਂ ਵੱਲੋਂ ਮੌਕਾ ਤੇ ਕੁਝ ਕ ਬਿਆਨ ਦਰਜ ਕੀਤੇ ਹਨ ਅਤੇ ਲੁਟੇਰਿਆਂ ਦੀ ਭਾਲ ਲਈ ਆਸ ਪਾਸ ਦੇ ਸੀਸੀ ਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
Leave a Reply