ਹਰਿਆਣਾ ਨਿਊਜ਼

ਚੰਡੀਗੜ੍ਹ, 28 ਜੁਲਾਈ – ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਮਹਿਲਾਵਾਂ ਦੇ ਵਿਕਾਸ ਅਤੇ ਮਜਬੂਤੀਕਰਣ ਦੇ ਲਈ ਹਰਿਆਣਾ ਸਰਕਾਰ ਨੇ ਕਈ ਮਹਤੱਵਪੂਰਨ ਕਦਮ ਚੁੱਕੇ ਹਨ। ਇੰਨ੍ਹਾਂ ਯਤਨਾਂ ਦਾ ਉਦੇਸ਼  ਨਾ ਸਿਰਫ ਮਹਿਲਾਵਾਂ ਨੂੰ ਸਮਾਨ ਮੌਕੇ ਪ੍ਰਦਾਨ ਕਰਨਾ ਹੈ, ਸਗੋ ਉਨ੍ਹਾਂ ਨੂੰ ਆਰਥਕ, ਸਮਾਜਿਕ ਅਤੇ ਰਾਜਨੀਤਿਕ ਦ੍ਰਿਸ਼ਟੀ ਨਾਲ ਆਤਮਨਿਰਭਰ ਬਨਾਉਣਾ ਵੀ ਹੈ।  ਮਹਿਲਾਵਾਂ ਦੇ ਲਈ ਸਮਾਨਤਾ, ਪੰਚਾਇਤੀ ਰਾਜ ਸੰਸਥਾਵਾਂ ਵਿਚ 50 ਫੀਸਦੀ ਰਾਖਵਾਂ, ਸੈਲਫ ਹੈਲਪ ਗਰੁੱਪਸ ਰਾਹੀਂ ਉਥਾਨ ਅਤੇ ਲਿੰਗਾਨੁਪਾਤ ਵਿਚ ਸੁਧਾਰ ਲਈ ਚੁੱਕੇ ਗਏ ਕਦਮਾਂ ਨੇ ਮਹਿਲਾ ਮਜਬੂਤੀਕਰਣ ਦੀ ਦਿਸ਼ਾ ਵਿਚ ਮਹਤੱਵਪੂਰਨ ਪ੍ਰਗਤੀ ਕੀਤੀ ਹੈ। ਹਰਿਆਣਾ ਸਰਕਾਰ ਦੇ ਯਤਨਾਂ ਦਾ ਹੀ ਨਤੀਜਾ ਹੈ ਕਿ ਅੱਜ ਸੂਬੇ ਦੀ ਮਹਿਲਾਵਾਂ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਕੰਮ ਕਰ ਕੇ ਸਮਾਜ ਅਤੇ ਸੂਬੇ ਦੀ ਉਨੱਤੀ ਵਿਚ ਸਰਗਰਮ ਭੁਕਿਮਾ ਨਿਭਾ ਰਹੀਆਂ ਹਨ। ਚਾਹੇ ਉਹ ਖੇਤੀਬਾੜੀ ਹੋਵੇ, ਉਦਯੋਗ ਹੋਣ, ਸਿਖਿਆ ਹੋਵੇ ਜਾਂ ਖੇਡ , ਹਰਿਆਣਾ ਦੀ ਮਹਿਲਾਵਾਂ ਆਪਣੇ ਮੁਸ਼ਕਲ ਮਿਹਨਤ ਅਤੇ  ਸਮਰਪਣ ਨਾਲ ਨਿਤ ਨਵੇਂ ਮੁਕਾਮ ਸਥਾਪਿਤ ਕਰ ਰਹੀਆਂ ਹਨ।

          ਕਈ ਮਹਿਲਾਵਾਂ ਸਵੈ ਸਹਾਇਤਾ ਸਮੂਹਾਂ ਵਿਚ ਸ਼ਾਮਿਲ ਹੋ ਕੇ ਆਪਣਾ ਸਰਗਰਮ ਰੂਪ ਨਾਲ ਯੋਗਦਾਨ ਦੇ ਰਹੀਆਂ ਹਨ। ਹੈਂਡਲੂਮ ਉਦਯੋਗ, ਸਿਲਾਈ, ਕਢਾਈ ਅਤੇ ਹੋਰ ਹੈਂਡੀਕ੍ਰਾਫਟ ਕੰਮਾਂ ਵਿਚ ਵੀ ਉਨ੍ਹਾਂ ਦਾ ਯੋਗਦਾਨ ਵਰਨਣਯੋਗ ਹੈ। ਇਸ ਗੱਲ ਦੀ ਤਸਦੀਕ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਪਣੇ ਪ੍ਰਸਿੱਧ ਰੇਡਿਓ ਪ੍ਰੋਗ੍ਰਾਮ ਮਨ ਕੀ ਬਾਤ ਵਿਚ ਕੀਤੀ ਹੈ। ਉਨ੍ਹਾਂ ਨੇ ਪ੍ਰੋਗ੍ਰਾਮ ਦੌਰਾਨ ਹਰਿਆਣਾ ਦੇ ਰੋਹਤਕ ਜਿਲ੍ਹੇ ਦੇ ਹੈਂਡਲੂਮ ਉਦਯੋਗ ਦਾ ਵਰਨਣ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਉਨੱਤੀ ਸੈਲਫ ਹੈਲਪ ਗਰੁੱਪ ਦੀ ਮਹਿਲਾਵਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੇ ਮੁਸ਼ਕਲ ਮਿਹਨਤ ਅਤੇ ਸਮਰਪਣ ਨਾਲ ਆਰਥਕ ਆਤਮਨਿਰਭਰਤਾ ਦੇ ਵੱਲ ਕਦਮ ਵਧਾਇਆ ਹੈ।

          ਪ੍ਰਧਾਨ ਮੰਤਰੀ ਮੋਦੀ ਨੇ ਦਸਿਆ ਕਿ ਉਨੱਤੀ ਸੈਲਫ ਹੈਲਪ ਗਰੁੱਪ ਨਾਲ ਜੁੜੀ 250 ਤੋਂ ਵੱਧ ਮਹਿਲਾਵਾਂ ਹੁਣ ਬਲਾਕ ਪ੍ਰਿੰਟਿੰਗ ਅਤੇ ਰੰਗਾਈ ਦੇ ਖੇਤਰ ਵਿਚ ਟ੍ਰੇਨਡ ਹੋ ਚੁੱਕੀਆਂ ਹਨ। ਇਸ ਸਿਖਲਾਹੀ ਨੇ ਨਾ ਸਿਰਫ ਉਨ੍ਹਾਂ ਦੇ ਕੌਸ਼ਲ ਨੁੰ ਨਿਖਾਰਿਆ ਹੈ ਸਗੋ ਉਨ੍ਹਾਂ ਨੇ ਆਰਥਕ ਰੂਪ ਨਾਲ ਵੀ ਮਜਬੂਤ ਬਣਾਇਆ ਹੈ। ਇਹ ਮਹਿਲਾਵਾਂ ਕਪੜਿਆਂ ‘ਤੇ ਰੰਗਾਂ ਦਾ ਜਾਦੂ ਬਿਖੇਰਦੇ ਹੋਏ ਨਾ ਸਿਰਫ ਆਪਣੇ ਪਰਿਵਾਰਾਂ ਦਾ ਪੋਸ਼ਨ ਕਰ ਰਹੀਆਂ ਹਨ, ਸਗੋ ਸਮਾਜ ਵਿਚ ਵੀ ਇਕ ਪੇ੍ਰਰਣਾ ਦਾ ਸਰੋਤ ਬਣ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਕਿਵੇਂ ਇੰਨ੍ਹਾਂ ਮਹਿਲਾਵਾਂ ਨੇ ਆਪਣੇ ਆਤਮਵਿਸ਼ਵਾਸ ਲਤ। ਮਿਹਨਤ ਨਾਲ ਇਕ ਨਵੀਂ ਪਹਿਚਾਣ ਬਣਾਇਆ ਹੈ। ਉਨ੍ਹਾਂ ਦੇ ਇਸ ਯਤਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਮਹਿਲਾਵਾਂ ਸੰਗਠਤ ਹੋ ਕੇ ਕੰਮ ਕਰਨ ਤਾਂ ਉਹ ਕਿਸੀ ਵੀ ਚਨੌਤੀ ਨੂੰ ਪਾਰ ਕਰ ਸਕਦੀਆਂ ਹਨ ਅਤੇ ਆਤਮਨਿਰਭਰ ਬਣ ਸਕਦੀਆਂ ਹਨ।

          ਉਨ੍ਹਾਂ ਨੇ ਕਿਹਾ ਕਿ ਉਨੱਤੀ ਸੈਲਫ ਹੈਲਪ ਗਰੁੱਪ ਦਾ ਇਹ ਯਤਨ ਨਾ ਸਿਰਫ ਹੈਂਡਲੂਮ ਉਦਯੋਗ ਨੂੰ ਪ੍ਰੋਤਸਾਹਨ ਦੇ ਰਿਹਾ ਹੈ ਸਗੋ ਸਥਾਨਕ ਅਰਥਵਿਵਸਥਾ ਵਿਚ ਵੀ ਸਕਾਰਾਤਮਕ ਯੋਗਦਾਨ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਦੇ ਹੋਰ ਜਿਲ੍ਹਆਂ ਦੀ ਮਹਿਲਾਵਾ ਨੁੰ ਵੀ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਵੀ ਇਸ ਤਰ੍ਹਾਂ ਦੇ ਸਮਾਰੋਹ ਵਿਚ ਸ਼ਾਮਿਲ ਹੋ ਕੇ ਆਪਣੇ ਜੀਵਨ ਵਿਚ ਬਦਲਾਅ ਲਿਆ ਸਕਦਾ ਹੈ।

ਮੁੰਡੇ -ਕੁੜੀਆਂ  ਹਰਿਆਣਾ ਪੁਲਿਸ ਦੀ ਸੇਵਾ ਦੇਣ ਲਈ ਹਨ ਉਤਸਾਹਿਤ

ਚੰਡੀਗੜ੍ਹ, 28 ਜੁਲਾਈ – ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਿਸ ਵਿਚ 5000 ਪੁਰਸ਼ ਸਿਪਾਹੀ ਆਮ ਡਿਊਟੀ ਅਤੇ 1000 ਮਹਿਲਾ ਸਿਪਾਹੀਆਂ ਦੀ ਪਹਿਲੀ ਅਤੇ ਦੂਜੇ ਪੜਾਅ ਦੀ ਪੀਐਮਟੀ (ਸ਼ਰੀਰਿਕ ਮਾਪਦੰਡ) ਪ੍ਰੀਖਿਆ ਅੱਜ ਪੰਚਕੂਲਾ ਦੇ ਤਾਊ ਦੇਵੀ ਲਾਲ ਖੇਡ ਪਰਿਸਰ ਵਿਚ ਖਤਮ ਹੋ ਗਈ ਹੈ। ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਕਿੰਨ੍ਹਾਂ ਕਾਰਣਾਂ ਵਜੋ ਜੋ ਉਮੀਦਵਾਰ ਪ੍ਰੀਖਿਆ ਨਹੀਂ ਦੇ ਪਾਏ ਹਨ, ਉਨ੍ਹਾਂ ਨੂੰ ਪ੍ਰੀਖਿਆ ਦੇਣ ਦਾ ਇਕ ਹੋਰ ਮੌਕਾ ਦਿੱਤਾ ਜਾਵੇਗਾ।

          ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ 16 ਜੁਲਾਈ ਤੋਂ ਪੀਐਮਟੀ ਪ੍ਰੀਖਿਆ ਦਾ ਪ੍ਰਬੰਧ ਕੀਤਾ ਗਿਆ ਸੀ, ਸ਼ੁਰੂਆਤੀ ਸਮੇਂ ਵਿਚ 2000 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਪਿਛਲੇ ਤਿੰਨ ਦਿਨ ਤਕ ਚੱਲੀ ਮਹਿਲਾ ਸਿਪਾਹੀਆਂ ਦੀ ਪੀਐਮਟੀ ਦਾ ਅੱਜ ਆਖੀਰੀ ਦਿਨ ਸੀ।

          ਉਨ੍ਹਾਂ ਨੇ ਦਸਿਆ ਕਿ ਪੰਚਕੂਲਾ ਦੇ ਤਾਊ ਦੇਵੀ ਲਾਲ ਖੇਡ ਪਰਿਸਰ ਵਿਚ ਪੀਐਮਟੀ ਪ੍ਰੀਖਿਆ ਦੇਣ ਲਈ ਸੂਬੇ ਦੇ ਭਾਰੀ ਗਿਣਤੀ ਵਿਚ ਮਹਿਲਾ ਤੇ ਪੁਰਸ਼ ਆਏ, ਜਿਸ ਤੋਂ ਪਤਾ ਚਲਦਾ ਹੈ ਕਿ ਹਰਿਆਣਾ ਪੁਲਿਸ ਵਿਚ ਸੇਵਾ ਦੇਣ ਦੇ ਲਈ ਉਹ ਉਤਸਾਹਿਤ ਨਜਰ ਆਏ।

          ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ ਪੀਐਮਟੀ ਦੀ ਪ੍ਰੀਖਿਆ ਗੈਰ-ਹਾਜਰ ਉਮ੍ਰੀਦਵਾਰਾਂ ਨੂੰ ਪ੍ਰੀਖਿਆ ਦੇਣ ਦਾ ਇਕ ਹੋਰ ਮੌਕਾ ਦਿੱਤਾ ਜਾਵੇਗਾ, ਜਿਸ ਦੇ ਪ੍ਰਬੰਧਨ ਦੇ ਸੂਚਨਾ ਜਲਤੀ ਹੀ ਵੈਬਸਾਇਟ ‘ਤੇ ਪਾਈ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਕਮਿਸ਼ਨ ਦਾ ਉਦੇਸ਼ ਹੈ ਕਿ ਹਰ ਉਮੀਦਵਾਰ ਨੂੰ ਪ੍ਰੀਖਿਆ ਦੇ ਲਈ ਸਹੂਲਤ ਉਪਲਬਧ ਕਰਾਉਣਾ ਹੈ, ਜਿਸ ਵਿਚ ਕਮਿਸ਼ਨ ਸਫਲ ਵੀ ਹੋਇਆ ਹੈ।

          ਦੱਸ ਦਈਏ ਕਿ ਪੀਐਮਟੀ ਪ੍ਰੀਖਿਆ ਦੌਰਾਨ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਖੁਦ ਪ੍ਰਬੰਧਾਂ ਦਾ ਜਾਇਜ ਲਿਆ ਅਤੇ ਕੁਸ਼ਲਤਾਪੂਰਵਕ ਪ੍ਰੀਖਿਆ ਨੂੰ ਸਪੰਨ ਵੀ ਕਰਾਇਆ।

          ਕਮਿਸ਼ਨ ਵੱਲੋਂ ਕੀਤੇ ਗਏ ਬਿਹਤਰੀਨ ਪ੍ਰਬੰਧਾਂ ਨਾਲ ਖੁਸ਼ ਨਜਰ ਆਏ ਉਮੀਦਵਾਰ ਭਿਵਾਨੀ ਜਿਲ੍ਹੇ ਦੀ ਲੋਹਾਨੀ ਪਿੰਡ ਦੀ ਦੀਪਿਕਾ, ਕੈਥਲ ਦੀ ਸ਼ਿਵਾਨੀ, ਚਰਖੀ ਦਾਦਰੀ ਦੀ ਨਿਕਿਤਾ ਅਤੇ ਨਾਰਨੌਲ ਦੀ ਅੰਕਿਤਾ ਨੇ ਦਸਿਆ ਕਿ ਕਮਿਸ਼ਨ ਵੱਲੋਂ ਪ੍ਰੀਖਿਆ ਦੇ ਲਈ ਬਿਹਤਰੀਨ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਨੇ ਕਿਸੇ ਵੀ ਤਰ੍ਹਾ ਦੀ ਅਸਹੂਲਤ ਨਹੀਂ ਹੋਈ ਹੈ।

Leave a Reply

Your email address will not be published.


*