ਦਰਦ ਨਾਲ ਕੁਰਲਾ ਰਹੇ ਵਿਅਕਤੀ ਨੂੰ ਸਮਾਜ ਸੇਵਕਾ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ 

ਪਰਮਜੀਤ ਸਿੰਘ,  ( ਜਲੰਧਰ )
ਨਵੀਂ ਸਬਜ਼ੀ ਮੰਡੀ ਮਕਸੂਦਾਂ ਚ ਜ਼ਖਮੀ ਹਾਲਤ ਦਰਦ ਨਾਲ ਕੁਰਲਾ ਰਹੇ ਵਿਅਕਤੀ ਨੂੰ ਸਮਾਜ ਸੇਵਕਾ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਇਸ ਸਬੰਧੀ ਹਿਊਮਨ ਰਾਈਟਸ ਦੀ ਸਮਾਜ ਸੇਵਕਾ ਦਿਸ਼ਾ ਧੀਰ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਵਿਅਕਤੀ ਵੱਲੋਂ ਟੈਲੀਫੋਨ ਰਾਹੀਂ ਜਾਣਕਾਰੀ ਦਿੱਤੀ ਕਿ ਨਵੀਂ ਸਬਜੀ ਮੰਡੀ ਮਕਸੂਦਾਂ ਦੇ ਬਾਹਰ ਗੰਭੀਰ ਹਾਲਤ ਵਿੱਚ ਜਖਮੀ ਵਿਅਕਤੀ ਜਿਸ ਦੀ ਲੱਤ ਅਤੇ ਪੈਰ ਵਿੱਚ ਜਖਮ ਹੋਣ ਕਰਕੇ ਕੀੜੇ ਚੱਲ ਰਹੇ ਹਨ ਜੋ ਵਿਅਕਤੀ ਇਲਾਜ ਤੋਂ ਆ ਆਸਮਰਥ ਹੈ ਦੀ ਮਦਦ ਕੀਤੀ ਜਾਵੇ।
ਉਹਨਾਂ ਦੱਸਿਆ ਕਿ ਮੌਕੇ ਤੇ ਪੁੱਜ ਕੇ ਉਹਨਾਂ ਵੱਲੋਂ ਜਾਣਕਾਰੀ ਦੇਣ ਵਾਲੇ ਵਿਅਕਤੀਆਂ ਦੇ ਸਹਿਯੋਗ ਨਾਲ ਮੌਕੇ ਤੇ ਹੀ ਐਂਬੂਲੈਂਸ ਦੀ ਸਹਾਇਤਾ ਨਾਲ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਜਖਮੀ ਵਿਅਕਤੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਉਸ ਦੇ ਪੈਰ ਤੇ ਸੱਟ ਲੱਗ ਗਈ ਜਿਸ ਦੌਰਾਨ ਉਹ ਮਜ਼ਦੂਰੀ ਕਰਦਾ ਰਿਹਾ ਤੇ ਸੱਟ ਗੰਭੀਰ ਜਖਮ ਬਣ ਗਈ। ਉਸ ਦੇ ਪਰਿਵਾਰ ਵਿੱਚ ਕੋਈ ਵੀ ਮੈਂਬਰ ਨਾ ਹੋਣ ਕਰਕੇ ਉਹ ਇਲਾਜ ਤੋਂ ਆਸਮਰੱਥ ਸੀ ਤੇ ਉਹ ਕਿਸੇ ਤਰ੍ਹਾਂ ਨਵੀਂ ਸਬਜੀ ਮੰਡੀ ਮਕਸੂਦਾਂ ਨਜ਼ਦੀਕ ਪੁੱਜ ਕੇ ਤਿੰਨ ਦਿਨ ਤੋਂ ਦਰਦ ਨਾਲ ਕੁਰਲਾ ਰਿਹਾ ਸੀ।
ਪਰ ਕਿਸੇ ਵੱਲੋਂ ਵੀ ਉਸ ਦੀ ਸਹਾਇਤਾ ਨਹੀਂ ਕੀਤੀ। ਉਸ ਨੇ ਦੱਸਿਆ ਕਿ ਆਖਿਰਕਾਰ ਅੱਜ ਉਸ ਦੇ ਨਾਲ ਪਹਿਲਾਂ ਦਿਹਾੜੀ ਤੇ ਕੰਮ ਕਰਨ ਵਾਲੇ ਵਿਅਕਤੀਆਂ ਵੱਲੋਂ ਉਸ ਨੂੰ ਦੇਖਣ ਉਪਰੰਤ ਸਮਾਜ ਸੇਵਕਾਂ ਨੂੰ ਜਾਣਕਾਰੀ ਦੇਣ ਉਪਰੰਤ ਉਸ ਦਾ ਇਲਾਜ ਸ਼ੁਰੂ ਹੋ ਪਾਇਆ ਹੈ। ਸਮਾਜ ਸੇਵਕਾ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਲਈ ਸਹਾਰਾ ਸਮੀਤੀ ਦੀ ਮਦਦ ਨਾਲ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

Leave a Reply

Your email address will not be published.


*