ਪੰਜਾਬੀ ਕੰਪਿਊਟਰ ਟਾਈਪ ਤੇ ਸ਼ਾਰਟਹੈਂਡ ਮੁਫ਼ਤ ਕੋਰਸ 1 ਸਤੰਬਰ ਤੋਂ
ਪਰਮਜੀਤ ਸਿੰਘ,————– ਜਲੰਧਰ
ਜ਼ਿਲ੍ਹਾ ਭਾਸ਼ਾ ਅਫ਼ਸਰ ਨਵਨੀਤ ਰਾਏ ਜਲੰਧਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਪਹਿਲੀ ਸਤੰਬਰ 2024 ਤੋਂ ਇਕ ਸਾਲ ਦਾ ਮੁਫ਼ਤ ਪੰਜਾਬੀ ਕੰਪਿਊਟਰ ਟਾਈਪ ਅਤੇ ਪੰਜਾਬੀ ਸ਼ਾਰਟਹੈਂਡ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ20 ਅਗਸਤ ਤੱਕ ਦਾਖਲਾ ਫਾਰਮ ਜਮ੍ਹਾ ਕਰਵਾਏ ਜਾ ਸਕਦੇ ਹਨ।27 ਅਗਸਤ ਨੂੰ ਸਵੇਰੇ 9.30 ਵਜੇ ਜ਼ਿਲ੍ਹਾ ਭਾਸ਼ਾ ਦਫ਼ਤਰ, ਜਲੰਧਰ ਕਮਰਾ ਨੰਬਰ 215, ਦੂਜੀ ਮੰਜ਼ਿਲ, ਤਹਿਸੀ ਕੰਪਲੈਕਸ ਵਿਖੇ ਇੰਟਰਵਿਊ ਹੋਵੇਗੀ।
ਇੰਟਰਵਿਊ ਲਈ ਕੋਈ ਵੱਖਰਾ ਸੱਦਾ ਪੱਤਰ ਨਹੀਂ ਭੇਜਿਆ ਜਾਵੇਗਾ। ਇਸ ਕੋਰਸ ਲਈ ਉਮੀਦਵਾਰ ਲਈ ਦਸਵੀਂ ਵਿੱਚ ਪੰਜਾਬੀ ਵਿਸ਼ਾ ਪਾਸ ਹੋਣਾ ਲਾਜ਼ਮੀ ਹੈ ਅਤੇ ਵਿੱਦਿਅਕ ਯੋਗਤਾ ਗ੍ਰੈਜੁਏਸ਼ਨ ਹੋਣੀ ਚਾਹੀਦੀ ਹੈ। ਵੱਧ ਯੋਗਤਾ ਵਾਲੇ ਨੂੰ ਮੈਰਿਟ ਅਨੁਸਾਰ ਤਰਜੀਹ ਮਿਲੇਗੀ।