August 17, 2026

Justice News

ਅਵਾਮ ਦੀ ਆਵਾਜ਼

ਭਵਾਨੀਗੜ੍ਹ ਪੁਲਸ ਨੇ ਇਕ ਔਰਤ ਨੂੰ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ। 

ਭਵਾਨੀਗੜ੍ਹ 26 ਜੁਲਾਈ (ਮਨਦੀਪ ਕੌਰ ਮਾਝੀ) ਭਵਾਨੀਗੜ੍ਹ ਪੁਲਸ ਨੇ ਇਕ ਔਰਤ ਨੂੰ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ। ਇਸ ਸਬੰਧੀ ਪੁਲਸ ਨੇ ਮੁਲਜ਼ਮ ਔਰਤ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੁਲਸ ਚੌਕੀ ਘਰਾਚੋਂ ਦੇ ਏ.ਐੱਸ.ਆਈ ਕੁਲਵਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਸਮੇਤ ਸ਼ਹਿਰ ਦੇ ਕਾਕੜਾ ਮੋੜ ਪੁਲ ‘ਤੇ ਮੌਜੂਦ ਸਨ ਤਾਂ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਜੌਲੀਆਂ ਦੀ ਰਹਿਣ ਵਾਲੀ ਲਕਸ਼ਮੀ ਕੌਰ ਉਰਫ਼ ਬੱਗੋ ਜੋ ਕਿ ਕਥਿਤ ਤੌਰ ‘ਤੇ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ ਤੇ ਅੱਜ ਵੀ ਬਖੋਪੀਰ ਰੋਡ ਨੇੜੇ ਪਿੰਡ ਆਲੋਅਰਖ ਵਾਲੇ ਰਜਵਾਹੇ ਦੀ ਪਟੜੀ ਤੋਂ ਕੁੱਝ ਦੂਰੀ ‘ਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਗਾਹਕਾਂ ਦੀ ਉਡੀਕ ਕਰ ਰਹੀ ਹੈ।
ਸੂਚਨਾ ਦੇ ਆਧਾਰ ‘ਤੇ ਪੁਲਸ ਪਾਰਟੀ ਨੇ ਮੌਕੇ ‘ਤੇ ਛਾਪਾਮਾਰੀ ਕਰਦਿਆਂ ਉਕਤ ਲਕਸ਼ਮੀ ਕੌਰ ਉਰਫ਼ ਬੱਗੋ ਨੂੰ 22 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਉਸਦੇ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.