ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) 21ਵੀਂ ਪੰਜਾਬ ਸਟੇਟ ਸੀਨੀਅਰ ਲੜਕੇ-ਲੜਕੀਆਂ ਐਂਡ ਮਾਸਟਰ ਕਿੱਕ ਬਾਕਸਿੰਗ ਚੈਂਪਿਅਨਸ਼ਿਪ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਫਗਵਾੜਾ ਵਿੱਚ 5 ਤਾਂ 7 ਜੁਲਾਈ 2024 ਨੂੰ ਲੜਕੀਆਂ ਦੀ ਟੀਮ ਕੋਚ ਡੀ.ਪੀ ਅਨੁਰਾਧਾ, ਕੋਚ ਨੈਨਾ ਸ਼ਰਮਾਂ, ਲੜਕੇ ਟੀਮ ਕੋਚ ਬਲਦੇਵ ਰਾਜ ਦੇਵ, ਪ੍ਰਧਾਨ ਅਭਿਲਾਸ਼ ਕੁਮਾਰ ਹਾਜ਼ਰੀ ਵਿੱਚ ਕਰਵਾਈ ਜਾ ਰਹੀ ਹੈ। ਇਸ ਮੌਕੇ ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਸਮਾਜ ਸੇਵੀ ਐਡਵੋਕੇਟ ਲਖਵਿੰਦਰ ਸਿੰਘ ਪਹੁੰਚੇ।
ਕੋਚ ਬਲਦੇਵ ਰਾਜ ਦੇਵ ਨੇ ਐਡਵੋਕੇਟ ਲਖਵਿੰਦਰ ਸਿੰਘ ਦਾ ਪਹੁੰਚਣ ਤੇ ਧੰਨਵਾਦ ਕੀਤਾ ਤੇ ਆਖਿਆ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਬੱਚਿਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦੇਣ ਲਈ ਪਹੁੰਚੇ ਹੋ।
ਕੋਚ ਬਲਦੇਵ ਰਾਜ ਦੇਵ ਨੇ ਦੱਸਿਆ ਕਿ ਸਟੇਟ ਵਿੱਚ ਬੱਚਿਆਂ ਤੇ ਵੱਧ ਤੋਂ ਵੱਧ ਮੈਡਲ ਆਉਣਗੇ ਅਤੇ ਬੱਚੇ ਨੈਸ਼ਨਲ ਵਿੱਚ ਮੈਡਲ ਜਿੱਤ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨਗੇ। ਕਿੱਕ ਬਾਕਸਿੰਗ ਵਿੱਚ ਪਹਿਲਾਂ ਵੀ ਅੰਮ੍ਰਿਤਸਰ ਤੋਂ 60 ਤੋਂ 70 ਬੱਚੇ ਨੈਸ਼ਨਲ ਮੈਡਲ ਪ੍ਰਾਪਤ ਕਰ ਚੁੱਕੇ ਹਨ। ਇਸ ਮੌਕੇ ਸਮਾਜ ਸੇਵਕ ਲਖਵਿੰਦਰ ਸਿੰਘ, ਪ੍ਰਧਾਨ ਅਭਿਲਾਸ ਕੁਮਾਰ, ਕੋਚ ਬਲਦੇਵ ਰਾਜ ਦੇਵ ਦੇਵ, ਕੋਚ ਨੈਨਾ ਸ਼ਰਮਾਂ, ਡੀ.ਪੀ ਅਨੁਰਾਧਾ, ਗਗਨਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।
Leave a Reply