August 17, 2026

Justice News

ਅਵਾਮ ਦੀ ਆਵਾਜ਼

ਚਾਰ ਲੁਟੇਰੇ ਬਜ਼ੁਰਗ ਦੰਪਤੀ ਜੋੜੇ ਨੂੰ ਬੰਧਕ ਬਣਾ ਕੇ ਇੱਕ ਕਰੋੜ ਦੀ ਨਗਦੀ ਤੇ ਤਿੰਨ ਕਿੱਲੋ ਸੋਨਾ ਲੁੱਟਕੇ ਹੋਏ ਫ਼ਰਾਰ 

Oplus_131072

ਅੰਮ੍ਰਿਤਸਰ( ਰਣਜੀਤ ਸਿੰਘ ਮਸੌਣ) ਚਾਰ ਨਕਾਬਪੋਸ਼ ਲੁਟੇਰਿਆਂ ਨੇ ਮਹਾਨਗਰ ਦੇ ਸਭ ਤੋਂ ਰੁਝੇਵੇਂ ਵਾਲੇ ਇਲਾਕੇ ਕੋਰਟ ਰੋਡ ‘ਤੇ ਸਥਿਤ ਟੋਕਰੀਆਂ ਵਾਲੀ ਗਲੀ ‘ਚ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ ਉਨ੍ਹਾਂ ਦੇ ਘਰ ‘ਚ ਰੱਖੇ ‌ਇੱਕ ਕਰੋੜ ਰੁਪਏ ਦੀ ਨਕਦੀ ਤੇ ਤਿੰਨ ਕਿੱਲੋ ਸੋਨਾ ( ਕੀਮਤ ਕਰੀਬ 2.25 ਕਰੋੜ ਰੁਪਏ) ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਜਦੋਂ ਪਤੀ-ਪਤਨੀ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਨੇ ਘਰ ਦੇ ਮਾਲਕ ਜੀਆ ਲਾਲ ‘ਤੇ ਪਿਸਤੌਲ ਦੇ ਬੱਟ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇੱਕ ਘੰਟੇ ਤੱਕ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਮੁਲਜ਼ਮ ਉੱਥੇ ਰੱਖੀ ਲਾਇਸੰਸੀ ਪਿਸਤੌਲ ਅਤੇ ਐਕਟਿਵਾ ਲੈ ​​ਕੇ ਫ਼ਰਾਰ ਹੋ ਗਏ।ਅੰਮ੍ਰਿਤਸਰ ਕੋਰਟ ਰੋਡ ਦੇ ਰਹਿਣ ਵਾਲੇ ਜੀਆ ਲਾਲ ਨੇ ਦੱਸਿਆਂ ਕਿ ਸਵੇਰੇ ਸਾਢੇ 4 ਵਜੇ ਮੇਰੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਸੀ ਜਿੱਥੇ ਉਨ੍ਹਾਂ ਨੇ ਦੇਖਿਆ ਕਿ ਅੰਦਰ ਚਾਰ ਲੋਕ ਲੁੱਕ ਕੇ ਬੈਠੇ ਸਨ, ਸਾਰੇ ਦੀਵਾਰ ਟੱਪ ਕੇ ਆਏ ਸਨ।
ਮੁਲਜ਼ਮ ਮੇਰੀ ਪਤਨੀ ਨੂੰ ਅੰਦਰ ਖਿੱਚ ਕੇ ਲੈ ਆਏ ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ। ਮੁਲਜ਼ਮਾਂ ਕੋਲ ਪਿਸਤੌਲ ਸੀ। ਮੁਲਜ਼ਮ ਘਰ ਅੰਦਰੋਂ ਇੱਕ ਕਰੋੜ ਕੈਸ਼ ਤੇ 3 ਕਿੱਲੋ ਸੋਨਾ ਲੈ ਗਏ। ਜੀਆ ਲਾਲ ਨੇ ਨਾਲ ਮੁਲਜ਼ਮਾਂ ਨੇ ਮਾਰਕੁੱਟ ਵੀ ਕੀਤੀ। ਮੁਲਜ਼ਮ ਘਰ ਅੰਦਰ ਇੱਕ ਘੰਟਾ ਰਹੇ। ਬਜ਼ੁਰਗ ਜੀਆ ਲਾਲ ਦੇ ਕਹਿਣ ਮੁਤਾਬਕ ਅਸੀਂ ਕੁੱਝ ਨਹੀਂ ਬੋਲੇ, ਕਿਉਂਕਿ ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਬੋਲੇ ਤਾਂ ਜਾਨ ਤੋਂ ਮਾਰ ਦੇਵਾਂਗੇ।
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਪੀੜਤ ਜੀਆ ਲਾਲ ਦਾ ਬਿਆਨ ਦਰਜ ਕੀਤਾ। ਸਿਵਲ ਲਾਈਨ ਥਾਣੇ ਦੇ ਇੰਚਾਰਜ਼ ਅਮੋਲਕ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿੰਗਰ ਪ੍ਰਿੰਟ ਮਾਹਿਰਾਂ ਨੂੰ ਘਰ ਦੀ ਜਾਂਚ ਦੌਰਾਨ ਅਹਿਮ ਸਬੂਤ ਵੀ ਮਿਲੇ ਹਨ। ਦਾਅਵਾ ਕੀਤਾ ਗਿਆ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਫ਼ੜ ਲਿਆ ਜਾਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.