ਹੁਸ਼ਿਆਰਪੁਰ  ਪੁਲਿਸ ਵਲੋਂ ਥਾਣਾ ਸਿਟੀ ਦੇ ਏਰੀਆ ਵਿੱਚ ਹੋਈ ਲੁੱਟ ਖੋਹ ਦੇ ਦੋਸ਼ੀਆ ਨੂੰ 24 ਘੰਟੇ ਦੇ ਅੰਦਰ ਕੀਤਾ ਕਾਬੂ। 

ਹੁਸ਼ਿਆਰਪੁਰ  ( ਤਰਸੇਮ ਦੀਵਾਨਾ ) ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਪ੍ਰੈਸ ਕਾਨਫਰੰਸ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  23ਜੂਨ ਨੂੰ ਖੁਸ਼ਾਲ ਭਿਕਾਜੀ ਸਾਵਲੋ ਪੁੱਤਰ ਬਿਕਾਜੀ ਬਾਲੂ ਸਾਵਲੇ ਵਾਸੀ
ਸਾਵੇਲ ਬਸਤੀ ਹੰਗੀਰਰੀ ਥਾਣਾ ਸੰਬੋਲਾ ਜਿਲ੍ਹਾਂ ਸੋਲਾਪੁਰ ਮਹਾਰਾਸ਼ਟਰ ਹਾਲ ਵਾਸੀ ਕਮੇਟੀ ਬਜਾਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਹ ਵਕਤ 9.00 ਵਜੇ ਸਵੇਰੇ ਆਪਣੀ ਦੁਕਾਨ ਤੇ ਗਿਆ ਤਾਂ ਦਰਵਾਜਾ ਖੋਲ ਕੇ ਦੇਖਿਆ ਕਿ ਦੁਕਾਨ ਅੰਦਰ ਦੁਕਾਨ ਦਾ ਨੌਕਰ ਯੋਗੇਸ਼ ਯਾਦਵ ਹੇਠਾ ਜਮੀਨ ਤੇ ਡਿੱਗਿਆ ਪਿਆ ਸੀ, ਉਸਦੇ ਮੂੰਹ ਤੇ ਟੇਪ ਲੱਗੀ ਹੋਈ ਸੀ ਅਤੇ ਹੱਥ ਪੈਰ ਵੀ ਟੇਪ ਨਾਲ ਹੀ ਬੰਨੇ ਹੋਏ ਸਨ

ਇਸ ਮੌਕੇ ਮੁਦਈ ਨੂੰ ਦੱਸਿਆ  02 ਨਾਮਾਲੂਮ ਵਿਅਕਤੀਆਂ ਨੇ ਦੁਕਾਨ ਅੰਦਰ ਆ ਕੇ ਦੁਕਾਨ ਅੰਦਰ ਪਏ ਲਾਕਰ ਵਿਚੋਂ ਸੋਨਾ ਕਰੀਬ ਇੱਕ ਕਿੱਲੋ ਚਾਂਦੀ ਕਰੀਬ 03 ਕਿਲੋ ਅਤੇ 23 ਲੱਖ ਰੁਪਏ ਲੁੱਟ ਕੇ ਲੈ ਗਏ ਹਨ। ਤਫਤੀਸ਼, ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਅਮਰ ਨਾਥ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਿਟੀ
 ਮੁੱਖ ਅਫਸਰ ਥਾਣਾ ਸਿਟੀ, ਅਤੇ ਇੰਚਾਰਜ ਸੀ.ਆਈ.ਏ.
ਸਟਾਫ  ਦੀ ਟੀਮ ਤਿਆਰ ਕੀਤੀ ਗਈ। ਜੋ ਪੁਲਿਸ ਟੀਮ ਵਲੋਂ ਮੁਕੱਦਮਾ ਦੀ ਮੁੱਢਲੀ ਜਾਂਚ ਦੌਰਾਨ ਦੁਕਾਨ ਦੇ ਨੌਕਰ ਯੋਗੇਸ਼ ਯਾਦਵ ਤੋਂ ਵਾਰਦਾਤ ਸਬੰਧੀ ਪੁੱਛ-ਗਿੱਛ ਕੀਤੀ ਗਈ, ਤੇ ਉਸਨੂੰ ਕਥਿਤ ਦੋਸੀਆਨ ਦੀ ਸ਼ਨਾਖਤ ਸਬੰਧੀ ਉਸਨੂੰ
ਲੈ ਕੇ ਸ਼ਹਿਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈਕ ਕੀਤੇ ਗਏ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਚੈਕਿੰਗ ਦੋਰਾਨ ਉਸ ਵਲੋਂ
ਇੱਕ ਕਥਿਤ ਦੋਸ਼ੀ ਦੀ ਸ਼ਨਾਖਤ ਕੀਤੀ, ਜੋ ਦੋਰਾਨੇ ਤਫਤੀਸ਼ ਨੌਕਰ ਯੋਗੇਸ਼ ਯਾਦਵ ਨੇ ਇਹ ਵੀ ਦੱਸਿਆ ਕਿ ਕਥਿਤ ਦੋਸ਼ੀ ਉਸਦਾ ਮੋਬਾਇਲ ਵੀ ਖੋਹ ਕੇ ਲੈ ਗਏ ਹਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ  ਯੋਗੇਸ਼ ਯਾਦਵ ਨੂੰ ਬੰਦੀ ਬਣਾਉਣ ਸਬੰਧੀ ਵਰਤਿਆ ਗਿਆ ਮਟੀਰੀਆਲ ਦੁਕਾਨ ਅੰਦਰੋਂ ਹੀ
ਵਰਤਣਾ ਜਾਣਾ ਸਾਹਮਣੇ ਪਾਇਆ ਜਾਣ ਤੇ ਯੋਗੇਸ਼ ਯਾਦਵ ਦੇ ਕੋਈ ਜਿਆਦਾ ਸੱਟ ਨਾ ਲੱਗਣ  ਕਰਕੇ ਮਾਮਲਾ ਸ਼ੱਕੀ ਜਾਪਣ ਤੇ ਯੋਗੇਸ਼ ਯਾਦਵ ਦੀ ਸਖਤੀ ਨਾਲ ਪੁੱਛ-ਗਿੱਛ ਅਤੇ ਸੈਟੀਫਿਕ ਅਤੇ ਟੈਕਨੀਕਲ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਵਾਰਦਾਤ ਯੋਗੇਸ਼ ਯਾਦਵ ਦੀ ਯੋਜਨਾ ਹੇਠ ਹੀ ਹੋਈ ਹੈ ਅਤੇ ਵਾਰਦਾਤ ਕਰਨ ਵਾਲੇ ਦੋਸ਼ੀ ਕ੍ਰਿਸ਼ਨਾ ਕਪੂਰ ਪੁੱਤਰ ਸੰਦੀਪ ਕਪੂਰ ਵਾਸੀ ਵਾਰਡ ਨੰਬਰ 02 ਨਜਦੀਕ ਕੁੰਦਰਾ ਡੇਅਰੀ ਇੰਦਰੀ ਜਿਲ੍ਹਾ ਕਰਨਾਲ ਹਰਿਆਣਾ ਸਟੇਟ ਜੋ ਉਸਦਾ ਦੋਸਤ ਹੈ ਅਤੇ ਉਸਦਾ ਬਾਪ ਸੰਦੀਪ ਕਪੂਰ ਪੁੱਤਰ ਓਮ ਪ੍ਰਕਾਸ਼ ਹਨ ਅਤੇ ਲੁੱਟਿਆ ਹੋਇਆ
ਸਮਾਨ ਵੀ ਉਹਨਾਂ ਦੇ ਪਾਸ ਹੀ ਹੈ, ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸੀਆਨ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਲੁੱਟੇ ਹੋਏ ਮਾਲ ਨੂੰ ਬ੍ਰਾਮਦ ਕਰਨ ਲਈ ਤੁਰੰਤ ਕਾਰਵਾਈ ਕਰਦੇ ਹੋਏ ਸੀਨੀਅਰ ਅਫਸ਼ਰਾਨ ਦੀਆਂ ਹਦਾਇਤਾਂ ਤੇ ਇੰਸਪੈਕਟਰ ਦੀਪਕ ਕੁਮਾਰ ਅਤੇ ਸੀ.ਆਈ.ਏ.ਸਟਾਫ ਦੀ ਸਾਂਝੀ ਟੀਮ ਕਥਿਤ  ਦੋਸ਼ੀਆਨ ਦੇ ਰਿਹਾਇਸ਼ੀ ਪਤੇ ਤੇ ਭੇਜੀ ਗਈ, ਜੋ ਇਸ ਪੁਲਿਸ ਟੀਮ ਵਲੋਂ ਲੋਕਲ ਪੁਲਿਸ ਨਾਲ ਤਾਲਮੇਲ ਕਰਦੇ ਹੋਏ ਕਥਿਤ  ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਲੁੱਟਿਆ ਹੋਇਆ ਮਾਲ ਬ੍ਰਾਮਦ ਕਰ ਲਿਆ ਗਿਆ ਅਤੇ ਯੋਗੇਸ਼ ਯਾਦਵ ਪੁੱਤਰ ਅਧਿਕ ਕੁਮਾਰ ਵਾਸੀ ਕਰਨਜ਼ੇ ਥਾਣਾ ਖਾਨਾਪੁਰ ਜਿਲ੍ਹਾ ਸਾਗਲੀ ਮਹਾਂਰਾਸ਼ਟਰ ਹਾਲ ਵਾਸੀ ਕਮੇਟੀ ਬਾਜ਼ਾਰ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸੀਆਨ ਪਾਸੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜਿਹਨਾਂ ਪਾਸੋਂ ਅਹਿਮ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ। ਇਸ ਵਾਰਦਾਤ ਕਾਰਨ ਸ਼ਹਿਰ ਦੇ ਸੁਨਿਆਰਿਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ।

Leave a Reply

Your email address will not be published.


*