ਸਿੱਖਿਆ ਅਤੇ ਸਿਹਤ ਸੇਵਾਵਾਂ ਸਮਾਜ ਵਿੱਚ ਮੁੱਖ ਤੋਰ ਤੇ ਦੋ ਅਜਿਹੀਆਂ ਮੁੱਢਲੀਆਂ ਜਰੂਰਤਾਂ ਹਨ ਕਿ ਜੇਕਰ ਸਰਕਾਰਾਂ ਇਸ ਨੂੰ ਇਮਾਨਦਾਰੀ ਨਾਲ ਚਲਾਉਣ ਤਾਂ ਸਮਾਜ ਦਾ ਵਿਕਾਸ ਸਕਾਰਤਾਮਕ ਅਤੇ ਅਤੇ ਲੋਕਾਂ ਨੂੰ ਸਹੀ ਸੇਧ ਮਿਲ ਸਕਦੀ।ਜਿਵੇਂ ਅਸੀਂ ਜਾਣਦੇ ਹਾਂ ਕਿ ਚੰਗੀਆਂ ਸਿਹਤ ਸੇਵਾਵਾਂ ਨਾਲ ਤੰਦਰੁਸਤ ਅਤੇ ਸਿੱਖਿਆ ਦੀ ਪ੍ਰਾਪਤੀ ਨਾਲ ਇੱਕ ਜਾਗਰੂਕ ਨਾਗਰਿਕ ਮਿਲ ਸਕਦਾ ਹੈ।ਇਹਨਾਂ ਜਰੂਰਤਾਂ ਲਈ ਇੱਕ ਗੱਲ ਜੋ ਸਕਾਰਤਾਮਿਕ ਕਹੀ ਜਾ ਸਕਦੀ ਉਹ ਇਹ ਕਿ ਦੋਹੇਂ ਜਰੂਰਤਾਂ ਲਈ ਕੇਂਦਰ ਅਤੇ ਰਾਜ ਸਰਕਾਰ ਤੋਂ ਇਲਾਵਾ ਵਿਸ਼ਵ ਪੱਧਰ ਤੇ ਵੀ ਯਤਨ ਕੀਤੇ ਜਾ ਰਹੇ ਹਨ।ਸਾਡਾ ਦੇਸ਼ ਲੋਕਤੰਤਰ ਦੇਸ਼ ਹੈ ਭਾਵ ਲੋਕਾਂ ਵੱਲੋਂ ਚੁੱਣੀ ਜਾਦੀ ਸਰਕਾਰ ਵੱਲੋਂ ਚਲਾਈ ਜਾਦੀ ਹੈ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਹਰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਹ ਮੁੱਖ ਮੁੱਦਾ ਹੁੰਦਾ ਪਰ ਦੇਸ਼ ਦੀ ਅਜਾਦੀ ਤੋਂ 77 ਸਾਲ ਬਾਅਦ ਤੱਕ ਵੀ ਨਾਂ ਹੀ ਸਿਹਤ ਅਤੇ ਨਾਂ ਹੀ ਸਿੱਖਿਆ ਵਿੱਚ ਕੋਈ ਅਜਿਹੀ ਨੀਤੀ ਬਣ ਸਕੀ ਜਿਸ ਨੂੰ ਦੇਖ ਕਿ ਅਸੀ ਫਖਰ ਨਾਲ ਕਹਿ ਸਕੀਏ ਕਿ ਹੁਣ ਕੁਝ ਹੋਵੇਗਾ।ਬੱਸ ਇਸੇ ਸਥਿਤੀ ਨਾਲ ਅਸੀ ਨਜਿੱਠ ਨਹੀ ਸਕੇ।
ਬੁੱਧੀਜੀਵੀਆਂ ਦਾ ਕਹਿਣਾ ਹੈ ਸਿਹਤ ਸੇਵਾਵਾਂ ਪੂਰੀ ਤਰਾਂ ਰਾਜਾਂ ਨੂੰ ਦੇਣਾ ਚਾਹੀਦਾ ਜੋ ਆਪਣੇ ਆਪਣੇ ਲੋਕਾਂ ਦੀ ਮੰਗ ਅਤੇ ਉਥੇ ਪਾਈਆਂ ਜਾ ਰਹੀਆਂ ਬਿਮਾਰੀਆਂ ਅੁਨਸਾਰ ਯੋਜਨਾ ਬਣਾ ਸਕਣ।ਪਰ ਜਿਵੇ ਅਸੀ ਜਾਣਦੇ ਹਾਂ ਕਿ ਰਾਜ ਸਰਕਾਰਾਂ ਕੋਲ ਵਿੱਤੀ ਸਾਧਨਾ ਦੀ ਘਾਟ ਹੁੰਦੀ ਇਸ ਲਈ ਕੇਂਦਰ ਸਰਕਾਰ ਨੂੰ ਉਸ ਰਾਜ ਦੀ ਜੰਨਸੰਖਿਆ ਅੁਨਸਾਰ ਵਿੱਤੀ ਸਾਧਨ ਮਹੁਈਆਂ ਕਰਵਾੳਉਣੇ ਚਾਹੀਦੇ ਹਨ।ਵਿਸ਼ਵ ਸਿਹਤ ਸਗੰਠਨ ਵੀ ਇਸ ਵਿੱਚ ਆਪਣਾ ਰੋਲ ਅਦਾ ਕਰਦੀ।ਜਿਵੇਂ ਅਸੀ ਇਸ ਵਾਰ ਕੋਵਿਡ ਸਮੇ ਦੇਖਿਆ ਕਿ ਪੰਜਾਬ ਦੇ ਲੋਕਾਂ ਨੇ ਆਪ ਅੱਗੇ ਹੋਕੇ ਆਪਣੀ ਜਿੰਦਗੀ ਦਾ ਰਿਸਕ ਲੈਂਦੇ ਹੋਏ ਲੋਕਾਂ ਦੀ ਦਵਾਈਆਂ ਟੈਸਟਾਂ,ਖਾਣਪੀਣ,ਆਕਸੀਜਨ ਸਲੈੰਡਰ ਅਤੇ ਇਥੋਂ ਤੱਕ ਕਿ ਡਾਕਟਰ ਲਈ ਪੀਪੀ ਕਿੱਟਾਂ ਮਾਸਕ ਦਾ ਵੀ ਪ੍ਰਬੰਧ ਕੀਤਾ।ਪਰ ਜਿਵੇਂ ਹੀ ਸਰਕਾਰ ਨੇ ਦੋਵੇਂ ਸੇਵਾਵਾਂ ਨੂੰ ਪ੍ਰਾਈਵੇਟ ਖੇਤਰ ਨੂੰ ਸ਼ਾਮਲ ਕੀਤਾ ਉਸ ਸਮੇਂ ਤੋਂ ਹੀ ਸਹੂਲਤਾਂ ਵਿੱਚ ਬੇਸ਼ਕ ਵਾਧਾ ਹੋਇਆ ਹੈ ਪਰ ਲੋਕਾਂ ਦਾ ਸ਼ੋਸਣ ਬਹੁਤ ਜਿਆਦਾ ਵੱਧ ਗਿਆ ਹੈ।
ਸਰਕਾਰੀ ਸਿਹਤ ਸੇਵਾਵਾਂ ਦਾ ਕੀ ਪੱਧਰ ਹੈ ਅਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਕੁਆਲਟੀ ਕਿਹੋ ਜਿਹੀ ਹੈ ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਇਹ ਨੇਤਾ ਲੋਕ ਆਪਣਾ ਇਲਾਜ ਵਿਦੇਸ਼ਾਂ ਤੋ ਹੀ ਕਰਵਾਉਦੇ ਹਨ ਜਦੋਂ ਕਿ ਲੋਕਾਂ ਨੂੰ ਇਹ ਕਹਿਣ ਦੀ ਕੋਸ਼ਿਸ ਕਰਦੇ ਹਨ ਕਿ ਸਾਡੇ ਸਰਕਾਰੀ ਹਸਪਤਾਲ ਵਿਸ਼ਵ ਪੱਧਰ ਦੀਆਂ ਸਿਹਤ ਸਹੂਲਤਾਂ ਦੇ ਰਹੇ ਹਨ। ਜੇਕਰ ਸਰਕਾਰੀ ਹਸਪਤਾਲ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇ ਰਹੇ ਹਨ ਤਾਂ ਫੇਰ ਇਹ ਰਾਜਨੀਤਕ ਲੋਕ ਵਿਦੇਸ਼ਾਂ ਵਿੱਚ ਕਿਉ ਭੱਜਦੇ ਹਨ।
ਸਿਹਤ ਸੇਵਾਵਾਂ ਵਿੱਚ ਵੀ ਪ੍ਰਾਈਵੇਟ ਸੇਵਾਵਾ ਦੇ ਦੋ ਪੱਧਰ ਹਨ ਅਤੇ ਦੋਨੋ ਤਰਾਂ ਦੀਆਂ ਸੇਵਾਵਾਂ ਦੇਣ ਵਾਲੇ ਬਿਜਨੈਸ ਮਾਹਰ ਲੋਕਾਂ ਦੀ ਲੁੱਟ ਖਸੁੱਟ ਲਈ ਕਿੰਨੇ ਨੀਵੇ ਪੱਧਰ ਤੱਕ ਚਲੇ ਜਾਦੇ ਹਨ ਉਸ ਦਾ ਅੰਦਾਜਾ ਵੀ ਨਹੀ ਲਲਾਇਆ ਜਾ ਸਕਦਾ। ਵੱਡੀਆਂ ਵੱਡੀਆਂ ਇਮਾਰਤਾਂ ਵਾਲੇ ਪ੍ਰਾਈਵੇਟ ਹਸਪਤਾਲ ਵਿੱਚ ਇੱਕ ਉਹ ਲੋਕ ਹਨ ਜੋ ਆਪ ਨਿੱਜੀ ਤੋਰ ਤੇ ਡਾਕਟਰ ਨਹੀ ਕੇਵਲ ਬਿਜਨੈਸ ਹੀ ਖੋਲਿਆ ਅਤੇ ਉਸ ਵਿੱਚ ਵੱਡੇ ਵੱਡੇ ਪੈਕਜ ਵਾਲੇ ਡਾਕਟਰ ਰੱਖੇ ਹੋਏ ਹਨ।ਉਹ ਮਰੀਜ ਨੂੰ ਇਵੇਂ ਲੁੱਟਦੇ ਹਨ ਕਿ ਰਾਸਤੇ ਵਿੱਚ ਲੁੱਟਣ ਵਾਲਾ ਡਾਕੂ ਵੀ ਤਰਸ ਖਾ ਲੈਂਦਾ ਪਰ ਇਹਨਾਂ ਵਿੱਚ ਮਨੁੱਖਤਾ ਨਾਮ ਦੀ ਕੋਈ ਚੀਜ ਨਹੀ ਸਟੰਟ ਤਾਂ ਇਹ ਇੰਝ ਪਾਉਦੇ ਜਿਵੇ ਸਾਈਕਲ ਦੀ ਕਾਠੀ ਦਾ ਸਪਰਿੰਗ ਬਦਲਣਾਾ ਹੋਵੇ ਅਤੇ ਬਾਈਪਾਸ ਸਰਜਰੀ ਤਾਂ ਇਹ ਬਾਈਪਾਸ ਸੜਕਾਂ ਨਾਲੋਂ ਵੀ ਵੱਧ ਕਰ ਦਿੰਦੇ ਹਨ।ਜਿਵੇ ਸਾਡੇ ਦੇਸ਼ ਵਿੱਚ ਪਹਿਲੀ ਬਾਈਪਾਸ ਸਰਜਰੀ ਡਾ.ਕੇ ਚੈਰੀਅਨ ਨੇ 1975 ਵਿੱਚ ਕੀਤੀ ਉਹ ਤਾਮਿਲਨਾਡੂ ਦੇ ਰਹਿਣ ਵਾਲੇ ਅਤੇ ਇਸ ਸਮੇ ਉਹਨਾ ਦੀ ਉਮਰ 85 ਸਾਲ ਹੈ।ਪਰ ਹੁਣ ਤੱਕ ਬਾਈਪਾਸ ਸਰਜਰੀਆਂ ਦੀ ਗਿਣਤੀ ਨਹੀ ਕੀਤੀ ਜਾ ਸਕਦੀ ਇਕ ਅੰਦਾਜੇ ਅੂਨਸਾਰ ਅਮਰੀਕਾ ਵਿੱਚ ਹਰ ਸਾਲ 4 ਲੱਖ ਦੇ ਕਰੀਬ ਬਾਈਪਾਸ ਸਰਜਰੀਆਂ ਹੋ ਜਾਦੀਆਂ ਹਨ।
ਦੂਜੇ ਹਸਪਤਾਲ ਉਹ ਹਨ ਜਿੰਨਾ ਨੂੰ ਉਹ ਵਿਅਕਤੀ ਚਾਲ ਰਹੇ ਹਨ ਜਿੰਨਾ ਨੇ ਆਪ ਡਾਕਟਰੀ ਦੀ ਪੜਾਈ ਪੂਰੀ ਕੀਤੀ ਅਤੇ ਕੀਤੇ ਹੋਏ ਖਰਚ ਸਮੇਤ ਵਿਆਜ ਲਾਕੇ ਫੀਸਾਂ ਵਸੂਲ ਕਰਦੇ ਹਨ।ਇੱਕ ਨੋਜਵਾਨ ਨੂੰ ਡਾਕਟਰੀ ਦੀ ਪੜਾਈ ਪੂਰੀ ਕਰਨ ਲਈ ਤਕਰੀਬਨ 9-10 ਸਾਲ ਦਾ ਸਮਾਂ ਲੱਗ ਜਾਦਾਂ ਇਹ ਉਹ ਸਮਾਂ ਜਿਹੜਾ ਸਕੂਲੀ ਸਿੱਖਿਆ ਤੋਂ ਬਾਅਦ ਹੈ।ਪ੍ਰਾਈਵੇਟ ਕਾਲਜਾਂ ਦੀਆਂ ਵੱਡੀਆਂ ਫੀਸਾਂ ਦਾਖਲੇ ਸਮੇਂ ਬਹੁਤ ਜਿਆਦਾ ਡੋਨੇਸ਼ਨ ਇਹ ਉਹ ਹੈ ਜੋ ਫੀਸਾਂ ਤੋਂ ਇਲਾਵਾ 2 ਕਰੋੜ ਦੀ ਡੋਨੇਸ਼ਨ ਅਤੇ ਪੰਜ ਸਾਲਾਂ ਵਿੱਚ ਪੰਜਾਹ ਲੱਖ ਫੀਸ ਅਤੇ ਹੋਰ ਖਰਚੇ ਉਸ ਤੋਂ ਬਾਅਦ ਐਮ.ਡੀ.ਐਮ.ਐਸ ਲਈ ਦਾਖਲਾ ਡੋਨੇਸ਼ਨ ਦੇਕੇ ਸੀਟ ਫੀਸਾਂ।ਕਿਸੇ ਵਿਸ਼ੇ ਦੀ ਮੁਹਾਰਤ ਹਾਸਲ ਕਰਨ ਲਈ ਇੱਕ ਸਾਲ ਜਾਂ ਵੱਧ ਵਿਦੇਸ਼ ਦੀ ਪੜਾਈ ਯਾਨੀ ਦੋ ਕਰੋੜ ਦਾ ਖਰਚ ਅਤੇ ਪੜਾਈ ਤੇ ਕੁੱਲ 9-10 ਸਾਲ ਦਾ ਸਮਾਂ ਲੱਗ ਜਾਦਾਂ।ਇਸ ਵਿੱਚ ਕੋਈ ਸ਼ੱਕ ਨਹੀ ਕਿ ਪੜਾਈ ਬਹੁਤ ਅੋਖੀ ਹੈ,ਪੜਾਈ ਦਾ ਪੱਧਰ ਤਾਂ ਅਜਿਹਾ ਕਿ ਬਹੁਤ ਵਿਿਦਆਰਥੀ ਮਾਨਸਿਕ ਪ੍ਰੇਸ਼ਾਨੀ ਵਿੱਚ ਆ ਜਾਦੇ।ਇੰਨੇ ਸਾਲ ਬਾਅਦ ਇੱਕ ਜੂਨੀਅਰ ਡਾਕਟਰ ਵੱਜੋਂ ਸ਼ੁਰੂਆਤ।
ਇਸ ਤੋਂ ਬਾਅਦ ਵੀ ਅਸੀ ਚਾਹੁੰਦੇ ਹਾਂ ਕਿ ਡਾਕਟਰ ਸੋ ਰੁਪਏ ਦੀ ਪਰਚੀ ਕੱਟ ਕੇ ਇਲਾਜ ਕਰੇ।ਉਹਨਾਂ ਡਾਕਟਰਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਜਿੰਨਾ ਨੂੰ ਸਰਕਾਰੀ ਕਾਲਜਾਂ ਵਿੱਚ ਦਾਖਲਾ ਮਿਲ ਜਾਦਾਂ ਫੀਸਾਂ ਵੀ ਘੱਟ ਹਨ ਪਰ ਅਜਿਹੇ ਡਾਕਟਰਾਂ ਦੀ ਗਿਣਤੀ ਬਹੁਤ ਘੱਟ ਹੈ ਬਾਕੀ ਉਹ ਵੀ ਆਪਣੇ ਸਾਥੀਆਂ ਨੂੰ ਦੇਖਕੇ ਉਹੀ ਸਿਸਟਮ ਬਣਾਉਦੇ ਜਿਸ ਸਿਸਟਮ ਨਾਲ ਉਹ ਇਲਾਜ ਕਰਦੇ।ਜਿਸ ਵਿੱਚ ਡਾਕਟਰ ਦੀ ਪਰਚੀ 300 ਤੋਂ 500 ਤੱਕ ਤਹਾਨੂੰ ਦੇਖਣ ਤੋਂ ਪਹਿਲਾਂ ਹੀ ਜੋ ਤੁਸੀ ਦੱਸਦੇ ਹੋ ਉਸ ਦੇ ਸਾਰੇ ਟੈਸਟ ਲੈਬ ਵਾਲਿਆ ਦਾ ਆਪਣਾ ਸਰਕਲ ਫੇਰ ਮਰੀਜ ਨੂੰ ਟੈਸਟ ਰਿਪੋਰਟ ਦੇਖਕੇ ਡਾਕਟਰ ਚੁੱਪ ਜਿਹਾ ਕਰਕੇ ਡਰਆਉਦਾ ਚਾਰ ਪੰਜ ਹਜਾਰ ਦੀ ਦਵਾਈ ਜੇ ਡਾਕਟਰ ਨੂੰ ਪਤਾ ਚੱਲ ਗਿਆ ਕਿ ਮਰੀਜ ਕਿੰਨਾ ਕੁ ਮਜਬੂਤ ਹੈ ਤਾਂ ਇਲਾਜ ਮਹਿੰਗਾ ਹੋ ਜਾਦਾ।ਪਹਿਲੀ ਵਾਰ ਵਿੱਚ ਹੀ ਦਸ ਹਜਾਰ ਲਾਕੇ ਜਦੋਂ ਮਰੀਜ ਦੋ ਤਿੰਨ ਵਾਰ ਕਹਿ ਦਿੰਦਾ ਕਿ ਡਾਕਟਰ ਸਾਹਿਬ ਕੋਈ ਖਤਰਾ ਤਾਂ ਨਹੀ ਸਾਨੂੰ ਪੈਸੇ ਦਾ ਨਹੀ ਸਾਡੇ ਮਰੀਜ ਨੂੰ ਕੁਝ ਨਹੀ ਹੋਣਾ ਚਾਹੀਦਾ।ਬੱਸ ਇਹ ਸ਼ਬਦ ਤਾਂ ਉਸ ਤਰਾਂ ਕੰਮ ਕਰਦੇ ਜਿਵੇਂ ਅਮਰੀਸ਼ ਪੁਰੀ ਦੇ ਸਿਮਰਨ ਲਈ ਬੋਲੇ ਸਿਮਰਨ ਜੀ ਲੇ ਆਪਣੀ ਜਿੰਦਗੀ।
ਫੇਰ ਡਾਕਟਰ ਦਾ ਸਟਾਫ ਸ਼ਾਹਰੁਖ ਖਾਨ ਵਾਂਗ ਮਰੀਜ ਦਾ ਹੱਥ ਨਹੀ ਛੱਡਦਾ ਪਿਆਰ ਨਿਭਾਉਦਾ।ਇਸ ਤਰਾਂ ਸਿਹਤ ਸੇਵਾਵਾਂ ਨੇ ਇੱਕ ਫਿਲਮੀ ਰੂਪ ਧਾਰਨ ਕਰ ਲਿਆ।ਸਬ ਕੁਝ ਹੋ ਰਿਹਾ ਸਰਕਾਰ ਦੀ ਸਰਪ੍ਰਸਤੀ ਹੇਠ।ਤੰਦਰੁਸਤ ਵਿਅਕਤੀ ਵਿੱਚ ਜਦੋਂ ਸਟੰਟ ਪੇ ਜਾਦਾਂ ਉਹ ਆਪਣੇ ਆਪ ਨੂੰ ਮਜਬੂਤ ਸਮਝਣ ਲੱਗ ਜਾਦਾਂ ਆਪਣੇ ਸੰਗੀ ਸਾਥੀਆਂ ਨਾਲ ਫਖਰ ਨਾਲ ਬੱਚਿਆਂ ਅਤੇ ਡਾਕਟਰ ਦੀ ਤਾਰੀਫ ਕਰਦਾ ਬੱਚਿਆਂ ਦੀ ਇਸ ਕਾਰਣ ਕਿ ਪੈਸੇ ਦੀ ਪ੍ਰਵਾਹ ਨਹੀ ਕੀਤੀ ਅਤੇ ਡਾਕਟਰ ਨੇ ਬਚਾ ਲਿਆ। ਪਰ ਅਸਲੀਅਤ ਕਿ ਬੀਮਾ ਹੋਇਆ ਕੈਸ਼ਲੈਸ ਡਾਕਟਰ ਨੂੰ ਵੀ ਲੱਗਦਾ ਕਿ ਹੁਣ ਤਾਂ ਖਾਤਾ ਖੁੱਲ ਗਿਆ।ਮਰੀਜ ਵੀ ਮਹਿਸੂਸ ਕਰਦਾ ਕਿ ਹੁਣ ਤਾਂ ਨਿਤਨ ਗੱਡਕਰੀ ਦੇ ਬਣਾਏ ਹੋਏ ਹਾਈਵੇ ਵਾਂਗ ਜਿੰਦਗੀ ਦੀ ਗੱਡੀ ਨਹੀ ਰੁੱਕਦੀ ਬੱਸ ਸਮੇ ਸਮੇ ਤੇ ਟੋਲ ਭਰਦੇ ਰਹਿਣਾ।
ਅਸਲ ਵਿੱਚ ਲੋਕ ਹਰ ਗੱਲ ਨੂੰ ਸੰਜੀਦਗੀ ਨਾਲ ਲੈਂਦੇ ਅਤੇ ਮੇਂ ਸਿਹਤ ਵਰਗੇ ਵਿਸ਼ੇ ਵਿੱਚ ਕੀ ਲਿਖ ਰਿਹਾ ਅਸਲ ਵਿੱਚ ਸਿਹਤ ਸਿਸਟਮ ਅਜਿਹਾ ਬਣਾ ਦਿੱਤਾ ਗਿਆ ਕਿ ਮੈਨੂੰ ਯਾਦ ਹੈ ਮੇਰੇ ਦੋਸਤ ਦਾ ਇੱਕ ਰਿਸ਼ਤੇਦਾਰ ਬੀਮਾਰ ਸੀ ਰਾਤ ਨੂੰ ਹਸਪਤਾਲ ਰਹਿਣਾ ਪੈਣਾ ਸੀ ਵੇਸੇ ਤਾਂ ਹਸਪਤਾਲ ਨੇ ਕਿਹਾ ਕਿ ਕੋਈ ਜਰੂਰਤ ਨਹੀ ਪਰ ਆਪਣੀ ਤਸੱਲੀ ਲਈ ਬਾਕੀ ਇਹ ਨਾ ਹੋਵੇ ਕਿ ਮਰੀਜ ਆਪ ਹੀ ਉੱਠ ਕੇ ਘਰੇ ਨਾ ਚਲਾ ਜਾਵੇ।ਹੁਣ ਹਸਪਤਾਲ ਵਿੱਚ ਰਹਿਣਾ ਪਹਿਲਾਂ ਵਾਂਗ ਨਹੀ ਹੁਣ ਤਾਂ ਏਸੀ ਉਡੀਕ ਘਰ ਵੱਡੇ ਵੱਡੇ ਸੋਫੇ ਜੋ ਪੂਰੀ ਤਰਾਂ ਖੂੱਲ ਜਾਦੇ ਫੇਰ ਤਾਂ ਮੋਜਾਂ ਹੀ ਮੋਜਾਂ ਖੁੱਲ ਕੇ ਘੁਰਾੜੇ ਮਾਰੋ ਅਤੇ ਦੂਜੇ ਵਿਅਕਤੀ ਦੇ ਸੁਣੋ।
ਇਹ ਨਹੀ ਕਿ ਸਰਕਾਰ ਨੇ ਯਤਨ ਨਹੀ ਕੀਤੇ ਕੇਦਰ ਸਰਕਾਰ ਵੱਲੋਂ ਆਯਸ਼ੂਮਾਨ ਯੋਜਨਾ ਜਿਸ ਵਿੱਚ ਪੰਜ ਲੱਖ ਤੱਕ ਮੁੱਫਤ ਇਲਾਜ ਜਿਸ ਨੂੰ ਮੋਦੀ ਵਾਲਾ ਕਾਰਡ ਹੀ ਕਹਿੰਦੇ ਇਸ ਵਿੱਚ ਵੀ ਡਾਕਟਰ ਉਦੋਂ ਤੱਕ ਇਲਾਜ ਕਰਦਾ ਜਦੋਂ ਤੱਕ ਉਸ ਵਿੱਚੋ ਪੈਸੇ ਖਤਮ ਨਹੀ ਹੋ ਜਾਦੇਂ।ਕੈਂਸਰ ਵਾਲੇ ਮਰੀਜਾਂ ਲਈ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਡੇਢ ਲੱਖ ਦਾ ਕਾਰਡ ਬਣਾ ਦਿੱਤਾ।ਛੋਲੇ ਫਿਲਮ ਵਾਂਗ ਬਸੰਤੀ ਜਬ ਤੱਕ ਤੇਰੇ ਪੈਰ ਚਲੇਗੇ ਇਸ ਕੀ ਸਾਸ ਚਲੇਗੀ ਜਦੋ ਕਾਰਡ ਵਿੱਚੋਂ ਡੇਢ ਲੱਖ ਖਤਮ ਤਾਂ ਮਰੀਜ ਦੇ ਸਾਹ ਵੀ ਖਤਮ। ਹੁਣ ਦੇਖਿਆ ਜਾਵੇ ਤਾਂ ਇੱਕ ਪਾਸੇ ਡੇਢ ਲੱਖ ਨਾਲ ਕੈਂਸਰ ਦਾ ਇਲਾਜ ਦੂਜੇ ਬੰਨੇ ਵਿਦੇਸ਼ਾਂ ਵਿੱਚ ਕਰੋੜਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੱਖਾ ਦਾ ਇਲਾਜ ਸਰਕਾਰ ਦੀ ਸੋਚ ਦੀ ਤਰਜਮਾਨੀ ਕਰਦਾ।
ਸਾਡੀ ਕਹਿਣੀ ਕਥਨੀ ਅਤੇ ਕਰਨੀ ਵਿੱਚ ਬਹੁਤ ਵੱਡਾ ਅੰਤਰ ਹੈ ਕਥਾਵਾਚਕ ਰੋਜਾਨਾ ਕਥਾ ਕਰਦੇ ਹਨ ਨਾਂ ਤਾਂ ਉਹ ਉਸ ਕਥਾ ਨੂੰ ਆਪਣੇ ਤੇ ਲਾਗੂ ਕਰਦੇ ਅਤੇ ਨਾਂ ਹੀ ਸੁਨਣ ਵਾਲੇ ਉਸ ਨੂੰ ਆਪਣੇ ਤੇ ਲਾਗੂ ਕਰਦੇ ਬੱਸ ਇੰਨਾ ਕੁ ਜਰੂਰ ਕਹਿ ਦਿੰਦੇ ਕਿ ਕਥਾ ਬਹੁਤ ਵੱਧੀਆ ਸੀ ਲੋਕਾਂ ਨੂੰ ਮੰਨਣਾ ਚਾਹੀਦਾ ਪਰ ਆਪਣੇ ਬਾਰੇ ਚੁੱਪ ਹਨ ਜਦੋਂ ਕਿ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਚਾਹੀਦੀ ਜੇ ਅਸੀ ਕਰ ਦੇਵਾਗੇ ਬਾਕੀ ਵੀ ਆਪਣੇ ਪੱਧਰ ਤੇ ਆਪੇ ਕਰ ਦੇਣਗੇ।ਜਦੋਂ ਅਸੀ ਕਿਸੇ ਵਿਆਹ ਵਿੱਚ ਸ਼ਾਮਲ ਹੁੰਦੇ ਤਾਂ ਜਰੂਰ ਕਹਿੰਦੇ ਕਿ ਖਰਚਾ ਬਹੁਤ ਕੀਤਾ ਪਰ ਨਾਲ ਹੀ ਆਪਣੇ ਬੱਚੇ ਦੇ ਵਿਆਹ ਦੇ ਪ੍ਰਬੰਧ ਵੀ ਉਵੇ ਕਰਨ ਲਈ ਗੱਲਾਂ ਕਰਦੇ।ਪਰ ਜਦੋਂ ਅਸੀ ਕਿਸੇ ਵਿਅਕਤੀ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੁੰਦੇ ਤਾਂ ਸਾਡੀ ਸੋਚ ਬਿਲਕੁਲ ਬਦਲ ਜਾਦੀ।ਸਾਡੇ ਹਲਾਤ ਅਜਿਹੇ ਹਨ ਕਿ ਸਾਡੇ ਭਰਾਵਾਂ ਦੇ ਚਲ ਰਹੇ ਜਮੀਨ ਦੀ ਵੰਡ ਦੇ ਕੇਸ ਜਿੱਤਣ ਤੇ ਰਮਾਇਣ ਦਾ ਪਾਠ ਕਰਵਾਉਦੇ ਪਰ ਇਹ ਨਹੀ ਸੋਚਦੇ ਕਿ ਰਮਾਇਣ ਵਿੱਚ ਭਰਾਵਾਂ ਨੇ ਇੱਕ ਦੂਸਰੇ ਲਈ ਰਾਜਭਾਗ ਤੱਕ ਛੱਡ ਦਿੱਤਾ ਭਰਾ ਦੇ ਭੰਗਵੇਂ ਕੱਪੜੇ ਪਾਉਣ ਤੇ ਆਪ ਵੀ ਭਰਾ ਦੀਆਂ ਖਿਡਾਵਾਂ ਨੂੰ ਕੁਰਸੀ ਤੇ ਰੱਖਕੇ ਰਾਜਭਾਗ ਚਲਾਇਆ।
ਸਰਕਾਰਾਂ ਆੳਦੀਆਂ ਕਦੇ ਜਿਲ੍ਹਾ ਪ੍ਰੀਸ਼ਦ ਦੇ ਡਾਕਟਰ ਤਾਂ ਦੂਜੀ ਸਰਕਾਰ ਮਹੁੱਲਾ ਕਲੀਨਕ ਦੋਨਾਂ ਵਿੱਚ ਕੀ ਕਿਵੇਂ ਇਲਾਜ ਹੁੰਦਾ ਪਰ ਇਹ ਯਤਨ ਨਾਕਾਫੀ ਹਨ। ਬਲਕਿ ਸਰਕਾਰ ਨੂੰ ਪਿੰਡਾਂ ਵਿੱਚ ਕੰਮ ਕਰ ਰਹੇ ਤਜਰਬੇਕਾਰ ਡਾਕਟਰਾਂ ਨੂੰ ਸਿਖਲਾਈ ਦੇਕੇ ਮਾਨਤਾ ਦੇ ਦੇਣੀ ਚਾਹੀਦੀ ਇਸ ਨਾਲ ਲੋਕਾਂ ਨੂੰ ਸਸਤੀਆਂ ਸਿਹਤ ਸੇਵਾਵਾਂ ਮਿਲ ਸਕਦੀਆਂ ਪਰ ਇਥੇ ਉਹ ਸਰਮਾਏਦਾਰ ਲੋਕ ਜੋ ਹਸਪਤਾਲ ਚਲਾ ਰਹੇ ਹਨ ਉਹ ਅੱਿੜਕਾ ਬਣ ਜਾਦੇ।ਹੁਣ ਤਾਂ ਵਿਦੇਸ਼ੀ ਕੰਪਨੀਆਂ ਅਤੇ ਸਿਹਤ ਮਾਫੀਆ ਦੇ ਲੋਕ ਜਿੰਨਾ ਨੇ ਕਰੋੜਾ ਰੁਪਏ ਖਰਚ ਕੀਤੇ ਉਹ ਨਹੀ ਚਾਹੁੰਦੇ ਕਿ ਅਜਿਹਾ ਕੁਝ ਹੋਵੇ।ਚੋਣਾ ਸਮੇ ਇਹਨਾਂ ਵੱਲੋਂ ਪਾਰਟੀਆਂ ਨੂੰ ਕਰੋੜਾਂ ਰੁਪਏ ਦਾ ਚੰਦਾ ਜਿਸ ਕਾਰਣ ਸਰਕਾਰਾਂ ਚੁੱਪ ਕਰ ਜਾਦੀਆਂ।ਹੁਣ ਤਾਂ ਇੰਝ ਲੱਗਦਾ ਕਿ ਕੋਈ ਯੁੱਗ ਤਬਦੀਲੀ ਨਾਲ ਹੀ ਲੋਕਾਂ ਨੂੰ ਸਸਤੀਆਂ ਅਤੇ ਵਾਜਬ ਸੇਵਾਵਾਂ ਮਿਲ ਸਕਦੀਆਂ ਨਹੀ ਤਾਂ ਰੱਬ ਰਾਖਾ।ਸਰਕਾਰਾਂ ਨੂੰ ਸਿਹਤ ਸੇਵਾਵਾਂ ਬੇਸ਼ਕ ਉਹ ਕਿੰਨੇ ਵੀ ਵੱਡੇ ਹਸਪਤਾਲ ਵਿੱਚ ਹੋਣ ਉਹ ਬਿਲਕੁਲ ਮੁੱਫਤ ਕਰਨੀ ਚਾਹੀਦੀ।ਹੁਣ ਦੇਖੀਏ ਕਿ ਵੱਡੇ ਹਸਪਤਾਲ ਕਿਵੇਂ ਮੁੱਫਤ ਕਰਨਗੇ ਇਸ ਸਾਰਾ ਕੰਮ ਬੀਮਾ ਕੰਪਨੀਆਂ ਦੇ ਸ਼ਹਿਯੌਗ ਨਾਲ ਸੰਭਵ ਹੈ ਜੇਕਰ ਬੀਮਾ ਰਾਸ਼ੀ ਸਰਕਾਰ ਭਰ ਦੇਵੇ।ਜਿਵੇਂ ਸਰਕਾਰ ਆਂਯਸ਼ੂਮਾਨ ਵਿਚ ਪੰਜ ਲੱਖ ਬੀਮੇ ਦੀ ਕਿਸ਼ਤ ਦਿੰਦੀ ਉਸ ਮੁਤਾਬਿਕ ਸਰਕਾਰ ਹਰ ਨਾਗਿਰਕ ਦਾ ਪੰਜ ਲੱਖ ਤੱਕ ਦਾ ਬੀਮਾ ਕਰ ਦੇਵੇ ੋਜਸ ਨਾਲ ਮਰੀਜ ਆਪਣਾ ਇਲਾਜ ਕਰਵਾ ਸਕਦਾ।ਵਿਦੇਸ਼ਾਂ ਵਿੱਚ ਸਿਹਤ ਸੇਵਾਵਾਂ ਮੁੱਫਤ ਹਨ ਪਰ ਡਾਕਟਰਾਂ ਦੀ ਘਾਟ ਕਾਰਨ ਡਾਕਟਰ ਤੋਂ ਸਮਾਂ ਲੈਣਾ ਬਹੁਤ ਅੋਖਾ ਕੰਮ ਹੈ।ਇਸ ਲਈ ਲੋਕਾਂ ਨੂੰ ਸਰਕਾਰਾਂ ਨੂੰ ਮਜਬੂਰ ਕਰਨਾ ਚਾਹੀਦਾ ਕਿ ਸਿੱਖਿਆਂ ਅਤੇ ਸਿਹਤ ਦੋਵੇਂ ਰਾਜ ਦੇ ਮਸਲੇ ਹੋਣ ਚਾਹੀਦੇ ਹਨ ਅਤੇ ਕੇਦਰ ਸਰਕਾਰਾਂ ਨੂੰ ਰਾਜ ਸਰਕਾਰਾਂ ਨੂੰ ਮਦਦ ਕਰਨੀ ਚਾਹੀਦੀ ਹੈ ।
ਲੇਖਕ। ਡਾ ਸੰਦੀਪ ਘੰਡ
ਸੇਵਾ ਮੁਕਤ ਅਧਿਕਾਰੀ
ਭਾਰਤ ਸਰਕਾਰ-ਮਾਨਸਾ
9478231000
Leave a Reply