ਹਰਿਆਣਾ ਨਿਊਜ਼

ਚੰਡੀਗੜ੍ਹ, 24 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਅੱਜ ਸੰਪੂਰਣ ਕੈਬਨਿਟ ਅਤੇ ਵਿਧਾ-ੲਕਾਂ ਦੇ ਨਾਲ ਅਯੋਧਿਆ ਵਿਚ ਸ੍ਰੀ ਰਾਮਲੱਤਾ ਦੇ ਦਰਸ਼ਨ ਕੀਤੇ ਅਤੇ ਸੂਬਾਵਾਸੀਆਂ ਦੇ ਸੁੱਖ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ।

          ਸ੍ਰੀ ਨਾਇਬ ਸਿੰਘ ਨੇ ਚੰਡੀਗੜ੍ਹ ਏਅਰਪੋਰਟ ‘ਤੇ ਮੀਡੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸ੍ਰੀ ਰਾਮਲੱਲਾ ਅਯੋਧਿਆ ਵਿਚ ਵਿਰਾਜਮਾਨ ਹੋਏ ਹਨ ਅਤੇ ਸਾਨੂੰ ਉਨ੍ਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ, ਇਹ ਸਾਡੇ ਸਾਰਿਆਂ ਲਈ ਖੁਸ਼ਕਿਸਮਤੀ ਦੀ ਗੱਲ ਹੈ। ਵੱਡੀ ਗਿਣਤੀ ਵਿਚ ਲੋਕ ਸ੍ਰੀ ਰਾਮਲੱਲਾ ਦੇ ਦਰਸ਼ਨ ਕਰਨ ਅਯੋਧਿਆ ਜਾ ਰਹੇ ਹਨ।

ਤੀਰਥ ਸਥਾਨਾਂ ਦੇ ਦਰਸ਼ਨ ਲਈ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ਵਿਚ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦੇ ਇਛੁੱਕ ਲੋਕਾਂ ਲਈ ਸੂਬਾ ਸਰਕਾਰ ਨੇ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਬਣਾਈ ਹੈ, ਜਿਸ ਦੇ ਤਹਿਤ ਹੁਣ ਲੋਕਾਂ ਨੂੰ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਸੀ ਲੜੀ ਵਿਚ ਸਰਕਾਰ ਨੇ ਕਾਮਿਆਂ ਨੂੰ ਵੀ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਦਾ ਲਾਭ ਦੇਣ ਦਾ ਫੇਸਲਾ ਕੀਤਾ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਯੋਜਨਾ ਬਨਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਕੁਰੂਕਸ਼ੇਤਰ ਵਿਚ ਤੀਰਥ ਸਥਾਨਾਂ ਦੇ ਵਿਕਾਸ ‘ਤੇ ਖਰਚ ਕੀਤੇ ਜਾ ਰਹੇ 250 ਕਰੋੜ ਰੁਪਏ

          ਮੁੱਖ ਮੰਤਰੀ ਨੇ ਕਿਹਾ ਕਿ ਧਰਮਖੇਤਰ ਕੁਰੂਕਸ਼ੇਤਰ ਜਿਸ ਨੂੰ ਗੀਤਾ ਦੀ ਧਰਤੀ ਦੇ ਨਾਂਅ ਨਾਲ ਜਾਣਦੇ ਹਨ, ਦੇ ਵਿਕਾਸ ‘ਤੇ ਲਗਭਗ 250 ਕਰੋੜ ਰੁਪਏ ਦੀ ਅਨੇਕ ਪਰਿਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ਵਿਚ ਕੁਰੂਕਸ਼ੇਤਰ ਵਿਚ ਸੰਵਾਦ ਕੇਂਦਰ ਅਤੇ ਤਜਰਬਾ ਕੇਂਦਰ ਦਾ ਉਦਘਾਟਨ ਹੋਇਆ ਹੈ। ਕੁਰੂਕਸ਼ੇਤਰ ਵਿਚ ਵੀ ਰੋਜਾਨਾ ਹਜਾਰਾਂ ਸ਼ਰਧਾਲੂ ਆਉਂਦੇ ਹਨ। ਮਹਾਭਾਰਤ ਸਮੇਂ ਦੇ ਸਾਰੇ ਸਥਾਨਾਂ ਦਾ ਮੁੜ ਵਿਸਥਾਰ ਕਰਵਾਇਆ ਜਾ ਰਿਹਾ ਹੈ।

          ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਵਿਚ ਸ੍ਰੀ ਮਾਤਾ ਮਨਸਾ ਦੇਵੀ ਅਤੇ ਸ੍ਰੀ ਨਾਡਾ ਸਾਹਿਬ ਗੁਰੂਦੁਆਰਾ, ਗੁਰੂਗ੍ਰਾਮ ਵਿਚ ਸ੍ਰੀ ਮਾਤਾ ਸ਼ੀਲਤਾ ਮੰਦਿਰ ਆਦਿ ਵਿਚ ਵੀ ਮੁੜਵਿਸਥਾਰ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸੈਰ-ਸਪਾਟਾ ਨੂੰ ਵਧਾਉਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ। ਗੁਰੂਗ੍ਰਾਮ ਵਿਚ ਜੰਗਲ ਸਫਾਰੀ ਵਿਕਸਿਤ ਕੀਤੀ ਜਾ ਰਹੀ ਹੈ।

          ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਕੈਬਨਿਟ ਮੰਤਰੀ ਸ੍ਰੀ ਕੰਵਰ ਪਾਲ, ਸ੍ਰੀ ਮੂਲਚੰਦ ਸ਼ਰਮਾ, ਸ੍ਰੀ ਜੈ ਪ੍ਰਕਾਸ਼ ਦਲਾਲ, ਡਾ. ਬਨਵਾਰੀ ਲਾਲ, ਡਾ. ਕਮਲ ਗੁਪਤਾ, ਹਰਿਆਣਾ ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਰਣਬੀਰ ਗੰਗਵਾ, ਰਾਜ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ, ਸ੍ਰੀ ਮਹੀਪਾਲ ਢਾਂਡਾ, ਡਾ. ਅਭੈ ਸਿੰਘ ਯਾਦਵ, ਸ੍ਰੀ ਸੁਭਾਸ਼ ਸੁਧਾ, ਸ੍ਰੀ ਬਿਸ਼ੰਬਰ ਸਿੰਘ, ਸ੍ਰੀ ਸੰਜੈ ਸਿੰਘ ਅਤੇ ਵਿਧਾਇਕਗਣ, ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਮੌਜੂਦ ਰਹੇ।

ਮੁੱਖ ਮੰਤਰੀ ਨੇ ਗੁਰੂਕੁੱਲ/ਸੰਸਕ੍ਰਿਤ ਪਾਠਸ਼ਾਲਾ ਦੇ ਲਈ ਵਿੱਤੀ ਸਹਾਇਤਾ ਵਧਾਉਦ ਨੂੰ ਦਿੱਤੀ ਮੰਜੂਰੀ

ਚੰਡੀਗੜ੍ਹ, 24 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਗੁਰੂਕੁੱਲ/ਸੰਸਕ੍ਰਿਤ ਪਾਠਸ਼ਾਲਾ ਦੇ ਲਈ ਵਿੱਤੀ ਸਹਾਇਤਾ ਵਧਾਉਣ ਦੀ ਮੰਜੂਰੀ ਦੇ ਦਿੱਤੀ ਹੈ।

          ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੁਰੂਕੁੱਲ/ਸੰਸਕ੍ਰਿਤ ਪਾਠਸ਼ਾਲਾ ਨੂੰਵਿੱਤੀ ਸਹਾਇਤਾ ਉਸ ਸੰਸਥਾ ਵਿਚ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਆਧਾਰ ‘ਤੇ ਦਿੱਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਵਿਦਿਆਰਥੀਆਂ ਦੀ 50 ਤੋਂ 80 ਗਿਣਤੀ ਵਾਲੇ ਗੁਰੂਕੁੱਲ/ਸੰਸਕ੍ਰਿਤ ਪਾਠਸ਼ਾਲਾ ਨੂੰ ਸੂਬਾ ਸਰਕਾਰ ਵੱਲੋਂ 2 ਲੱਖ ਰੁਪਏ ਪ੍ਰਤੀ ਸਾਲ ਵਿੱਤੀ ਮਦਦ ਦਿੱਤੀ ਜਾਵੇਗੀ। ਇਸੀ ਤਰ੍ਹਾ 80 ਤੋਂ 100 ਗਿਣਤੀ ਹੋਣ ‘ਤੇ 3 ਲੱਖ, 100 ਤੋਂ 200 ਹੋਣ ‘ਤੇ 5 ਲੱਖ ਰੁਪਏ ਅਤੇ 200 ਤੋਂ ਵੱਧ ਵਿਦਿਆਰਥੀ ਹੋਣ ‘ਤੇ ਗੁਰੂਕੁੱਲ/ਸੰਸਕ੍ਰਿਤ ਪਾਠਸ਼ਾਲਾ ਨੂੰ 7 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

Leave a Reply

Your email address will not be published.


*


hi88 hi88 789bet 777PUB Даркнет 1xbet 1xbet plinko Tigrinho Interwin