August 17, 2026

Justice News

ਅਵਾਮ ਦੀ ਆਵਾਜ਼

ਪੁਲਿਸ  ਪਾਇਲ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ  l

ਪਾਇਲ (ਨਰਿੰਦਰ ਸਿੰਘ )
 ਪਾਇਲ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਪਾਇਲ ਦੇ ਮੁਖੀ ਐੱਸਆਈ  ਸਤਨਾਮ ਸਿੰਘ ਨੇ ਦੱਸਿਆ ਏਐੱਸਆਈ ਸੋਹਨ ਸਿੰਘ ਸਮੇਤ ਏਐੱਸਆਈ ਪਰਮਜੀਤ ਸਿੰਘ, ਹੌਲਦਾਰ ਗਗਨਦੀਪ ਸਿੰਘ ਤੇ ਪੀਐਚਜੀ ਪਰਮਜੀਤ ਸਿੰਘ ਪੁਲਿਸ ਪਾਰਟੀ ਜਦੋ ਗਸ਼ਤ ਬ ਚੈਕਿੰਗ ਸਰਕਾਰੀ ਗੱਡੀ ਰਾਹੀਂ ਪਾਇਲ ਤੋਂ ਧਮੋਟ ਕਲਾਂ ਨੂੰ ਜਾ ਰਹੇ ਸਨ ਤਾ ਧਮੋਟ ਕਲਾਂ ਤੋਂ ਥੋੜਾ ਪਿੱਛੇ ਕੱਚੀ ਪਹੀ ਪਾਸ ਇਕ ਮੋਨਾ ਨੌਜਵਾਨ ਆਉਂਦਾ ਦਿਖਾਈ ਦਿੱਤਾ ਜੋ ਕਿ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਗਿਆ  ਅਤੇ ਉਸਨੇ ਆਪਣੀ ਪਹਿਨੀ ਜੀਨ ਦੀ ਪੈਂਟ ਦੀ ਸੱਜੀ ਜੇਬ ਚੋ ਇਕ ਲਿਫ਼ਾਫ਼ੀ ਆਪਣੇ ਸੱਜੇ ਪਾਸੇ ਸੁੱਟ ਦਿੱਤੀ ਤਾ ਪੁਲਿਸ ਪਾਰਟੀ ਨੇ ਨੌਜਵਾਨ ਨੂੰ ਕਾਬੂ ਕਰਕੇ ਉਸ ਵੱਲੋਂ ਸੁੱਟੀ ਲਿਫ਼ਾਫ਼ੀ ਦੀ ਤਲਾਸ਼ੀ ਕੀਤੀ ਜਿਸ ਚੋ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਕਤ ਨੌਜਵਾਨ ਦੀ ਪਛਾਣ  ਪ੍ਰਦੀਪ ਸਿੰਘ ਜੱਗੀ ਪੁੱਤਰ ਹਰਪ੍ਰੀਤ ਸਿੰਘ ਵਾਸੀ ਪਿੰਡ ਧਮੋਟ ਕਲਾਂ ਵਜੋਂ ਹੋਈ। ਕਥਿਤ ਦੋਸ਼ੀ ਵਿਰੁੱਧ ਜ਼ੁਰਮ 22 /61 /85  ਐੱਨਡੀਪੀਐੱਸ  ਐਕਟ ਤਹਿਤ ਮੁਕਦਮਾ ਨੰਬਰ 0053  ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ।ਇਸ ਮੌਕੇ ਏਐੱਸਆਈ ਸੋਹਨ ਸਿੰਘ, ਵਰਿੰਦਰ ਸਿੰਘ ਤੇ ਗਗਨਦੀਪ ਸਿੰਘ ਸਮੇਤ ਹੋਰ ਹਾਜ਼ਰ ਸਨ  ।

Leave a Reply

Your email address will not be published. Required fields are marked *

Copyright © All rights reserved. | Newsphere by AF themes.