ਕਿਸ਼ੋਰੀ ਲਾਲ ਸ਼ਰਮਾ ਮੈਂਬਰ ਪਾਰਲੀਮੈਂਟ ਨੂੰ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਨੇ  ਕੀਤਾ ਸਨਮਾਨਿਤ

ਲੁਧਿਆਣਾ, ( ਵਿਜੇ ਭਾਂਬਰੀ ) : ਪੰਜਾਬ ਦੇ ਮਹਾਨ ਸਪੂਤ ਕਿਸ਼ੋਰੀ ਲਾਲ ਸ਼ਰਮਾ ਦਾ ਮੈਂਬਰ ਪਾਰਲੀਮੈਂਟ ਬਣਨਾ ਉਹਨਾਂ ਅੰਦਰ ਸਹਿਜ, ਸੱਚਾਈ, ਸ਼ਾਂਤੀ, ਸਵੱਛਤਾ, ਲਗਨ ਅਤੇ ਗਾਂਧੀ ਪਰਿਵਾਰ ਪ੍ਰਤੀ ਵਫਾਦਾਰੀ ਦਾ ਹੋਣਾ ਹੈ। ਇਹ ਸ਼ਬਦ ਅੱਜ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਦੇਸ਼ ਕਾਂਗਰਸ ਦੇ ਐਕਟਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਸਾਬਕਾ ਕੈਬਨਿਟ ਮੰਤਰੀ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਜਿਲ੍ਹਾ ਪ੍ਰਧਾਨ ਸੰਜੇ ਤਲਵਾੜ, ਸਾਬਕਾ ਐਮ.ਐਲ.ਏ ਕੁਲਦੀਪ ਸਿੰਘ ਵੈਦ, ਸੀਨੀਅਰ ਨੇਤਾ ਮੋਤੀ ਸੂਦ ਅਤੇ ਕਲਿਆਣ ਸਿੰਘ ਗਾਂਧੀ ਨੇ ਉਹਨਾਂ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਯਾਦ ਵਿੱਚ ਸਨਮਾਨ ਦੇਣ ਸਮੇਂ ਕਹੇ। ਇਸ ਸਮੇਂ ਸ਼੍ਰੀ ਬਾਵਾ ਨੇ ਕਿਸ਼ੋਰੀ ਲਾਲ ਸ਼ਰਮਾ ਨੂੰ “ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ” ਪੁਸਤਕ ਵੀ ਭੇਂਟ ਕੀਤੀ।
            ਇਸ ਸਮੇਂ ਬਾਵਾ ਨੇ ਸ਼੍ਰੀ ਸ਼ਰਮਾ ਨੂੰ ਵਧਾਈ ਦੇਣ ਤੋਂ ਬਾਅਦ ਪ੍ਰੈੱਸ ਨੂੰ ਇੱਕ ਲਿਖਤੀ ਬਿਆਨ ਰਾਹੀਂ ਕਿਹਾ ਕਿ ‘ਆਪ’ ਪਾਰਟੀ ਦੀ ਸਰਕਾਰ ਦਾ ਗਰਾਫ ਹੇਠਾਂ ਆ ਗਿਆ ਹੈ। ਭਾਵੇਂ ਹੁਣ ਭਾਵੇਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜਲੰਧਰ ਵਿਖੇ ਕੋਠੀ ਲੈਣ ਦੇ ਨਾਲ ਨਾਲ ਰਾਸ਼ਨ ਕਾਰਡ ਅਤੇ ਆਧਾਰ ਕਾਰਡ ਵੀ ਜਲੰਧਰ ਦਾ ਬਣਵਾ ਲੈਣ ਤਦ ਵੀ ਜਲੰਧਰ ਦੇ ਲੋਕ ਵਿਸ਼ਵਾਸ ਨਹੀਂ ਕਰਨਗੇ। ਇਸ ਸਮੇਂ ਬਾਵਾ ਅਤੇ ਦਾਖਾ ਨੇ ਬਿਜਲੀ ਦੀਆਂ ਦਰਾਂ ਵਿੱਚ ਵਾਧੇ ਦੀ ਨਿਖੇਦੀ ਕੀਤੀ ਅਤੇ ਉਹਨਾਂ ਕਿਹਾ ਕਿ ਪੰਜਾਬ ਦੀਆਂ ਸਨਅਤਾਂ ਨੂੰ ਸੂਬੇ ਵਿੱਚੋਂ ਬਾਹਰ ਕੱਢਣ ਦੀ ਇਹ ਕੋਝੀ ਹਰਕਤ ਹੈ। ਇਸ ਦਾ ਜਵਾਬ ਪਾਰਲੀਮੈਂਟ ਤੋਂ ਬਾਅਦ ਹੁਣ ਹਰ ਚੋਣ ਵਿੱਚ ਪੰਜਾਬ ਦੇ ਲੋਕ ਦੇਣਗੇ।

Leave a Reply

Your email address will not be published.


*